Blender/C2/Types-of-Windows-Properties-Part-3/Punjabi

From Script | Spoken-Tutorial
Jump to: navigation, search
Time Narration
00:05 ਬਲੈਂਡਰ ਟਿਊਟੋਰਿਅਲਸ ਦੀ ਲੜੀ ਵਿੱਚ ਤੁਹਾਡਾ ਸਵਾਗਤ ਹੈ।
00:09 ਇਹ ਟਿਊਟੋਰਿਅਲ ਬਲੈਂਡਰ 2.59 ਵਿੱਚ ਪ੍ਰੋਪਰਟੀਜ਼ ਵਿੰਡੋ ਦੇ ਬਾਰੇ ਵਿੱਚ ਹੈ।
00:16 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਦੁਆਰਾ ਦਿੱਤੀ ਗਈ ਹੈ।
00:28 ਇਸ ਟਿਊਟੋਰਿਅਲ ਨੂੰ ਦੇਖਣ ਤੋਂ ਬਾਅਦ, ਅਸੀ ਸਿਖਾਂਗੇ ਕਿ ਪ੍ਰੋਪਰਟੀਜ਼ ਵਿੰਡੋ ਕੀ ਹੈ?
00:35 ਪ੍ਰੋਪਰਟੀਜ਼ ਵਿੰਡੋ ਵਿੱਚ Object constraints ਪੈਨਲ, Modifiers ਪੈਨਲ ਅਤੇ Object Data ਪੈਨਲ ਕੀ ਹੈ ?
00:44 ਪ੍ਰੋਪਰਟੀਜ਼ ਵਿੰਡੋ ਵਿੱਚ Object constraints ਪੈਨਲ, Modifiers ਪੈਨਲ ਅਤੇ Object Data ਪੈਨਲ ਵਿੱਚ ਵੱਖ-ਵੱਖ ਸੈਟਿੰਗਾਂ ਕੀ ਹਨ?
00:57 ਮੈਂ ਮੰਨਦਾ ਹਾਂ, ਕਿ ਤੁਹਾਨੂੰ ਬਲੈਂਡਰ ਇੰਟਰਫੇਸ ਦੇ ਬੁਨਿਆਦੀ ਐਲੀਮੈਂਟਸ ਬਾਰੇ ਪਹਿਲਾਂ ਤੋਂ ਹੀ ਪਤਾ ਹੈ।
01:01 ਜੇਕਰ ਨਹੀਂ, ਤਾਂ ਕਿਰਪਾ ਕਰਕੇ ਬਲੈਂਡਰ ਉੱਤੇ ਸਾਡਾ ਪਹਿਲਾ ਟਿਊਟੋਰਿਅਲ- ਬਲੈਂਡਰ ਇੰਟਰਫੇਸ ਦਾ ਬੁਨਿਆਦੀ ਵਰਣਨ ਵੇਖੋ।
01:10 ਪ੍ਰੋਪਰਟੀਜ਼ ਵਿੰਡੋ ਸਾਡੀ ਸਕਰੀਨ ਦੇ ਸੱਜੇ ਵੱਲ ਸਥਿਤ ਹੈ ।
01:16 ਅਸੀਂ ਪਿਛਲੇ ਟਿਊਟੋਰਿਅਲਸ ਵਿੱਚ ਪਹਿਲਾਂ ਤੋਂ ਹੀ ਪ੍ਰੋਪਰਟੀਜ਼ ਵਿੰਡੋ ਦੇ ਪਹਿਲੇ ਚਾਰ ਪੈਨਲਸ ਅਤੇ ਉਨ੍ਹਾਂ ਦੀ ਸੇਟਿੰਗਾਂ ਨੂੰ ਵੇਖ ਚੁੱਕੇ ਹਾਂ।
01:23 ਪ੍ਰੋਪਰਟੀਜ਼ ਵਿੰਡੋ ਵਿੱਚ ਅਗਲੇ ਪੈਨਲਸ ਵੇਖਦੇ ਹਾਂ। ਪਹਿਲਾਂ, ਸਾਨੂੰ ਆਪਣੀ ਪ੍ਰੋਪਰਟੀਜ਼ ਵਿੰਡੋ ਦੇ ਆਕਾਰ ਨੂੰ ਬਿਹਤਰ ਦੇਖਣ ਅਤੇ ਸੱਮਝਣ ਲਈ ਬਦਲਨਾ ਹੋਵੇਗਾ ।
01:33 ਪ੍ਰੋਪਰਟੀਜ਼ ਵਿੰਡੋ ਦੇ ਖੱਬੇ ਪਾਸੇ ਕੰਡੇ ਉੱਤੇ ਖੱਬਾ ਬਟਨ ਦਬਾਕੇ ਰੱਖੋ ਅਤੇ ਖੱਬੇ ਪਾਸੇ ਵੱਲ ਡਰੈਗ ਕਰੋ।
01:43 ਹੁਣ ਅਸੀ ਪ੍ਰੋਪਰਟੀਜ਼ ਵਿੰਡੋ ਵਿੱਚ ਆਪਸ਼ੰਸ ਜਿਆਦਾ ਸਪੱਸ਼ਟ ਰੂਪ ਨਾਲ ਵੇਖ ਸਕਦੇ ਹਾਂ।
01:47 ਬਲੈਂਡਰ ਵਿੰਡੋਜ ਦਾ ਆਕਾਰ ਕਿਵੇਂ ਬਦਲਣਾ ਹੈ, ਇਸਨੂੰ ਸਿੱਖਣ ਲਈ ਸਾਡਾ ਟਿਊਟੋਰਿਅਲ-ਬਲੈਂਡਰ ਵਿੱਚ ਵਿੰਡੋ ਟਾਇਪਸ ਕਿਵੇਂ ਬਦਲਦੇ ਹਨl ਇਸਨੂੰ ਵੇਖੋ।
01:57 ਪ੍ਰੋਪਰਟੀਜ਼ ਵਿੰਡੋ ਦੀ ਸਭ ਤੋਂ ਉੱਪਰਲੀ ਰੋ ਉੱਤੇ ਜਾਓ।
02:03 chain ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ। ਇਹ Object Constraints ਪੈਨਲ ਹੈ ।
02:12 Add constraint ਉੱਤੇ ਖੱਬਾ ਬਟਨ ਕਲਿਕ ਕਰੋ । ਇਸ ਮੈਨਿਊ ਵਿੱਚ ਵੱਖ-ਵੱਖ ਆਬਜੈਕਟ ਕੰਸਟਰੇਂਟਸ ਦੀ ਸੂਚੀ ਹੈ ।
02:19 ਇੱਥੇ ਕੰਸਟਰੇਂਟਸ ਦੇ ਤਿੰਨ ਮੁੱਖ ਪ੍ਰਕਾਰ ਹਨ - Transform, Tracking ਅਤੇ Relationship.
02:31 Copy location ਕੰਸਟਰੇਂਟ ਦੀ ਵਰਤੋ ਇੱਕ ਆਬਜੈਕਟ ਦਾ ਸਥਾਨ ਕਾਪੀ ਕਰਨ ਅਤੇ ਉਸਨੂੰ ਦੂੱਜੇ ਆਬਜੈਕਟ ਲਈ ਨਿਰਧਾਰਤ ਕਰਨ ਲਈ ਕੀਤਾ ਜਾਂਦਾ ਹੈ ।
02:38 3D ਵਿਊ ਉੱਤੇ ਜਾਓ। lamp ਨੂੰ ਚੁਣਨ ਦੇ ਲਈ, ਇਸ ਉੱਤੇ ਰਾਇਟ ਕਲਿਕ ਕਰੋ ।
02:45 Object Constraints ਪੈਨਲ ਉੱਤੇ ਵਾਪਸ ਜਾਓ।
02:49 add constraint ਉੱਤੇ ਖੱਬਾ ਬਟਨ ਕਲਿਕ ਕਰੋ।
02:52 ਟਰਾਂਸਫਾਰਮ ਦੇ ਹੇਠਾਂ, copy location ਚੁਣੋ।
02:57 Add constraint ਮੈਨਿਊ ਬਾਰ ਦੇ ਹੇਠਾਂ ਇੱਕ ਨਵਾਂ ਪੈਨਲ ਦਿਖਾਇਆ ਹੋਇਆ ਹੈ।
03:05 ਇਸ ਪੈਨਲ ਵਿੱਚ copy location ਕੰਸਟਰੇਂਟਸ ਲਈ ਸੈਟਿੰਗਾਂ ਹਨ। ,ਕੀ ਤੁਸੀ ਕਾਪੀ ਲੋਕੇਸ਼ਨ ਪੈਨਲ ਵਿੱਚ ਖੱਬੇ ਵੱਲ orange cube ਦੇ ਨਾਲ ਇਸ ਸਫੇਦ ਬਾਰ ਨੂੰ ਵੇਖ ਰਹੇ ਹੋ?
03:12 ਇਹ Target ਬਾਰ ਹੈ। ਇੱਥੇ ਅਸੀ ਸਾਡੇ target ਆਬਜੈਕਟ ਦਾ ਨਾਮ ਜੋੜਦੇ ਹਾਂ।
03:21 target bar ਉੱਤੇ ਖੱਬਾ ਬਟਨ ਕਲਿਕ ਕਰੋ ।
03:24 ਸੂਚੀ ਵਿਚੋਂ cube ਚੁਣੋ।
03:29 ਕਾਪੀ ਲੋਕੇਸ਼ਨ ਕੰਸਟਰੇਂਟਸ ਕਿਊਬ ਦੇ ਸਥਾਨ ਨਿਰਦੇਸ਼ਾਂਕ ਨੂੰ ਕਾਪੀ ਕਰਦਾ ਹੈ ਅਤੇ ਉਸਨੂੰ ਲੈਂਪ ਉੱਤੇ ਲਾਗੂ ਕਰਦਾ ਹੈ ।
03:37 ਉਸਦੇ ਫਲਸਰੂਪ, ਲੈਂਪ ਕਿਊਬ ਦੇ ਸਥਾਨ ਉੱਤੇ ਮੂਵ ਹੁੰਦਾ ਹੈ ।
03:42 Copy location ਪੈਨਲ ਦੇ ਊਪਰੀ ਸੱਜੇ ਕੋਨੇ ਵਿੱਚ cross ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ ।
03:50 ਕੰਸਟਰੇਂਟ ਹਟਾਇਆ ਗਿਆ ਹੈ। ਲੈਂਪ ਆਪਣੇ ਮੂਲ ਸਥਾਨ ਉੱਤੇ ਵਾਪਸ ਆਉਂਦਾ ਹੈ ।
03:58 ਸੋ ਇਸ ਤਰ੍ਹਾਂ ਨਾਲ ਇੱਕ object constraint ਕੰਮ ਕਰਦਾ ਹੈ ।
04:02 ਅਸੀ ਬਾਅਦ ਦੇ ਟਿਊਟੋਰਿਅਲਸ ਵਿੱਚ object constraint ਦੀ ਵਰਤੋ ਕਈ ਵਾਰ ਕਰਾਂਗੇ।
04:07 ਹੁਣੇ ਦੇ ਲਈ, ਪ੍ਰੋਪਰਟੀਜ਼ ਵਿੰਡੋ ਵਿੱਚ ਅਗਲੇ ਪੈਨਲ ਉੱਤੇ ਜਾਓ। 3D ਵਿਊ ਉੱਤੇ ਜਾਓ।
04:16 cube ਚੁਣਨ ਲਈ ਸੱਜਾ ਬਟਨ ਕਲਿਕ ਕਰੋ ।
04:19 ਪ੍ਰੋਪਰਟੀਜ਼ ਵਿੰਡੋ ਦੀ ਸਬ ਤੋਂ ਉੱਪਰਲੀ ਰੋ ਦੇ ਅਗਲੇ ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ ।
04:26 ਇਹ Modifiers ਪੈਨਲ ਹੈ ।
04:29 Modifier ਆਬਜੈਕਟ ਨੂੰ ਉਸਦੇ ਮੂਲ ਗੁਣਾਂ ਨੂੰ ਬਦਲੇ ਬਿਨਾਂ ਦੁਬਾਰਾ ਆਕਾਰ ਦਿੰਦਾ ਹੈ। ਮੈਂ ਦਿਖਾਉਂਦਾ ਹਾਂ।
04:36 Modifiers ਪੈਨਲ ਉੱਤੇ ਵਾਪਸ ਜਾਓ ।
04:40 ADD modifier ਉੱਤੇ ਖੱਬਾ ਬਟਨ ਕਲਿਕ ਕਰੋ। ਇੱਥੇ ਤਿੰਨ ਮੁੱਖ ਪ੍ਰਕਾਰ ਦੇ Modifiers ਹਨ - Generate, Deform ਅਤੇ Simulate.
04:54 ਮੈਨਿਊ ਦੇ ਹੇਠਲੇ ਖੱਬੇ ਪਾਸੇ ਕੋਨੇ ਵਿੱਚ Subdivision surface ਉੱਤੇ ਖੱਬਾ ਬਟਨ ਕਲਿਕ ਕਰੋ ।
05:02 ਕਿਊਬ ਇੱਕ ਵਿਰੁਪਿਤ ਗੇਂਦ ਵਿੱਚ ਬਦਲਦਾ ਹੈ। Add modifier ਮੈਨਿਊ ਬਾਰ ਦੇ ਹੇਠਾਂ ਇੱਕ ਨਵਾਂ ਪੈਨਲ ਦਿਖਾਇਆ ਹੋਇਆ ਹੈ।
05:10 ਇਹ ਪੈਨਲ ਸਬ-ਡਿਵੀਜਨ ਸਰਫੇਸ Modifier ਲਈ ਸੈਟਿੰਗਾਂ ਨੂੰ ਦਰਸਾਉਂਦਾ ਹੈ।
05:16 View 1 ਉੱਤੇ ਖੱਬਾ ਬਟਨ ਕਲਿਕ ਕਰੋ । ਆਪਣੇ ਕੀਬੋਰਡ ਉੱਤੇ 3 ਟਾਈਪ ਕਰੋ ਅਤੇ ਐਂਟਰ ਦਬਾਓ।
05:25 ਹੁਣ ਕਿਊਬ ਇੱਕ ਗੇਦ ਜਾਂ ਗੋਲੇ ਦੀ ਤਰ੍ਹਾਂ ਵਿੱਖ ਰਿਹਾ ਹੈ ।
05:28 ਅਸੀ ਸਬ-ਡਿਵੀਜਨ ਸਰਫੇਸ ਮੌਡੀਫਾਇਰ ਦੇ ਬਾਰੇ ਵਿੱਚ ਵਿਸਥਾਰ ਨਾਲ ਬਾਅਦ ਦੇ ਟਿਊਟੋਰਿਅਲਸ ਵਿੱਚ ਸਿਖਾਂਗੇ।
05:35 ਸਬ-ਡਿਵੀਜਨ ਸਰਫੇਸ ਮੌਡੀਫਾਇਰ ਪੈਨਲ ਦੇ ਸਬ ਤੋਂ ਉੱਪਰਲੇ ਕੋਨੇ ਵਿੱਚ cross ਆਇਕਨ ਉੱਤੇ ਕਲਿਕ ਕਰੋ ।
05:43 ਮੌਡੀਫਾਇਰ ਹਟਾਇਆ ਗਿਆ ਹੈ। ਕਿਊਬ ਵਾਪਸ ਆਪਣੇ ਮੂਲ ਸਰੂਪ ਵਿੱਚ ਬਦਲ ਗਿਆ ਹੈ ।
05:49 ਸੋ ਮੌਡੀਫਾਇਰ ਕਿਊਬ ਦੇ ਮੂਲ ਗੁਣਾਂ ਨੂੰ ਨਹੀਂ ਬਦਲਦਾ ਹੈ ।
05:54 ਅਸੀ ਹੋਰ ਮੌਡੀਫਾਇਰਸ ਦੇ ਬਾਰੇ ਵਿੱਚ ਵਿਸਥਾਰ ਨਾਲ ਬਾਅਦ ਦੇ ਟਿਊਟੋਰਿਅਲਸ ਵਿੱਚ ਸਿਖਾਂਗੇ।
05:59 ਪ੍ਰੋਪਰਟੀਜ਼ ਵਿੰਡੋ ਦੇ ਸਬ ਤੋਂ ਉੱਪਰਲੀ ਰੋ ਉੱਤੇ inverted triangle ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ।
06:07 ਇਹ Object Data ਪੈਨਲ ਹੈ ।
06:10 ਚੁਣੇ ਹੋਏ ਕੋਨਿਆ ਦਾ ਇੱਕ ਸਮੂਹ ਸੈੱਟ ਕਰਨ ਲਈ Vertex groups ਦੀ ਵਰਤੋ ਕੀਤੀ ਜਾਂਦੀ ਹੈ ।
06:15 Vertex groups ਦਾ ਪ੍ਰਯੋਗ ਕਿਵੇਂ ਕਰਦੇ ਹਨ, ਇਹ ਅਸੀ ਅਗਲੇ ਐਡਵਾਂਸਡ ਟਿਊਟੋਰਿਅਲਸ ਵਿੱਚ ਵੇਖਾਂਗੇ ।
06:22 Shape Keys ਦੀ ਵਰਤੋ ਐਡਿਟ ਮੋਡ ਵਿੱਚ ਆਬਜੈਕਟ ਨੂੰ ਐਨੀਮੇਟ ਕਰਨ ਲਈ ਕੀਤੀ ਜਾਂਦੀ ਹੈ।
06:28 ਕੀ ਤੁਸੀ ਸ਼ੇਪ ਕੀਜ ਬਾਕਸ ਦੇ ਸਭ ਤੋਂ ਊਪਰੀ ਸੱਜੇ ਵੱਲ plus sign ਵੇਖ ਰਹੇ ਹੋ?
06:34 ਇਸਦੀ ਵਰਤੋ ਆਬਜੈਕਟ ਵਿੱਚ ਨਵੀਂ Shape Key ਜੋੜਨ ਲਈ ਕੀਤੀ ਜਾਂਦੀ ਹੈ।
06:39 plus sign ਉੱਤੇ ਖੱਬਾ ਬਟਨ ਕਲਿਕ ਕਰੋ। ਪਹਿਲੀ ਕੀ Basis ਹੈ ।
06:50 ਇਹ ਕੀ ਆਬਜੈਕਟ ਦਾ ਮੂਲ ਆਕਾਰ ਸੇਵ ਕਰਦੀ ਹੈ, ਜਿਸਨੂੰ ਅਸੀ ਐਨੀਮੇਟ ਕਰਨ ਜਾ ਰਹੇ ਹਾਂ ।
06:55 ਇਸ ਲਈ, ਅਸੀ ਇਸ ਕੀ ਨੂੰ ਬਦਲ ਨਹੀ ਸਕਦੇ ਹਾਂ ।
06:58 ਹੋਰ ਕੀ ਜੋੜਨ ਲਈ plus sign ਉੱਤੇ ਫੇਰ ਖੱਬਾ ਬਟਨ ਕਲਿਕ ਕਰੋ। Key 1 ਪਹਿਲੀ ਕੀ ਹੈ, ਜਿਸਨੂੰ ਬਦਲਿਆ ਜਾ ਸਕਦਾ ਹੈ।
07:10 3 D ਵਿਊ ਉੱਤੇ ਜਾਓ ।
07:13 ਐਡਿਟ ਮੋਡ ਵਿੱਚ ਪਰਵੇਸ਼ ਕਰਨ ਲਈ ਆਪਣੇ ਕੀਬੋਰਡ ਉੱਤੇ tab ਦਬਾਓ।
07:18 ਕਿਊਬ ਨੂੰ ਨਾਪਣ ਲਈ S ਦਬਾਓ। ਆਪਣਾ ਮਾਉਸ ਡਰੈਗ ਕਰੋ। ਮਾਪ ਦੀ ਪੁਸ਼ਟੀ ਲਈ ਖੱਬਾ ਬਟਨ ਕਲਿਕ ਕਰੋ ।
07:29 ਆਬਜੈਕਟ ਮੋਡ ਉੱਤੇ ਵਾਪਸ ਜਾਣ ਲਈ tab ਦਬਾਓ ।
07:33 ਕਿਊਬ ਆਪਣੇ ਮੂਲ ਆਕਾਰ ਵਿੱਚ ਬਦਲ ਗਿਆ ਹੈ। ਤਾਂ ਸਕੇਲਿੰਗ ਵਿੱਚ ਕੀ ਹੋਇਆ ਜਿਸਨੂੰ ਅਸੀਂ ਐਡਿਟ ਮੋਡ ਵਿੱਚ ਕੀਤਾ ਹੈ ।
07:40 ਆਬਜੈਕਟ ਡੇਟਾ ਪੈਨਲ ਵਿੱਚ Shape keys ਬਾਕਸ ਉੱਤੇ ਵਾਪਸ ਜਾਓ ।
07:45 Key 1 ਸਰਗਰਮ ਕੀ ਹੈ ਅਤੇ blue ਵਿੱਚ ਹਾਈਲਾਇਟ ਕੀਤੀ ਹੋਈ ਹੈ ।
07:50 ਸੱਜੇ ਵੱਲ ਉੱਤੇ ਸ਼ੇਪ ਕੀ ਦੀ ਵੈਲਿਊ ਹੈ। ਇਹ ਵੈਲਿਊ ਹੇਠਾਂ ਬਦਲ ਸਕਦੇ ਹਾਂ।
07:57 ਵੈਲਿਊ 0.000 ਉੱਤੇ ਖੱਬਾ ਬਟਨ ਕਲਿਕ ਕਰੋ ।
08:03 ਆਪਣੇ ਕੀਬੋਰਡ ਉੱਤੇ 1 ਟਾਈਪ ਕਰੋ ਅਤੇ ਐਂਟਰ ਦਬਾਓ। ਕਿਊਬ ਦਾ ਆਕਾਰ ਹੁਣ ਵੱਧ ਗਿਆ ਹੈ ।
08:12 ਜਿਵੇਂ ਅਸੀ ਅੱਗੇ ਵਧਾਂਗੇ ਅਸੀ ਜਿਆਦਾ ਸ਼ੇਪ ਕੀਜ ਜੋੜਦੇ ਅਤੇ ਕਿਊਬ ਨੂੰ ਬਦਲਦੇ ਰਹਾਂਗੇ।
08:17 ਬਲੈਂਡਰ ਟਿਊਟੋਰਿਅਲਸ ਦੀ ਇਸ ਲੜੀ ਵਿੱਚ ਐਨੀਮੇਟ ਕਰਦੇ ਹੋਏ ਤੁਸੀ ਮੈਨੂੰ ਅਕਸਰ ਸ਼ੇਪ ਕੀ ਦਾ ਪ੍ਰਯੋਗ ਕਰਦੇ ਹੋਏ ਵੇਖੋਗੇ।
08:26 ਅਗਲੀ ਸੈਟਿੰਗ UV texture ਹੈ। ਇਸਦੀ ਵਰਤੋ ਇੱਕ ਆਬਜੈਕਟ ਵਿੱਚ ਜੁੜੇ ਹੋਏ ਟੈਕਸਚਰ ਨੂੰ ਬਦਲਣ ਲਈ ਕੀਤੀ ਜਾਂਦੀ ਹੈ।
08:33 ਅਸੀ ਇਸਨੂੰ ਵਿਸਥਾਰ ਨਾਲ ਅਗਲੇ ਟਿਊਟੋਰਿਅਲਸ ਵਿੱਚ ਵੇਖਾਂਗੇ।
08:38 ਹੁਣ ਤੁਸੀ ਅੱਗੇ ਵੱਧ ਸਕਦੇ ਹੋ ਅਤੇ ਇੱਕ ਨਵੀਂ ਫਾਇਲ ਬਣਾ ਸਕਦੇ ਹੋ ।
08:42 ਕਾਪੀ ਲੋਕੇਸ਼ਨ ਕੰਸਟਰੇਂਟ ਦੀ ਵਰਤੋ ਕਰਕੇ ਲੈਂਪ ਉੱਤੇ ਕਿਊਬ ਦੀ ਲੋਕੇਸ਼ਨ ਕਾਪੀ ਕਰੋ।
08:49 ਸਬ-ਡਿਵੀਜਨ ਸਰਫੇਸ ਮੌਡੀਫਾਇਰ ਦੀ ਵਰਤੋ ਕਰਕੇ, ਕਿਊਬ ਨੂੰ ਗੋਲੇ ਵਿੱਚ ਬਦਲੋ ਅਤੇ ਸ਼ੇਪ ਕੀਜ ਦੀ ਵਰਤੋ ਕਰਕੇ ਕਿਊਬ ਨੂੰ ਐਨੀਮੇਟ ਕਰੋ।
09:00 ਇਹ ਪ੍ਰੋਜੈਕਟ ICT ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ।
09:09 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਹਨਾ ਲਿੰਕਾਂ ਉੱਤੇ ਉਪਲੱਬਧ ਹੈ oscar.iitb.ac.in, ਅਤੇ http://spoken-tutorial.org/NMEICT-Intro
09:30 ਸਪੋਕਨ ਟਿਊਟੋਰਿਅਲ ਪ੍ਰੋਜੈਕਟ,
09:32 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦਾ ਹੈ।
09:35 ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ, ਜੋ ਆਨਲਾਇਨ ਟੈਸਟ ਪਾਸ ਕਰਦੇ ਹਨ।
09:40 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken-tutorial.org ਉੱਤੇ ਲਿਖੋ।
09:47 ਸਾਡੇ ਨਾਲ ਜੁੜਨ ਲਈ ਧੰਨਵਾਦl
09:49 ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya