Blender/C2/Types-of-Windows-Properties-Part-2/Punjabi

From Script | Spoken-Tutorial
Jump to: navigation, search
Time Narration
00:04 ਬਲੈਂਡਰ ਟਿਊਟੋਰਿਅਲਸ ਦੀ ਲੜੀ ਵਿੱਚ ਤੁਹਾਡਾ ਸਵਾਗਤ ਹੈ ।
00:08 ਇਹ ਟਿਊਟੋਰਿਅਲ ਬਲੈਂਡਰ 2.59 ਵਿੱਚ ਪ੍ਰੋਪਰਟੀਜ਼ ਵਿੰਡੋ ਦੇ ਬਾਰੇ ਵਿੱਚ ਹੈ।
00:15 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਦੁਆਰਾ ਦਿੱਤੀ ਗਈ ਹੈ।
00:28 ਇਸ ਟਿਊਟੋਰਿਅਲ ਨੂੰ ਦੇਖਣ ਤੋਂ ਬਾਅਦ, ਅਸੀ ਸਿਖਾਂਗੇ ਕਿ ਪ੍ਰੋਪਰਟੀਜ਼ ਵਿੰਡੋ ਕੀ ਹੈ।
00:35 ਪ੍ਰੋਪਰਟੀਜ਼ ਵਿੰਡੋ ਵਿੱਚ scene ਪੈਨਲ, world ਪੈਨਲ ਅਤੇ Object ਪੈਨਲ ਕੀ ਹਨ।
00:42 ਪ੍ਰੋਪਰਟੀਜ਼ ਵਿੰਡੋ ਵਿੱਚ scene ਪੈਨਲ, world ਪੈਨਲ ਅਤੇ Object ਪੈਨਲ ਵਿੱਚ ਵੱਖ-ਵੱਖ ਸੈਟਿੰਗਾਂ ਕੀ ਹਨ।
00:52 ਮੈਂ ਮੰਨਦਾ ਹਾਂ ਕਿ ਤੁਸੀ ਬਲੈਂਡਰ ਇੰਟਰਫੇਸ ਦੇ ਬੁਨਿਆਦੀ ਤੱਤਾਂ ਦੇ ਬਾਰੇ ਵਿੱਚ ਜਾਣਦੇ ਹੋ।
00:57 ਜੇਕਰ ਨਹੀਂ ਤਾਂ ਕਿਰਪਾ ਕਰਕੇ ਸਾਡੇ ਪਿਛਲੇ ਟਿਊਟੋਰਿਅਲ- “ਬਲੈਂਡਰ ਇੰਟਰਫੇਸ ਦਾ ਬੁਨਿਆਦੀ ਵਰਣਨ” ਨੂੰ ਦੇਖੋ।
01:05 ਪ੍ਰੋਪਰਟੀਜ਼ ਵਿੰਡੋ ਸਾਡੀ ਸਕਰੀਨ ਦੇ ਸੱਜੇ ਪਾਸੇ ਉੱਤੇ ਸਥਿਤ ਹੈ ।
01:11 ਅਸੀ ਪ੍ਰੋਪਰਟੀਜ਼ ਵਿੰਡੋ ਦੇ ਪਹਿਲੇ ਪੈਨਲ ਅਤੇ ਸੈਟਿੰਗ ਨੂੰ ਪਿਛਲੇ ਟਿਊਟੋਰਿਅਲ ਵਿੱਚ ਪਹਿਲਾਂ ਹੀ ਵੇਖ ਚੁੱਕੇ ਹਾਂ।
01:17 ਪ੍ਰੋਪਰਟੀਜ਼ ਵਿੰਡੋ ਦੇ ਅਗਲੇ ਪੈਨਲਸ ਨੂੰ ਵੇਖਦੇ ਹਾਂ।
01:21 ਪਹਿਲਾਂ, ਸਾਨੂੰ ਬਿਹਤਰ ਦੇਖਣ ਅਤੇ ਸਮਝਣ ਲਈ ਆਪਣੀ ਪ੍ਰੋਪਰਟੀਜ਼ ਵਿੰਡੋ ਦਾ ਆਕਾਰ ਬਦਲਨਾ ਚਾਹੀਦਾ ਹੈ।
01:27 ਪ੍ਰੋਪਰਟੀਜ਼ ਵਿੰਡੋ ਦੇ ਖੱਬੇ ਪਾਸੇ ਵਾਲੇ ਭਾਗ ਖੱਬਾ ਬਟਨ ਦਬਾਕੇ ਰੱਖੋ ਅਤੇ ਖੱਬੇ ਪਾਸੇ ਡਰੈਗ ਕਰੋ ।
01:37 ਹੁਣ ਅਸੀ ਪ੍ਰੋਪਰਟੀਜ਼ ਵਿੰਡੋ ਵਿੱਚ ਆਪਸ਼ੰਸ ਜ਼ਿਆਦਾ ਸਪਸ਼ਟ ਰੂਪ ਵਿੱਚ ਵੇਖ ਸਕਦੇ ਹਾਂ ।
01:42 ਬਲੈਂਡਰ ਵਿੰਡੋ ਦਾ ਆਕਾਰ ਕਿਵੇਂ ਬਦਲਦੇ ਹਨ, ਇਹ ਸਿੱਖਣ ਲਈ ਸਾਡਾ ਟਿਊਟੋਰਿਅਲ –“ਬਲੈਂਡਰ ਵਿੱਚ ਵਿੰਡੋ ਦੇ ਪ੍ਰਕਾਰ ਕਿਵੇਂ ਬਦਲਦੇ ਹਨ” ਵੇਖੋ।
01:51 ਪ੍ਰੋਪਰਟੀਜ਼ ਵਿੰਡੋ ਦੇ ਊਪਰੀ ਰੋ ਉੱਤੇ ਦੂੱਜੇ ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ। ਇਹ scene ਪੈਨਲ ਹੈ।
02:02 Camera ਸੀਨ ਪ੍ਰਤੀਪਾਦਨ ਲਈ ਉਪਯੋਗਿਤ ਸਰਗਰਮ ਕੈਮਰਾ ਹੈ।
02:08 Units ਸੀਨ ਵਿੱਚ ਆਬਜੈਕਟਸ ਦੇ ਮਾਪ ਨੂੰ ਨਿਰਧਾਰਤ ਕਰਦੇ ਹਨ।
02:14 ਇਹ ਬਲੈਂਡਰ ਵਿੱਚ ਐਨੀਮੇਸ਼ਨ ਕਰਨ ਲਈ ਬਹੁਤ ਲਾਭਦਾਇਕ ਅਤੇ ਮਹੱਤਵਪੂਰਣ ਹੁੰਦਾ ਹੈ ।
02:20 ਡਿਫਾਲਟ ਰੂਪ ਵਿੱਚ ਯੂਨਿਟਸ none ਅਤੇ degrees ਵਿੱਚ ਸੈੱਟ ਹੁੰਦਾ ਹੈ।
02:26 Metric ਉੱਤੇ ਖੱਬਾ ਬਟਨ ਕਲਿਕ ਕਰੋ। ਹੁਣ ਸਾਡੇ ਸੀਨ ਦੇ ਸਾਰੇ ਆਬਜੈਕਟਸ ਮੀਟਰ ਵਿੱਚ ਮਾਪੇ ਜਾਣਗੇ ।
02:35 Gravity ਉੱਤੇ ਨਜ਼ਰ ਰੱਖੋ।
02:38 ਧਿਆਨ ਦਿਓ, ਕਿ ਗਰੈਵਿਟੀ ਦੇ x-y-z ਯੂਨਿਟਸ metres per second square ਵਿੱਚ ਬਦਲ ਗਏ ਹਨ।
02:46 Gravity ਵਰਤੋ ਵਿੱਚ ਆਉਂਦੀ ਹੈ, ਜਦੋਂ ਅਸੀ ਬਲੈਂਡਰ ਵਿੱਚ Physics ਦੀ ਵਰਤੋ ਕਰਕੇ ਆਬਜੈਕਟਸ ਨੂੰ ਐਨੀਮੇਟ ਕਰਦੇ ਹਾਂ।
02:52 ਅਸੀ ਉਸਨੂੰ ਬਾਅਦ ਦੇ ਟਿਊਟੋਰਿਅਲਸ ਵਿੱਚ ਵੇਖਾਂਗੇ ।
02:56 ਪ੍ਰੋਪਰਟੀਜ਼ ਵਿੰਡੋ ਦੇ ਊਪਰੀ ਰੋ ਉੱਤੇ ਤੀਸਰੇ ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ ।
03:03 ਇਹ World ਪੈਨਲ ਹੈ। ਇੱਥੇ ਅਸੀ ਬਲੈਂਡਰ ਦੀ world ਸੈਟਿੰਗਾਂ ਅਤੇ ਬੈਕਗਰਾਉਂਡ ਸੈਟਿੰਗਾਂ ਬਦਲ ਸਕਦੇ ਹਾਂ।
03:12 Blend Sky ਉੱਤੇ ਖੱਬਾ ਬਟਨ ਕਲਿਕ ਕਰੋ। ਪ੍ਰਿਵਿਊ ਗ੍ਰੇਡੀਐਂਟ ਰੰਗ ਵਿੱਚ ਬਦਲਦਾ ਹੈ।
03:21 ਲੇਕਿਨ 3D view ਉਸੇ ਤਰ੍ਹਾਂ ਹੀ ਦਿੱਸਦਾ ਹੈ। ਸੋ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਬੈਕਗਰਾਉਂਡ ਵਾਸਤਵ ਵਿੱਚ ਬਦਲ ਗਿਆ ਹੈ।
03:30 ਸਰਗਰਮ ਕੈਮਰਾ ਵਿਊ ਨੂੰ ਰੈਂਡਰ ਕਰਨ ਲਈ F12 ਦਬਾਓ।
03:36 ਹੁਣ, ਅਸੀ ਬੈਕਗਰਾਉਂਡ ਵਿੱਚ ਬਦਲਾਵ ਵੇਖ ਸਕਦੇ ਹਾਂ।
03:40 Render Display ਨੂੰ ਬੰਦ ਕਰੋ ।
03:46 Zenith colour ਉੱਤੇ ਖੱਬਾ ਬਟਨ ਕਲਿਕ ਕਰੋ। ਮੈਨਿਊ ਵਿਚੋਂ ਰੰਗ ਚੁਣੋ। ਮੈਂ ਸਫੇਦ ਚੁਣ ਰਿਹਾ ਹਾਂ।
03:58 ਹੁਣ ਬੈਕਗਰਾਉਂਡ ਕਾਲੇ ਅਤੇ ਸਫੇਦ ਗ੍ਰੇਡੀਐਂਟ ਦੇ ਨਾਲ ਰੈਂਡਰ ਹੋਵੇਗਾ ।
04:03 World ਪੈਨਲ ਵਿੱਚ ਹੋਰ ਸੈਟਿੰਗਾਂ ਹਨ- - Ambient Occlusion, environment lighting, Indirect lighting, Gather, Mist, Stars.
04:21 ਇਹ ਸੈਟਿੰਗਾਂ ਬਲੈਂਡਰ ਵਿੱਚ ਲਾਇਟਨਿੰਗ ਦੇ ਬਾਰੇ ਵਿੱਚ ਐਡਵਾਂਸਡ ਟਿਊਟੋਰਿਅਲਸ ਵਿੱਚ ਸਿਖਾਈਆਂ ਜਾਣਗੀਆਂ।
04:29 ਪ੍ਰੋਪਰਟੀਜ਼ ਵਿੰਡੋ ਦੀ ਊਪਰੀ ਰੋ ਉੱਤੇ ਚੌਥੇ ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ ।
04:37 ਇਹ Object ਪੈਨਲ ਹੈ। ਇੱਥੇ ਸਰਗਰਮ ਆਬਜੈਕਟ ਲਈ ਸੈਟਿੰਗਾਂ ਹਨ ।
04:45 ਡਿਫਾਲਟ ਰੂਪ ਵਲੋਂ, ਕਿਊਬ ਸਰਗਰਮ ਆਬਜੈਕਟ ਹੈ। ਸੋ ਇੱਥੇ ਸਾਰੀਆਂ ਸੈਟਿੰਗਾਂ ਕਿਊਬ ਲਈ ਹਨ।
04:54 Transform ਸਰਗਰਮ ਆਬਜੈਕਟ ਦਾ ਸਥਾਨ, ਰੋਟੇਸ਼ਨ ਅਤੇ ਮਾਪ ਨੂੰ ਨਿਰਧਾਰਤ ਕਰਦਾ ਹੈ ।
05:04 ਲੋਕੇਸ਼ਨ ਦੇ ਹੇਠਾਂ X 0 ਉੱਤੇ ਖੱਬਾ ਬਟਨ ਕਲਿਕ ਕਰੋ । ਆਪਣੇ ਕੀਬੋਰਡ ਉੱਤੇ 1 ਟਾਈਪ ਕਰੋ ਅਤੇ ਐਂਟਰ ਦਬਾਓ।
05:14 ਕਿਊਬ x ਐਕਸਿਸ ਉੱਤੇ 1unit ਅੱਗੇ ਵਧਦਾ ਹੈ ।
05:20 ਸੋ ਇਸ ਤਰ੍ਹਾਂ ਨਾਲ ਅਸੀ ਸਰਗਰਮ ਆਬਜੈਕਟ ਨੂੰ ਮੂਵ, ਰੋਟੇਟ ਅਤੇ ਮਾਪਣ ਲਈ Object ਪੈਨਲ ਦੀ ਵਰਤੋ ਕਰ ਸਕਦੇ ਹਾਂ।
05:28 ਇਹ ਬਹੁਤ ਹੀ ਲਾਭਦਾਇਕ ਹੈ ਜਦੋਂ ਬਲੈਂਡਰ ਵਿੱਚ keyframes ਐਨੀਮੇਟ ਕਰ ਰਹੇ ਹੋਣ ।
05:35 3D view ਵਿੱਚ Camera ਉੱਤੇ ਸੱਜਾ ਬਟਨ ਕਲਿਕ ਕਰੋ।
05:40 ਧਿਆਨ ਦਿਓ, ਕਿ ਲੋਕੇਸ਼ਨ, ਰੋਟੇਸ਼ਨ ਅਤੇ ਮਾਪ ਲਈ Transform ਦੇ ਹੇਠਾਂ ਆਬਜੈਕਟ ਪੈਨਲ ਵਿੱਚ ਯੂਨਿਟਸ ਕਿਵੇਂ ਬਦਲਦੇ ਹਨ।
05:50 ਇਹ ਚੁਣੇ ਗੋਏ ਕੈਮਰਾ ਲਈ ਸੈਟਿੰਗਾਂ ਹਨ।
05:55 ਅਗਲੀ ਸੇਟਿੰਗ Relations ਹੈ, ਇੱਥੇ ਅਸੀ ਆਪਣੇ ਸਰਗਰਮ ਆਬਜੈਕਟ ਲਈ layer ਅਤੇ parent ਨਿਰਧਾਰਤ ਕਰ ਸਕਦੇ ਹਾਂ।
06:07 Layers ਦੇ ਹੇਠਾਂ ਦੂੱਜੇ ਸਕਵਾਇਰ(square) ਉੱਤੇ ਖੱਬਾ ਬਟਨ ਕਲਿਕ ਕਰੋ। ਕੈਮਰਾ ਹੁਣ ਛੁਪਿਆ ਹੋਇਆ ਹੈ।
06:13 ਵਾਸਤਵ ਵਿੱਚ, ਇਹ ਦੂੱਜੇ ਲੇਅਰ ਵਿੱਚ ਮੂਵ ਹੋ ਗਿਆ ਹੈ । ਕਿਉਂਕਿ ਲੇਅਰ ਛੁਪਿਆ ਹੋਇਆ ਹੈ ਕੈਮਰਾ ਵੀ ਛੁਪ ਜਾਂਦਾ ਹੈ।
06:23 3D view ਦੇ ਵਿੱਚ ਹੇਠਾਂ ਖੱਬੇ ਪਾਸੇ ਕੋਨੇ ਉੱਤੇ View ਉੱਤੇ ਜਾਓ। ਮੈਨਿਊ ਨੂੰ ਖੋਲ੍ਹਣ ਲਈ ਖੱਬਾ ਬਟਨ ਕਲਿਕ ਕਰੋ ।
06:32 show all layers ਚੁਣੋ। ਕੈਮਰਾ ਦੁਬਾਰਾ ਤੋਂ 3D view ਵਿੱਚ ਵੇਖਿਆ ਜਾ ਸਕਦਾ ਹੈ।
06:42 Layers ਬਹੁਤ ਲਾਭਦਾਇਕ ਹੁੰਦਾ ਹੈ, ਜਦੋਂ ਇੱਕ ਸੀਨ ਵਿੱਚ ਕਈ ਆਬਜੈਕਟਸ ਦੇ ਨਾਲ ਕਾਰਜ ਕਰ ਰਹੇ ਹੋਣ।
06:50 Object ਪੈਨਲ ਵਿੱਚ Relations ਦੇ ਹੇਠਾਂ Parent ਉੱਤੇ ਖੱਬਾ ਬਟਨ ਕਲਿਕ ਕਰੋ ।
06:55 Parent ਸਾਰੇ 3D ਐਨੀਮੇਸ਼ਨ ਵਿੱਚ ਉਪਯੋਗਿਤ ਅਤਿ ਮਹੱਤਵਪੂਰਣ ਐਨੀਮੇਸ਼ਨ ਟੂਲ ਹੈ ।
07:03 ਅਸੀ ਇਸਦੀ ਵਰਤੋ ਬਲੈਂਡਰ ਐਨੀਮੇਸ਼ਨ ਟਿਊਟੋਰਿਅਲਸ ਵਿੱਚ ਜਿਆਦਾ ਕਰਾਂਗੇ।
07:10 cube ਚੁਣੋ।
07:13 ਕੈਮਰਾ ਕਿਊਬ ਉੱਤੇ ਪੇਰੈਂਟੇਡ ਹੋ ਗਿਆ ਹੈ।
07:16 ਕਿਊਬ ਪੇਰੈਂਟ ਆਬਜੈਕਟ ਹੈ ਅਤੇ ਕੈਮਰਾ ਚਾਇਲਡ ਆਬਜੈਕਟ ਹੈ। ਹੁਣ ਇਸਦਾ ਮਤਲਬ ਵੇਖਦੇ ਹਾਂ।
07:24 3D view ਵਿੱਚ ਕਿਊਬ ਚੁਣਨ ਲਈ ਸੱਜਾ ਬਟਨ ਕਲਿਕ ਕਰੋ ।
07:28 blue handle ਉੱਤੇ ਖੱਬਾ ਬਟਨ ਕਲਿਕ ਕਰੋ । ਆਪਣੇ ਮਾਉਸ ਨੂੰ ਦਬਾਕੇ ਰੱਖੋ ਅਤੇ ਉੱਤੇ ਅਤੇ ਹੇਠਾਂ ਮੂਵ ਕਰੋ।
07:36 ਕੈਮਰਾ ਕਿਊਬ ਦੇ ਨਾਲ ਉੱਤੇ ਅਤੇ ਹੇਠਾਂ ਮੂਵ ਹੁੰਦਾ ਹੈ ।
07:44 ਕਿਊਬ ਲਈ ਨਵੀਂ ਲੋਕੇਸ਼ਨ ਨਿਸ਼ਚਿਤ ਕਰਨ ਲਈ ਸਕਰੀਨ ਉੱਤੇ ਖੱਬਾ ਬਟਨ ਕਲਿਕ ਕਰੋ ।
07:51 3D view ਵਿੱਚ Camera ਉੱਤੇ ਸੱਜਾ ਬਟਨ ਕਲਿਕ ਕਰੋ। ਹੁਣ ਆਬਜੈਕਟ ਪੈਨਲ ਵਿੱਚ ਵਾਪਸ Parent ਉੱਤੇ ਜਾਓ ।
08:02 Parent ਉੱਤੇ ਖੱਬਾ ਬਟਨ ਕਲਿਕ ਕਰੋ । ਆਪਣੇ ਕੀਬੋਰਡ ਉੱਤੇ Backspace ਦਬਾਓ ਅਤੇ ਐਂਟਰ ਦਬਾਓ।
08:11 ਕੈਮਰਾ ਹੁਣ ਕਿਊਬ ਉੱਤੇ ਪੇਰੈਂਟੇਡ ਨਹੀਂ ਹੈ।
08:15 ਇਹ ਵਾਪਸ 3D view ਵਿੱਚ ਆਪਣੀ ਮੂਲ ਹਾਲਤ ਵਿੱਚ ਦਿੱਸਦਾ ਹੈ। ਜਦੋਂ ਕਿ ਕਿਊਬ ਨਵੀਂ ਹਾਲਤ ਵਿੱਚ ਹੀ ਰਹਿੰਦਾ ਹੈ।
08:22 ਇਸ ਤੋਂ ਮਤਲਬ ਹੈ ਕਿ ਪੇਰੈਂਟਿੰਗ ਚਾਇਲਡ ਆਬਜੈਕਟ ਦੀ ਮੂਲ ਟਰਾਂਸਫਾਰਮ ਸੇਟਿੰਗ ਨਹੀਂ ਬਦਲਦਾ ਹੈ ।
08:29 ਸੋ, ਇਸ ਟਿਊਟੋਰਿਅਲ ਵਿੱਚ ਅਸੀਂ ਪ੍ਰੋਪਰਟੀਜ਼ ਵਿੰਡੋ ਵਿੱਚ scene ਪੈਨਲ, world ਪੈਨਲ ਅਤੇ Object ਪੈਨਲ ਦੇ ਬਾਰੇ ਵਿੱਚ ਸਿੱਖਿਆ ।
08:39 ਬਾਕੀ ਦੇ ਪੈਨਲਸ ਨੂੰ ਅਗਲੇ ਟਿਊਟੋਰਿਅਲ ਵਿੱਚ ਸਿਖਾਂਗੇ।
08:45 ਹੁਣ, ਅੱਗੇ ਵਧੋ ਅਤੇ ਇੱਕ ਨਵੀਂ ਬਲੈਂਡਰ ਫਾਇਲ ਬਣਾਓ। scene ਯੂਨਿਟਸ ਨੂੰ Metric ਵਿੱਚ ਬਦਲੋ।
08:52 world ਕਲਰ ਨੂੰ Blend sky Red ਅਤੇ black ਵਿੱਚ ਬਦਲੋ।
08:58 ਇਹ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
09:08 ਇਸ ਉੱਤੇ ਜ਼ਿਆਦਾ ਜਾਣਕਾਰੀ ਇਹਨਾਂ ਵੈਬਸਾਇਟਸ ਉੱਤੇ ਉਬਲਬਧ ਹੈ। oscar.iitb.ac.in ਅਤੇ spoken-tutorial.org/NMEICT-Intro.
09:28 ਸਪੋਕਨ ਟਿਊਟੋਰਿਅਲ ਪ੍ਰੋਜੈਕਟ -
09:30 ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦਾ ਹੈ।
09:33 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ, ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ।
09:38 ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਇਸ ਈ-ਮੇਲ ਐਡਰੈਸ ਉੱਤੇ ਸੰਪਰਕ ਕਰੋ contact @ spoken-tutorial.org
09:45 ਸਾਡੇ ਨਾਲ ਜੁੜਨ ਦੇ ਲਈ ਧੰਨਵਾਦl
09:47 ਆਈ.ਆਈ.ਟੀ.ਬੌਂਬੇ ਵੱਲੋਂ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ।

Contributors and Content Editors

Harmeet