Moodle-Learning-Management-System/C2/Overview-of-Moodle/Punjabi

From Script | Spoken-Tutorial
Jump to: navigation, search
Time
Narration
00:01 “Overview of Moodle” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ “ਲਰਨਿੰਗ ਮੈਨੇਜਮੈਂਟ ਸਿਸਟਮ” (“LMS”),
00:16 ਇੱਕ “LMS” ਦੇ ਰੂਪ ਵਿੱਚ ਮੂਡਲ,
00:19 ਮੂਡਲ ਦੀ ਵਰਤੋਂ ਕੌਣ ਕਰ ਸਕਦਾ ਹੈ ਅਤੇ ਮੂਡਲ ਵੈੱਬਸਾਈਟਸ ਦੀਆਂ ਉਦਾਹਰਣਾਂ ਦੇ ਬਾਰੇ ਵਿੱਚ ਸਿੱਖਾਂਗੇ।
00:26 ਅਸੀਂ ਮੂਡਲ ਨੂੰ ਚਲਾਉਣ ਦੇ ਲਈ ਲੋੜੀਂਦਾ ਸਾਫਟਵੇਅਰ ਅਤੇ ਹਾਰਡਵੇਅਰ ਅਤੇ
00:33 ਮੂਡਲ ਲੜੀ ਵਿੱਚ ਪ੍ਰਦਰਸ਼ਿਤ ਹੋਣ ਵਾਲੇ ਮੁੱਖ ਫੀਚਰਸ ਦੇ ਬਾਰੇ ਵਿੱਚ ਵੀ ਸਿੱਖਾਂਗੇ।
00:39 ਇਸ ਟਿਊਟੋਰਿਅਲ ਦੇ ਸਿਖਿਆਰਥੀਆਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ, ਕਿ ਵੈੱਬਸਾਈਟ ਨੂੰ ਬਰਾਊਜ ਕਿਵੇਂ ਕਰੀਏ।
00:45 ਸਭ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਲਰਨਿੰਗ ਮੈਨੇਜਮੈਂਟ ਸਿਸਟਮ ਜਾਂ LMS ਕੀ ਹੈ।
00:53 ਇੱਕ LMS ਸਾਨੂੰ ਕਿਸੇ ਵੀ ਈ - ਲਰਨਿੰਗ ਕੰਟੇਂਟ ਨੂੰ ਬਣਾਉਣ, ਪ੍ਰਬੰਧਨ ਕਰਨ ਅਤੇ ਦਿਖਾਉਣ ਦੇ ਵਿੱਚ ਮਦਦ ਕਰਦਾ ਹੈ।
01:01 ਉਦਾਹਰਣ ਵਜੋਂ: ਵਿਦਿਅਕ ਕੋਰਸ ਅਤੇ ਸਿਖਲਾਈ ਪ੍ਰੋਗਰਾਮ।
01:07 ਇਹ ਸਾਨੂੰ ਸਾਡੇ ਕੋਰਸਾਂ ਦਾ ਪ੍ਰਬੰਧਨ ਕਰਨ ਵਿੱਚ ਵੀ ਮਦਦ ਕਰਦਾ ਹੈ।
01:11 ਅਸੀਂ ਕੰਟੇਂਟ ਬਣਾ ਅਤੇ ਐਡਿਟ (ਸੰਪਾਦਤ) ਕਰ ਸਕਦੇ ਹਾਂ, ਵਿਦਿਆਰਥੀਆਂ ਨੂੰ ਐਕਸੈੱਸ ਦੇ ਸਕਦੇ ਹਾਂ, ਉਨ੍ਹਾਂ ਦੀਆਂ ਪੇਸ਼ਕਾਰੀਆਂ ਨੂੰ ਗਰੇਡ ਦੇ ਸਕਦੇ ਹਾਂ। ਆਦਿ।
01:21 ਮੂਡਲ ਇੱਕ ਪ੍ਰਤੀਕਿਰਿਆਸ਼ੀਲ, ਫਰੀ ਅਤੇ ਓਪਨ ਸੋਰਸ ਸਾਫਟਵੇਅਰ ਹੈ।
01:27 ਇਹ ਸਿੱਖਿਅਕ ਸੰਸਥਾਵਾਂ ਦੁਆਰਾ ਵਿਸ਼ਵਵਿਆਪੀ ਤੌਰ ‘ਤੇ ਵਰਤਿਆ ਗਿਆ ਵਧੇਰੇ ਪ੍ਰਸਿੱਧ LMS ਹੈ।
01:33 ਇਸਦਾ ਸੁਰੱਖਿਆ ਕੰਟ੍ਰੋਲ ਸਾਡੇ ਡਾਟੇ ਨੂੰ ਸੁਰੱਖਿਅਤ ਅਤੇ ਰਾਖਵਾਂ ਰੱਖਦਾ ਹੈ।
01:39 ਇਸ ਵਿੱਚ ਕੁੱਝ ਜਿਆਦਾ ਵਿਸ਼ੇਸ਼ ਵਿਸ਼ੇਸ਼ਤਾਵਾਂ ਹਨ, ਜੋ ਅਧਿਆਪਕਾਂ ਅਤੇ ਸਿਖਿਆਰਥੀਆਂ ਦੋਵਾਂ ਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਹਨ।
01:47 ਮੂਡਲ ਵਿਸਤ੍ਰਿਤ ਦਸਤਾਵੇਜ਼ ਪ੍ਰਦਾਨ ਕਰਦਾ ਹੈ, ਜੋ ਇਸ ਦੀ ਵਰਤੋਂ ਕਰਨੀ ਆਸਾਨ ਬਣਾਉਂਦਾ ਹੈ।
01:54 ਮੂਡਲ ਉਪਯੋਗਕਰਤਾ ਕੰਮਿਊਨਿਟੀ ਅਤੇ ਫਾਰਮ ਮਦਦ ਕਾਫ਼ੀ ਸਰਗਰਮ ਹੈ।
02:00 ਮੂਡਲ ਵਿੱਚ ਉਪਲੱਬਧ ਮੁਫਤ ਪਲਗਿੰਸ ਇਸਨੂੰ ਹੋਰ ਵੀ ਜਿਆਦਾ ਸਹੂਲਤ ਨਾਲ ਭਰਪੂਰ ਬਣਾਉਂਦੇ ਹਨ।
02:06 ਮੂਡਲ ਸਾਰੀਆਂ ਸਮੱਗਰੀਆਂ ‘ਤੇ ਨੇਵਿਗੇਟ ਕਰਨਾ ਆਸਾਨ ਹੈ;

ਇਹ ਕੋਰਸ ਅਤੇ ਸਾਇਟ ਪੱਧਰ ‘ਤੇ ਭਾਗੀਦਾਰੀ ਅਤੇ ਗਤੀਵਿਧੀ ‘ਤੇ ਵਿਸਤ੍ਰਿਤ ਰਿਪੋਰਟ ਪ੍ਰਦਾਨ ਕਰਦਾ ਹੈ।

02:18 ਇਹ ਸਹਿਯੋਗੀ ਦੇ ਨਾਲ ਹੀ ਨਾਲ ਨਿੱਜੀ ਸਿਖਲਾਈ ਵਿੱਚ ਵੀ ਮਦਦ ਕਰਦਾ ਹੈ।
02:23 ਫੋਰਮ, ਪੀਅਰ ਅਸੇਸਮੈਂਟ, ਗਰੁੱਪ ਮੈਨੇਜਮੈਂਟ, ਲਰਨਿੰਗ ਪਾਥਸ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।
02:32 ਹੁਣ ਵੇਖਦੇ ਹਾਂ ਕਿ Moodle LMS ਦੀ ਵਰਤੋਂ ਕੌਣ ਕਰ ਸਕਦਾ ਹੈ:
02:36 ਸਿੱਖਿਅਕ ਸੰਸਥਾਵਾਂ ਜਿਵੇਂ ਯੂਨੀਵਰਸਿਟੀ, ਕਾਲਜ, ਸਕੂਲ ਅਤੇ ਕੋਚਿੰਗ ਸੰਸਥਾ।
02:44 ਕਰਮਚਾਰੀ ਦੀ ਸਿਖਲਾਈ ਅਤੇ ਰੁਝਾਨ ਦੇ ਲਈ ਕਾਰੋਬਾਰ।
02:49 ਹਸਪਤਾਲ ਅਤੇ ਸਿਹਤ ਦੇਖਭਾਲ ਸਿਖਲਾਈ ਪ੍ਰੋਗਰਾਮ।
02:53 ਕੋਈ ਵੀ ਈ - ਲਰਨਿੰਗ ਆਧਾਰਿਤ ਸੰਸਥਾ।
02:57 ਹੁਣ ਮੂਡਲ ਦੀ ਵਰਤੋਂ ਕਰਕੇ ਤਿਆਰ ਕੁੱਝ ਵੈੱਬਸਾਈਟਸ ਨੂੰ ਵੇਖਦੇ ਹਾਂ।
03:02 ਜਿਵੇਂ ਕਿ ਇਨ੍ਹਾਂ ਦੇ ਕਾਲਜ।
03:05 ਜਿਵੇਂ ਕਿ ਇਨ੍ਹਾਂ ਦੀਆਂ ਪ੍ਰਾਇਵੇਟ ਯੂਨੀਵਰਸਿਟੀਜ਼।
03:09 ਜਿਵੇਂ ਕਿ ਇਸਦੀ ਸਿਖਲਾਈ ਸੰਸਥਾ।
03:13 ਜਿਵੇਂ ਕਿ ਇਸਦੀ ਕੋਚਿੰਗ ਸੰਸਥਾ।
03:17 ਅਧਿਆਪਕ ਜੋ ਆਪਣਾ ਕੋਰਸ ਆਨਲਾਇਨ ਪ੍ਰਦਾਨ ਕਰਨਾ ਚਾਹੁੰਦੇ ਹਨ ਆਦਿ।
03:24 ਮੂਡਲ ਵਿੱਚ ਹੇਠ ਲਿਖੇ URL ‘ਤੇ ਵਰਤੋਂ ਦੇ ਵਿਸਤ੍ਰਿਤ ਆਂਕੜੇ ਹਨ।
03:30 ਇੱਥੇ ਤੁਸੀਂ ਵੱਖ-ਵੱਖ ਦੇਸ਼ਾਂ ਤੋਂ ਪੰਜੀਕ੍ਰਿਤ ਮੂਡਲ ਵੈੱਬਸਾਈਟ ਵੇਖ ਸਕਦੇ ਹੋ।
03:40 ਮੂਡਲ ਨੂੰ ਇੰਸਟਾਲ ਕਰਨ ਦੇ ਲਈ ਸਾਨੂੰ ਚਾਹੀਦਾ ਹੈ “Apache web – server”
03:46 “MySQL, MariaDB” ਜਾਂ “PostgreSQL” ਦੇ ਵਰਗੇ ਡਾਟਾਬੇਸ ਅਤੇ “PHP”.
03:54 ਮੂਡਲ ਇੱਕ ਰਿਸੋਰਸ ਕੰਜਿਊਮਿੰਗ ਸਾਫਟਵੇਅਰ ਹੈ।
03:58 ਮੂਡਲ ਦੇ ਲਈ ਸਿਫਾਰਸ਼ੀ ਹਾਰਡਵੇਅਰ ਹਨ:
04:02 ਮੂਡਲ ਕੋਡ ਦੇ ਲਈ “Disk Space”: 200 MB ਪਲਸ ਸਪੇਸ ਕੰਟੇਂਟ ਨੂੰ ਸਟੋਰ ਕਰਨ ਦੇ ਲਈ। ਫਿਰ ਵੀ, 5GB ਕਾਫ਼ੀ ਹੈ।
04:15 “Processor”: 1 Gigahertz ਘੱਟ ਤੋਂ ਘੱਟ, ਪਰ 2 Gigahertz “dual core” ਜਾਂ ਜ਼ਿਆਦਾ ਸਿਫਾਰਸ਼ੀ ਹਨ।
04:23 “Memory”: 512MB ਘੱਟ ਤੋਂ ਘੱਟ, ਪਰ 1GB ਜਾਂ ਜਿਆਦਾ ਸਿਫਾਰਸ਼ੀ ਹਨ।
04:31 ਸਿਸਟਮ ‘ਤੇ ਲੋੜੀਂਦੇ ਲੋਡ ਦੇ ਆਧਾਰ ‘ਤੇ ਇਹ ਲੋੜਾਂ ਬਦਲ ਸਕਦੀਆਂ ਹਨ।
04:37 ਉਦਾਹਰਣ ਵਜੋਂ: ਕੋਰਸਾਂ ਦੀ ਗਿਣਤੀ ਅਤੇ ਇੱਕੋ ਸਮੇਂ ਲੋੜੀਂਦਾ ਲਾਗਿਨ।
04:44 ਇਸ ਲੜੀ ਨੂੰ ਬਣਾਉਂਦੇ ਸਮੇਂ ਮੂਡਲ 3.3 ਨਵੀਨਤਮ ਸਥਿਰ ਵਰਜਨ ਸੀ।
04:50 ਇਹ ਹਮੇਸ਼ਾ ਸਿਫਾਰਸ਼ੀ ਹਨ। ਕਿ ਉਪਲੱਬਧ ਨਵੀਨਤਮ ਸਥਿਰ ਸੰਸਕਰਨ ਦੇ ਨਾਲ ਕੰਮ ਕਰੀਏ।
04:57 “Moodle 3.3” ਦੇ ਲਈ ਹੇਠ ਦਿੱਤਾ ਜ਼ਰੂਰੀ ਹੈ:
05:01 “Apache” 2.x (ਜਾਂ ਉੱਚ ਵਰਜਨ)

“MariaDB” 5.5.30 (ਜਾਂ ਕੋਈ ਵੀ ਉੱਚ ਵਰਜਨ) ਅਤੇ

05:11 “PHP” 5.4.4 (ਜਾਂ ਕੋਈ ਵੀ ਉੱਚ ਵਰਜਨ)
05:17 ਇਸ ਲੜੀ ਦੇ ਲਈ ਅਸੀਂ ਹੇਠ ਦਿੱਤੇ ਓਪਰੇਟਿੰਗ ਸਿਸਟਮ ਅਤੇ ਸਾਫਟਵੇਰ ਦੀ ਵਰਤੋਂ ਕੀਤੀ: “Ubuntu Linux OS 16.04”
05:26 XAMPP 5.6.30 ਤੋਂ ਪ੍ਰਾਪਤ “Apache, MariaDB” ਅਤੇ “PHP” ਅਤੇ “Moodle 3.3”
05:36 ਇਹ ਮੂਡਲ ਲੜੀ ਦੋ ਭਾਗਾਂ ਵਿੱਚ ਵੰਡੀ ਗਈ ਹੈ
05:41 ਇੱਕ ਮੂਡਲ ਸਾਈਟ ਐਡਮਿਨੀਸਟਰੇਟਰਸ ਅਤੇ ਦੂਜਾ ਅਧਿਆਪਕਾਂ ਦੇ ਲਈ।
05:48 ਮੂਡਲ ਸਾਈਟ ਐਡਮਿਨੀਸਟਰੇਟਰਸ ਮੂਡਲ ਨੂੰ ਸਰਵਰ ‘ਤੇ ਇੰਸਟਾਲ ਕਰਾਂਗੇ।
05:54 ਸੰਸਥਾ ਦੀਆਂ ਹਿਦਾਇਤਾਂ ਦੇ ਆਧਾਰ ‘ਤੇ “course categories” ਬਣਾਓ ਅਤੇ ਮਲਟੀਪਲ “courses” ਦੇ ਲਈ “courses” ਅਤੇ “user accounts” ਦਾ ਪ੍ਰਬੰਧ ਕਰੋ।
06:04 ਮੂਡਲ ਸਾਈਟ ਐਡਮਿਨੀਸਟਰੇਟਰਸ ਦੇ ਲਈ ਇਸ ਲੜੀ ਵਿੱਚ ਸ਼ਾਮਿਲ ਕੁੱਝ ਪ੍ਰਮੁੱਖ ਵਿਸ਼ੇਸ਼ਤਾਵਾਂ ਦੀ ਝਲਕ ਇੱਥੇ ਦਿੱਤੀ ਗਈ ਹੈ
06:14 Getting ready for Moodle installation ਟਿਊਟੋਰਿਅਲ ਦੱਸਦਾ ਹੈ ਕਿ “localhost” ‘ਤੇ “packages” ਅਤੇ “database” ਦੇ ਸੈੱਟਅੱਪ ਕਿਵੇਂ ਚੈੱਕ ਕਰੀਏ।
06:29 “Installing Moodle on Local Server” ਟਿਊਟੋਰਿਅਲ ਦੱਸਦਾ ਹੈ ਕਿ ਮੂਡਲ ਨੂੰ ਡਾਊਂਨਲੋਡ ਅਤੇ ਇੰਸਟਾਲ ਕਿਵੇਂ ਕਰੀਏ।
06:39 “Admin’s dashboard” in “Moodle” ਟਿਊਟੋਰਿਅਲ ਦੱਸਦਾ ਹੈ “Admin Dashboard”.

ਵੱਖ-ਵੱਖ “blocks” ਅਤੇ “profile page” ਅਤੇ “preferences” ਨੂੰ ਕਿਵੇਂ ਐਡਿਟ ਕਰੀਏ।

06:53 “Blocks in Admins Dashboard” ਟਿਊਟੋਰਿਅਲ ਦੱਸਦਾ ਹੈ ਕਿ – “blocks” ਨੂੰ ਕਿਵੇਂ ਜੋੜੀਏ ਅਤੇ ਡਿਲੀਟ ਕਰੀਏ
07:05 “Front page” ਕਿਵੇਂ ਸੈੱਟ ਕਰੀਏ।
07:08 ਅਗਲੇ ਟਿਊਟੋਰਿਅਲ “Categories in Moodle” ਵਿੱਚ ਅਸੀਂ “categories & subcategories” ਬਣਾਉਣਾ ਸਿੱਖਾਂਗੇ।
07:19 “Courses in Moodle” ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ “course” ਕਿਵੇਂ ਬਣਾਈਏ ਅਤੇ ਇਸਨੂੰ ਕਿਵੇਂ ਕੰਫਿਗਰ ਕਰੀਏ।
07:28 “Users in Moodle” ਟਿਊਟੋਰਿਅਲ ਸਾਨੂੰ ਇਹ ਸਮਝਾਉਣ ਵਿੱਚ ਮਦਦ ਕਰੇਗਾ ਕਿ “user” ਨੂੰ ਕਿਵੇਂ ਜੋੜੀਏ,
07:36 “user’s profile” ਕਿਵੇਂ ਐਡਿਟ ਕਰੀਏ ਅਤੇ ਜ਼ਿਆਦਾ ਮਾਤਰਾ ਵਿੱਚ “users” ਕਿਵੇਂ ਅਪਲੋਡ ਕਰੀਏ।
07:43 “User Roles in Moodle” ਟਿਊਟੋਰਿਅਲ ਸਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ, ਕਿ ਉਪਯੋਗਕਰਤਾਵਾਂ ਨੂੰ ਵੱਖ-ਵੱਖ ਭੂਮਿਕਾਵਾਂ ਕਿਵੇਂ ਸੌਂਪੀਆਂ ਜਾਣ।
07:52 ਉਦਾਹਰਣ ਵਜੋਂ secondary “admin role, teacher role” ਅਤੇ “student role”.
08:00 ਭਵਿੱਖ ਵਿੱਚ, ਮੂਡਲ ਸਾਈਟ ਐਡਮਿਨੀਸਟਰੇਟਰਸ ਦੇ ਲਈ ਇਸ ਲੜੀ ਵਿੱਚ ਕਈ ਹੋਰ ਟਿਊਟੋਰਿਅਲ ਹੋਣਗੇ।
08:07 ਹੁਣ ਅਸੀਂ ਅਧਿਆਪਕਾਂ ਦੇ ਲਈ ਟਿਊਟੋਰਿਅਲਸ ਦੇ ਵੱਲ ਵਧਾਂਗੇ।
08:11 ਅਧਿਆਪਕ ਆਪਣੇ ਕੋਰਸ ਦੇ ਲਈ ਕੰਟੇਂਟ ਅਪਲੋਡ ਅਤੇ ਸੰਪਾਦਨ ਕਰਨ ਲਈ ਜ਼ਿੰਮੇਵਾਰ ਹੋਣਗੇ
08:17 ਵਿਦਿਆਰਥੀਆਂ ਦੀ ਤਰੱਕੀ ਦੇ ਮੁਲਾਂਕਣ ਦੇ ਲਈ “assignments” ਅਤੇ “quizzes” ਬਣਾਓ।
08:22 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੋਰਸ ਵਿੱਚ ਭਰਤੀ ਕਰੋ ਅਤੇ ਉਨ੍ਹਾਂ ਨਾਲ ਗੱਲ ਕਰੋ।
08:27 ਹੁਣ, ਮੈਂ ਅਧਿਆਪਕਾਂ ਦੇ ਲਈ ਇਸ ਲੜੀ ਵਿੱਚ ਸ਼ਾਮਿਲ ਕੁੱਝ ਪ੍ਰਮੁੱਖ ਵਿਸ਼ੇਸ਼ਤਾਵਾਂ ਦੀ ਝਲਕ ਵਿਖਾਉਂਦਾ ਹਾਂ।
08:34 “Teacher’s dashboard” in “Moodle” ਟਿਊਟੋਰਿਅਲ ਸਮਝਾਉਂਦਾ ਹੈ -
“teachers’ dashboard”, “profile” ਕਿਵੇਂ ਐਡਿਟ ਕਰੀਏ ਅਤੇ “preferences” ਕਿਵੇਂ ਐਡਿਟ ਕਰੀਏ। 
08:46 “Course Administration” in “Moodle” ਟਿਊਟੋਰਿਅਲ ਸਮਝਾਉਂਦਾ ਹੈ ਕਿ - ਕੋਰਸ (ਕੋਰਸ) ਵਿੱਚ “course settings” ਕਿਵੇਂ ਕੰਫਿਗਰ ਕਰੀਏ
08:53 ਅਤੇ “Activities” ਅਤੇ “Resources” ਕਿਵੇਂ ਪ੍ਰਬੰਧਿਤ ਕਰੀਏ।
08:59 “Formatting course material” in “Moodle” ਟਿਊਟੋਰਿਅਲ ਸਮਝਾਉਂਦਾ ਹੈ - ਡਿਫਾਲਟ “Moodle text editor” ਵਿੱਚ ਵੱਖ-ਵੱਖ ਫਾਰਮੇਂਟਿੰਗ ਓਪਸ਼ਨਸ
09:10 ਅਤੇ ਵਾਧੂ “course material” ਜੋੜਨਾ।
09:15 “Uploading and Editing Resources” in “Moodle” ਟਿਊਟੋਰਿਅਲ ਸਮਝਾਉਂਦਾ ਹੈ ਕਿ “URL resource” ਅਤੇ “book resource” ਕਿਵੇਂ ਅਪਲੋਡ ਕਰੀਏ ਅਤੇ

ਉਨ੍ਹਾਂ “resources” ਨੂੰ ਕਿਵੇਂ ਐਡਿਟ ਕਰੀਏ।

09:29 ਇਸ ਲੜੀ ਵਿੱਚ ਅਗਲਾ ਟਿਊਟੋਰਿਅਲ ਹੈ “Forums and Assignments” in “Moodle.”
09:34 ਇਸ ਟਿਊਟੋਰਿਅਲ ਵਿੱਚ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ: ਮੂਡਲ ਵਿੱਚ ਵੱਖ-ਵੱਖ ਕਿਸਮ ਦੇ ਫੋਰਮ।
09:39 ਵਿਚਾਰ ਦੇ ਲਈ ਫੋਰਮ ਕਿਵੇਂ ਜੋੜੀਏ ਅਤੇ ਅਸਾਇਨਮੈਂਟਸ ਕਿਵੇਂ ਬਣਾਈਏ।
09:48 “Question bank” in “Moodle” ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ “questions” ਦੀ “Categories” ਕਿਵੇਂ ਬਣਾਈਏ ਅਤੇ “question bank” ਵਿੱਚ ਕਿਵੇਂ ਜੋੜੀਏ।
09:58 “Quiz” in “Moodle” ਟਿਊਟੋਰਿਅਲ ਸਾਨੂੰ ਸਿਖਾਵੇਗਾ: “Quiz” ਬਣਾਉਣਾ ਅਤੇ “Question bank” ਤੋਂ “Quiz” ਵਿੱਚ ਪ੍ਰਸ਼ਨ ਜੋੜਨਾ।
10:12 “Enroll Students and Communicate” in “Moodle” ਨਾਮ ਵਾਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ: “course” ਵਿੱਚ “csv file” ਦੁਆਰਾ ਅਪਲੋਡ ਹੋਏ ਵਿਦਿਆਰਥੀਆਂ ਨੂੰ ਭਰਦੀ ਕਰਨਾ।
10:25 “courses” ਵਿੱਚ “groups” ਬਣਾਉਣਾ ਅਤੇ ਵਿਦਿਆਰਥੀਆਂ ਨੂੰ “messages” ਅਤੇ “notes” ਭੇਜਣਾ।
10:31 ਬਾਅਦ ਵਿੱਚ, ਇਸ ਲੜੀ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਈ ਕਈ ਹੋਰ ਟਿਊਟੋਰਿਅਲ ਹੋਣਗੇ।
10:37 ਸੰਖੇਪ ਵਿੱਚ . . .

ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ: ਲਰਨਿੰਗ ਮੈਨੇਜਮੈਂਟ ਸਿਸਟਮ (LMS)

10:48 ਇੱਕ “LMS” ਦੇ ਰੂਪ ਵਿੱਚ ਮੂਡਲ, ਮੂਡਲ ਦੀ ਵਰਤੋਂ ਕੌਣ ਕਰ ਸਕਦਾ ਹੈ ਅਤੇ ਮੂਡਲ ਵੈੱਬਸਾਈਟ ਦੀ ਉਦਾਹਰਣ।
10:57 ਅਸੀਂ ਮੂਡਲ ਚਲਾਉਣ ਦੇ ਲਈ ਸਾਫਟਵੇਅਰ ਅਤੇ ਹਾਰਡਵੇਅਰ ਦੀਆਂ ਲੋੜਾਂ ਦੇ ਬਾਰੇ ਵਿੱਚ ਵੀ ਸਿੱਖਿਆ ਅਤੇ ਉਨ੍ਹਾਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਦੀ ਜਾਂਚ-ਪੜਤਾਲ ਕੀਤੀ, ਜਿਨ੍ਹਾਂ ਨੂੰ ਮੂਡਲ ਲੜੀ ਵਿੱਚ ਦਿਖਾਇਆ ਜਾਵੇਗਾ।
11:10 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
11:18 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
11:28 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ।
11:35 ਮਿੰਟ ਅਤੇ ਸੈਕਿੰਡ ਚੁਣੋ, ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨਾਂ ਨੂੰ ਸੰਖੇਪ ਵਿੱਚ ਦੱਸੋ। ਸਾਡੀ ਟੀਮ ਵਿੱਚੋਂ ਕੋਈ ਵੀ ਉਨ੍ਹਾਂ ਦਾ ਜਵਾਬ ਦੇਵੇਗਾ।
11:45 ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ਦੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹਨ।
11:51 ਕ੍ਰਿਪਾ ਉਨ੍ਹਾਂ ਨਾਲ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ। ਇਹ ਬੇਕਾਇਦਗੀ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।
11:59 ਘੱਟ ਬੇਕਾਇਦਗੀ ਦੇ ਨਾਲ, ਅਸੀਂ ਇਹਨਾਂ ਵਿਚਾਰ - ਵਟਾਂਦਰਿਆਂ ਨੂੰ ਸੰਖੇਪ ਜਾਣਕਾਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ।
12:05 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
12:18 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav