Digital-Divide/C2/How-to-manage-the-train-ticket/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, Managing train tickets bought at IRCTC ਯਾਨੀ ’IRCTC ‘ਤੇ ਖਰੀਦੇ ਟ੍ਰੇਨ ਟਿਕਟ ਨੂੰ ਪ੍ਰਬੰਧਿਤ ਕਰਨ ਦੇ’ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ irctc ਦੇ ਪਿਛਲੇ ਟ੍ਰਾਂਜੈਕਸ਼ਨ ਦਾ ਪ੍ਰਬੰਧ ਕਿਵੇਂ ਕਰੀਏ ।
00:16 ਅਸੀਂ ਵੇਖਾਂਗੇ ਕਿ ਟਿਕਟਾਂ ਦੀ ਸਥਿਤੀ ਕਿਵੇਂ ਜਾਂਚੀਏ,
00:22 ਟਿਕਟ ਨੂੰ ਕਿਵੇਂ ਪ੍ਰਿੰਟ ਕਰੀਏ,
00:25 ਟਿਕਟ ਨੂੰ ਕਿਵੇਂ ਕੈਂਸਿਲ ਕਰੀਏ,
00:27 ਕੈਂਸਿਲ ਕਰਨ ਦੀ ਹਿਸਟਰੀ ਅਤੇ ਪੈਸਾ ਵਾਪਸ ਕਰਨ ਦਾ ਆਟੋਮੈਟਿਕ ਈਮੇਲ ਕਿਵੇਂ ਵੇਖੀਏ ।
00:35 ਟ੍ਰੇਨ ਟਿਕਟ ਬੁੱਕ ਕਰਾਉਣ ਲਈ ਪ੍ਰਾਈਵੇਟ ਭਾਵ ਕਿ ਪ੍ਰਾਈਵੇਟ ਵੈੱਬਸਾਈਟਸ ਹੁੰਦੀਆਂ ਹਨ ।
00:39 ਅਸੀਂ ਕੁੱਝ ਪ੍ਰਸਿੱਧ ਵੈੱਬਸਾਈਟਸ ਵੇਖਾਂਗੇ ।
00:43 ਉਨ੍ਹਾਂ ਦੀ ‘IRCTC’ ਨਾਲ ਤੁਲਣਾ ਕਰਾਂਗੇ ।
00:48 ਹੁਣ ਅਸੀਂ IRCTC ‘ਤੇ ਪਹਿਲਾਂ ਕੀਤੀਆਂ ਗਈਆਂ ਬੁਕਿੰਗ ਵੇਖਾਂਗੇ, ਮੈਂ irctc ਵੈੱਬਸਾਈਟ ‘ਤੇ ਲਾਗਿਨ ਕਰਦਾ ਹਾਂ ।
01:13 ਹੇਠਾਂ ਜਾਂਦੇ ਹਾਂ ।
01:15 ਮੈਂ ਟ੍ਰਾਂਜੈਕਸ਼ਨਸ ਲਿੰਕ ‘ਤੇ ਕਲਿਕ ਕਰਦਾ ਹਾਂ ਅਤੇ ਇੱਥੇ ਤੁਹਾਡੇ ਕੋਲ ਬੁਕਡ ਹਿਸਟਰੀ ਵਿਕਲਪ ਹੈ ।
01:21 ਮੈਂ ਬੁਕਡ ਹਿਸਟਰੀ ‘ਤੇ ਕਲਿਕ ਕਰਦਾ ਹਾਂ, ਇਹ ਪਾਸਵਰਡ ਦਰਜ ਕਰਨ ਨੂੰ ਕਹਿੰਦਾ ਹੈ ।
01:27 ਮੈਂ ਪਾਸਵਰਡ ਦਰਜ ਕਰਦਾ ਹਾਂ । ‘Go’ ‘ਤੇ ਕਲਿਕ ਕਰਦਾ ਹਾਂ ।
01:38 ਇਹ ਕਹਿੰਦਾ ਹੈ PNR ਨੰਬਰ ਕੀ ਹੈ ।
01:44 ਟਿਕਟਾਂ ਦੀ ਸੂਚੀ ਇੱਥੇ ਦਿੱਤੀ ਗਈ ਹੈ ।
01:46 ਮੈਂ ਇਸ ‘ਤੇ ਕਲਿਕ ਕਰਦਾ ਹਾਂ ਅਤੇ ‘PNR ਸਟੇਟਸ’ ਪ੍ਰਾਪਤ ਕਰਦਾ ਹਾਂ । ਇਹ ਦੱਸਦਾ ਹੈ ਵੇਟ ਲਿਸਟ ਯਾਨੀ ਉਡੀਕ ਸੂਚੀ 162 ਹੈ ।
01:57 ਮੈਂ ਇਸਨੂੰ ਬੰਦ ਕਰਦਾ ਹਾਂ, ਮੈਂ ਪ੍ਰਿੰਟ ਲੈ ਸਕਦਾ ਹਾਂ, ਇਸ ਨੂੰ ਦਬਾਉਂਦਾ ਹਾਂ ।
02:07 ਇਹ ਇੱਥੇ ਹੈ, ਜੇ ਕਹਿੰਦਾ ਹਾਂ ਕਿ ਇਸਨੂੰ ਪ੍ਰਿੰਟ ਕਰੋ ਤਾਂ ਇਹ ਇਸਨੂੰ ਪ੍ਰਿੰਟ ਕਰੇਗਾ ।
02:12 ਮੈਂ ਆਪਣੀ ਸਲਾਇਡ ‘ਤੇ ਵਾਪਸ ਆ ਗਿਆ ਹਾਂ । ਹੁਣ ਅਸੀਂ ਦੂਜੀ ਸਲਾਇਡ ‘ਤੇ ਜਾਂਦੇ ਹਾਂ ।
02:17 ਹੁਣ ਅਸੀਂ ਵੇਖਾਂਗੇ ਕਿ ਇੱਕ ਟਿਕਟ ਨੂੰ ਕੈਂਸਿਲ ਕਿਵੇਂ ਕਰਵਾਉਂਦੇ ਹਨ ।
02:21 ਮੰਨ ਲਓ ਕਿ ਮੈਂ ਇੱਕ ਟਿਕਟ ਕੈਂਸਿਲ ਕਰਵਾਉਂਣਾ ਹੈ ਤਾਂ ਮੈਂ ਕੀ ਕਰਦਾ ਹਾਂ
02:24 ਇਸ ਲਈ ਇਸ ਟਿਕਟ ਨੂੰ ਕੈਂਸਿਲ ਕਰਦਾ ਹਾਂ
02:41 ਇਸ ਲਈ ਮੈਂ ਇਸ ਟਿਕਟ ਨੂੰ ਕੈਂਸਿਲ ਕਰਣਾ ਚਾਹੁੰਦਾ ਹਾਂ, ਇਸ ਟਿਕਟ ਨੂੰ ਸਲੈਕਟ ਕਰਦਾ ਹਾਂ ।
02:44 ਮੈਂ ਇਹ ਟਿਕਟ ਨਹੀਂ ਚਾਹੁੰਦਾ ਹਾਂ ।
02:55 ਇਹ ਕਹਿੰਦਾ ਹੈ ਕੈਂਸਿਲ ਕਰਨ ਲਈ ਸਲੈਕਟ ਕਰੋ । ਸਾਨੂੰ ਇਹ ਸਲੈਕਟ ਕਰਨਾ ਹੈ ਉਸਦਾ ਕਾਰਨ ਹੈ ਕਿ ਕਦੇ-ਕਦੇ ਤੁਸੀਂ ਯਾਤਰਾ ਲਈ ਇੱਕ ਤੋਂ ਜ਼ਿਆਦਾ ਆਦਮੀਆਂ ਦਾ ਟਿਕਟ ਬੁੱਕ ਕਰਾ ਸਕਦੇ ਹੋ ।
03:07 ਤਾਂ ਇਹ ਵੱਖਰੇ ਤੌਰ 'ਤੇ ਕੈਂਸਿਲ ਕਰਵਾਉਂਣਾ ਸੰਭਵ ਹੈ, ਮੰਨ ਲਓ ਦੋ ਆਦਮੀਆਂ ਦਾ ਟਿਕਟ ਹੈ ਅਤੇ ਤੁਸੀਂ ਕਿਸੇ ਇੱਕ ਦਾ ਟਿਕਟ ਕੈਂਸਿਲ ਕਰਵਾਉਂਣਾ ਚਾਹੁੰਦੇ ਹੋ ।
03:15 ਤਾਂ ਤੁਹਾਨੂੰ ਕੇਵਲ ਉਸੀ ਵਿਅਕਤੀ ਦੇ ਬਾਕਸ ‘ਤੇ ਕਲਿਕ ਕਰਨਾ ਹੈ । ਇਸ ਲਈ ਇਸ ‘ਤੇ ਕਲਿਕ ਕਰੋ ਅਤੇ ਫਿਰ ਟਿਕਟ ਕੈਂਸਿਲ ਕਰੋ ।
03:22 ਹੁਣ ਇਹ ਪੁੱਛਦਾ ਹੈ ਕਿ ‘ਕੀ ਤੁਸੀਂ ਸੱਚਮੁਚ ਹੀ ਟਿਕਟ ਕੈਂਸਿਲ ਕਰਣਾ ਚਾਹੁੰਦੇ ਹੋ’ ਮੈਂ ਓਕੇ ‘ਤੇ ਕਲਿਕ ਕਰਦਾ ਹਾਂ ।
03:33 ਕੈਂਸਿਲੇਸ਼ਨ ਦਾ ਸਟੇਟਸ ਦਿਸਦਾ ਹੈ । ਇਹ ਦੱਸਦਾ ਹੈ 20 ਰੁਪਏ ਕੱਟੇ ਗਏ ਹਨ ।
03:39 89 (ਵਸਨੀਕ) ਰੁਪਏ ਦਾ ਭੁਗਤਾਨ ਕੀਤਾ ਸੀ । ਅਸਲ ਵਿੱਚ ਮੈਂ 10 ਰੁਪਏ ਆਨਲਾਈਨ ਸੇਵਾਵਾਂ ਲਈ ਦਿੱਤੇ ਸਨ ।
03:45 20 ਰੁਪਏ ਕੱਟੇ ਗਏ ।
03:47 ਮੈਨੂੰ 69 (ਉਨੱਤਰ) ਰੁਪਏ ਵਾਪਸ ਮਿਲੇ ਨੇ ਅਤੇ ਨੋਟ ਕਰੋ ਕਿ ਇਹ ਉਸੇ ਅਕਾਊਂਟ ਵਿੱਚ ਵਾਪਸ ਕੀਤੇ ਜਾਣਗੇ ਜਿੱਥੋਂ ਸ਼ੁਰੂ ਵਿੱਚ ਰੁਪਇਆ ਦਾ ਭੁਗਤਾਨ ਕੀਤਾ ਗਿਆ ਸੀ ।
03:57 ਜੇ ਤੁਸੀਂ ਚਾਹੁੰਦੇ ਹੋ ਤਾਂ ਪ੍ਰਿੰਟ ਲੈ ਸਕਦੇ ਹੋ ।
04:01 ਮੈਂ ਪਹਿਲਾਂ ਵਾਲੇ ਵੇਰਵੇ ‘ਤੇ ਭਾਵ ਕਿ ਹਿਸਟਰੀ ‘ਤੇ ਵਾਪਸ ਜਾ ਸਕਦਾ ਹਾਂ, ਮੈਂ ਸਲਾਇਡਸ ‘ਤੇ ਵਾਪਸ ਆ ਗਿਆ ਹਾਂ ।
04:07 ਹੁਣ ਅਗਲੀ ਸਲਾਇਡ ‘ਤੇ ਜਾਂਦੇ ਹਾਂ ।
04:10 ਹੁਣ ਮੈਂ ਸਮਝਾਉਂਗਾ ਕਿ ਕੈਂਸਿਲੇਸ਼ਨ ਦਾ ਪਹਿਲਾਂ ਵਾਲਾ ਵੇਰਵਾ ਭਾਵ ਕਿ ਹਿਸਟਰੀ ਕਿਵੇਂ ਵੇਖਦੇ ਹਨ ।
04:17 ਹੁਣ ਜੋ ਮੈਂ ਕਰ ਸਕਦਾ ਹਾਂ ਉਹ ਹੈ, ਮੈਂ ਕੈਂਸਲਡ ਹਿਸਟਰੀ (cancelled history) ਨੂੰ ਵੇਖ ਸਕਦਾ ਹਾਂ ।
04:26 ਹੁਣ ਮੈਂ ਆਪਣਾ ਪਾਸਵਰਡ ਦਰਜ ਕਰਦਾ ਹਾਂ ।
04:31 ‘Go’ ‘ਤੇ ਕਲਿਕ ਕਰੋ ।
04:35 ਇਹ ਦੱਸਦਾ ਹੈ, ਕੈਂਸਿਲ ਕੀਤੇ ਹੋਏ ਦੀ PNR ਹਿਸਟਰੀ, ਕੈਂਸਿਲੇਸ਼ਨ ਦੇ ਅਗਲੇ ਦਿਨ ਉਪਲੱਬਧ ਹੋਵੇਗੀ ।
04:47 ਪਰ ਇਹ ਦਿਖਾਉਂਦਾ ਹੋਇਆ, ਲੱਗਦਾ ਹੈ । ਇਸ ਲਈ ਸਾਰੇ ਕੈਂਸਿਲ ਕੀਤੇ ਹੋਏ ਟਿਕਟ ਇੱਥੇ ਸੂਚੀਬੱਧ ਹੋਣਗੇ ।
04:54 ਮੈਂ ਸਲਾਇਡਸ ‘ਤੇ ਵਾਪਸ ਆਉਂਦਾ ਹਾਂ ।
04:56 ਹੁਣ ਦੂਜੀ ਸਲਾਇਡ ‘ਤੇ ਜਾਂਦੇ ਹਾਂ ।
04:59 ਮੈਂ ਤੁਹਾਨੂੰ ‘ਰੁਪਏ ਵਾਪਸ ਕਰਨ ਦਾ ਆਟੋਮੈਟਿਕ ਈਮੇਲ’ ਦਿਖਾਉਂਗਾ ।
05:07 ਮੈਂ ਇਹ ਈਮੇਲ ਪਹਿਲਾਂ ਹੀ ਖੋਲ ਲਿਆ ਹੈ ।
05:09 ਇਹ ਦੱਸਦਾ ਹੈ ਕਿ ਇੱਥੇ ਦਿੱਤੇ ਗਏ PNR ਲਈ 69 ਰੁਪਏ ਵਾਪਸ ਕੀਤੇ ਜਾਣਗੇ ।
05:21 ਮੈਂ ਸਲਾਇਡਸ ‘ਤੇ ਵਾਪਸ ਆਉਂਦਾ ਹਾਂ । ਹੁਣ ਅਗਲੀ ਸਲਾਇਡ ‘ਤੇ ਜਾਂਦੇ ਹਾਂ ।
05:26 ਇੱਥੇ ਟ੍ਰੇਨ ਬੁਕਿੰਗ ਲਈ ਕੁੱਝ ਲਾਭਦਾਇਕ ਪ੍ਰਾਈਵੇਟ ਵੈੱਬਸਾਈਟਸ ਹਨ ।
05:30 ਅਸੀਂ ਹੁਣੇ ਇਨ੍ਹਾਂ ਨੂੰ ਵੇਖਾਂਗੇ ।
05:38 ਮੈਂ ‘Clear trip’ ਪਹਿਲਾਂ ਹੀ ਖੋਲ ਲਈ ਹੈ ।
05:41 ਹੁਣ ਮੈਂ ਤੁਹਾਨੂੰ ‘Make my trip’ ਪੇਜ਼ ਦਿਖਾਉਂਦਾ ਹਾਂ ।
05:48 ਹੁਣ ਅਸੀਂ ‘Yatra.com’ ਦਾ ਵੈੱਬ ਪੇਜ਼ ਵੇਖਦੇ ਹਾਂ ।
05:52 ਹੁਣ ਸਲਾਇਡਸ ‘ਤੇ ਵਾਪਸ ਜਾਂਦੇ ਹਾਂ । ਹੁਣ ਮੈਂ ਅਗਲੀ ਸਲਾਇਡਸ ‘ਤੇ ਜਾਂਦਾ ਹਾਂ ।
05:58 ਅਸੀਂ ‘IRCTC’ ਦੀ ਤੁਲਣਾ ‘ਪ੍ਰਾਈਵੇਟ ਵੈੱਬਸਾਈਟਸ’ਨਾਲ ਕਰਾਂਗੇ ।
06:03 irctc ਦੇ ਕੀ ਫਾਇਦੇ ਹਨ ?
06:06 ਪ੍ਰਾਈਵੇਟ ਵੈੱਬਸਾਈਟਸ ‘ਤੇ ਸਾਰੀਆਂ ਟਰੇਨਾਂ ਦੀ ਸੂਚੀ ਨਹੀਂ ਹੁੰਦੀ ਹੈ ।
06:10 ਪ੍ਰਾਈਵੇਟ ਵੈੱਬਸਾਈਟਸ ਲੱਗਭੱਗ 20 ਰੁਪਏ ਜ਼ਿਆਦਾ ਮਹਿੰਗੀਆਂ ਹੁੰਦੀਆਂ ਹਨ ।
06:16 ਪ੍ਰਾਈਵੇਟ ਵੈੱਬਸਾਈਟ ਸਵੇਰੇ ਦੇਰ ਨਾਲ ਖੁੱਲਦੀਆਂ ਹਨ,
06:19 Irctc ਦੀ ਤੁਲਣਾ ਵਿੱਚ ਪ੍ਰਾਇਵੇਟ ਵੈੱਬਸਾਈਟਸ ਘੱਟ ਸਮੇਂ ਲਈ ਹੀ ਉਪਲੱਬਧ ਹੁੰਦੀਆਂ ਹਨ । ਉਦਾਹਰਣ ਦੇ ਲਈ ਪ੍ਰਾਇਵੇਟ ਵੈੱਬਸਾਈਟਸ ਸਵੇਰੇ 10 ਵਜੇ ਖੁੱਲਦੀ ਹੈ ਜਦੋਂ ਕਿ irctc ਸਵੇਰੇ ਨੂੰ 8 ਵਜੇ ਖੁੱਲ ਜਾਂਦੀ ਹੈ ।
06:29 ਹੁਣ ਅਸੀਂ ਪ੍ਰਾਈਵੇਟ ਵੈੱਬਸਾਈਟਸ ਦੇ ਫਾਇਦੇ ਵੇਖਾਂਗੇ ।
06:36 ਕਦੇ - ਕਦੇ ਪ੍ਰਾਈਵੇਟ ਵੈੱਬਸਾਈਟਸ irctc ਨਾਲੋਂ ਜ਼ਿਆਦਾ ਤੇਜ਼ ਚੱਲਦੀਆਂ ਹਨ ।
06:42 ਪ੍ਰਾਈਵੇਟ ਵੈੱਬਸਾਈਟਸ ‘ਤੇ ਜਹਾਜ਼ ਅਤੇ ਬੱਸਾਂ ਦੀ ਟਿਕਟ ਵੀ ਬੁੱਕ ਕੀਤੀ ਜਾ ਸਕਦੀ ਹੈ ।
06:47 ਨਤੀਜੇ ਵਜੋਂ, ਯਾਤਰਾ ਨਾਲ ਸੰਬੰਧਿਤ ਸਾਰੀ ਜਾਣਕਾਰੀ ਇੱਕ ਹੀ ਸਥਾਨ ‘ਤੇ ਮਿਲ ਸਕਦੀ ਹੈ ।
06:52 ਪ੍ਰਾਈਵੇਟ ਵੈੱਬਸਾਈਟਸ ਪਿੱਛਲੀ ਖੋਜ ਨੂੰ ਵੀ ਯਾਦ ਰੱਖ ਸਕਦੀ ਹੈ ।
06:58 ਆਪਣੇ ਲਈ, ਮੈਂ irctc ਅਤੇ ਪ੍ਰਾਈਵੇਟ ਵੈੱਬਸਾਈਟਸ ਦੋਨਾਂ ਦੀ ਵਰਤੋਂ ਕਰ ਸਕਦਾ ਹਾਂ ।
07:05 ਮੈਂ ਸਪੋਕਨ ਟਿਊਟੋਰਿਅਲ ਪ੍ਰੋਜੇਕਟ ‘ਤੇ ਕੁੱਝ ਸ਼ਬਦ ਬੋਲਣਾ ਚਾਹੁੰਦਾ ਹਾਂ ।
07:09 http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
07:17 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
07:20 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
07:26 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
07:31 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
07:35 ਜ਼ਿਆਦਾ ਜਾਣਕਾਰੀ ਲਈ contact@spoken-tutorial.org ‘ਤੇ ਲਿਖੋ ।
07:40 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
07:43 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
07:50 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
07:59 ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । । ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Navdeep.dav