Difference between revisions of "Moodle-Learning-Management-System/C2/Getting-Ready-for-Moodle-Installation/Punjabi"

From Script | Spoken-Tutorial
Jump to: navigation, search
(Created page with "{| border = 1 | Time | Narration |- | 00:01 | “Getting ready for Moodle installation” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾ...")
 
(No difference)

Latest revision as of 09:32, 11 October 2019

Time Narration
00:01 “Getting ready for Moodle installation” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ, ਮੂਡਲ ਨੂੰ ਇੰਸਟਾਲ ਕਰਨ ਦੇ ਲਈ ਪਹਿਲਾਂ ਲੋੜਾਂ ਦੇ ਬਾਰੇ ਵਿੱਚ ਸਿੱਖਾਂਗੇ।
00:14 ਅਸੀਂ ਲੋਕਲਹੋਸਟ ‘ਤੇ ਪੈਕੇਜੇਸ ਚੈੱਕ ਕਰਨਾ ਅਤੇ ਡਾਟਾਬੇਸ ਸੈੱਟਅੱਪ ਕਰਨਾ ਵੀ ਸਿੱਖਾਂਗੇ।
00:22 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ,

“Ubuntu Linux OS” 16.04

00:30 XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP ਅਤੇ Firefox ਵੈੱਬ ਬਰਾਊਜਰ।
00:42 ਤੁਸੀਂ ਆਪਣੀ ਪਸੰਦ ਦਾ ਕੋਈ ਵੀ ਵੈੱਬ ਬਰਾਊਜਰ ਚੁਣ ਸਕਦੇ ਹੋ।
00:46 ਆਪਣੇ ਸਿਸਟਮ ਵਿੱਚ “Moodle 3.3” ਇੰਸਟਾਲ ਕਰਨ ਦੇ ਲਈ, ਤੁਹਾਡੇ ਕੋਲ ਉਹ ਮਸ਼ੀਨ ਹੋਣੀ ਚਾਹੀਦੀ ਹੈ ਜੋ ਸਪੋਰਟ ਕਰੇ:
00:52 “Apache” 2.x (ਜਾਂ ਉੱਚ ਵਰਜਨ)

“MariaDB” 5.5.30 (ਜਾਂ ਕੋਈ ਉੱਚ ਵਰਜਨ) ਅਤੇ

“PHP” 5.4.4 + (ਜਾਂ ਕੋਈ ਉੱਚ ਵਰਜਨ)

01:08 ਜੇਕਰ ਉਪਰੋਕਤ ਦਾ ਤੁਹਾਡੇ ਕੋਲ ਪੁਰਾਣਾ ਵਰਜਨ ਹੈ ਤਾਂ ਅੱਗੇ ਵਧਣ ਤੋਂ ਪਹਿਲਾਂ ਇਨ੍ਹਾਂ ਦੀ ਇੰਸਟਾਲੇਸ਼ਨ ਰੱਦ ਕਰ ਦਿਓ।
01:16 “MariaDB” ਤੇਜ਼ੀ ਨਾਲ ਵੱਧਣ ਵਾਲਾ ਓਪਨ ਸੋਰਸ ਡਾਟਾਬੇਸ ਹੈ।
01:21 ਇਹ “MySQL” ਡਾਟਾਬੇਸ ਦਾ ਇੱਕ ਵਿਕਲਪ ਹੈ।
01:26 ਵੈੱਬ ਸਰਵਰ ਡਿਸਟਰੀਬਿਊਸ਼ਨ ਤੁਹਾਨੂੰ Apache, MariaDB ਅਤੇ PHP ਨੂੰ ਇੱਕ ਹੀ ਬੰਡਲ ਵਿੱਚ ਦਿੰਦਾ ਹੈ।
01:34 ਤੁਸੀਂ ਜਾਂ ਤਾਂ ਇਨ੍ਹਾਂ ਨੂੰ ਵੱਖ - ਵੱਖ ਇੰਸਟਾਲ ਕਰ ਸਕਦੇ ਹੋ ਜਾਂ ਵੈੱਬ ਸਰਵਰ ਡਿਸਟਰੀਬਿਊਸ਼ਨ ਜਿਵੇਂ “XAMPP”, “WAMPP” ਜਾਂ “LAMPP” ਦੀ ਵਰਤੋਂ ਕਰ ਸਕਦੇ ਹੋ
01:44 ਮੈਂ ਮੇਰੀ ਮਸ਼ੀਨ ‘ਤੇ “XAMPP” ਪਹਿਲਾਂ ਤੋਂ ਹੀ ਇੰਸਟਾਲ ਕੀਤਾ ਹੋਇਆ ਹੈ।
01:49 ਸਭਤੋਂ ਪਹਿਲਾਂ, ਸਾਨੂੰ ਜਾਂਚਨਾ ਚਾਹੀਦਾ ਹੈ ਕਿ “XAMPP” ਸਾਡੀ ਮਸ਼ੀਨ ‘ਤੇ ਚੱਲ ਰਿਹਾ ਹੈ।
01:54 ਵੈੱਬ ਬਰਾਊਜਰ ਵਿੱਚ “http colon double slash 127 dot 0 dot 0 dot 1” ਟਾਈਪ ਕਰੋ ਅਤੇ ਐਂਟਰ ਦਬਾਓ।
02:08 ਇਹ ਇੱਕ ਮੈਸੇਜ “Unable to connect” ਦਰਸਾਉਂਦਾ ਹੈ।
02:12 ਅਰਥਾਤ “XAMPP service” ਨਹੀਂ ਚੱਲ ਰਿਹਾ ਹੈ।
02:16 ਇਸ ਲਈ: ਸਾਨੂੰ “XAMPP service” ਸ਼ੁਰੂ ਕਰਨੀ ਹੋਵੇਗੀ।
02:20 “Ctrl + Alt + T” ਕੀਜ ਇਕੱਠੇ ਦਬਾਕੇ ਟਰਮੀਨਲ ਖੋਲੋ।
02:26 “sudo space slash opt slash lampp slash lampp space start”

ਟਾਈਪ ਕਰਕੇ “XAMPP” ਸ਼ੁਰੂ ਕਰੋ।

02:38 ਪ੍ਰੋਮਪਟ ਹੋਣ ‘ਤੇ “administrative” ਪਾਸਵਰਡ ਦਰਜ ਕਰੋ, ਅਤੇ ਐਂਟਰ ਦਬਾਓ।
02:44 ਜੇਕਰ ਤੁਹਾਨੂੰ ਇਹ ਮੈਸੇਜ ਦਿਸਦਾ ਹੈ

“Starting XAMPP for Linux” ….

“XAMPP:Starting Apache...ok.”

“XAMPP:Starting MySQL...ok.”

“XAMPP:Starting ProFTPD...ok.”

02:59 ਤਾਂ ਇਸਦਾ ਮਤਲੱਬ ਹੈ ਕਿ “XAMPP” ਤੁਹਾਡੇ ਸਿਸਟਮ ‘ਤੇ ਇੰਸਟਾਲ ਹੋ ਗਿਆ ਹੈ। ਤੁਸੀਂ ਸਰਵਰ ਸ਼ੁਰੂ ਕਰ ਸਕਦੇ ਹੋ।
03:05 ਕ੍ਰਿਪਾ ਕਰਕੇ ਧਿਆਨ ਦਿਓ “XAMPP 5.6.30” “MySQL” ਦੇ ਬਜਾਏ “MariaDB” ਦੀ ਵਰਤੋਂ ਕਰਦਾ ਹੈ।
03:13 ਕਮਾਂਡਸ ਅਤੇ ਟੂਲ ਦੋਵਾਂ ਦੇ ਲਈ ਸਮਾਨ ਹਨ।
03:17 ਬਰਾਊਜਰ ‘ਤੇ ਵਾਪਸ ਜਾਓ ਅਤੇ ਪੇਜ਼ ਨੂੰ ਰਿਫਰੇਸ਼ ਕਰੋ।
03:21 ਹੁਣ ਅਸੀਂ “XAMPP” ਸਕਰੀਨ ਵੇਖ ਸਕਦੇ ਹਾਂ।
03:25 ਤੁਹਾਨੂੰ ਟਰਮੀਨਲ ਵਿੱਚ “Command not found” ਇੱਕ ਮੈਸੇਜ ਵਿਖਾਈ ਦੇ ਸਕਦਾ ਹੈ।
03:30 ਜਿਸਦਾ ਮਤਲੱਬ ਹੈ ਕਿ “XAMPP” ਤੁਹਾਡੀ ਮਸ਼ੀਨ ‘ਤੇ ਇੰਸਟਾਲ ਨਹੀਂ ਹੋਇਆ ਹੈ।
03:34 ਜੇਕਰ ਅਜਿਹਾ ਹੈ ਤਾਂ ਇਸ ਵੈੱਬਸਾਈਟ ‘ਤੇ “PHP and MySQL Series” ਵਿੱਚ “XAMPP Installation” ਟਿਊਟੋਰਿਅਲ ਵੇਖੋ।
03:42 ਉਪਰੋਕਤ ਟਿਊਟੋਰਿਅਲ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ “XAMPP” ਦਾ ਨਵੀਨਤਮ ਵਰਜਨ ਇੰਸਟਾਲ ਕਰੋ।
03:49 ਟਰਮੀਨਲ ‘ਤੇ ਵਾਪਸ ਜਾਓ।
03:52 ਹੁਣ “XAMPP service” ਨੂੰ ਸ਼ੁਰੂ ਕਰਨ ਦੇ ਲਈ ਉੱਪਰ ਦਿਖਾਏ ਗਏ ਸਟੇਪਸ ਦੀ ਪਾਲਣਾ ਕਰੋ।
03:57 ਆਪਣੇ ਸਿਸਟਮ ‘ਤੇ “PHP” ਦੇ ਵਰਜਨ ਦੀ ਜਾਂਚ ਕਰੋ।
04:02 ਟਰਮੀਨਲ ‘ਤੇ ਟਾਈਪ ਕਰੋ “sudo space slash opt slash lampp slash bin slash php space hyphen v” ਅਤੇ ਐਂਟਰ ਦਬਾਓ।
04:17 “administrative” ਪਾਸਵਰਡ ਦਰਜ ਕਰੋ, ਜੇਕਰ ਪ੍ਰੋਮਪਟ ਹੁੰਦਾ ਹੈ ਅਤੇ ਐਂਟਰ ਦਬਾਓ।
04:23 “PHP” ਦਾ ਮੇਰਾ ਵਰਜਨ “5.6.30” ਹੈ।
04:29 ਇਹ ਮੈਸੇਜ ਦਰਸਾਉਂਦਾ ਹੈ ਕਿ “PHP” ਸਫਲਤਾਪੂਰਵਰ ਇੰਸਟਾਲ ਹੋ ਗਿਆ ਹੈ।
04:34 ਜੇਕਰ “5.4.4” ਤੋਂ ਘੱਟ ਦਾ ਵਰਜਨ ਹੈ, ਤਾਂ ਤੁਹਾਨੂੰ “XAMPP” ਦਾ ਨਵੀਨਤਮ ਵਰਜਨ ਇੰਸਟਾਲ ਕਰਨਾ ਚਾਹੀਦਾ ਹੈ।
04:42 ਹੁਣ ਆਪਣੇ ਸਿਸਟਮ ‘ਤੇ “MariaDB” ਦੇ ਵਰਜਨ ਦੀ ਜਾਂਚ ਕਰੋ।
04:48 ਟਰਮੀਨਲ ‘ਤੇ ਟਾਈਪ ਕਰੋ “sudo space slash opt slash lampp slash bin slash mysql space hyphen v” ਅਤੇ ਐਂਟਰ ਦਬਾਓ।
05:03 “administrative” ਪਾਸਵਰਡ ਦਰਜ ਕਰੋ, ਜੇਕਰ ਪ੍ਰੋਮਪਟ ਹੁੰਦਾ ਹੈ ਅਤੇ ਐਂਟਰ ਦਬਾਓ।
05:08 “MariaDB” ਦਾ ਮੇਰਾ ਵਰਜਨ “10.1.21” ਹੈ।
05:14 ਜੇਕਰ ਤੁਹਾਨੂੰ “5.5.30” ਤੋਂ ਘੱਟ ਦਾ ਵਰਜਨ ਪ੍ਰਾਪਤ ਹੁੰਦਾ ਹੈ, ਤਾਂ ਤੁਹਾਨੂੰ “XAMPP” ਦਾ ਨਵੀਨਤਮ ਵਰਜਨ ਇੰਸਟਾਲ ਕਰਨਾ ਚਾਹੀਦਾ ਹੈ।
05:23 ਕ੍ਰਿਪਾ ਕਰਕੇ ਧਿਆਨ ਦਿਓ, “PHP” ਅਤੇ ਡਾਟਾਬੇਸ ਦੇ ਵਰਜਨਸ ਨੂੰ ਜਾਂਚਣ ਦੇ ਲਈ “XAMPP” ਰਨ ਹੋਣਾ ਚਾਹੀਦਾ ਹੈ।
05:29 ਇਹ ਵੀ ਧਿਆਨ ਰੱਖੋ ਕਿ “command prompt” ਹੁਣ ਬਦਲ ਗਿਆ ਹੈ।
05:34 ਟਾਈਪ ਕਰੋ “backslash q” ਅਤੇ “MariaDB” ਤੋਂ ਬਾਹਰ ਆਉਣ ਦੇ ਲਈ ਐਂਟਰ ਦਬਾਓ।
05:40 ਇੱਥੇ ਦਿਖਾਏ ਗਏ ਅਨੁਸਾਰ ਤੁਹਾਨੂੰ ਦੂਜੀ ਐਰਰ ਮਿਲ ਸਕਦੀ ਹੈ।
05:44 ਤੁਹਾਨੂੰ ਇਹ ਮੈਸੇਜ ਮਿਲ ਸਕਦਾ ਹੈ “An apache daemon is already running”.
05:50 ਇਸਦਾ ਮਤਲੱਬ ਹੈ ਕਿ ਸਟਾਰਟਅਪ ਸਕਰਿਪਟ ਨੇ “XAMPP – Apache” ਸ਼ੁਰੂ ਨਹੀਂ ਕੀਤਾ ਹੈ।
05:55 ਇਹ ਦਰਸਾਉਂਦਾ ਹੈ ਕਿ ਉੱਥੇ ਕੋਈ ਹੋਰ “Apache instance” ਪਹਿਲਾਂ ਤੋਂ ਹੀ ਚੱਲ ਰਿਹਾ ਹੈ।
06:01 “XAMPP” ਨੂੰ ਸਹੀ ਤਰ੍ਹਾਂ ਨਾਲ ਸ਼ੁਰੂ ਕਰਨ ਦੇ ਲਈ, ਤੁਹਾਨੂੰ ਪਹਿਲਾਂ ਇਸ “daemon” ਨੂੰ ਰੋਕਨਾ ਹੋਵੇਗਾ।
06:06 “Apache” ਨੂੰ ਰੋਕਣ ਦੇ ਲਈ ਕਮਾਂਡ ਹੈ

“sudo/etc/init.d/apache2 space stop”

06:19 ਤੁਹਾਨੂੰ ਇੱਕ ਮੈਸੇਜ ਮਿਲ ਸਕਦਾ ਹੈ “MySQL daemon failed to start.”
06:25 ਇਸਦਾ ਮਤਲੱਬ ਹੈ ਕਿ ਸਟਾਰਟਅਪ ਸਕਰਿਪਟ ਨੇ “MySQL” ਸ਼ੁਰੂ ਨਹੀਂ ਕੀਤਾ।
06:30 ਇਹ ਦਰਸਾਉਂਦਾ ਹੈ ਕਿ ਉੱਥੇ ਕੋਈ ਹੋਰ “Apache instance” ਪਹਿਲਾਂ ਤੋਂ ਹੀ ਚੱਲ ਰਿਹਾ ਹੈ।
06:36 “XAMPP” ਨੂੰ ਸਹੀ ਤਰ੍ਹਾਂ ਨਾਲ ਸ਼ੁਰੂ ਕਰਨ ਦੇ ਲਈ, ਤੁਹਾਨੂੰ ਪਹਿਲਾਂ ਇਸ “daemon” ਨੂੰ ਰੋਕਨਾ ਹੋਵੇਗਾ।
06:41 “MySQL” ਨੂੰ ਰੋਕਣ ਦੇ ਲਈ ਕਮਾਂਡ ਹੈ: “sudo space/etc/init.d/mysql space stop”
06:54 ਸਾਰੀਆਂ ਐਰਰ ਸਹੀ ਹੁੰਦੀਆਂ ਹਨ ਅਤੇ “XAMPP” ਸਫਲਤਾਪੂਰਵਕ ਰਨ ਹੁੰਦਾ ਹੈ।
06:59 ਫਿਰ ਆਪਣੇ ਵੈੱਬ ਬਰਾਊਜਰ ‘ਤੇ ਜਾਓ ਅਤੇ ਪੇਜ਼ ਨੂੰ ਰਿਫਰੇਸ਼ ਕਰੋ।
07:03 ਜੇਕਰ ਭਾਸ਼ਾ ਦੀ ਚੋਣ ਦੇ ਲਈ ਪ੍ਰੋਮਪਟ ਹੁੰਦਾ ਹੈ, ਤਾਂ “English” ਚੁਣੋ।
07:08 ਹੁਣ ਸਾਨੂੰ ਯੂਜਰ ਜੋੜਨੇ ਹਨ ਅਤੇ ਮੂਡਲ ਦੇ ਲਈ ਡਾਟਾਬੇਸ ਬਣਾਉਣਾ ਹੈ।
07:14 ਅਸੀਂ ਇਸਨੂੰ “phpmyadmin” ਵਿੱਚ ਕਰਾਂਗੇ, ਜੋ “MariaDB” ਦੇ ਲਈ ਗ੍ਰਾਫੀਕਲ ਯੂਜਰ ਇੰਟਰਫੇਸ ਹੈ।
07:21 ਇਹ “XAMPP” ਇੰਸਟਾਲ ਦੇ ਨਾਲ ਆਉਂਦਾ ਹੈ।
07:25 ਬਰਾਊਜਰ ‘ਤੇ ਵਾਪਸ ਜਾਓ।
07:28 “XAMPP” ਪੇਜ਼ ‘ਤੇ, ਉੱਪਰ ਮੇਨਿਊ ਵਿੱਚ “phpMyadmin” ‘ਤੇ ਕਲਿਕ ਕਰੋ।
07:34 ਉੱਪਰੀ ਮੇਨਿਊ ਵਿੱਚ “User Accounts” ‘ਤੇ ਕਲਿਕ ਕਰੋ ਅਤੇ ਫਿਰ “Add User Account” ‘ਤੇ ਕਲਿਕ ਕਰੋ।
07:42 ਜੋ ਨਵੀਂ ਵਿੰਡੋ ਖੁੱਲਦੀ ਹੈ ਉਸ ਵਿੱਚ ਆਪਣੀ ਪਸੰਦ ਦਾ ਯੂਜਰਨੇਮ ਦਰਜ ਕਰੋ।
07:48 ਮੈਂ ਮੇਰੇ ਯੂਜਰਨੇਮ ਦੇ ਰੂਪ ਵਿੱਚ “moodle hyphen st” ਦਰਜ ਕਰਾਂਗਾ।
07:53 “Host” ਡਰਾਪ – ਡਾਊਨ ਤੋਂ “Local” ਚੁਣੋ।
07:57 “Password” ਟੈਕਸਟ ਬਾਕਸ ਵਿੱਚ ਆਪਣੇ ਪਸੰਦ ਦਾ ਪਾਸਵਰਡ ਦਰਜ ਕਰੋ।
08:02 ਮੈਂ ਮੇਰੇ ਪਾਸਵਰਡ ਦੇ ਰੂਪ ਵਿੱਚ “moodle hyphen st” ਦਰਜ ਕਰਾਂਗਾ।
08:07 “Re – type” ਟੈਕਸਟ ਬਾਕਸ ਵਿੱਚ ਸਮਾਨ ਪਾਸਵਰਡ ਟਾਈਪ ਕਰੋ।
08:12 “Authentication Plugin” ਓਪਸ਼ਨ ਇੰਜ ਹੀ ਰਹਿਣ ਦਿਓ।
08:17 ਕ੍ਰਿਪਾ ਕਰਕੇ ਹੁਣ ਦੇ ਲਈ “Generate Password” ਪ੍ਰੋਮਪਟ ‘ਤੇ ਕਲਿਕ ਨਾ ਕਰੋ।
08:22 “Database for user account” ਵਿੱਚ, ਅਸੀਂ ਓਪਸ਼ਨ ਵੇਖ ਸਕਦੇ ਹਾਂ -
08:26 “Create database with same name and grant all privileges.”
08:31 ਅਸੀਂ ਉਸ ਓਪਸ਼ਨ ਨੂੰ ਚੈੱਕ ਕਰਾਂਗੇ ਅਤੇ ਇਸ ਪੇਜ਼ ਦੇ ਹੇਠਾਂ ਸੱਜੇ ਪਾਸੇ ‘ਤੇ “Go” ਬਟਨ ‘ਤੇ ਕਲਿਕ ਕਰੋ।
08:38 ਤੁਸੀਂ ਵਿੰਡੋ ਦੇ ਉੱਪਰੀ ਭਾਗ ‘ਤੇ “You have added a new user” ਮੈਸੇਜ ਵੇਖ ਸਕਦੇ ਹੋ।
08:44 ਇਸਦਾ ਮਤਲੱਬ ਹੈ ਕਿ “moodle – st” ਨਾਮ ਦੇ ਨਾਲ ਅਤੇ “moodle – st” ਯੂਜਰ ਦੇ ਨਾਲ ਇੱਕ ਨਵਾਂ ਡਾਟਾਬੇਸ ਬਣਦਾ ਹੈ।
08:54 “username, password” ਅਤੇ “database” ਨਾਮ ਨੋਟ ਕਰ ਦਿਓ।
08:59 ਇਹਨਾਂ ਦੀ ਲੋੜ ਮੂਡਲ ਇੰਸਟਾਲੇਸ਼ਨ ਪੂਰਾ ਕਰਨ ਦੇ ਲਈ ਬਾਅਦ ਵਿੱਚ ਹੋਵੇਗੀ।
09:04 ਕ੍ਰਿਪਾ ਧਿਆਨ ਦਿਓ “Database” ਨਾਮ ਅਤੇ “username” ਨਾਮ ਸਮਾਨ ਹੋਣ ਦੀ ਲੋੜ ਨਹੀਂ ਹੈ।
09:10 ਵੱਖ-ਵੱਖ ਨਾਮ ਦੇ ਲਈ, ਪਹਿਲਾਂ ਡਾਟਾਬੇਸ ਬਣਾਓ ਅਤੇ ਫਿਰ ਡਾਟਾਬੇਸ ਦੇ ਲਈ ਯੂਜਰ ਬਣਾਓ।
09:18 ਨਾਲ ਹੀ, ਨੇਮਿੰਗ ਕਨਵੇਸ਼ਨਸ ਦੇ ਆਧਾਰ ‘ਤੇ ਯੂਜਰਨੇਮ ਵਿੱਚ ਕੋਈ ਵੀ ਸਪੇਸ ਨਹੀਂ ਹੋਣੀ ਚਾਹੀਦੀ ਹੈ।
09:25 ਹੁਣ ਸਾਡੇ ਕੋਲ “XAMPP” ਚੱਲ ਰਿਹਾ ਹੈ ਅਤੇ “database” ਤਿਆਰ ਹੈ।
09:29 ਹੁਣ ਅਸੀਂ ਮੂਡਲ ਇੰਸਟਾਲ ਕਰਨ ਦੇ ਲਈ ਤਿਆਰ ਹਾਂ।
09:32 ਅਸੀਂ ਮੂਡਲ ਦਾ ਇੰਸਟਾਲੇਸ਼ਨ ਅਗਲੇ ਟਿਊਟੋਰਿਅਲ ਵਿੱਚ ਜਾਰੀ ਰੱਖਾਂਗੇ।
09:37 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ।
09:41 ਸੰਖੇਪ ਵਿੱਚ
09:43 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
09:45 ਮੂਡਲ ਇੰਸਟਾਲ ਕਰਨ ਦੇ ਲਈ ਪਹਿਲੀਆਂ ਲੋੜਾਂ ਦੇ ਬਾਰੇ ਵਿੱਚ।
09:49 ਪਹਿਲੀਆਂ ਲੋੜਾਂ ਦੇ ਲਈ ਕਿਵੇਂ ਚੈੱਕ ਕਰੀਏ,

ਡਾਟਾਬੇਸ ਕਿਵੇਂ ਸੈੱਟਅੱਪ ਕਰੀਏ ਅਤੇ ਯੂਜਰ ਕਿਵੇਂ ਜੋੜੀਏ।

09:57 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
10:03 ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।


10:06 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
10:11 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
10:15 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ ?
10:18 ਕ੍ਰਿਪਾ ਇਸ ਸਾਇਟ ‘ਤੇ ਜਾਓ। http://forums.spoken-tutorial.org
10:27 ਮਿੰਟ ਅਤੇ ਸੈਕਿੰਡ ਚੁਣੋ, ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ।
10:30 ਆਪਣੇ ਪ੍ਰਸ਼ਨਾਂ ਨੂੰ ਸੰਖੇਪ ਵਿੱਚ ਦੱਸੋ। ਸਾਡੀ ਟੀਮ ਵਿੱਚੋਂ ਕੋਈ ਵੀ ਉਨ੍ਹਾਂ ਦਾ ਜਵਾਬ ਦੇਵੇਗਾ।
10:36 ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ਦੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹਨ।
10:41 ਕ੍ਰਿਪਾ ਉਨ੍ਹਾਂ ਨਾਲ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ।
10:46 ਇਹ ਬੇਕਾਇਦਗੀ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।
10:48 ਘੱਟ ਬੇਕਾਇਦਗੀ ਦੇ ਨਾਲ, ਅਸੀਂ ਇਹਨਾਂ ਵਿਚਾਰ - ਵਟਾਂਦਰਿਆਂ ਨੂੰ ਸੰਖੇਪ ਜਾਣਕਾਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ।
10:54 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ।
11:01 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
11:06 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ।
11:10 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav