Moodle-Learning-Management-System/C2/Quiz-in-Moodle/Punjabi

From Script | Spoken-Tutorial
Jump to: navigation, search
Time Narration
00:01 Quiz in Moodle ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ :

Moodle ਵਿੱਚ ਕਵਿਜ਼ ਕਿਵੇਂ ਬਣਾਈਏ ਅਤੇ ਕਵਿਜ਼ ਵਿੱਚ ਪ੍ਰਸ਼ਨ ਬੈਂਕ ਤੋਂ ਪ੍ਰਸ਼ਨਾਂ ਦੀ ਵਰਤੋਂ ਕਿਵੇਂ ਕਰੀਏ।

00:16 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਵਰਤੋਂ ਕੀਤੀ ਗਈ ਹੈ:

Ubuntu Linux OS 16.04

' XAMPP 5.6.30 ਤੋਂ Apache, MariaDB ਅਤੇ PHP,

Moodle 3.3 ਅਤੇ

Firefox ਵੈੱਬ ਬਰਾਊਜਰ । ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।

00:40 ਫਿਰ ਵੀ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।
00:48 ਇਸ ਟਿਊਟੋਰਿਅਲ ਦੇ ਅਨੁਸਾਰ ਤੁਹਾਡੇ site administrator ਨੇ ਤੁਹਾਨੂੰ ਅਧਿਆਪਕ ਦੇ ਰੂਪ ਵਿੱਚ ਰਜਿਸਟਰਡ ਕੀਤਾ ਹੈ

ਅਤੇ ਤੁਹਾਨੂੰ ਘੱਟ ਤੋਂ ਘੱਟ ਇੱਕ ਕੋਰਸ ਅਸਾਈਨ ਕੀਤਾ ਹੈ।

00:59 ਇਹ ਵੀ ਮੰਨਿਆ ਜਾਂਦਾ ਹੈ ਕਿ ਤੁਸੀਂ ਆਪਣੇ ਕੋਰਸ” ਦੇ ਲਈ ' 'ਪ੍ਰਸ਼ਨ ਬੈਂਕ' ' ਵਿੱਚ ਕੁਝ ਪ੍ਰਸ਼ਨ ਜੋੜੇ ਹਨ।

ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਸੰਬੰਧਿਤ Moodle ਟਿਊਟੋਰਿਅਲ ਨੂੰ ਦੇਖੋ ।

01:12 ਬਰਾਊਜਰ ‘ਤੇ ਜਾਓ ਅਤੇ ਆਪਣੀ Moodle site ‘ਤੇ ਲਾਗਿਨ ‘ਤੇ ਕਰੋ।
01:18 ਖੱਬੇ ਪਾਸੇ navigation menu ਵਿੱਚ Calculus course ‘ਤੇ ਕਲਿਕ ਕਰੋ।
01:22 ਉੱਪਰ ਸੱਜੇ ਪਾਸੇ ਵਾਲੇ gear icon ‘ਤੇ ਕਲਿਕ ਕਰੋ ਅਤੇ ਫਿਰ Turn Editing On ‘ਤੇ ਕਲਿਕ ਕਰੋ।
01:29 Basic Calculus ਸੈਕਸ਼ਨ ਦੇ ਸੱਜੇ ਤਲ ‘ਤੇ Add an activity or resource ਲਿੰਕ ‘ਤੇ ਕਲਿਕ ਕਰੋ।
01:37 ਹੇਠਾਂ ਸਕਰੋਲ ਕਰੋ ਅਤੇ activity chooser ਵਿੱਚ Quiz ਚੁਣੋ।
01:42 activity chooser ਦੇ ਤਲ ਵਿੱਚ Add ਬਟਨ ‘ਤੇ ਕਲਿਕ ਕਰੋ।
01:47 Name ਫ਼ੀਲਡ ਵਿੱਚ, ਮੈਂ ਟਾਈਪ ਕਰਾਂਗਾ Quiz 1 - Evolutes and involutes.
01:54 Then in the ਫਿਰ Description ਫ਼ੀਲਡ ਵਿੱਚ, ਮੈਂ ਦਿਖਾਏ ਗਏ ਅਨੁਸਾਰ ਟੈਕਸਟ ਟਾਈਪ ਕਰਾਂਗਾ।
02:00 Display description on course page ਚੈੱਕਬਾਕਸ ਚੈੱਕ ਕਰੋ। ਇਸ ਦੇ ਬਾਅਦ, ਅਸੀਂ Timing ਸੈਕਸ਼ਨ ਦਾ ਵਿਸਥਾਰ ਕਰਾਂਗੇ।
02:09 Open the quiz, Close the quiz ਅਤੇ Time limit ਦੇ ਲਈ ਚੈੱਕਬਾਕਸ ਇਨੇਬਲ ਕਰਾਂਗੇ।
02:17 ਇਹ ਦਿੱਤੀਆਂ ਗਈਆਂ ਤਾਰੀਖ਼ਾਂ ‘ਤੇ ਅਤੇ ਇੱਕ ਵਿਸ਼ੇਸ਼ ਸਮੇਂ ਦੀ ਮਿਆਦ ਦੇ ਲਈ ਕਵਿਜ਼ ਨੂੰ ਖੋਲੇਗਾ ਅਤੇ ਬੰਦ ਕਰੇਗਾ।
02:25 ਆਪਣੀਆਂ ਲੋੜਾਂ ਦੇ ਮੁਤਾਬਕ ਤਾਰੀਖ਼ਾਂ ਅਤੇ ਸਮਾਂ ਨਿਰਧਾਰਤ ਕਰੋ। ਮੈਂ ਉਹਨਾਂ ਨੂੰ ਇੱਥੇ ਪ੍ਰਦਰਸ਼ਿਤ ਦੇ ਰੂਪ ਵਿੱਚ ਸੈੱਟ ਕੀਤਾ ਹੈ है।
02:32 ਫਿਰ ਮੈਂ ਸਮਾਂ ਦੀ ਮਿਆਦ 10 ਮਿੰਟ ਸੈੱਟ ਕਰਾਂਗਾ।
02:37 When time expires ਫ਼ੀਲਡ ਵਿੱਚ 3 ਓਪਸ਼ਨਸ ਹਨ। ਤੁਹਾਡੀ ਕਵਿਜ਼ ਦੇ ਲਈ ਉਚਿਤ ਕੋਈ ਇੱਕ ਚੁਣੋ।
02:47 ਮੈਂ Open attempts are submitted automatically ਚੁਣਾਂਗਾ। ਇਸ ਲਈ ਜੇਕਰ ਵਿਦਿਆਰਥੀ ਜਮ੍ਹਾਂ ਨਹੀਂ ਕਰ ਪਾਉਂਦਾ ਹੈ, ਤਾਂ ਵੀ 'ਕਵਿਜ਼' 10 ਮਿੰਟ ਦੇ ਬਾਅਦ ਆਪਣੇ ਆਪ ਜਮ੍ਹਾਂ ਹੋ ਜਾਵੇਗਾ।
03:01 ਹੁਣ Grade ਸੈਕਸ਼ਨ ਦਾ ਵਿਸਥਾਰ ਕਰੋ।
03:05 Grade to pass ਫ਼ੀਲਡ ਵਿੱਚ, ਮੈਂ passing grade ਦੇ ਰੂਪ ਵਿੱਚ 2 ਟਾਈਪ ਕਰਾਂਗਾ। ਇਸ ਦਾ ਮਤਲਬ ਹੈ ਕਿ ਵਿਦਿਆਰਥੀ ਨੂੰ ਇਸ ਕਵਿਜ਼ ਨੂੰ ਪਾਸ ਕਰਨ ਦੇ ਲਈ ਘੱਟ ਤੋਂ ਘੱਟ 2 ਅੰਕਾਂ ਦੀ ਲੋੜ ਹੋਵੇਗੀ।
03:18 Attempts allowed ਫ਼ੀਲਡ ਵਿੱਚ, ਮੈਂ 1 ਚੁਣਾਂਗਾ। ਜੇਕਰ ਅਸੀਂ ਜ਼ਿਆਦਾ ਸੰਖਿਆ ਚੁਣਦੇ ਹਾਂ, ਤਾਂ ਵਿਦਿਆਰਥੀ ਇੱਕ ਹੀ ਕਵਿਜ਼ ਦੀ ਕੋਸ਼ਿਸ਼ ਕਰਨ ਵਿੱਚ ਕਈ ਵਾਰ ਯੋਗ ਹੋਵੇਗਾ ।
03:32 ਧਿਆਨ ਦਿਓ ਕਿ Grading method ਡਰਾਪ -ਡਾਊਂਨ ਡਿਸੇਬਲ ਹੈ।
03:37 ਇਹ ਉਸੇ ਸਮੇਂ ਯੋਗ ਹੁੰਦਾ ਹੈ ਜਦੋਂ ਇੱਕ ਤੋਂ ਜ਼ਿਆਦਾ ਅਭਿਆਸਾਂ ਦੀ ਆਗਿਆ ਹੋਵੇ। ਅਧਿਆਪਕ ਉਸ ਸਮੇਂ ਇਸ ਦੀ ਚੋਣ ਕਰ ਸਕਦਾ ਹੈ ਕਿ ਗ੍ਰੇਡ ਦੇ ਲਈ ਕਿਹੜੀ ਕੋਸ਼ਿਸ਼ ਕੀਤੀ ਜਾਵੇ।
03:47 ਹੁਣ Layout ਸੈਕਸ਼ਨ ਦਾ ਵਿਸਥਾਰ ਕਰਦੇ ਹਾਂ। ਇੱਥੇ, ਕਵਿਜ਼ ਦੇ ਲੇਆਉਟ ਨੂੰ ਨਿਰਧਾਰਤ ਕਰਨ ਦੇ ਲਈ ਓਪਸ਼ਨਸ ਹਨ।
03:56 ਡਿਫਾਲਟ ਰੂਪ ਵਿੱਚ New page field ਡਰਾਪ -ਡਾਊਂਨ ਵਿੱਚ, Every question ਓਪਸ਼ਨ ਚੁਣਿਆ ਹੋਇਆ ਹੈ।
04:04 ਸਾਰੇ ਓਪਸ਼ਨਸ ਨੂੰ ਦੇਖਣ ਦੇ ਲਈ New page field ਡਰਾਪ -ਡਾਊਂਨ ‘ਤੇ ਕਲਿਕ ਕਰੋ।
04:09 ਮੈਂ Every 2 questions ਓਪਸ਼ਨ ਚੁਣਾਂਗਾ। ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਓਪਸ਼ਨ ਨੂੰ ਚੁਣ ਸਕਦੇ ਹੋ।
04:17 ਹੁਣ ਅਸੀਂ Question behaviour ਸੈਕਸ਼ਨ ਦਾ ਵਿਸਥਾਰ ਕਰਾਂਗੇ।
04:22 Shuffle within questions ਡਰਾਪ -ਡਾਊਂਨ ਦੇ ਲਈ Yes ਚੁਣੋ।
04:27 ਅਜਿਹਾ ਕਰਨ ‘ਤੇ, ਹਰੇਕ ਪ੍ਰਸ਼ਨ ਵਿੱਚ ਸਾਰੇ ਓਪਸ਼ਨਸ ਨੂੰ ਬਦਲ ਦਿੱਤਾ ਜਾਵੇਗਾ।
04:33 ਇਸ ਲਈ, ਹਰੇਕ ਵਿਦਿਆਰਥੀ ਆਪਣੇ ਕਵਿਜ਼ ਵਿੱਚ ਪ੍ਰਸ਼ਨਾਂ ਅਤੇ ਓਪਸ਼ਨਸ ਦਾ ਇੱਕ ਵੱਖਰਾ ਪ੍ਰਬੰਧ ਦੇਖੇਗਾ।
04:40 How questions behave ਡਰਾਪ -ਡਾਊਂਨ ਦੇ ਲਈ help ਆਇਕਨ ‘ਤੇ ਕਲਿਕ ਕਰੋ ਅਤੇ ਵੇਰਵਾ ਪੜ੍ਹੋ।
04:47 ਮੈਂ ਇੱਥੇ Deferred feedback ਓਪਸ਼ਨ ਰਹਿਣ ਦੇਵਾਂਗਾ। ਇਸ ਲਈ ਮੇਰੇ ਵਿਦਿਆਰਥੀਆਂ ਨੂੰ ਉਹਨਾਂ ਦੀ ਕੋਸ਼ਿਸ਼ ਜਮ੍ਹਾਂ ਕਰਨ ਦੇ ਬਾਅਦ ਹੀ ਪ੍ਰਤੀਕਿਰਿਆ ਦਿਖਾਈ ਦੇਵੇਗੀ।
04:57 ਹੁਣ Overall feedback ਸੈਕਸ਼ਨ ਦਾ ਵਿਸਥਾਰ ਕਰਨ ਦੇ ਲਈ ਇਸ ‘ਤੇ ਕਲਿਕ ਕਰੋ।
05:02 Overall feedback ਕਵਿਜ਼ ਜਮ੍ਹਾਂ ਕਰਨ ਅਤੇ ਆਟੋ –ਗ੍ਰੇਡ ਹੋਣ ਦੇ ਬਾਅਦ ਵਿਦਿਆਰਥੀ ਨੂੰ ਦਿਖਾਇਆ ਗਿਆ ਟੈਕਸਟ ਹੈ।
05:10 ਅਧਿਆਪਕ ਵਿਦਿਆਰਥੀਆਂ ਦੁਆਰਾ ਪ੍ਰਾਪਤ ਗ੍ਰੇਡ ਦੇ ਆਧਾਰ ‘ਤੇ ਵੱਖ –ਵੱਖ ਫੀਡਬੈਕ ਦੇ ਸਕਦੇ ਹਨ।
05:17 ਮੈਂ grade boundary 100% ਦੇ ਲਈ ਫੀਡਬੈਕ ਦੇ ਰੂਪ ਵਿੱਚ Excellent performance ਟਾਈਪ ਕਰਾਂਗਾ।
05:25 ਵਿਦਿਆਰਥੀ, ਜੋ 50% ਅਤੇ 100% ਦੇ ਵਿਚਕਾਰ ਸਕੋਰ ਕਰਨਗੇ, ਉਹ "Excellent performance" ਮੈਸੇਜ ਦੇਖਣਗੇ।
05:33 grade boundary 50%. ਦੇ ਲਈ ਫੀਡਬੈਕ ਦੇ ਰੂਪ ਵਿੱਚ You need to work harder ਦੇਖਣਗੇ।
05:40 ਵਿਦਿਆਰਥੀ, ਜੋ 0% ਅਤੇ 49.99% ਦੇ ਵਿਚਕਾਰ ਸਕੋਰ ਕਰਦੇ ਹਨ, "You need to work harder" ਦੇਖਣਗੇ।
05:49 ਹੁਣ ਹੇਠਾਂ ਸਕਰੋਲ ਕਰੋ ਅਤੇ Activity completion ਸੈਕਸ਼ਨ ‘ਤੇ ਕਲਿਕ ਕਰੋ।
05:54 Completion Tracking field ਦੇ ਲਈ ਡਰਾਪ -ਡਾਊਂਨ ‘ਤੇ ਕਲਿਕ ਕਰੋ। Show activity as complete when conditions are met. ਓਪਸ਼ਨ ਚੁਣੋ।
06:05 Require grade ਅਤੇ Require passing grade ਦੇ ਲਈ ਚੈੱਕਬਾਕਸ ਚੈੱਕ ਕਰੋ।
06:13 ਇਸ ਲਈ : ਪੇਜ਼ ਦੇ ਤਲ ‘ਤੇ Save and display ਬਟਨ ‘ਤੇ ਕਲਿਕ ਕਰੋ।
06:20 ਅਸੀਂ ਸਾਡੇ ਦੁਆਰੇ ਦਿੱਤੇ ਗਏ ਕਵਿਜ਼ ਸਿਰਲੇਖ ਦੇ ਨਾਲ ਇੱਕ ਨਵੇਂ ਪੇਜ਼ ‘ਤੇ ਆਉਂਦੇ ਹਾਂ। ਪੜ੍ਹੋ ਅਤੇ ਤਸਦੀਕ ਕਰੋ ਕਿ ਪਹਿਲਾਂ ਦਿੱਤੇ ਗਏ ਸਾਰੇ ਵੇਰਵੇ ਇੱਥੇ ਪ੍ਰਦਰਸ਼ਿਤ ਕੀਤੇ ਗਏ ਹਨ।
06:31 ਤੁਸੀਂ ਇੱਥੇ ਇੱਕ ਸੰਦੇਸ਼ ਨੂੰ ਪ੍ਰਮੁੱਖਤਾ ਨਾਲ ਦੇਖ ਸਕਦੇ ਹੋ - No questions have been added yet.
06:38 ਕਵਿਜ਼ ਵਿੱਚ ਪ੍ਰਸ਼ਨ ਜੋੜਨ ਦੇ ਲਈ, Edit quiz ਬਟਨ ‘ਤੇ ਕਲਿਕ ਕਰੋ।
06:44 ਉੱਪਰ ਸੱਜੇ ਪਾਸੇ ਵਾਲੇ Maximum grade ਵਿੱਚ 4 ਟਾਈਪ ਕਰੋ।
06:50 ਕਵਿਜ਼ ਸੈਕਸ਼ਨ ਦੇ ਖੱਬੇ ਪਾਸੇ ਵਾਲੇ ਪੈਨਸਿਲ ਆਇਕਨ ਸਾਨੂੰ ਇਸ ਕਵਿਜ਼ ਦੇ ਸਿਰਲੇਖ ਨੂੰ ਐਡਿਟ ਕਰਨ ਦੀ ਆਗਿਆ ਦਿੰਦਾ ਹੈ। ਇਹ ਉਪਯੋਗੀ ਹੈ ਜਦੋਂ ਕਵਿਜ਼ ਵਿੱਚ ਕਈ ਸੈਕਸ਼ਨਸ ਹੁੰਦੇ ਹਨ।
07:03 ਮੈਂ Section 1 ਲਿਖਾਂਗਾ ਅਤੇ ਐਂਟਰ ਦਬਾਓ।
07:08 ਫਿਰ ਸੱਜੇ ਪਾਸੇ ਵਾਲੇ Shuffle ਚੈੱਕਬਾਕਸ ਚੈੱਕ ਕਰੋ। ਇਹ ਸੁਨਿਸ਼ਚਿਤ ਕਰਦਾ ਹੈ ਕਿ ਹਰੇਕ ਕਵਿਜ਼ ਨੂੰ ਹੱਲ ਕਰਦੇ ਸਮੇਂ ਪ੍ਰਸ਼ਨਾਂ ਵਿੱਚ ਫੇਰ ਬਦਲ ਹੁੰਦਾ ਹੈ।
07:20 Shuffle ਚੈੱਕਬਾਕਸ ਦੇ ਹੇਠਾਂ Add ਲਿੰਕ ‘ਤੇ ਕਲਿਕ ਕਰੋ।
07:25 ਇੱਥੇ 3 ਓਪਸ਼ਨਸ ਹਨ:

a new question

from question bank

a random question

07:34 ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ, a new question ਲਿੰਕ ਸਾਨੂੰ ਇੱਕ ਨਵਾਂ ਪ੍ਰਸ਼ਨ ਜੋੜਨ ਵਿੱਚ ਯੋਗ ਬਣਾਉਂਦਾ ਹੈ। ਇਸ ਲਈ, ਮੈਂ ਇਸ ਓਪਸ਼ਨ ਦੀ ਚੋਣ ਨਹੀਂ ਕਰਾਂਗਾ।
07:44 from question bank ਲਿੰਕ ‘ਤੇ ਕਲਿਕ ਕਰੋ।
07:48 ਇੱਕ ਪੌਪ –ਅੱਪ ਵਿੰਡੋ ਖੁੱਲਦੀ ਹੈ। ਇਸ ਓਪਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਤੁਸੀਂ ਹਰੇਕ ਵਿਦਿਆਰਥੀ ਦੇ ਲਈ ਪ੍ਰਸ਼ਨਾਂ ਨੂੰ ਨਿਸ਼ਚਿਤ ਸੈੱਟ ਚਾਹੁੰਦੇ ਹੋ।
07:58 ਚੁਣੀ ਹੋਈ category ਉਸ ਕੋਰਸ ਦੇ ਲਈ ਡਿਫਾਲਟ category ਹੋਵੇਗੀ।
08:04 ਓਪਸ਼ਨ Also show questions from subcategories ਡਿਫਾਲਟ ਰੂਪ ਵਿੱਚ ਚੁਣਿਆ ਹੋਇਆ ਹੈ।
08:12 Also show old questions ਉਹਨਾਂ ਪ੍ਰਸ਼ਨਾਂ ਨੂੰ ਦਰਸਾਉਂਦਾ ਹੈ ਜਿਹਨਾਂ ਦੀ ਪਿਛਲੇ ਕਵਿਜ਼ੇਜ ਵਿੱਚ ਵਰਤੋਂ ਕੀਤੀ ਗਈ ਹੈ।
08:19 ਤੁਸੀਂ ਜਿਸ ਪ੍ਰਸ਼ਨ ਨੂੰ ਜੋੜਨਾ ਚਾਹੁੰਦੇ ਹੋ ਉਸ ਦੀ ਚੋਣ ਕਰ ਸਕਦੇ ਹੋ ਜਿਵੇਂ ਕਿ ਮੈਂ ਹੁਣੇ ਕਰ ਰਿਹਾ ਹਾਂ। ਅਤੇ ਫਿਰ ਤਲ ‘ਤੇ Add selected questions to the quiz ਬਟਨ ‘ਤੇ ਕਲਿਕ ਕਰੋ।
08:32 ਹਾਲਾਂਕਿ, ਮੈਂ ਅਜਿਹਾ नहीं ਕਰਾਂਗਾ। ਮੈਂ ਸਿਖਰ ‘ਤੇ ਸੱਜੇ ਪਾਸੇ ਵਾਲੇ 'X' ਆਇਕਨ ‘ਤੇ ਕਲਿਕ ਕਰਕੇ ਇਸ ਵਿੰਡੋ ਨੂੰ ਬੰਦ ਕਰ ਦੇਵਾਂਗਾ।
08:40 Shuffle ਦੇ ਹੇਠਾਂ Add ਲਿੰਕ ‘ਤੇ ਫਿਰ ਤੋਂ ਕਲਿਕ ਕਰੋ। a random question ਲਿੰਕ ‘ਤੇ ਕਲਿਕ ਕਰੋ । ਹੋਰ ਪੌਪ –ਅੱਪ ਵਿੰਡੋ ਖੁੱਲਦੀ ਹੈ।
08:51 ਇਸ ਓਪਸ਼ਨ ਦੇ ਨਾਲ, ਹਰੇਕ ਵਿਦਿਆਰਥੀ ਨੂੰ ਪ੍ਰਸ਼ਨਾਂ ਦਾ ਇੱਕ ਵੱਖਰਾ ਸੈੱਟ ਦਿਖਾਈ ਦੇਵੇਗਾ। ਅਤੇ ਉਹਨਾਂ ਦੇ ਲਈ ਕਵਿਜ਼ ਨੂੰ ਹੱਲ ਕਰਦੇ ਹੋਏ ਉੱਤਰਾਂ ‘ਤੇ ਚਰਚਾ ਕਰਨਾ ਮੁਸ਼ਕਿਲ ਹੋਵੇਗਾ।
09:03 Random question from an existing category ਵਿੱਚ, category ਵਿੱਚ Evolutes ਚੁਣਾਂਗਾ।
09:11 Number of random questions ਵਿੱਚ, ਮੈਂ 2 ਚੁਣਾਂਗਾ।
09:16 ਫਿਰ ਇਸ ਡਰਾਪ -ਡਾਊਂਨ ਦੇ ਹੇਠਾਂ Add random question ਬਟਨ ‘ਤੇ ਕਲਿਕ ਕਰੋ।
09:23 Evolutes category ਤੋਂ ਇਸ ਕਵਿਜ਼ ਵਿੱਚ 2 ਰੈਂਡਮ ਪ੍ਰਸ਼ਨ ਜੁੜ ਜਾਂਦੇ ਹਨ।
09:29 ਫਿਰ ਤੋਂ ਸੱਜੇ ਤਲ ਵਿੱਚ Add ਲਿੰਕ ‘ਤੇ ਕਲਿਕ ਕਰੋ।
09:34 a random question ਲਿੰਕ ‘ਤੇ ਕਲਿਕ ਕਰੋ। category ਵਿੱਚ Involutes ਚੁਣੋ ਅਤੇ Number of random questions 2 ਚੁਣੋ।
09:44 ਫਿਰ Add random question ਬਟਨ ‘ਤੇ ਕਲਿਕ ਕਰੋ।
09:48 Involutes ਤੋਂ 2 ਹੋਰ ਪ੍ਰਸ਼ਨ ਇਸ ਕਵਿਜ਼ ਵਿੱਚ ਜੁੜ ਗਏ ਹਨ।
09:55 ਧਿਆਨ ਦਿਓ ਕਿ ਕਵਿਜ਼ ਆਪਣੇ ਆਪ ਹੀ 2 ਪੇਜ਼ਸ ਵਿੱਚ ਵੰਡਿਆ ਗਿਆ ਹੈ। ਅਜਿਹਾ ਇਸ ਲਈ ਕਿਉਂ ਕਿ ਅਸੀਂ Quiz Settings ਵਿੱਚ ਪਹਿਲਾਂ ਤੋਂ ਹੀ ਇਹ ਓਪਸ਼ਨ ਦਿੱਤਾ ਸੀ।
10:07 ਇੱਕ ਪਾਸੇ ਸੱਜੇ ਪਾਸੇ ਵਾਲੇ ਦੂਸਰੇ ਪ੍ਰਸ਼ਨ ਦੇ ਹੇਠਾਂ add ਲਿੰਕ ‘ਤੇ ਕਲਿਕ ਕਰੋ
10:13 a new section heading ਲਿੰਕ ‘ਤੇ ਕਲਿਕ ਕਰੋ।
10:18 heading ਦਾ ਨਾਮ ਐਡਿਟ ਕਰਨ ਦੇ ਲਈ ਪੈਨਸਿਲ ਆਇਕਨ ‘ਤੇ ਕਲਿਕ ਕਰੋ।
10:23 ਮੈਂ Section 2 ਟਾਈਪ ਕਰਾਂਗਾ ਅਤੇ ਐਂਟਰ ਦਬਾਵਾਂਗਾ
10:27 ਕਵਿਜ਼ ਨੂੰ ਸੇਵ ਕਰਨ ਦੇ ਲਈ ਉੱਪਰ ਸੱਜੇ ਪਾਸੇ ਵਾਲੇ Save ਬਟਨ ‘ਤੇ ਕਲਿਕ ਕਰੋ।
10:32 ਇੱਥੇ ਹਰੇਕ ਕਵਿਜ਼ ਪ੍ਰਸ਼ਨ ਦੇ ਸੱਜੇ ਪਾਸੇ ਵੱਲ 2 ਆਇਕਨਸ ਹਨ: Preview question ਅਤੇ Delete. ਇਹ ਆਪਣੇ ਆਪ ਵਿੱਚ ਵਿਆਖਿਆਤਮਕ ਹਨ।
10:43 Delete question ਕਵਿਜ਼ ਤੋਂ ਇਸ ਪ੍ਰਸ਼ਨ ਨੂੰ ਡਿਲੀਟ ਕਰੇਗਾ । ਪਰ ਪ੍ਰਸ਼ਨ ਪ੍ਰਸ਼ਨ ਬੈਂਕ ਵਿੱਚ ਅਜੇ ਵੀ ਮੌਜੂਦ ਰਹੇਗਾ।
10:51 breadcrumbs ਵਿੱਚ ਕਵਿਜ਼ ਦੇ ਨਾਮ ‘ਤੇ ਕਲਿਕ ਕਰੋ।
10:56 ਸੱਜੇ ਪਾਸੇ ਵਾਲੇ gear menu ਵਿੱਚ Preview quiz ‘ਤੇ ਕਲਿਕ ਕਰੋ।
11:02 ਇਹ ਇੱਕ ਪੁਸ਼ਟੀਕਰਨ ਵਿੰਡੋ ਖੋਲਦਾ ਹੈ। ਇਹ ਵਿਦਿਆਰਥੀਆਂ ਨੂੰ ਸੂਚਿਤ ਕਰਦਾ ਹੈ ਕਿ ਕਵਿਜ਼ ਸਮੇਂ ਬੱਧ ਹੈ ਅਤੇ ਉਹਨਾਂ ਦੇ ਕੋਲ ਸ਼ੁਰੂਆਤ ਜਾਂ ਰੱਦ ਕਰਨ ਦਾ ਓਪਸ਼ਨ ਹੈ।
11:14 ਮੈਂ Start attempt ਬਟਨ ‘ਤੇ ਕਲਿਕ ਕਰਾਂਗਾ।
11:18 ਸਕ੍ਰੀਨ ਦੇ ਸੱਜੇ ਪਾਸੇ ਵੱਲ Quiz navigation block ਹੈ।
11:23 ਇਹ ਟਾਈਮਰ ਦੇ ਨਾਲ ਪ੍ਰਸ਼ਨਾਂ ਨੂੰ ਸੈਕਸ਼ਨ-ਵਾਰ ਦਿਖਾਉਂਦਾ ਹੈ।
11:29 ਇੱਥੇ ਇਸ ਖੇਤਰ ਤੋਂ ਸਿੱਧਾ ਪ੍ਰਸ਼ਨ ਨੂੰ ਐਡਿਟ ਕਰਨ ਦਾ ਓਪਸ਼ਨ ਵੀ ਹੈ।
11:35 ਹੁਣ navigation block ਵਿੱਚ Finish attempt ਲਿੰਕ ‘ਤੇ ਕਲਿਕ ਕਰੋ।
11:40 ਪ੍ਰਸ਼ਨ ਦੇ ਨਾਮ ਦੇ ਅੱਗੇ ਹਰ ਪ੍ਰਸ਼ਨ ਦੀ ਸਥਿਤੀ ਦਿਖਾਈ ਗਈ ਹੈ।
11:45 ਪੇਜ਼ ਦੇ ਤਲ ‘ਤੇ Submit all and finish ਬਟਨ ‘ਤੇ ਕਲਿਕ ਕਰੋ।
11:51 ਪੁਸ਼ਟੀਕਰਨ ਪੌਪ –ਅੱਪ ਵਿੱਚ Submit all and finish ਬਟਨ ‘ਤੇ ਕਲਿਕ ਕਰੋ।
11:58 ਧਿਆਨ ਦਿਓ ਕਿ grade, overall feedback ਅਤੇ question specific feedback ਸਾਰੇ ਇੱਥੇ ਦਿਖਾਏ ਗਏ ਹਨ।
12:06 ਹੇਠਾਂ ਸਕਰੋਲ ਕਰੋ ਅਤੇ Finish review ਲਿੰਕ ‘ਤੇ ਕਲਿਕ ਕਰੋ।
12:11 ਅਸੀਂ ਵਾਪਸ Quiz summary ਪੇਜ਼ ‘ਤੇ ਹਾਂ।
12:15 ਪੇਜ਼ ਦੇ ਸਿਖਰ ‘ਤੇ ਸੱਜੇ ਪਾਸੇ ਵਾਲੇ ਗੀਅਰ ਆਇਕਨ ‘ਤੇ ਕਲਿਕ ਕਰੋ। Edit quiz ਲਿੰਕ ‘ਤੇ ਕਲਿਕ ਕਰੋ। ਤੁਸੀਂ ਕਵਿਜ਼ ਤੋਂ ਪ੍ਰਸ਼ਨ ਜੋੜ ਜਾਂ ਹਟਾ ਸਕਦੇ ਹੋ।
12:28 ਹਾਲਾਂਕਿ, ਇਹ ਕਿਸੇ ਵੀ ਵਿਦਿਆਰਥੀ ਦੁਆਰਾ ਕਵਿਜ਼ ਨੂੰ ਹੱਲ ਕਰਨ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ।
12:35 ਭਲੇ ਹੀ ਇੱਕ ਵਿਦਿਆਰਥੀ ਨੇ ਕਵਿਜ਼ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਕਵਿਜ਼ ਬੰਦ ਹੋ ਜਾਂਦੀ ਹੈ। ਹਾਲਾਂਕਿ, ਪ੍ਰਸ਼ਨਾਂ ਨੂੰ ਲੋੜ ਅਨੁਸਾਰ ਐਡਿਟ ਜਾਂ ਜੋੜਿਆ ਜਾ ਸਕਦਾ ਹੈ।
12:47 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
12:53 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:

Moodle ਵਿੱਚ ਕਵਿਜ਼ ਕਿਵੇਂ ਬਣਾਈਏ । ਕਵਿਜ਼ ਵਿੱਚ ਪ੍ਰਸ਼ਨ ਬੈਂਕ ਤੋਂ ਪ੍ਰਸ਼ਨਾਂ ਦੀ ਵਰਤੋਂ ਕਿਵੇਂ ਕਰੀਏ।

13:03 ਇੱਥੇ ਤੁਹਾਡੇ ਲਈ ਇੱਕ ਛੋਟਾ ਜਿਹਾ ਨਿਰਧਾਰਤ ਕੰਮ ਹੈ।

evolutes ਦੇ ਲਈ ਨਵੀਂ ਕਵਿਜ਼ ਜੋੜੋ। ਵੇਰਵੇ ਦੇ ਲਈ ਇਸ ਟਿਊਟੋਰਿਅਲ ਦਾ ਅਸਾਇਨਮੈਂਟ ਲਿੰਕ ਦੇਖੋ।

13:16 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
13:25 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
13:34 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
13:38 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
13:52 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ।
14:03 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav