Drupal/C3/Finding-and-Evaluating-Modules/Punjabi

From Script | Spoken-Tutorial
Jump to: navigation, search
Time Narration
00:01 Finding and Evaluating Modules ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ
* module ਲਈ ਸਰਚ ਕਰਨਾ ਅਤੇ 
* module ਦਾ ਲੇਖਾ ਜੋਖਾ ਕਰਨਾ
00:15 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
* ਉਬੰਟੁ ਲਿਨਕਸ ਆਪਰੇਟਿੰਗ ਸਿਸਟਮ
* Drupal 8 ਅਤੇ 
* Firefox ਵੈਬ ਬਰਾਉਜਰ

ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਉਜਰ ਦੀ ਵਰਤੋ ਕਰ ਸਕਦੇ ਹੋ।

00:29 ਲੜੀ ਵਿੱਚ ਪਹਿਲਾਂ, ਅਸੀਂ Modules ਦੇ ਮਾਧਿਅਮ ਵਲੋਂ ਵੈਬਸਾਈਟ ਨੂੰ ਐਕਸਟੈਂਡ ਕਰਨ ਦੇ ਬਾਰੇ ਵਿੱਚ ਸਿੱਖਿਆ।
00:34 ਅਤੇ, ਅਸੀਂ ਕੁੱਝ Modules ਨੂੰ ਵੀ ਸਿੱਖਿਆ, ਜੋ ਕਿ Drupal ਵਿੱਚ ਹੈ।
00:38 ਅਸੀਂ ਕੋਰਸ ਵਿੱਚ ਪਹਿਲਾਂ ਹੀ Module devel ਇੰਸਟਾਲ ਕੀਤਾ ਹੈ।
00:43 ਲੇਕਿਨ, ਹੁਣ ਅਸੀ ਸਮਝਦੇ ਹਾਂ ਕਿ ਵੱਡੇ Modules ਦਾ ਕਿਵੇਂ ਲੇਖਾ ਜੋਖਾ ਅਤੇ ਖੋਜ ਕਿਵੇਂ ਕਰਨੀ ਹੈ।
00:48 drupal.org/project/modules ਉੱਤੇ ਜਾਓ।
00:53 ਇੱਥੇ Drupal ਵਿੱਚ ਲੱਗਭਗ 18000 Modules ਉਪਲੱਬਧ ਹਨ।
00:58 ਕ੍ਰਿਪਾ ਕਰਕੇ ਧਿਆਨ ਦਿਓ ਕਿ Drupal Module ਕੇਵਲ Drupal ਦੇ ਵਰਜਨ ਦੇ ਨਾਲ ਕਾਰਜ ਕਰਦਾ ਹੈ। ਜਿਸਦੇ ਲਈ ਇਹ ਇੰਟੈਂਡਡ ਹੈ।
01:05 ਸੋ, ਅਸੀਂ Drupal ਦੇ ਵਰਜਨ ਵਿੱਚ Core compatibility ਅਪਡੇਟ ਕੀਤਾ ਹੈ ਜਿਸਦੀ ਅਸੀ ਵਰਤੋ ਕਰ ਰਹੇ ਹਾਂ।
01:12 ਇਹ ਟਿਊਟੋਰੀਅਲ Drupal 8 ਰਿਲੀਜ ਹੋਣ ਤੋਂ ਪਹਿਲਾਂ ਰਿਕਾਰਡ ਕੀਤਾ ਗਿਆ ਹੈ। ਜੇਕਰ ਅਸੀ Drupal 8 ਲਈ ਵੇਖਦੇ ਹਾਂ, ਅਸੀ ਕੇਵਲ 1000 Modules ਵੇਖਦੇ ਹਾਂ ਜੋ ਸਾਡੇ ਸਰਚ ਨਾਲ ਮੇਲ ਖਾਂਦਾ ਹੈ।
01:23 ਇਸ ਡੇਮੋ ਵਿੱਚ, Modules ਦੇ ਬਾਰੇ ਵਿੱਚ ਕੁੱਝ ਮਹੱਤਵਪੂਰਣ ਗੱਲ ਦਰਸਾਉਣ ਲਈ ਮੈਂ Drupal 7 ਉੱਤੇ ਵਾਪਸ ਜਾਵਾਂਗਾ।
01:30 Search ਉੱਤੇ ਕਲਿਕ ਕਰੋ। ਅਤੇ ਇੱਥੇ Drupal 7 ਲਈ 11000 Modules ਹਨ। ਇਹ ਬਹੁਤ ਬਡਾ ਅੰਤਰ ਹੈ।
01:38 ਸਮੇਂ ਦੇ ਨਾਲ, ਅਸੀ Drupal 8 Modules ਦੀ ਗਿਣਤੀ ਤੇਜੀ ਨਾਲ ਵੱਧਦੇ ਹੋਏ ਵੇਖਾਂਗੇ।
01:42 ਇਸ ਵਿੱਚ, ਸਿਖਦੇ ਹਾਂ ਕਿ ਇੱਕ ਚੰਗੇ Modules ਦਾ ਲੇਖਾ ਜੋਖਾ ਕਿਵੇਂ ਕਰਦੇ ਹਨ।
01:47 ਇਸ ਪੇਜ ਉੱਤੇ, Drupal ਦੇ ਵਰਜਨ ਦੇ Core compatibility ਉੱਤੇ ਫਿਲਟਰ ਕਰਦੇ ਹਨ ਜਿਸਦੀ ਅਸੀ ਵਰਤੋ ਕਰ ਰਹੇ ਹਾਂ। ਇਹ ਸੂਚੀ Most installed ਜਾਂ Most popular ਦੁਆਰਾ ਸਾਰਟ ਕੀਤੀ ਗਈ ਹੈ।
01:59 Chaos tool suite ਜਾਂ ctools ਅਤੇ Views, Drupal ਦੇ ਹਰ ਸਮੇਂ ਪ੍ਰਸਿੱਧ Modules ਹਨ।
02:07 Views ਉੱਤੇ ਕਲਿਕ ਕਰੋ।
02:09 ਇੱਥੇ ਇੱਕ ਚੰਗੇ Module ਦਾ ਲੇਖਾ ਜੋਖਾ ਕਰਨ ਲਈ 3 ਸਰਲ ਸਟੈੱਪ ਹਨ।
02:14 ਮੰਨ ਲੋ ਕਿ ਅਸੀ ਲਾਇਸੰਸ ਬਿਊਰੋ ਵਿੱਚ, ਕਾਰ ਚਲਾਣ ਜਾਂ ਰਜਿਸਟਰ ਕਰਨ ਲਈ ਲਾਇਸੰਸ ਪ੍ਰਾਪਤ ਕਰਨ ਜਾਂਦੇ ਹਾਂ।
02:21 ਸਾਰੇ US ਰਾਜਾਂ ਵਿੱਚ, ਇਸਨੂੰ dmv ਜਾਂ Department of Motor Vehicles ਕਹਿੰਦੇ ਹਨ। ਸੋ, ਅਸੀ d m ਅਤੇ v ਯਾਦ ਰੱਖਾਂਗੇ।
02:34 d ਅਰਥਾਤ documentation, m ਅਰਥਾਤ maintainers ਅਤੇ v ਅਰਥਾਤ versions
02:42 Project Information ਅਤੇ Downloads ਦੇ ਹੇਠਾਂ ਦਿੱਤੀ ਗਈ ਜਾਣਕਾਰੀ ਨੂੰ ਵੇਖੋ।
02:48 d ਦੇ ਨਾਲ ਸ਼ੁਰੂ ਕਰਦੇ ਹਾਂ। Views ਹਰ ਸਮੇਂ ਦੂਜਾ ਸਭ ਤੋਂ ਵੱਡਾ ਪ੍ਰਸਿੱਧ Module ਰਿਹਾ ਹੈ।
02:53 ਅਸਲ ਵਿੱਚ, ਇਸਨੂੰ Drupal 8 ਵਿੱਚ, ਸ਼ਾਮਿਲ ਕੀਤਾ ਜਾ ਰਿਹਾ ਹੈ ਅਤੇ ਅਸੀਂ ਇਸ ਕੋਰਸ ਵਿੱਚ Views ਦੀ ਬਹੁਤ ਵਾਰ ਵਰਤੋ ਕੀਤੀ ਹੈ।
03:02 ਓਪਨ ਸੋਰਸ ਵਿੱਚ documentation ਪੜ੍ਹਨ ਤੋਂ ਇਲਾਵਾ Module ਠੀਕ ਹੈ ਜਾਂ ਗਲਤ, ਇਹ ਸਮਝਣ ਲਈ ਇੱਥੇ ਹੋਰ ਕੋਈ ਸ਼ਾਰਟਕਟ ਨਹੀਂ ਹੈ।
03:11 Module ਕੀ ਕਰਦਾ ਹੈ, ਇਹ ਪਤਾ ਕਰਨ ਲਈ ਹਮੇਸ਼ਾ documentation ਪੜ੍ਹੋ।
03:16 ਸਮੱਸਿਆਵਾਂ ਕੀ ਹਨ, ਇਹ ਪਤਾ ਕਰਨ ਲਈ ਹਮੇਸ਼ਾ documentation ਪੜ੍ਹੋ।
03:20 ਸਾਨੂੰ ਕਿਵੇਂ ਪਤਾ ਚੱਲੇਗਾ ਕਿ ਉੱਥੇ help ਉਪਲੱਬਧ ਹੈ। ਇਸਦੇ ਲਈ documentation ਪੜ੍ਹੋ।
03:25 ਜਦੋਂ ਅਸੀਂ Module ਇੰਸਟਾਲ ਕਰ ਦਿੱਤਾ ਹੈ, ਤਾਂ ਕਿਹੜਾ ਪਾਰਟ ਆਨ ਹੈ ਇਹ ਪਤਾ ਕਰਨ ਲਈ ਸਾਨੂੰ documentation ਨੂੰ ਪੜ੍ਹਨਾ ਚਾਹੀਦਾ ਹੈ।
03:32 documentation ਪੜ੍ਹਨਾ ਅਤਿਅੰਤ ਮਹੱਤਵਪੂਰਣ ਹੈ।
03:36 ਕ੍ਰਿਪਾ ਕਰਕੇ ਧਿਆਨ ਦਿਓ ਕਿ open source ਵਿੱਚ, ਜੇਕਰ Module ਤੁਹਾਡੀ ਸਾਈਟ ਨੂੰ ਨਸ਼ਟ ਕਰ ਦਿੰਦਾ ਹੈ ਤਾਂ, ਤੁਸੀ ਕੁੱਝ ਨਹੀਂ ਕਰ ਸਕਦੇ।
03:42 ਤੁਹਾਨੂੰ documentation ਪੜ੍ਹਨਾ ਚਾਹੀਦਾ ਹੈ। ਅਤੇ ਨਿਰਧਾਰਤ ਕਰੋ ਕਿ, ਕੀ Module ਉਸਦੇ ਅਨੁਕੂਲ ਹੈ ਜੋ ਤੁਸੀ ਪਹਿਲਾਂ ਹੀ ਆਪਣੇ ਸਾਈਟ ਉੱਤੇ ਕਰ ਚੁੱਕੇ ਹੋ।
03:50 ਸੋ, ਮੈਂ ਕਾਫ਼ੀ ਜ਼ੋਰ ਨਹੀਂ ਦੇ ਸਕਦਾ। ਇਸ ਸਾਰੀ ਜਾਣਕਾਰੀ ਨੂੰ ਇਸ ਉੱਤੇ ਕਲਿਕ ਕਰਕੇ ਪੜ੍ਹੋ।
  • ਇਹ Documentation ਲਿੰਕ
* issue 
* ਅਤੇ bug reports
04:01 ਪਤਾ ਲਗਾਉਣ ਲਈ ਕਿ ਇਸ Module ਵਿੱਚ ਕੀ ਹੈ। ਸੋ ਇਹ d ਹੈ।
04:06 m ਅਰਥਾਤ maintainers
04:09 ਇਹ ਵਿਸ਼ੇਸ਼ Module merlinofchaos ਦੁਆਰਾ ਸ਼ੁਰੂ ਕੀਤਾ ਗਿਆ ਸੀ।
04:13 ਹੁਣ, ਜਦੋਂ ਅਸੀ ਉਸਦੇ ਨਾਮ ਉੱਤੇ ਕਲਿਕ ਕਰਦੇ ਹਾਂ, ਇਹ ਉਸਦਾ Drupal profile ਦਿਖਾਉਂਦਾ ਹੈ।
04:19 ਕੋਰਸ ਤੋਂ ਬਾਅਦ ਵਿੱਚ, ਅਸੀ ਸਿਖਾਂਗੇ ਕਿ ਆਪਣੀ Drupal profile ਕਿਵੇਂ ਬਣਾਉਂਦੇ ਹਨ।
04:24 ਇੱਥੇ ਅਸੀ ਵੇਖਦੇ ਹਾਂ ਕਿ Earl Miles ਦਾ Drupal Project ਵਿੱਚ ਇੱਕ ਵੱਡਾ ਯੋਗਦਾਨ ਹੈ- 6300 ਤੋਂ ਜਿਆਦਾ commits ਅਤੇ ਉਹ Chaos tools ਅਤੇ Views ਦਾ ਮੁੱਖ ਨਿਰਮਾਤਾ ਹੈ।
04:36 ਇੱਥੇ ਇਸ ਵਿਸ਼ੇਸ਼ Module ਲਈ ਹੋਰ ਬਹੁਤ ਸਾਰੇ maintainers ਹਨ।
04:42 Modules ਵਿੱਚ ਤੁਸੀ ਵੇਖ ਸਕਦੇ ਹੋ ਕਿ ਕੇਵਲ ਇੱਕ ਵਿਅਕਤੀ ਇਸਨੂੰ ਸੰਭਾਲ ਰਿਹਾ ਹੈ ਜਾਂ ਤੁਸੀ ਵੇਖ ਸਕਦੇ ਹੋ ਕਿ ਵਿਅਕਤੀਆਂ ਦਾ ਇੱਕ ਸਮੂਹ Module ਸੰਭਾਲ ਰਿਹਾ ਹੈ।
04:50 ਦੋਨੋ ਠੀਕ ਹੈ।
04:53 ਲੇਕਿਨ Module, mission-critical ਹੁੰਦਾ ਹੈ ਅਤੇ maintainer ਇਸਦੇ ਨਾਲ ਜਾਰੀ ਰਹਿਣ ਵਿੱਚ ਅਸਮਰਥ ਹੈ। ਫਿਰ ਅਸੀ ਮੁਸੀਬਤ ਵਿੱਚ ਹੋ ਸਕਦੇ ਹਾਂ।
05:00 ਸੋ ਇਹ ਕੁੱਝ ਵਿਚਾਰ ਕਰਨ ਲਾਇਕ ਹੈ।
05:03 ਅੰਤ ਵਿੱਚ, ਹੇਠਾਂ Project information ਅਤੇ Versions ਜਾਂ v ਹੈ।
05:09 V ਦਾ ਮੈਂਟੇਨੈਂਸ ਸਟੇਟਸ, ਹੁਣੇ co-maintainers ਹੈ। ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
05:15 Views ਨੂੰ ਪਹਿਲਾਂ ਤੋਂ ਹੀ Drupal 8 ਵਿੱਚ ਸ਼ਾਮਿਲ ਕੀਤਾ ਗਿਆ ਹੈ। ਸੋ, ਉਹ ਸਿਰਫ ਇੱਥੇ ਕੁੱਝ ਮਦਦ ਲਈ ਵੇਖ ਰਿਹਾ ਹੈ।
05:24 ਇਹ under active development ਹੈ।
05:27 ਇਹ ਲੱਗਭਗ ਮਿਲੀਅਨ ਸਾਈਟਸ ਉੱਤੇ ਹਨ। ਅਤੇ ਆਂਕੜਿਆਂ ਦੇ ਅਨੁਸਾਰ 7.6 ਮਿਲੀਅਨ ਡਾਊਨਲੋਡ ਪਹਿਲਾਂ ਤੋਂ ਹੀ ਹਨ।
05:35 ਹੁਣ, ਇਹ ਮਹੱਤਵਪੂਰਣ ਹੈ। ਜੇਕਰ Project abandoned ਜਾਂ “I’ve given up” ਦਰਸਾਉਂਦੇ ਹਨ, ਤਾਂ ਉਨ੍ਹਾਂ Module ਦੀ ਵਰਤੋ ਕਰਨੀ ਛੱਡ ਦਿਓ।
05:42 ਤੁਸੀ ਉਸਨੂੰ ਬਹੁਤ ਵਾਰ ਨਹੀਂ ਵੇਖੋਗੇ।
05:46 ਹਮੇਸ਼ਾ Module ਦੇ Version ਦੀ ਵਰਤੋ ਕਰੋ, ਜੋ ਕਿ ਤੁਹਾਡੇ Drupal installation ਦੇ ਵਰਜਨ ਦੇ ਸਮਾਨ ਹੋਵੇ।
05:52 ਇੱਥੇ Drupal 8 version ਨਹੀਂ ਹੈ ਕਿਉਂਕਿ Views ਪਹਿਲਾਂ ਤੋਂ ਹੀ core ਵਿੱਚ ਹੈ।
05:57 ਲੇਕਿਨ ਜੇਕਰ ਮੈਂ ਇਸਨੂੰ Drupal 7 ਵਿੱਚ ਇੰਸਟਾਲ ਕੀਤਾ ਸੀ, ਤਾਂ ਮੈਂ ਇਸ ਲਿੰਕ ਉੱਤੇ ਕਲਿਕ ਨਹੀਂ ਕਰਾਂਗਾ।
06:04 ਇਹ ਸਾਨੂੰnode ਉੱਤੇ ਲੈ ਜਾਵੇਗਾ ਜੋ ਇਸ Module ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੰਦਾ ਹੈ।
06:09 tar ਜਾਂ zip ਉੱਤੇ ਰਾਇਟ ਕਲਿਕ ਕਰਨ ਦੀ ਬਜਾਏ Copy Link ਉੱਤੇ ਕਲਿਕ ਕਰੋ।
06:15 ਇਸਦਾ ਪਹਿਲਾਂ ਹੀ ਜਿਕਰ ਕੀਤਾ ਗਿਆ ਹੈ, ਜਦੋਂ ਅਸੀਂ devel ਇੰਸਟਾਲ ਕੀਤਾ।
06:19 ਅਸੀ ਕਿਵੇਂ ਤੈਅ ਕਰਾਂਗੇ ਕਿ, Module ਸਾਡੇ ਲਈ ਠੀਕ ਹੈ।
06:23 dm v ਦੀ ਤਰ੍ਹਾਂ।
06:26 ਇੱਕ ਪ੍ਰਸ਼ਨ ਇਹ ਵੀ ਹੈ ਕਿ, Module ਦਾ ਪਤਾ ਕਿਵੇਂ ਕਰਦੇ ਹਨ।
06:31 ਇੱਕ ਆਪਸ਼ਨ ਹੈ ਕਿ durpal [dot] org slash project slash modules ਉੱਤੇ ਜਾਓ
06:37 ਅਤੇ ਉੱਥੇ ਉਪਲੱਬਧ ਕਈਆਂ ਵਿੱਚੋਂ Core compatibility - Categories ਦੁਆਰਾ ਫਿਲਟਰ ਕਰੋ।
06:42 ਨਹੀਂ ਤਾਂ Modules ਨੂੰ ਖੋਜਨਾ ਅਸੰਭਵ ਹੈ, ਸਾਨੂੰ drupal [dot] org ਦੀ ਜ਼ਰੂਰਤ ਹੈ।
06:48 ਜੇਕਰ ਤੁਸੀ ਇਸ ਵਿੱਚ ਚੰਗੇ ਹੋ, ਤਾਂ ਤੁਸੀ ਉਨ੍ਹਾਂ ਨੂੰ ਲੱਭਣ ਵਿੱਚ ਸਮਰੱਥਾਵਾਨ ਹੋਵੋਗੇ। ਲੇਕਿਨ ਨਵੇਂ ਯੂਜਰ ਉੱਥੇ Modules ਦੀ ਸੂਚੀ ਦੀ ਗਿਣਤੀ ਦੇ ਨਾਲ ਭਰਮਿਤ ਹੋ ਸਕਦੇ ਹਨ।
06:57 ਫਿਰ ਤੋਂ ਸਵਾਲ ਹੋਵੇਗਾ ਕਿ ਕਿਹੜਾ Module ਸਾਡੇ ਲਈ ਠੀਕ ਹੈ।
07:02 Google ਤੁਹਾਡਾ ਦੋਸਤ ਹੈ।
07:04 ਜੇਕਰ ਤੁਸੀ Date field ਦੇ ਨਾਲ Drupal Module ਖੋਜ ਰਹੇ ਹੋ ਤਾਂ ਟਾਈਪ ਕਰੋ drupal module date
07:10 ਅਤੇ ਪਹਿਲਾਂ Date Module ਆਉਂਦਾ ਹੈ।
07:13 ਅਸੀ ਜਾਣਦੇ ਹਾਂ ਕਿਉਂਕਿ URL drupal [dot] org slash project slash date ਹੈ।
07:20 ਕੀ ਜੇਕਰ ਸਾਨੂੰ Rating system ਦੀ ਜ਼ਰੂਰਤ ਹੈ?
07:23 ਟਾਈਪ ਕਰੋ drupal module rating system.
07:26 ਹੁਣ ਸਾਨੂੰ ਇੱਥੇ 2 ਆਪਸ਼ਨ ਮਿਲਦੇ ਹਨ।
  • Fivestar Rating Module ਜਾਂ
*  Star Rating Module
07:34 ਸੋ, ਸਾਡੇ ਕੋਲ 2 Modules ਹਨ, ਜਿਨ੍ਹਾਂ ਨੂੰ ਅਸੀ ਇਹ ਨਿਰਧਾਰਤ ਕਰਨ ਲਈ ਵੇਖ ਸਕਦੇ ਹਾਂ ਕਿ ਸਾਡੇ ਲਈ ਕਿਹੜਾ ਠੀਕ ਹੈ।
07:42 ਕੀ ਹੁੰਦਾ ਹੈ ਜੇਕਰ ਸਾਨੂੰ webform ਚਾਹੀਦਾ ਹੈ?
07:45 ਫਿਰ ਟਾਈਪ ਕਰੋ: drupal module webform.
07:48 ਅਤੇ ਸਾਨੂੰ Webform ਨਾਮਕ ਪ੍ਰੋਜੈਕਟ ਮਿਲਦਾ ਹੈ।
07:52 ਅਭਿਆਸੀ ਲਈ Modules ਲੱਭਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।
07:57 Drupal module ਅਤੇ ਇੱਕ ਵਰਣਨ ਕਿ ਅਸੀਂ ਆਪਣੇ Module ਤੋਂ ਕਿ ਚਾਹੁੰਦੇ ਹਾਂ।
08:02 ਮੈਨੂੰ ਆਸ ਹੈ ਕਿ ਇਹ ਮਦਦਗਾਰ ਹੋਵੇਗਾ। ਯਾਦ ਰੱਖੋ, Modules ਪਤਾ ਕਰਨ ਲਈ ਗੁਗਲ ਸਭ ਤੋਂ ਵਧੀਆ ਹੈ।
08:08 ਅਤੇ ਕਿਹੜੇ Module ਸਾਡੇ ਲਈ ਸਭ ਤੋਂ ਚੰਗੇ ਹਨ, ਇਹ ਸਮਝਣ ਦੇ ਲਈ, d m ਅਤੇ v ਨੂੰ ਯਾਦ ਰੱਖੋ।
08:14 ਇਸ ਦੇ ਨਾਲ ਅਸੀ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ।
08:18 ਸੰਖੇਪ ਵਿੱਚ...ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ
* module  ਲਈ ਸਰਚ ਕਰਨਾ
* module ਦਾ ਲੇਖਾ ਜੋਖਾ ਕਰਨਾ 
08:29 ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ, ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
08:38 ਇਸ ਲਿੰਕ ਉੱਤੇ ਉਪਲੱਬਧ ਵੀਡੀਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ।
08:45 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
08:52 ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
09:03 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ...

Contributors and Content Editors

Harmeet