Moodle-Learning-Management-System/C2/Question-bank-in-Moodle/Punjabi

From Script | Spoken-Tutorial
Revision as of 10:20, 11 October 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 Question bank in Moodle ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ Moodle ਵਿੱਚ Question bank ਦੇ ਬਾਰੇ ਵਿੱਚ,
00:12 Questions ਦੀ Categories ਅਤੇ question bank ਵਿੱਚ ਪ੍ਰਸ਼ਨਾਂ ਨੂੰ ਕਿਵੇਂ ਜੋੜਨਾ ਹੈ।
00:19 ਇਹ ਟਿਊਟੋਰਿਅਲ Ubuntu Linux OS 16.04
00:26 XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP
00:34 Moodle 3.3 ਅਤੇ Firefox ਵੈੱਬ ਬਰਾਊਜਰ ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ।

ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।

00:44 ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।
00:52 ਇਸ ਟਿਊਟੋਰਿਅਲ ਦੇ ਅਨੁਸਾਰ ਤੁਹਾਡੇ site administrator ਨੇ ਤੁਹਾਨੂੰ ਅਧਿਆਪਕ ਦੇ ਰੂਪ ਵਿੱਚ ਰਜਿਸਟਰਡ ਕੀਤਾ ਹੈ

ਅਤੇ ਤੁਹਾਨੂੰ ਘੱਟ ਤੋਂ ਘੱਟ ਇੱਕ ਕੋਰਸ ਅਸਾਈਨ ਕੀਤਾ ਹੈ।

01:03 ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਆਪਣੇ ਕੋਰਸ ਦੇ ਲਈ ਕੁਝ ਕੋਰਸ ਸਮੱਗਰੀ ਅਪਲੋਡ ਕੀਤੀ ਹੈ।
01:09 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਸੰਬੰਧਿਤ Moodle ਟਿਊਟੋਰਿਅਲ ਨੂੰ ਦੇਖੋ ।
01:16 ਬਰਾਊਜਰ ‘ਤੇ ਜਾਓ ਅਤੇ ਅਧਿਆਪਕ ਦੇ ਰੂਪ ਵਿੱਚ ਆਪਣੀ Moodle site ‘ਤੇ ਲਾਗਿਨ ਕਰੋ ।
01:24 ਮੈਂ Code files ਲਿੰਕ ਵਿੱਚ ਸਾਰੇ ਟੈਕਸਟ ਦੇ ਨਾਲ ਇੱਕ ਟੈਕਸਟ ਫਾਇਲ ਪ੍ਰਦਾਨ ਕੀਤੀ ਹੈ ਜੋ ਇਸ ਟਿਊਟੋਰਿਅਲ ਵਿੱਚ ਵਰਤੋਂ ਕੀਤੀ ਜਾਂਦੀ ਹੈ।

ਕ੍ਰਿਪਾ ਕਰਕੇ Mytextfile.txt ਨਾਮ ਵਾਲੀ ਫਾਇਲ ਡਾਊਂਨਲੋਡ ਕਰੋ ਅਤੇ ਆਪਣੀ ਮਸ਼ੀਨ ‘ਤੇ ਇਸ ਨੂੰ ਖੋਲੋ।

01:40 ਖੱਬੇ ਪਾਸੇ navigation menu ਵਿੱਚ Calculus course ‘ਤੇ ਕਲਿਕ ਕਰੋ ।
01:45 ਅਸੀਂ ਪ੍ਰਸ਼ਨ ਬੈਂਕ ਦੇ ਬਾਰੇ ਵਿੱਚ ਸਿੱਖਣਾ ਸ਼ੁਰੂ ਕਰਦੇ ਹਾਂ।
01:49 ਪ੍ਰਸ਼ਨ ਬੈਂਕ ਪ੍ਰਸ਼ਨਾਂ ਦਾ ਇੱਕ ਭੰਡਾਰ ਹੈ, ਜੋ ਜ਼ਿਆਦਾਤਰ ਵਿਸ਼ਿਆਂ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ
01:55 ਪ੍ਰਸ਼ਨ ਬੈਂਕ ਵਿੱਚ ਪ੍ਰਸ਼ਨ ਕਈ quizzes ਵਿੱਚ ਦੁਬਾਰਾ ਵਰਤੇ ਜਾ ਸਕਦੇ ਹਨ।
02:01 ਇਹ ਹਰੇਕ ਵਿੱਦਿਅਕ ਸਾਲ ਜਾਂ ਵੱਖ –ਵੱਖ ਬੈਚਾਂ ਦੇ ਲਈ ਵੱਖ –ਵੱਖ quizzes ਬਣਾਉਣ ਵਿੱਚ ਮੱਦਦ ਕਰਦਾ ਹੈ।
02:09 ਬਰਾਊਜਰ ‘ਤੇ ਵਾਪਸ ਜਾਓ।
02:11 ਸਿਖਰ ਸੱਜੇ ਪਾਸੇ ਵਾਲੇ gear ਆਇਕਨ ‘ਤੇ ਕਲਿਕ ਕਰੋ ਅਤੇ ਫਿਰ ਅਖੀਰ ਵਿੱਚ More… ਲਿੰਕ ‘ਤੇ ਕਲਿਕ ਕਰੋ ।
02:18 ਅਸੀਂ Course Administration ਪੇਜ਼ ‘ਤੇ ਆਉਂਦੇ ਹਾਂ।
02:22 ਹੇਠਾਂ ਸਕਰੋਲ ਕਰੋ ਅਤੇ Question bank ਨਾਮ ਵਾਲੇ ਸੈਕਸ਼ਨ ‘ਤੇ ਜਾਓ।
02:27 ਇਸ ਸੈਕਸ਼ਨ ਵਿੱਚ Categories ਲਿੰਕ ‘ਤੇ ਕਲਿਕ ਕਰੋ ।
02:30 Add category ਸੈਕਸ਼ਨ ‘ਤੇ ਦੇਖੋ।
02:34 Parent category ਡਰਾਪ -ਡਾਊਂਨ ‘ਤੇ ਕਲਿਕ ਕਰੋ ।
02:37 ਇੱਥੇ Top ਇਸ ਕੋਰਸ ਦੇ ਲਈ ਸਿਖਰ ਪੱਧਰ ਦੀ ਸ਼੍ਰੇਣੀ ਹੈ।
02:42 ਜੇਕਰ ਇਹ ਪਹਿਲਾਂ ਤੋਂ ਹੀ ਡਿਫਾਲਟ ਰੂਪ ਵਿੱਚ ਚੁਣਿਆ ਹੋਇਆ ਨਹੀਂ ਹੈ, ਤਾਂ Default for Calculus ਚੁਣੋ।
02:49 Name ਫ਼ੀਲਡ ਵਿੱਚ, Basic Calculus ਟਾਈਪ ਕਰੋ ।
02:54 ਫਿਰ ਪੇਜ਼ ਦੇ ਹੇਠਾਂ Add Category ‘ਤੇ ਕਲਿਕ ਕਰੋ ।

ਇਸ ਤਰ੍ਹਾਂ, ਅਸੀਂ ਹੋਰ ਜ਼ਿਆਦਾ categories ਜੋੜ ਸਕਦੇ ਹਾਂ।

03:04 Calculus course ਦੇ ਲਈ categories ਦੀ ਇੱਕ ਦਰਜਾਬੰਦੀ ਬਣਾਓ ਜਿਵੇਂ ਮੈਂ ਇੱਥੇ ਕੀਤਾ ਹੈ।
03:11 Questions ਟੈਬ ‘ਤੇ ਕਲਿਕ ਕਰਕੇ questions creation ਪੇਜ਼ ‘ਤੇ ਜਾਓ।
03:17 ਹੇਠਾਂ Create a new question ਬਟਨ ‘ਤੇ ਕਲਿਕ ਕਰੋ ।
03:22 ਪੌਪ –ਅੱਪ ਵਿੰਡੋ ਖੁੱਲਦੀ ਹੈ।
03:25 ਉਸ ਪ੍ਰਸ਼ਨ ਦੇ type ਨੂੰ ਚੁਣੋ, ਜਿਸ ਨੂੰ ਤੁਸੀਂ ਜੋੜਨਾ ਚਾਹੁੰਦੇ ਹੋ।
03:29 ਸੱਜੇ ਪਾਸੇ ਵੱਲ question type ਦੇ ਬਾਰੇ ਵਿੱਚ ਵਿਸਥਾਰਪੂਰਵਕ ਵੇਰਵਾ ਦੇਖਿਆ ਗਿਆ ਹੈ।
03:35 ਮੈਂ Multiple choice ਚੁਣਾਂਗਾ।
03:39 ਪੌਪ –ਅੱਪ ਦੇ ਹੇਠਾਂ Add ਬਟਨ ‘ਤੇ ਕਲਿਕ ਕਰੋ ।
03:43 ਹੁਣ, category ਚੁਣੋ, ਜਿਸ ਦੇ ਲਈ ਤੁਸੀਂ ਪ੍ਰਸ਼ਨ ਜੋੜਨਾ ਚਾਹੁੰਦੇ ਹੋ।

ਮੈਂ Evolutes ਚੁਣਾਂਗਾ।

03:51 Question name ਫ਼ੀਲਡ ਵਿੱਚ MCQ with single correct answer ਟਾਈਪ ਕਰੋ ।
03:57 Question text ਭਾਗ ਵਿੱਚ ਹੇਠ ਦਿੱਤੇ ਪ੍ਰਸ਼ਨ ਟਾਈਪ ਕਰੋ ।

ਤੁਸੀਂ Mytextfile.txt ਫਾਇਲ ਤੋਂ ਟੈਕਸਟ ਕਾਪੀ –ਪੇਸਟ ਕਰ ਸਕਦੇ ਹੋ।

04:07 Default Mark 1 ‘ਤੇ ਸੈੱਟ ਹੈ ਅਤੇ ਮੈਂ ਇਸ ਨੂੰ 1 ਹੀ ਰੱਖਾਂਗਾ।
04:12 ਅਗਲਾ ਓਪਸ਼ਨ General feedback ਹੈ। ਇੱਥੇ ਕਵਿਜ਼ ਜਮ੍ਹਾਂ ਕਰਨ ਦੇ ਬਾਅਦ ਵਿਦਿਆਰਥੀ ਨੂੰ ਟੈਕਸਟ ਦਿਖਾਇਆ ਜਾਂਦਾ ਹੈ।
04:23 ਇਸ ਦੀ ਵਰਤੋਂ ਪ੍ਰਸ਼ਨ ਦੇ ਵਿਸਥਾਰ ਹੱਲ ਨੂੰ ਦਿਖਾਉਣ ਦੇ ਲਈ ਵੀ ਕੀਤੀ ਜਾ ਸਕਦੀ ਹੈ। ਟੈਕਸਟ ਨੂੰ ਟਾਈਪ ਜਾਂ ਕਾਪੀ –ਪੇਸਟ ਕਰੋ ਜਿਵੇਂ ਕਿ ਮੈਂ ਇੱਥੇ ਕੀਤਾ ਹੈ।
04:34 ਹੁਣ, One or multiple answers ਡਰਾਪ -ਡਾਊਂਨ ‘ਤੇ ਕਲਿਕ ਕਰੋ ।
04:39 ਇੱਥੇ ਸਾਡੇ ਕੋਲ 2 ਓਪਸ਼ਨਸ ਹਨ Multiple answers allowed ਅਤੇ One answer only
04:46 ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਦੋਵੇਂ ਓਪਸ਼ਨਸ ਕਿਵੇਂ ਕੰਮ ਕਰਦੇ ਹਨ।
04:49 ਮੈਂ ਪਹਿਲਾਂ One answer only ਚੁਣਦਾ ਹਾਂ।
04:53 Shuffle the choices ਚੈੱਕਬਾਕਸ ਡਿਫਾਲਟ ਰੂਪ ਤੋਂ ਚੈਕਡ ਹੈ।

ਇਹ ਸੁਨਿਸ਼ਚਿਤ ਕਰਦਾ ਹੈ ਕਿ ਪ੍ਰਸ਼ਨ ਦੇ ਅੰਦਰ ਉੱਤਰ ਦੇ ਓਪਸ਼ਨਸ, ਹਰੇਕ quiz ਦੇ ਹੱਲ ਦੀ ਕੋਸ਼ਿਸ਼ ਦੇ ਲਈ ਬਦਲ ਦਿੱਤੇ ਗਏ ਹਨ।

05:06 Answers ਸੈਕਸ਼ਨ ਨੂੰ ਦੇਖਣ ਦੇ ਲਈ ਹੇਠਾਂ ਸਕਰੋਲ ਕਰੋ ।
05:10 ਧਿਆਨ ਦਿਓ ਕਿ ਇੱਥੇ ਹਰ ਓਪਸ਼ਨ ਇੱਕ grade ਅਤੇ feedback ਨਾਲ ਜੁੜਿਆ ਹੋਇਆ ਹੈ।
05:17 ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ Choice 1 ਟਾਈਪ ਕਰੋ ।
05:20 ਹੁਣ ਇਸ ਪ੍ਰਸ਼ਨ ਦੇ ਲਈ, Choice 1 ਸਹੀ ਉੱਤਰ ਹੈ।
05:25 ਇਸ ਲਈ ਮੈਂ Grade ਵਿੱਚ 100% ਚੁਣਾਂਗਾ।
05:30 Grade ਡਰਾਪ -ਡਾਊਂਨ ਵਿੱਚ, ਅਸੀਂ ਹਰ choice ਨੂੰ ਅਪੂਰਨ ਅੰਕ ਜਾਂ ਨਕਾਰਾਤਮਕ ਅੰਕ ਵੀ ਦੇ ਸਕਦੇ ਹਾਂ।
05:38 ਤੁਸੀਂ ਬਾਅਦ ਵਿੱਚ ਇਹਨਾਂ ਦਾ ਪਤਾ ਲਗਾ ਸਕਦੇ ਹੋ ਜਦੋਂ ਤੁਸੀਂ Moodle ਵਿੱਚ ਜ਼ਿਆਦਾ ਤਜਰਬੇਕਰ ਹੋ ਜਾਂਦੇ ਹੋ।
05:43 ਇਸ ਉੱਤਰ ਨੂੰ ਚੁਣਨ ਵਾਲੇ ਵਿਦਿਆਰਥੀਆਂ ਦੇ ਲਈ ਫੀਡਬੈਕ ਨੂੰ Feedback ਟੈਕਸਟ ਭਾਗ ਵਿੱਚ ਲਿਖਿਆ ਜਾ ਸਕਦਾ ਹੈ।

ਮੈਂ Correct ਟਾਈਪ ਕਰਾਂਗਾ।

05:53 ਬਾਕੀ choices ਅਤੇ grades ਭਰੋ, ਜਿਵੇਂ ਕਿ ਮੈਂ ਇੱਥੇ ਕੀਤਾ ਹੈ।
06:01 ਹੁਣ ਹੇਠਾਂ ਸਕਰੋਲ ਕਰੋ ਅਤੇ ਇਸ ਦਾ ਵਿਸਥਾਰ ਕਰਨ ਦੇ ਲਈ Multiple Tries ਸੈਕਸ਼ਨ ‘ਤੇ ਕਲਿਕ ਕਰੋ ।
06:08 ਇੱਥੇ ਧਿਆਨ ਦਿਓ - Penalty for each incorrect try ਫ਼ੀਲਡ ਡਿਫਾਲਟ ਰੂਪ ਤੋਂ, 33.33% ‘ਤੇ ਸੈੱਟ ਕੀਤਾ ਗਿਆ ਹੈ।
06:18 ਇਸ ਦਾ ਅਰਥ ਹੈ ਕਿ ਵਿਦਿਆਰਥੀ ਨੂੰ ਹਰ ਗਲਤ ਉੱਤਰ ਦੇ ਲਈ ਸਜ਼ਾ ਦਿੱਤੀ ਜਾਵੇਗੀ।
06:24 ਤੁਸੀਂ ਇਸ ਨੂੰ ਛੱਡ ਸਕਦੇ ਹੋ ਜਿਵੇਂ ਕਿ ਇਹ ਹੈ ਜਾਂ ਇਸ ਨੂੰ ਇੱਥੇ ਦਿਖਾਏ ਗਏ ਹੋਰ ਪ੍ਰਤੀਸ਼ਤ ਵਿਕਲਪਾਂ ਵਿੱਚੋਂ ਕਿਸੇ ਨੂੰ ਵੀ ਬਦਲ ਸਕਦੇ ਹੋ।
06:31 ਮੈਂ 0%, ਚੁਣਾਂਗਾ, ਕਿਉਂਕਿ ਮੈਂ ਗਲਤ ਉੱਤਰਾਂ ਦੇ ਲਈ ਆਪਣੇ ਵਿਦਿਆਰਥੀਆਂ ਨੂੰ ਸਜ਼ਾ ਨਹੀਂ ਦੇਣਾ ਚਾਹੁੰਦਾ।
06:39 ਫਿਰ ਹੇਠਾਂ ਸਕਰੋਲ ਕਰੋ ਅਤੇ ਪੇਜ਼ ਦੇ ਹੇਠਾਂ Save changes ਬਟਨ ‘ਤੇ ਕਲਿਕ ਕਰੋ ।
06:46 ਅਸੀਂ ਦੇਖ ਸਕਦੇ ਹਾਂ ਕਿ ਸਾਡਾ ਪ੍ਰਸ਼ਨ Question Bank ਵਿੱਚ ਜੋੜਿਆ ਗਿਆ ਹੈ।
06:51 ਧਿਆਨ ਦਿਓ, ਕਿ ਪ੍ਰਸ਼ਨ ਦੇ ਪ੍ਰਸ਼ਨ ਟਾਇਟਲ ਦੇ ਨਾਲ ਹੀ 4 ਆਇਕਨਸ ਹਨ।
06:57 ਇਹ ਪ੍ਰਸ਼ਨ ਨੂੰ edit, duplicate, preview ਅਤੇ delete ਕਰਨ ਦੇ ਲਈ ਹਨ।
07:06 ਕਵਿਜ਼ ਵਿੱਚ ਪ੍ਰਸ਼ਨ ਕਿਵੇਂ ਦਿਖਾਈ ਦੇਵੇਗਾ, ਇਹ ਦੇਖਣ ਦੇ ਲਈ Preview ਆਇਕਨ ‘ਤੇ ਕਲਿਕ ਕਰੋ ।
07:13 ਚੁਣੇ ਹੋਏ ਪ੍ਰਸ਼ਨ ਅਤੇ ਇਸ ਦੇ ਓਪਸ਼ਨਸ ਇੱਕ ਪੌਪ –ਅੱਪ ਵਿੰਡੋ ਵਿੱਚ ਖੁੱਲਦੇ ਹਨ।
07:19 Fill in correct responses ਬਟਨ ‘ਤੇ ਕਲਿਕ ਕਰੋ ।

ਇਹ ਤੁਹਾਨੂੰ ਪ੍ਰਸ਼ਨਾਂ, ਵਿਕਲਪਾਂ ਅਤੇ ਸਹੀ ਉੱਤਰ ਨੂੰ ਤਸਦੀਕ ਕਰਨ ਵਿੱਚ ਮੱਦਦ ਕਰਦਾ ਹੈ।

07:29 Submit and finish ਬਟਨ ‘ਤੇ ਕਲਿਕ ਕਰੋ ।
07:32 ਇਹ ਪ੍ਰਸ਼ਨ ਦਾ ਉੱਤਰ ਦੇਣ ਦੇ ਬਾਅਦ ਵਿਦਿਆਰਥੀ ਦੁਆਰਾ ਦੇਖੀ ਜਾਣ ਵਾਲੀ ਪ੍ਰਤੀਕਿਰਿਆ ਨੂੰ ਦਿਖਾਵੇਗਾ।
07:38 ਜਦੋਂ ਵੀ ਤੁਸੀਂ ਇੱਕ ਨਵਾਂ ਪ੍ਰਸ਼ਨ ਜੋੜਦੇ ਹੋ, ਤਾਂ ਹਮੇਸ਼ਾ ਇਸ ਨੂੰ ਕ੍ਰਾਸ ਚੈੱਕ ਕਰਨ ਦੇ ਲਈ ਪ੍ਰਵਿਊ ਕਰੋ ।
07:44 ਇਸ ਪੌਪ –ਅੱਪ ਵਿੰਡੋ ਨੂੰ ਬੰਦ ਕਰਨ ਦੇ ਲਈ Close preview ਬਟਨ ‘ਤੇ ਕਲਿਕ ਕਰੋ ।
07:49 ਹੁਣ ਅਸੀਂ ਇੱਕ MCQ ਬਣਾਉਂਦੇ ਹਾਂ, ਜਿਸ ਦੇ ਇੱਕ ਤੋਂ ਜ਼ਿਆਦਾ ਸਹੀ ਉੱਤਰ ਹਨ।
07:54 ਪਿਛਲੇ ਪੜਾਆਂ ਦੀ ਪਾਲਣਾ ਕਰਦੇ ਹੋਏ, ਮੈਂ ਇੱਕ ਹੋਰ MCQ ਬਣਾਇਆ ਹੈ।

ਕ੍ਰਿਪਾ ਕਰਕੇ ਇਸ ਤਰ੍ਹਾਂ ਹੀ ਕਰੋ ।

08:01 One or multiple answers ਡਰਾਪ –ਡਾਊਂਨ ਵਿੱਚ, ਇਸ ਵਾਰ ਮੈਂ Multiple answers allowed ਚੁਣਾਂਗਾ।
08:10 ਦਿਖਾਏ ਗਏ ਅਨੁਸਾਰ choices 1 ਅਤੇ 2 ਅਤੇ ਉਹਨਾਂ ਦੇ ਨਾਲ ਸੰਬੰਧਿਤ grades ਦਰਜ ਕਰੋ ।

ਇੱਥੇ ਮੈਂ ਦੋਵਾਂ ਦੇ ਲਈ 50% grade ਚੁਣਿਆ ਹੈ।

08:20 ਵਿਦਿਆਰਥੀ ਜੋ ਸਿਰਫ 1 ਸਹੀ ਉੱਤਰ ਦਿੰਦਾ ਹੈ, ਉਸੇ 0.5 ਅੰਕ ਮਿਲਦਾ ਹੈ।
08:26 ਅਤੇ ਜੋ ਵਿਦਿਆਰਥੀ ਦੇਵੇਂ ਸਹੀ ਉੱਤਰਾਂ ਨੂੰ ਮਾਰਕ ਕਰਦਾ ਹੈ, ਉਸ ਨੂੰ 1 ਅੰਕ ਮਿਲ ਜਾਂਦਾ ਹੈ।
08:32 ਦਿਖਾਏ ਗਏ ਅਨੁਸਾਰ choices 3 ਅਤੇ 4 ਅਤੇ ਉਹਨਾਂ ਦੇ ਨਾਲ ਸੰਬੰਧਿਤ grades ਦਰਜ ਕਰੋ ।
08:38 ਅਤੇ ਮੈਂ Penalty for each incorrect try ਫ਼ੀਲਡ ਵਿੱਚ 0% ਰੱਖਾਂਗਾ।
08:44 ਫਿਰ ਹੇਠਾਂ ਸਕਰੋਲ ਕਰੋ ਅਤੇ Save changes ਬਟਨ ‘ਤੇ ਕਲਿਕ ਕਰੋ ।
08:49 ਫਿਰ, Short answer ਪ੍ਰਸ਼ਨ ਜੋੜੋ।
08:53 ਪ੍ਰਸ਼ਨ ਦੇ ਉੱਤਰ ਵਿੱਚ ਵਿਦਿਆਰਥੀ ਤੋਂ ਕਿਸੇ ਸ਼ਬਦ ਜਾਂ ਵਾਕੰਸ਼ ਵਿੱਚ ਟਾਈਪ ਕਰਨ ਦੀ ਉਮੀਦ ਕੀਤੀ ਜਾਵੇਗੀ।
09:00 Create a new question ਬਟਨ ‘ਤੇ ਕਲਿਕ ਕਰੋ ਅਤੇ Short answer ਓਪਸ਼ਨ ‘ਤੇ ਡਬਲ ਕਲਿਕ ਕਰੋ ।
09:08 ਦਿਖਾਏ ਗਏ ਅਨੁਸਾਰ ਪ੍ਰਸ਼ਨ ਬਣਾਓ।
09:11 Case sensitivity ਡਰਾਪ -ਡਾਊਂਨ ਵਿੱਚ, No, case is unimportant ਚੁਣੋ।
09:18 ਇਸ ਪ੍ਰਸ਼ਨ ਦਾ ਸਹੀ ਉੱਤਰ same logarithmic spiral ਹੈ।
09:24 ਮੈਂ ਇੱਕ ਵਿਦਿਆਰਥੀ ਨੂੰ ਪੂਰੇ ਅੰਕ ਦੇਣ ਦੇ ਲਈ ਤਿਆਰ ਹਾਂ ਜੇਕਰ ਉਸਦਾ ਉੱਤਰ

“same spiral” ਜਾਂ “same logarithmic spiral” ਹੈ।

09:35 ਹਾਲਾਂਕਿ, ਜੇਕਰ ਉੱਤਰ ਦੇ ਰੂਪ ਵਿੱਚ logarithmic spiral ਲਿਖਦਾ ਹੈ, ਤਾਂ ਮੈਂ ਅੱਧਾ ਅੰਕ ਦੇਵਾਂਗਾ।
09:43 ਆਂਸਰ ਸੈਕਸ਼ਨ ‘ਤੇ ਹੇਠਾਂ ਸਕਰੋਲ ਕਰੋ ।
09:46 ਦਿਖਾਏ ਗਏ ਅਨੁਸਾਰ Answer 1 ਅਤੇ 2 ਅਤੇ ਉਹਨਾਂ ਨਾਲ ਸੰਬੰਧਿਤ grades ਭਰੋ।
09:52 Answer 1 ਟੈਕਸਟ ਵਿੱਚ asterix ਦੇਖੋ।

Asterix ਦੀ ਵਰਤੋਂ ਕਿਸੇ ਵੀ ਅੱਖਰ ਨਾਲ ਮੇਲ ਕਰਨ ਦੇ ਲਈ wildcard ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ।

10:02 ਉਦਾਹਰਣ ਦੇ ਲਈ: ਇੱਕ ਵਿਦਿਆਰਥੀ ਲਿਖਦਾ ਹੈ The evolute of a logarithmic spiral is the same logarithmic spiral.

ਇਸ ਉੱਤਰ ਨੂੰ ਪੂਰੇ ਅੰਕ ਦਿੱਤੇ ਜਾਣਗੇ।

10:15 ਦਿਖਾਏ ਗਏ ਅਨੁਸਾਰ Answer 3 ਅਤੇ ਉਹਨਾਂ ਨਾਲ ਸੰਬੰਧਿਤ grade ਨੂੰ ਭਰੋ।
10:20 ਧਿਆਨ ਦਿਓ ਕਿ ਉੱਤਰ ਟੈਕਸਟ ਤੋਂ ਪਹਿਲਾਂ ਕੋਈ asterix ਨਹੀਂ ਹੈ।
10:24 ਇਸ ਲਈ ਉਦਾਹਰਣ ਦੇ ਲਈ: ਇੱਕ ਵਿਦਿਆਰਥੀ ਲਿਖਦਾ ਹੈ The evolute of a logarithmic spiral is not the same logarithmic spiral.

ਇਸ ਉੱਤਰ ਨੂੰ ਕੋਈ ਵੀ ਅੰਕ ਨਹੀਂ ਦਿੱਤਾ ਜਾਵੇਗਾ।

10:37 ਦਿਖਾਏ ਗਏ ਅਨੁਸਾਰ Answer 4 ਅਤੇ ਇਸ ਨਾਲ ਸੰਬੰਧਿਤ grade ਨੂੰ ਭਰੋ।
10:43 ਧਿਆਨ ਦਿਓ ਕੀ ਮੈਂ ਇਸ ਉੱਤਰ ਦੇ ਲਈ ਸਿਰਫ 50% ਅੰਕ ਦਿੱਤੇ ਹਨ।
10:48 ਫੀਡਬੈਕ ਟੈਕਸਟ ਭਾਗ ਵਿੱਚ, ਟਾਈਪ ਕਰੋ, You need to specify that it’s the same spiral and not any spiral .
10:57 ਇਹ ਸਪਸ਼ਟੀਕਰਣ ਵਿਦਿਆਰਥੀ ਨੂੰ ਪ੍ਰਤੀਕਿਰਿਆ (ਫੀਡਬੈਕ) ਦੇ ਰੂਪ ਵਿੱਚ ਦਿਖਾਇਆ ਜਾਵੇਗਾ।
11:02 ਇੱਕ ਵਾਰ ਫਿਰ, ਮੈਂ Penalty for each incorrect try ਫ਼ੀਲਡ ਨੂੰ 0% ਰੱਖਾਂਗਾ।
11:09 ਫਿਰ ਹੇਠਾਂ ਸਕਰੋਲ ਕਰੋ ਅਤੇ Save changes ਬਟਨ ‘ਤੇ ਕਲਿਕ ਕਰੋ ।
11:14 ਹੁਣ Numerical ਪ੍ਰਸ਼ਨ ਨੂੰ ਜੋੜਦੇ ਹਾਂ।
11:18 Create a new question ‘ਤੇ ਕਲਿਕ ਕਰੋ ਅਤੇ Numerical ਓਪਸ਼ਨ ‘ਤੇ ਡਬਲ ਕਲਿਕ ਕਰੋ ।
11:26 ਦਿਖਾਏ ਗਏ ਅਨੁਸਾਰ ਪ੍ਰਸ਼ਨ ਬਣਾਓ।
11:29 ਇਸ ਪ੍ਰਸ਼ਨ ਦਾ ਉੱਤਰ 5mm ਹੈ।

ਹਾਲਾਂਕਿ, ਮੈਂ 4.5 mm ਅਤੇ 5.5 mm ਦੇ ਵਿਚਕਾਰ ਉੱਤਰ ਦੇਣ ਵਾਲੇ ਵਿਦਿਆਰਥੀ ਤੋਂ ਸੰਤੁਸ਼ਟ ਹਾਂ।

11:41 ਇੱਥੇ ਐਰਰ ਮਾਰਜ਼ਿਨ 0.5 ਹੈ।
11:45 Answers ਸੈਕਸ਼ਨ ਦੇ ਲਈ ਹੇਠਾਂ ਸਕਰੋਲ ਕਰੋ ।
11:48 ਦਿਖਾਏ ਗਏ ਅਨੁਸਾਰ Answers, Error ਅਤੇ grades ਦਰਜ ਕਰੋ ।
11:53 Unit handling ਸੈਕਸ਼ਨ ਦਾ ਵਿਸਥਾਰ ਕਰੋ ।

ਇੱਥੇ Unit handling ਡਰਾਪ -ਡਾਊਂਨ ਵਿੱਚ 3 ਓਪਸ਼ਨਸ ਹਨ ।

12:00 ਮੈਂ The unit must be given, and will be graded ਓਪਸ਼ਨ ਚੁਣਾਂਗਾ।
12:07 ਡਿਫਾਲਟ ਰੂਪ ਤੋਂ Unit penalty ਫ਼ੀਲਡ 0.1 ਦਿਖਾਉਂਦਾ ਹੈ ।

ਮੈਂ ਇਸ ਨੂੰ 0.5 ਕਰ ਦੇਵਾਂਗਾ।

12:16 ਜੇਕਰ ਉਹ unit ਦਾ ਜ਼ਿਕਰ ਕੀਤੇ ਬਿਨਾ ਉੱਤਰ ਲਿਖਦੇ ਹਨ ਤਾਂ ਵਿਦਿਆਰਥੀ ਨੂੰ ਅੱਧੇ ਅੰਕ ਮਿਲਣਗੇ ।
12:23 Units are input using ਡਰਾਪ –ਡਾਊਂਨ ਵਿੱਚ, ਮੈਂ the text input element ਓਪਸ਼ਨ ਚੁਣਾਂਗਾ।
12:31 ਇਸ ਦਾ ਅਰਥ ਹੈ ਕਿ ਵਿਦਿਆਰਥੀ ਨੂੰ ਉੱਤਰ ਦੇ ਨਾਲ unit ਲਿਖਣਾ ਹੋਵੇਗਾ ।
12:37 Units ਸੈਕਸ਼ਨ ਦਾ ਵਿਸਥਾਰ ਕਰੋ ।
12:40 ਯੂਨਿਟ ਨੂੰ mm ਅਤੇ ਮਲਟੀਪਲਾਇਰ 1 ਦੇ ਰੂਪ ਵਿੱਚ ਲਿਖੋ। ਇਸ ਦਾ ਅਰਥ ਹੈ ਕਿ ਉੱਤਰ ਓਪਸ਼ਨ mm ਵਿੱਚ ਹੈ।
12:50 ਇੱਕ ਵਾਰ ਫਿਰ, ਮੈਂ Penalty for each incorrect try ਫ਼ੀਲਡ 0% ਰੱਖਾਂਗਾ।
12:57 ਅਤੇ ਫਿਰ ਹੇਠਾਂ ਸਕਰੋਲ ਕਰੋ ਅਤੇ Save changes ਬਟਨ ‘ਤੇ ਕਲਿਕ ਕਰੋ ।
13:02 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
13:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: Moodle ਵਿੱਚ Question bank,
13:14 Questions ਦੀ Categories ਅਤੇ question bank ਵਿੱਚ ਪ੍ਰਸ਼ਨਾਂ ਨੂੰ ਕਿਵੇਂ ਜੋੜਨਾ ਹੈ।
13:22 ਇੱਥੇ ਤੁਹਾਡੇ ਲਈ ਇੱਕ ਛੋਟਾ ਜਿਹਾ ਨਿਰਧਾਰਤ ਕੰਮ ਹੈ। question bank ਵਿੱਚ ਹੋਰ ਪ੍ਰਸ਼ਨ ਜੋੜੋ।
13:28 ਵੇਰਵੇ ਦੇ ਲਈ ਇਸ ਟਿਊਟੋਰਿਅਲ ਦੇ Assignment' ਲਿੰਕ ਨੂੰ ਦੇਖੋ।
13:34 ਇਸ ਟਿਊਟੋਰਿਅਲ ਨੂੰ ਰੋਕੋ ਅਤੇ ਕੰਮ ਪੂਰਾ ਹੋਣ ‘ਤੇ ਫਿਰ ਤੋਂ ਸ਼ੁਰੂ ਕਰੋ ।
13:38 ਇਸ question bank ਵਿੱਚ ਹੁਣ ਸਾਡੇ ਕੋਲ 10 ਪ੍ਰਸ਼ਨ ਹੋਣੇ ਚਾਹੀਦੇ ਹਨ।

ਉਹਨਾਂ ਵਿੱਚੋਂ 6 Evolutes ਵਿੱਚ ਅਤੇ 4 Involutes subcategory ਵਿੱਚ ਹੋਣ।

13:51 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
14:00 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
14:10 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
14:14 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
14:27 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav