Firefox/C4/Extensions/Punjabi

From Script | Spoken-Tutorial
Jump to: navigation, search
Time Narration
00:00 ਮੌਜੀਲਾ ਫਾਇਰਫਾਕਸ ( Mozilla Firefox ) ਦੇ “ਐਕਸਟੈਂਸ਼ੰਸ” ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:05 ਇਸ ਟਿਊਟੋਰਿਅਲ ਵਿੱਚ , ਅਸੀ ਐਕਸਟੈਂਸ਼ੰਸ ਜਾਂ ਐਡ –ਔਨਸ, ਐਕਸਟੈਂਸ਼ੰਸ ਸੰਸਥਾਪਿਤ ਕਰਨ, ਸਿਫਾਰਿਸ਼ ਕੀਤੀਆਂ ਐਕਸਟੈਂਸ਼ੰਸ ਦੇ ਬਾਰੇ ਵਿੱਚ ਸਿਖਾਂਗੇ l
00:14 ਇੱਥੇ ਅਸੀ ਉਬੰਟੂ 10 . 04 ਉੱਤੇ ਫਾਇਰਫਾਕਸ ਵਰਜਨ 7 . 0 ਦਾ ਇਸਤੇਮਾਲ ਕਰ ਰਹੇ ਹਾਂ ।
00:20 ਹੁਣ ਫਾਇਰਫਾਕਸ ਬਰਾਉਜਰ ਖੋਲੋ।
00:23 ਡਿਫਾਲਟ ਰੂਪ ਵਲੋਂ , yahoo ਹੋਮ ਪੇਜ ਖੁਲਦਾ ਹੈ l
00:27 ਐਕਸਟੈਂਸ਼ੰਸ ਜਾਂ ਐਡ –ਔਨਸ ਕੀ ਹਨ ?
00:29 ” ਐਕਸਟੈਂਸ਼ੰਸ” ਤੁਹਾਨੂੰ :
00:31 ਫਾਇਰਫਾਕਸ ਬਰਾਉਜਰ ਵਿਚ ਨਵੀਆਂ ਵਿਸ਼ੇਸ਼ਤਾਵਾਂ ਜੋੜਨ ,
00:35 ਮੌਜੂਦਾ ਵਿਸ਼ੇਸ਼ਤਾਵਾਂ ਵਿੱਚ ਵਾਧਾ ਕਰਨ,
00:37 ਆਪਣੀ ਪ੍ਰੈਫ਼ਰੈਂਸਸ ਦੇ ਨਾਲ ਮੇਲ ਖਾਣ ਲਈ ਫਾਇਰਫਾਕਸ ਬਰਾਉਜਰ ਨੂੰ ਅਨੁਕੂਲਿਤ ਕਰਨ ਦੀ ਆਗਿਆ ਦਿੰਦਾ ਹੈ l
00:42 “ ਐਕਸਟੈਂਸ਼ੰਸ” ਫਾਇਰਫਾਕਸ ਬਰਾਉਜਰ ਦੇ ਭਾਗ ਹੁੰਦੇ ਹਨ ।
00:45 ਅਤੇ ਬਰਾਉਜਰ ਦੀਆਂ ਯੋਗਤਾਵਾਂ ਨੂੰ ਵਧਾਉਂਦੀਆਂ ਹਨ l
00:48 ਉਦਾਹਰਣ ਦੇ ਲਈ , ਤੁਸੀ ਐਕਸਟੈਂਸ਼ੰਸ ਸੰਸਥਾਪਿਤ ਕਰ ਸਕਦੇ ਹੋ , ਜੋ
00:51 ਇਸ਼ਤਿਹਾਰਾਂ ਜਾਂ ਪਾਪ-ਅਪਸ ਬਲਾਕ ਕਰਨ,
00:54 ਵਸਤਾਂ ਦੀਆਂ ਕੀਮਤਾਂ ਦੀ ਤੁਲਣਾ ਕਰਨ,
00:56 ਅਤੇ ਮੌਸਮ ਦੇ ਅਪਡੇਟ ਵੀ ਦਿਖਾਉਣ l
01:00 “Grab and Drag” ਐਕਸਟੈਂਸ਼ਨ ਸੰਸਥਾਪਿਤ ਕਰਦੇ ਹਾਂ l
01:03 “Grab and Drag” ਤੁਹਾਨੂੰ ਵੱਖ- ਵੱਖ ਤਰੀਕਿਆਂ ਵਿੱਚ ਵੈਬ ਪੇਜ ਸਕਰੌਲ ਕਰਨ ਦਿੰਦਾ ਹੈ l
01:07 ਇਹ “Adobe Acrobat” ਦੇ ਗਰੈਬ ਅਤੇ ਡਰੈਗ ਫੰਕਸ਼ਨ ਦੇ ਸਮਾਨ ਹੈ l
01:12 ਮੈਨਿਊ ਬਾਰ ਵਿਚੋਂ “Tools” ਅਤੇ “Add - ons” ਉੱਤੇ ਕਲਿਕ ਕਰੋ l
01:16 “Add - ons Manager” ਟੈਬ ਖੁਲਦਾ ਹੈ l
01:20 ਵਿਕਲਪਿਕ ਰੂਪ ਵਲੋਂ , “Add - ons Manager” ਟੈਬ ਖੋਲ੍ਹਣ ਲਈ ਤੁਸੀ Ctrl + Shift + A ਬਟਨ ਇਕੱਠੇ ਦਬਾ ਸਕਦੇ ਹੋ l
01:28 “Add - ons Manager” ਵਿੱਚ ਖੱਬਾ ਪੈਨਲ ਉਪਲੱਬਧ ਵਿਕਲਪ ਦਿਖਾਉਂਦਾ ਹੈ l
01:34 ਧਿਆਨ ਦਿਓ , ਡਿਫਾਲਟ ਰੂਪ ਵੱਲੋਂ, “Get Add - ons” ਵਿਕਲਪ ਚੁਣਿਆ ਹੈ l
01:39 ਸੱਜਾ ਪੈਨਲ ਖੱਬੇ ਪੈਨਲ ਵਿੱਚ ਚੁਣੇ ਗਏ ਵਿਕਲਪ ਦੀ ਜਾਣਕਾਰੀ ਦਿਖਾਉਂਦਾ ਹੈ l
01:45 ਸੋ ਸੱਜਾ ਪੈਨਲ “Add - ons” ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਤੁਹਾਨੂੰ ਦੱਸਦਾ ਹੈ ਦੀ ਐਡ-ਔਨਸ ਦੇ ਨਾਲ ਕਿਵੇਂ ਸ਼ੁਰੂ ਕਰਨਾ ਹੈl
01:51 ਇਹ ਕੁੱਝ ਐਡ-ਔਨਸ ਦੀ ਸੂਚੀ ਵੀ ਦਿੰਦਾ ਹੈ , ਜਿਨ੍ਹਾਂ ਨੂੰ ਤੁਸੀ ਸੰਸਥਾਪਿਤ ਕਰ ਸਕਦੇ ਹੋ l
01:55 ਹੁਣ ਅਸੀ ਨਵਾਂ ਐਡ-ਔਨ “Grab and Drag” ਸੰਸਥਾਪਿਤ ਕਰਾਂਗੇ l
01:59 “Enter” ਦਬਾਓ l
02:08 ਸੱਜਾ ਪੈਨਲ ਹੁਣ ਐਡ-ਔਨਸ ਦੀ ਸੂਚੀ ਬਣਾਉਂਦਾ ਹੈ ਜੋ ਕਿ ਖੋਜੇ ਗਏ ਨਾਮ ਨਾਲ ਮੇਲ ਖਾਂਦਾ ਹੈ l
02:14 ਇਹ ਵੀ ਧਿਆਨ ਦਿਓ , ਕਿ ਸਾਰੇ ਐਡ-ਔਨਸ ਜਿਨ੍ਹਾਂ ਦੇ ਸਿਰਲੇਖ ਵਿੱਚ “drag” ਸ਼ਬਦ ਹੈ ਉਹ ਦਿਖਾਏ ਹੋਏ ਹਨ l
02:20 ਧਿਆਨ ਦਿਓ , ਕਿ ਸੂਚੀ ਵਿੱਚ ਪਹਿਲਾ ਨਾਮ “Grab and Drag” ਇੱਕ ਸਟੀਕ ਮੇਲ ਹੈ l
02:26 “Install” ਉੱਤੇ ਕਲਿਕ ਕਰੋ l
02:28 ਜਿਆਦਾਤਰ ਸਾਫਟਵੇਅਰਸ ਦੀ ਤਰ੍ਹਾਂ ਕੁੱਝ ਐਡ-ਔਨਸ ਵਿੱਚ ਵੀ end - user license agreements ਹੋ ਸਕਦਾ ਹੈ l
02:35 “End - User License Agreement” ਡਾਇਲਾਗ ਬਾਕਸ ਉੱਤੇ , “Accept and Install” ਉੱਤੇ ਕਲਿਕ ਕਰੋ l
02:41 ਐਡ-ਆਨ ਡਾਊਨਲੋਡ ਤਰੱਕੀ ਬਾਰ ਖੁਲ੍ਹਦਾ ਹੈ l
02:46 ਅੱਗੇ , ਇੱਕ ਸੰਦੇਸ਼ ਦਿਖਦਾ ਹੈ ਜੋ ਦੱਸਦਾ ਹੈ ਕਿ ਐਡ-ਔਨ ਸੰਸਥਾਪਿਤ ਹੋਵੇਗਾ ,
02:50 ਜਦੋਂ ਤੁਸੀ ਮੌਜੀਲਾ ਫਾਇਰਫਾਕਸ ਦੁਬਾਰਾ ਚਲਾਉਂਦੇ ਹੋ l
02:54 “Restart Now” ਉੱਤੇ ਕਲਿਕ ਕਰੋ l
02:57 ਫਾਇਰਫਾਕਸ ਬਰਾਉਜਰ ਬੰਦ ਹੁੰਦਾ ਹੈ , ਅਤੇ ਦੁਬਾਰਾ ਖੁਲਦਾ ਹੈ l
03:01 ਨਵੇਂ ਟੈਬ ਵਿੱਚ “Add - ons Manager” ਖੁਲਦਾ ਹੈ l
03:05 ਧਿਆਨ ਦਿਓ , ਕਿ “Grab and Drag” ਐਕਸਟੈਂਸ਼ਨ “Extensions” ਟੈਬ ਸੱਜੇ ਪੈਨਲ ਵਿੱਚ ਦਿਖਾਇਆ ਹੋਇਆ ਹੈ l
03:11 ਪਿਛਲੇ ਸਟੈਪਸ ਦਾ ਪਾਲਣ ਕਰਕੇ , ਚਲੋ ਹੋਰ ਐਕਸਟੈਂਸ਼ਨ “Scrap Book” ਸੰਸਥਾਪਿਤ ਕਰਦੇ ਹਾਂ l
03:18 “Scrap Book” ਤੁਹਾਨੂੰ ਵੈਬ ਪੇਜ ਦੇ ਸੰਗ੍ਰਿਹ ਨੂੰ ਸੇਵ ਕਰਨ ਅਤੇ ਪਰਬੰਧਨ ਕਰਨ ਦੀ ਆਗਿਆ ਦਿੰਦਾ ਹੈ l
03:24 ਧਿਆਨ ਦਿਓ , ਕਿ ਸੰਸਥਾਪਨ ਤਰੱਕੀ ਬਾਰ ਅਤੇ ਫਾਇਰਫਾਕਸ ਨੂੰ ਬੰਦ ਕਰਨ ਅਤੇ ਦੁਬਾਰਾ ਚਲਾਉਣ ਦਾ ਸੰਦੇਸ਼ ਵੱਖ- ਵੱਖ ਨਹੀਂ ਦਿਖਾਏ ਹੋਏ l
03:33 ਉਹ “Scrap Book” ਬਾਰ ਵਿੱਚ ਦਿਖਾਏ ਹੋਏ ਹਨ l
03:36 “Restart Now” ਉੱਤੇ ਕਲਿਕ ਕਰੋ l
03:40 “Scrap Book” ਫਾਇਰਫਾਕਸ ਵਿੱਚ ਸੰਸਥਾਪਿਤ ਹੋ ਚੁੱਕਿਆ ਹੈ l
03:44 ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਹ ਨਿਅਤ-ਕਾਰਜ ਕਰੋ l
03:48 ਫਾਇਰਫਾਕਸ ਬਰਾਉਜਰ ਵਿੱਚ “Add - ons Manager” ਖੋਲੋ l
03:52 “Get Add - ons” ਵਿਕਲਪ ਵਿੱਚ “Featured Add - ons” ਸੂਚੀ ਵਿਚੋਂ ਇੱਕ ਨਵਾਂ ਐਡ-ਔਨ ਸੰਸਥਾਪਿਤ ਕਰੋ l
03:59 “Add - ons Manager” ਵਿੱਚ “Extensions” ਵਿਕਲਪ ਦੀ ਵਰਤੋ ਕਰਕੇ , ਤੁਸੀ ਐਕਸਟੈਂਸ਼ੰਸ ਦਾ ਪ੍ਰਬੰਧਨ ਕਰੋ,
04:03 ਅਰਥਾਤ ਉਨ੍ਹਾਂ ਨੂੰ ਜੋੜਨਾ ,
04:06 ਮਿਟਾਉਣਾ ਜਾਂ ਅਪਡੇਟ ਕਰਨਾ ।
04:08 ਫਾਇਰਫਾਕਸ ਬਰਾਉਜਰ ਵਿੱਚ “Add - ons Manager” ਟੈਬ ਉੱਤੇ ਕਲਿਕ ਕਰੋ l
04:13 ਖੱਬੇ ਪੈਨਲ ਵਿਚੋਂ “Extensions” ਉੱਤੇ ਕਲਿਕ ਕਰੋ l
04:16 ਸੱਜਾ ਪੈਨਲ ਹੁਣ ਤੁਹਾਡੇ ਕੰਪਿਊਟਰ ਉੱਤੇ ਸੰਸਥਾਪਿਤ ਕੀਤੇ ਹੋਏ ਐਕਸਟੈਂਸ਼ੰਸ ਦਿਖਾਉਂਦਾ ਹੈ l
04:22 “Scrap Book” ਦੇ ਬਾਰੇ ਵਿੱਚ ਜਿਆਦਾ ਜਾਣਨ ਦੇ ਲਈ , ਇਸਨੂੰ ਚੁਣੋ ਅਤੇ “More” ਉੱਤੇ ਕਲਿਕ ਕਰੋ l
04:27 “Scrap Book” ਦੇ ਬਾਰੇ ਵਿੱਚ ਜਾਣਕਾਰੀ ਦਿਖਾਈ ਹੋਈ ਹੈ l
04:31 ਐਕਸਟੈਂਸ਼ੰਸ ਦੇ ਬਾਰੇ ਵਿੱਚ ਸਭ ਜਾਣਨ ਲਈ ਵੈਬਸਾਈਟ ਲਿੰਕ ਉੱਤੇ ਕਲਿਕ ਕਰੋ l
04:35 ਹੁਣ ਖੱਬੇ ਪਾਸੇ ਪੈਨਲ ਵਿਚੋਂ “Extension” ਵਿਕਲਪ ਉੱਤੇ ਕਲਿਕ ਕਰੋ l
04:40 ਧਿਆਨ ਦਿਓ , ਕਿ ਹਰ ਇੱਕ ਐਕਸਟੈਂਸ਼ਨ ਲਈ ਤੁਸੀ ਪ੍ਰਿਫਰੈਂਸੇਸ ਨਿਰਧਾਰਤ ਕਰ ਸਕਦੇ ਹੋ, ਉਨ੍ਹਾਂ ਨੂੰ ਅਯੋਗ ਕਰ ਸਕਦੇ ਹੋ ਜਾਂ ਹਟਾ ਸਕਦੇ ਹੋ l
04:46 “Grab and Drag” ਚੁਣੋ ਅਤੇ “Preferences” ਉੱਤੇ ਕਲਿਕ ਕਰੋ l
04:49 ਤੁਸੀ ਇਸ ਡਾਇਲਾਗ ਬਾਕਸ ਦੀ ਵਰਤੋ ਕਰਕੇ ਆਪਣੀਆਂ ਪ੍ਰਿਫਰੈਂਸੇਸ ਸੈਟ ਕਰ ਸਕਦੇ ਹੋ l
04:53 ਡਾਇਲਾਗ ਬਾਕਸ ਬੰਦ ਕਰਨ ਲਈ “Cancel” ਉੱਤੇ ਕਲਿਕ ਕਰੋ l
04:57 ਹੁਣ “Scrap Book” ਚੁਣੋ ਅਤੇ “Preferences” ਉੱਤੇ ਕਲਿਕ ਕਰੋ l
05:01 ਧਿਆਨ ਦਿਓ , ਕਿ “Scrap Book Options” ਡਾਇਲਾਗ ਬਾਕਸ “Grab and Drag Preferences” ਡਾਇਲਾਗ ਬਾਕਸ ਤੋਂ ਵੱਖ ਹੈ l
05:09 ਇਸ ਲਈ, ਹਰ ਐਕਸਟੈਂਸ਼ਨ ਦੀਆਂ ਭਿੰਨ ਸੈਟਿੰਗਾਂ ਹੁੰਦੀਆਂ ਹਨ ਜੋ ਬਦਲੀਆਂ ਜਾ ਸਕਦੀਆਂ ਹਨ l
05:13 ਜੇਕਰ ਇੱਕ ਐਕਸਟੈਂਸ਼ਨ ” ਲਈ “Preferences” ਬਟਨ ਵਿਖਾਈ ਨਹੀਂ ਦਿੰਦਾ ਹੈ ,
05:17 ਤਾਂ ਇਸਦਾ ਮਤਲੱਬ ਹੈ ਕਿ ਇਸਦੇ ਲਈ ਕੋਈ ਪ੍ਰਿਫਰੈਂਸੇਸ ਨਹੀਂ ਹੈ l
05:21 “Scrap Book Options” ਡਾਇਲਾਗ ਬਾਕਸ ਬੰਦ ਕਰਨ ਲਈ “Close” ਉੱਤੇ ਕਲਿਕ ਕਰੋ l
05:26 ਜਿਆਦਾਤਰ ਸਾਫਟਵੇਅਰਸ ਦੀ ਤਰ੍ਹਾਂ ਐਡ-ਔਨਸ ਵੀ ਨਿਯਮਤ ਅਧਾਰ ਤੇ ਅਪਡੇਟ ਕੀਤੇ ਜਾਂਦੇ ਹਨ l
05:31 “Scrap Book” ਅਪਡੇਟ ਕਰਨ ਦੇ ਲਈ, ਉਸਨੂੰ ਚੁਣੋ, ਰਾਇਟ ਕਲਿਕ ਕਰੋ ਅਤੇ “Find Updates” ਉੱਤੇ ਕਲਿਕ ਕਰੋ l
05:37 ਜੇਕਰ ਅਪਡੇਟਸ ਮਿਲਦੇ ਹਨ, ਤਾਂ “Update” ਬਟਨ ਦਿਖਾਇਆ ਹੁੰਦਾ ਹੈ l
05:42 ਐਡ-ਔਨ ਅਪਡੇਟ ਕਰਨ ਲਈ ਉਸ ਉੱਤੇ ਕਲਿਕ ਕਰੋ l
05:47 ਕਿਉਂਕਿ ਇੱਥੇ “Scrap Book” ਲਈ ਕੋਈ ਅਪਡੇਟਸ ਨਹੀਂ ਹਨ , ਇਸ ਲਈ “Update” ਬਟਨ ਨਹੀਂ ਦਿਖਾਇਆ ਹੋਇਆ l
05:51 ਅੰਤ ਵਿਚ, ਜੇਕਰ ਤੁਸੀ ਐਕਸਟੈਂਸ਼ਨ ਦੀ ਵਰਤੋ ਨਹੀਂ ਕਰਣਾ ਚਾਹੁੰਦੇ ਹੋ , ਤਾਂ “Disable” ਉੱਤੇ ਬਟਨ ਕਲਿਕ ਕਰੋ l
05:58 ਅਤੇ ਆਪਣੇ ਕੰਪਿਊਟਰ ਵਿਚੋਂ ਐਕਸਟੈਂਸ਼ਨ ਨੂੰ ਹਟਾਉਣ ਲਈ “Remove” ਉੱਤੇ ਕਲਿਕ ਕਰੋ l
06:03 ਅਸੀਂ “ਐਕਸਟੈਂਸ਼ੰਸ” ਦੇ ਬਾਰੇ ਵਿੱਚ ਸਭ ਕੁੱਝ ਸਿੱਖਿਆ !
06:06 ਹੁਣ ਤੁਸੀ ਫਾਇਰਫਾਕਸ ਵਿੱਚ ਜਿਆਦਾ ਕਾਰਜਕੁਸ਼ਲਤਾਵਾਂ ਜੋੜ ਕੇ ਕੰਮਾਂ ਨੂੰ ਕਾਰਗਰ ਬਣਾਉਣ ਲਈ ਐਕਸਟੈਂਸ਼ੰਸ ਦੀ ਵਰਤੋ ਕਰ ਸਕਦੇ ਹੋ l
06:13 ਤੁਸੀ ਕਾਫੀ ਸਾਰੇ ਐਡ-ਔਨਸ ਦੇ ਬਾਰੇ ਵਿੱਚ ਜਾਣਨ ਦੇ ਲਈ Get Add - ons ਵਿਕਲਪ ਦੀ ਵਰਤੋ ਕਰ ਸਕਦੇ ਹੋ l
06:18 ਫਿਰ ਤੁਸੀ ਐਡ-ਔਨਸ ਨੂੰ ਚੁਣ ਅਤੇ ਸੰਸਥਾਪਿਤ ਕਰ ਸਕਦੇ ਹੋ ਜੋ ਤੁਹਾਡੇ ਲਈ ਸਭ ਤੋਂ ਜਿਆਦਾ ਸੰਬੰਧਿਤ ਜਾਂ ਲਾਭਦਾਇਕ ਹਨ l
06:24 “Firefox Extensions” ਦੇ ਬਾਰੇ ਵਿੱਚ ਜਿਆਦਾ ਜਾਣਨ ਦੇ ਲਈ , ਕਿਰਪਾ ਕਰਕੇ ਫਾਇਰਫਾਕਸ ਵੈਬਸਾਈਟ ਉੱਤੇ ਜਾਓ l
06:31 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਚੁੱਕੇ ਹਾਂ l
06:34 ਇਸ ਟਿਊਟੋਰਿਅਲ ਵਿੱਚ , ਅਸੀਂ ਐਕਸਟੈਂਸ਼ੰਸ ਜਾਂ ਐਡ –ਔਨਸ, ਐਕਸਟੈਂਸ਼ੰਸ ਸੰਸਥਾਪਿਤ ਕਰਨ, ਸਿਫਾਰਿਸ਼ ਕੀਤੀਆਂ ਐਕਸਟੈਂਸ਼ੰਸ ਦੇ ਬਾਰੇ ਵਿੱਚ ਸਿੱਖਿਆ l
06:42 ਇੱਥੇ ਤੁਹਾਡੇ ਲਈ ਇੱਕ ਨਿਅਤ - ਕਾਰਜ ਹੈ ।
06:45 “WebMail Notifier” ਨਾਮਕ ਐਕਸਟੈਂਸ਼ਨ ਖੋਜੋ ਅਤੇ
06:49 ਇਸਨੂੰ ਆਪਣੇ ਕੰਪਿਊਟਰ ਉੱਤੇ ਸੰਸਥਾਪਿਤ ਕਰੋ l
06:52 ਇਸ ਐਕਸਟੈਂਸ਼ਨ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਅਤੇ ਉਹਨਾਂ ਨੂੰ ਆਪਣੇ ਮੇਲ ਖਾਤਿਆਂ ਵਿਚੋਂ ਅਨਪੜ੍ਹੀਆਂ ਮੇਲਾਂ ਨੂੰ ਚੈਕ ਕਰਨ ਲਈ ਕਿਵੇ ਵਰਤੋਂ ਕਰ ਸਕਦੇ ਹੋ ਦੇ ਬਾਰੇ ਪਤਾ ਕਰੋ ।
07:01 ਐਕਸਟੈਂਸ਼ਨ ਨੂੰ ਅਯੋਗ ਕਰੋ l
07:03 ਫਿਰ ਇਸਨੂੰ ਫਾਇਰਫਾਕਸ ਵਿਚੋਂ ਹਟਾਓ l
07:07 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ l
07:10 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
07:13 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
07:18 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ . . . ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
07:23 ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ , ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ।
07:27 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken - tutorial . org ਉੱਤੇ ਲਿਖੋ ।
07:33 ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
07:37 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਆਈ ਸੀ . ਟੀ ( ICT ) ਦੇ ਮਾਧਿਅਮ ਦੁਆਰਾ ਸੁਪੋਰਟ ਕੀਤਾ ਗਿਆ ਹੈ ।
07:45 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ l
07:48 http: / / spoken - tutorial . org / NMEICT - Intro
07:56 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਆਈ . ਆਈ . ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
08:00 ਸਾਡੇ ਨਾਲ ਜੁੜਨ ਲਈ ਧੰਨਵਾਦ l

Contributors and Content Editors

Harmeet, PoojaMoolya