Difference between revisions of "Moodle-Learning-Management-System/C2/Enroll-Students-and-Communicate-in-Moodle/Punjabi"

From Script | Spoken-Tutorial
Jump to: navigation, search
(Created page with "{| border=1 | '''Time''' | '''Narration''' |- | 00:01 | '''Enroll Students and Communicate '''in''' Moodle''' ‘ਤੇ ਸਪੋਕਨ ਟਿਊਟੋਰਿਅਲ ਵਿੱ...")
 
(No difference)

Latest revision as of 10:25, 11 October 2019

Time Narration
00:01 Enroll Students and Communicate in Moodle ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ: csv file ਦੁਆਰਾ ਅਪਲੋਡ ਕੀਤੇ ਗਏ ਵਿਦਿਆਰਥੀਆਂ ਨੂੰ course ਵਿੱਚ ਨਾਮਜ਼ਦ ਕਿਵੇਂ ਕਰੀਏ
00:18 courses ਵਿੱਚ groups ਕਿਵੇਂ ਬਣਾਈਏ ਅਤੇ ਵਿਦਿਆਰਥੀਆਂ ਨੂੰ messages ਅਤੇ notes ਕਿਵੇਂ ਭੇਜੀਏ।
00:26 ਇਸ ਟਿਊਟੋਰਿਅਲ ਦੀ ਵਰਤੋਂ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ: Ubuntu Linux OS 16.04
00:33 XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP
00:41 Moodle 3.3 ਅਤੇ Firefox ਵੈੱਬ ਬਰਾਊਜਰ ।

ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।

00:51 ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।
01:00 ਇਸ ਟਿਊਟੋਰਿਅਲ ਦੇ ਅਨੁਸਾਰ ਤੁਹਾਡੇ site administrator ਨੇ ਤੁਹਾਨੂੰ ਅਧਿਆਪਕ ਦੇ ਰੂਪ ਵਿੱਚ ਰਜਿਸਟਰਡ ਕੀਤਾ ਹੈ

ਅਤੇ ਤੁਹਾਨੂੰ ਘੱਟ ਤੋਂ ਘੱਟ ਇੱਕ ਕੋਰਸ ਅਸਾਈਨ ਕੀਤਾ ਹੈ।

01:11 ਇਹ ਵੀ ਮੰਨਿਆ ਜਾਂਦਾ ਹੈ ਤੁਸੀਂ ਆਪਣੇ ਕੋਰਸ ਦੇ ਲਈ ਕੁਝ ਸਮੱਗਰੀ, ਨਿਰਧਾਰਤ ਕੰਮ ਅਤੇ ਕਵਿਜ਼ ਸ਼ਾਮਿਲ ਕੀਤੇ ਹਨ।
01:19 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਸੰਬੰਧਿਤ Moodle ਟਿਊਟੋਰਿਅਲ ਨੂੰ ਦੇਖੋ ।
01:26 ਸ਼ੁਰੂ ਕਰਨ ਤੋਂ ਪਹਿਲਾਂ, ਕ੍ਰਿਪਾ ਕਰਕੇ ਆਪਣੇ Moodle site administrator ਨੂੰ ਆਪਣੀ Moodle ਸਾਈਟ ਵਿੱਚ 5 ਜਾਂ 6 ਯੂਜ਼ਰਸ ਨੂੰ ਜੋੜਨ ਦੇ ਲਈ ਕਹੋ।
01:36 ਤੁਸੀਂ ਇਹਨਾਂ ਨਵੇਂ ਯੂਜ਼ਰਸ ਨੂੰ ਬਾਅਦ ਵਿੱਚ ਆਪਣੇ ਕੋਰਸ ਵਿੱਚ ਸ਼ਾਮਿਲ ਕਰੋਗੇ। ਇਸ ਲਈ ਸੁਨਿਸ਼ਚਿਤ ਕਰੋ, ਕਿ ਤੁਹਾਡੀ Moodle ਸਾਈਟ ਵਿੱਚ ਨਵੇਂ ਯੂਜ਼ਰਸ ਜੋੜੇ ਗਏ ਹਨ।
01:47 Moodle ਵਿੱਚ ਅਧਿਆਪਕ ਸਿਸਟਮ ‘ਤੇ ਨਵੇਂ ਯੂਜ਼ਰਸ ਨਹੀਂ ਜੋੜ ਸਕਦੇ ਹਨ।

ਉਹ ਸਿਰਫ site administrator ਦੁਆਰਾ ਪਹਿਲਾਂ ਤੋਂ ਹੀ ਜੋੜੇ ਗਏ ਯੂਜ਼ਰਸ ਨੂੰ ਨਾਮਜ਼ਦ ਕਰ ਸਕਦੇ ਹਨ।

01:59 ਬਰਾਊਜਰ ‘ਤੇ ਜਾਓ ਅਤੇ teacher ਦੇ ਰੂਪ ਵਿੱਚ ਆਪਣੀ Moodle site ‘ਤੇ ਲਾਗਿਨ ਕਰੋ।
02:06 ਖੱਬੇ ਵਾਲੇ navigation menu ਵਿੱਚ Calculus course ‘ਤੇ ਕਲਿਕ ਕਰੋ।
02:11 ਉੱਪਰ ਸੱਜੇ ਪਾਸੇ ਵਾਲੇ gear icon ‘ਤੇ ਕਲਿਕ ਕਰੋ ਅਤੇ ਫਿਰ More... ‘ਤੇ ਕਲਿਕ ਕਰੋ।
02:18 ਅਸੀਂ Course Administration ਪੇਜ਼ ‘ਤੇ ਹਾਂ।
02:22 Users ਟੈਬ ‘ਤੇ ਕਲਿਕ ਕਰੋ।
02:25 Users ਸੈਕਸ਼ਨ ਵਿੱਚ Enrolled users ਲਿੰਕ ‘ਤੇ ਕਲਿਕ ਕਰੋ।
02:30 ਇੱਥੇ ਇਸ course ਦੇ ਲਈ 2 ਯੂਜ਼ਰਸ ਨਾਮਜ਼ਦ ਹਨ - Rebecca Raymond ਅਤੇ Priya Sinha.
02:38 Rebecca Raymond ਦੇ ਕੋਲ teacher role ਹੈ ਅਤੇ Priya Sinha ਦੇ ਕੋਲ student role ਹੈ।
02:44 ਹੇਠਾਂ ਸੱਜੇ ਪਾਸੇ ਵਾਲੇ Enrol users ‘ਤੇ ਕਲਿਕ ਕਰੋ।
02:49 ਇਸ ਸੂਚੀ ਵਿੱਚ ਉਹ ਵਿਦਿਆਰਥੀ ਹਨ ਜਿਹਨਾਂ ਨੂੰ ਮੈਂ ਆਪਣੇ Calculus course ਵਿੱਚ ਨਾਮਜ਼ਦ ਕਰਨਾ ਚਾਹੁੰਦਾ ਹਾਂ।
02:55 Assign Roles ਡਰਾਪ –ਡਾਊਂਨ ਵਿੱਚ Student ਚੁਣੋ।
03:00 ਫਿਰ ਤੁਸੀਂ ਜਿਸ ਯੂਜ਼ਰ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ ਉਸਦੇ ਸਾਹਮਣੇ Enrol ਬਟਨ ‘ਤੇ ਕਲਿਕ ਕਰੋ।
03:06 ਮੈਂ ਹੁਣੇ ਆਪਣੇ ਕੋਰਸ ਵਿੱਚ ਕੁਝ ਵਿਦਿਆਰਥੀ ਨਾਮਜ਼ਦ ਕਰਾਂਗਾ।
03:11 ਕੰਮ ਹੋਣ ‘ਤੇ, ਹੇਠਾਂ ਸੱਜੇ ਪਾਸੇ ਵਾਲੇ Finish enrolling users ਬਟਨ ‘ਤੇ ਕਲਿਕ ਕਰੋ।
03:18 ਅਸੀਂ ਪੇਜ਼ ਦੇ ਸਿਖਰ ‘ਤੇ Calculus course ਦੇ ਲਈ ਨਾਮਜ਼ਦ ਯੂਜ਼ਰਸ ਦੀ ਸੰਖਿਆ ਦੇਖ ਸਕਦੇ ਹਾਂ।
03:25 ਹੁਣ ਸਿੱਖਦੇ ਹਾਂ ਕਿ course' ਵਿੱਚ ਕੁਝ groups ਕਿਵੇਂ ਬਣਾਈਏ।
03:30 ਇਹ ਗਰੁੱਪਸ group activities ਦੇ ਲਈ ਵਿਦਿਆਰਥੀਆਂ ਨੂੰ ਅਸਾਈਨ ਕਰਨ ਵਿੱਚ ਸਾਡੀ ਮੱਦਦ ਕਰਨਗੇ।
03:36 ਮੈਂ 2 ਗਰੁੱਪਸ ਬਣਾਵਾਂਗਾ - Explorers ਅਤੇ Creators
03:42 course page ‘ਤੇ ਵਾਪਸ ਜਾਣ ਦੇ ਲਈ breadcrumb ਵਿੱਚ Calculus ‘ਤੇ ਕਲਿਕ ਕਰੋ।
03:48 ਅਤੇ ਫਿਰ ਤੋਂ Course Administrator ਪੇਜ਼ ‘ਤੇ ਜਾਓ।
03:52 Users ਟੈਬ ਵਿੱਚ Groups ਲਿੰਕ ‘ਤੇ ਜਾਓ।
03:56 ਹੇਠਾਂ ਸਕਰੋਲ ਕਰੋ ਅਤੇ Create group ਬਟਨ ‘ਤੇ ਕਲਿਕ ਕਰੋ।
04:01 Group name ਦੇ ਰੂਪ ਵਿੱਚ Explorers ਟਾਈਪ ਕਰੋ।
04:05 ਇੱਥੇ ਕੋਈ ਹੋਰ ਲਾਜ਼ਮੀ ਫ਼ੀਲਡ ਨਹੀਂ ਹੈ।
04:08 ਹੇਠਾਂ ਸਕਰੋਲ ਕਰੋ ਅਤੇ Save changes ਬਟਨ ‘ਤੇ ਕਲਿਕ ਕਰੋ।
04:12 ਧਿਆਨ ਦਿਓ ਕਿ Explorers ਹੁਣ groups ਦੀ ਸੂਚੀ ਵਿੱਚ ਖੱਬੇ ਪਾਸੇ ‘ਤੇ ਦੇਖਿਆ ਜਾ ਸਕਦਾ ਹੈ।
04:19 ਇਸ ਦੇ ਅੱਗੇ ਜ਼ੀਰੋ ਸੰਖਿਆ ਦਰਸਾਉਂਦੀ ਹੈ ਕਿ ਹੁਣ ਤੱਕ ਉਸ ਗਰੁੱਪ ਵਿੱਚ ਕੋਈ ਵੀ ਯੂਜ਼ਰ ਨਹੀਂ ਹੈ। Explorers ਚੁਣੋ, ਜੇਕਰ ਪਹਿਲਾਂ ਤੋਂ ਚੁਣਿਆ ਹੋਇਆ ਨਾ ਹੋਵੇ।
04:30 ਫਿਰ ਹੇਠਾਂ ਸੱਜੇ ਪਾਸੇ ‘ਤੇ Add/remove users ਬਟਨ ‘ਤੇ ਕਲਿਕ ਕਰੋ।
04:36 मैं ਵਿਦਿਆਰਥੀਆਂ ਦੀ ਸੂਚੀ ਵਿੱਚੋਂ Susmitha ਅਤੇ Sai ਚੁਣਾਂਗਾ।
04:42 ਫਿਰ ਦੋ ਕਾਲਮਸ ਦੇ ਵਿਚਕਾਰ Add ਬਟਨ ‘ਤੇ ਕਲਿਕ ਕਰੋ।
04:48 ਖੱਬੇ ਪਾਸੇ ‘ਤੇ group Explorers ਵਿੱਚ ਯੂਜ਼ਰਸ ਦੀ ਸੂਚੀ ਦੇਖੋ।
04:54 ਸੱਜੇ ਪਾਸੇ ‘ਤੇ ਕੋਰਸ ਵਿੱਚ ਨਾਮਜ਼ਦ ਸਾਰੇ ਵਿਦਿਆਰਥੀਆਂ ਦੀ ਸੂਚੀ ਦੇਖੋ।
05:00 ਉਹ ਵੀ ਇਸ ਗਰੁੱਪ ਵਿੱਚ ਜੋੜੇ ਜਾ ਸਕਦੇ ਹਨ ਜਦੋਂ ਅਧਿਆਪਕ ਨੂੰ ਲੋੜ ਹੋਵੇ।
05:06 2 ਸੂਚੀਆਂ ਦੇ ਵਿਚਕਾਰ Add ਅਤੇ Remove ਬਟਨ, ਯੋਗ ਹੋ ਜਾਂਦੇ ਹਨ, ਜਦੋਂ ਅਸੀਂ ਸੂਚੀਆਂ ਤੋਂ ਯੂਜ਼ਰਸ ਦੀ ਚੋਣ ਕਰਦੇ ਹਾਂ।
05:15 ਪੇਜ਼ ਦੇ ਹੇਠਾਂ Back to groups ਬਟਨ ‘ਤੇ ਕਲਿਕ ਕਰੋ।
05:21 ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਹ ਛੋਟਾ ਨਿਰਧਾਰਤ ਕੰਮ ਕਰੋ । Creators ਨਾਮ ਵਾਲਾ ਇੱਕ ਨਵਾਂ ਗਰੁੱਪ ਜੋੜੋ।
05:28 ਗਰੁੱਪ ਨੂੰ 2 ਨਵੇਂ ਯੂਜ਼ਰਸ ਅਸਾਈਨ ਕਰੋ। ਇਹ ਹੋਣ ‘ਤੇ ਟਿਊਟੋਰਿਅਲ ਨੂੰ ਸ਼ੁਰੂ ਕਰੋ।
05:35 ਹੁਣ ਤੁਸੀਂ ਇਸ ਤਰ੍ਹਾਂ ਦੀ ਸਕ੍ਰੀਨ ਦੇਖਣ ਦੇ ਲਈ ਯੋਗ ਹੋਣੇ ਚਾਹੀਦੇ ਹੋ।
05:40 ਧਿਆਨ ਦਿਓ ਕਾਲਮਸ Roles, Groups ਅਤੇ Enrolment Methods ਵਿੱਚ ਆਇਕਨਸ ਹਨ।
05:48 ਇਹਨਾਂ ਦੇ ਕੰਮਾਂ ਨੂੰ ਸਮਝਣ ਦੇ ਲਈ ਹਰੇਕ ਆਇਕਨਸ ‘ਤੇ ਮਾਊਸ ਲੈ ਜਾਓ।
05:55 ਧਿਆਨ ਦਿਓ ਕਿ: ਨਾਮਜ਼ਦ ਵਿਦਿਆਰਥੀ ਇੱਕ ਗਰੁੱਪ ਤੋਂ ਜ਼ਿਆਦਾ ਤੋਂ ਵੀ ਸੰਬੰਧਿਤ ਹੋ ਸਕਦਾ ਹੈ।
06:02 ਹੁਣ ਦੇਖਦੇ ਹਾਂ ਕਿ ਅਸੀਂ ਵਿਦਿਆਰਥੀ ਨੂੰ ਮੈਸੇਜ ਕਿਵੇਂ ਭੇਜ ਸਕਦੇ ਹਾਂ।
06:07 ਖੱਬੇ ਪਾਸੇ ਨੇਵੀਗੇਸ਼ਨ ਬਾਰ ਵਿੱਚ Participants ਲਿੰਕ ‘ਤੇ ਕਲਿਕ ਕਰੋ।
06:12 ਇਹ ਕੋਰਸ ਵਿੱਚ ਅਸਾਈਨ ਕੀਤੀ ਗਈ ਉਹਨਾਂ ਦੀ ਭੂਮਿਕਾ ਦੇ ਨਾਲ ਸਾਰੇ ਨਾਮਜ਼ਦ ਯੂਜ਼ਰਸ ਦੀ ਸੂਚੀ ਦਿਖਾਏਗਾ।
06:19 ਡਿਫਾਲਟ ਰੂਪ ਵਿੱਚ Moodle Participants ਪੇਜ਼ ਸਿਰਫ 20 ਵਿਦਿਆਰਥੀਆਂ ਦੀ ਸੂਚੀ ਦਿਖਾਉਂਦਾ ਹੈ।
06:25 ਸਾਰੇ ਵਿਦਿਆਰਥੀਆਂ ਨੂੰ ਦੇਖਣ ਦੇ ਲਈ ਤੁਹਾਨੂੰ Show all ‘ਤੇ ਕਲਿਕ ਕਰਨ ਦੀ ਲੋੜ ਹੈ। ਜੇਕਰ ਤੁਹਾਡੇ ਕੋਲ 20 ਵਿਦਿਆਰਥੀ ਤੋਂ ਜ਼ਿਆਦਾ ਹਨ। ਲਿੰਕ ਅਜੇ ਨਹੀਂ ਦਿਖਾਈ ਦੇ ਰਿਹਾ ਹੈ ਕਿਉਂਕਿ ਮੇਰੇ ਕੋਲ 20 ਤੋਂ ਜ਼ਿਆਦਾ ਵਿਦਿਆਰਥੀ ਨਹੀਂ ਹਨ।
06:38 ਇੱਥੇ ਯੂਜ਼ਰਸ ਦੇ ਉੱਪਰ ਕੁਝ ਫਿਲਟਰਸ ਦੇਖੇ ਗਏ ਹਨ। ਉਹਨਾਂ ਦੀ ਵਰਤੋਂ ਯੂਜ਼ਰਸ ਦੇ ਸਹੀ ਸੈੱਟ ਚੁਣਨ ਦੇ ਲਈ ਕਰੋ।
06:46 ਮੈਂ Current role' ਡਰਾਪ –ਡਾਊਂਨ ਵਿੱਚ Student ਚੁਣਾਂਗਾ।
06:51 ਇਹ ਸੂਚੀ ਨੂੰ ਸਿਰਫ ਉਹਨਾਂ ਯੂਜ਼ਰਸ ਨੂੰ ਦਿਖਾਉਣ ਦੇ ਲਈ ਫਿਲਟਰ ਕਰੇਗਾ ਜਿਹਨਾਂ ਨੂੰ ਵਿਦਿਆਰਥੀ ਦੀ ਭੂਮਿਕਾ ਅਸਾਈਨ ਕੀਤੀ ਗਈ ਹੈ।
06:58 ਸਾਰੇ ਵਿਦਿਆਰਥੀਆਂ ਨੂੰ ਚੁਣਨ ਦੇ ਲਈ ਪੇਜ਼ ਦੇ ਹੇਠਲੇ ਭਾਗ ‘ਤੇ Select all ਬਟਨ ‘ਤੇ ਕਲਿਕ ਕਰੋ।
07:04 ਫਿਰ With selected users ਡਰਾਪ –ਡਾਊਂਨ ਵਿੱਚ Send a message ਚੁਣੋ।
07:11 ਇਹ ਸਾਰੇ ਚੁਣੇ ਹੋਏ ਵਿਦਿਆਰਥੀਆਂ ਨੂੰ ਇੱਕ ਕੌਮਨ ਮੈਸੇਜ ਭੇਜੇਗਾ।
07:16 ਟਿਊਟੋਰਿਅਲ ਨੂੰ ਰੋਕੋ ਅਤੇ ਇੱਥੇ ਦਿਖਾਏ ਗਏ ਅਨੁਸਾਰ ਮੈਸੇਜ ਬਾਡੀ ਵਿੱਚ ਮੈਸੇਜ ਟਾਈਪ ਕਰੋ।
07:22 ਫਿਰ ਹੇਠਾਂ ਮੈਸੇਜ ਤੋਂ ਪਹਿਲਾਂ ਪ੍ਰਵਿਊ ਦੇ ਲਈ 'Preview ਬਟਨ ‘ਤੇ ਕਲਿਕ ਕਰੋ।
07:29 ਤੁਸੀਂ Update ਬਟਨ ‘ਤੇ ਕਲਿਕ ਕਰਕੇ ਮੈਸੇਜ ਅੱਪਡੇਟ ਵੀ ਕਰ ਸਕਦੇ ਹੋ, ਜੇਕਰ ਜ਼ਰੂਰੀ ਹੋਵੇ।
07:35 ਮੈਸੇਜ ਭੇਜਣ ਦੇ ਲਈ, Send message ਬਟਨ ‘ਤੇ ਕਲਿਕ ਕਰੋ।
07:40 ਤੁਹਾਨੂੰ ਪੁਸ਼ਟੀਕਰਨ ਸੰਦੇਸ਼ ਅਤੇ participants lists ‘ਤੇ ਵਾਪਸ ਜਾਣ ਦੇ ਲਈ ਇੱਕ ਲਿੰਕ ਦਿਖਾਈ ਦੇਵੇਗਾ।
07:46 Back to participants list ‘ਤੇ ਕਲਿਕ ਕਰੋ।
07:50 With selected users ਡਰਾਪ –ਡਾਊਂਨ ‘ਤੇ ਕਲਿਕ ਕਰੋ। ਪ੍ਰਾਇਵੇਟ ਅਤੇ ਕੌਮਨ ਦੋਵੇਂ ਨੋਟਸ ਨੂੰ ਭੇਜਣ ਦੇ ਲਈ ਓਪਸ਼ਨਸ ‘ਤੇ ਧਿਆਨ ਦਿਓ।
08:00 ਕੋਈ 2 users ਚੁਣੋ।
08:03 With selected users ਡਰਾਪ –ਡਾਊਂਨ ਤੋਂ Add a new note ਚੁਣੋ।
08:09 ਇੱਕ ਯੂਜ਼ਰ ਦੇ Content ਟੈਕਸਟ ਖੇਤਰ ਵਿੱਚ, ਮੈਂ ਇੱਥੇ ਦਿਖਾਏ ਗਏ ਅਨੁਸਾਰ ਨੋਟ ਟਾਈਪ ਕਰਾਂਗਾ।
08:15 ਦੂਸਰੇ ਯੂਜ਼ਰ ਦੇ ਅੱਗੇ Content ਟੈਕਸਟ ਖੇਤਰ ਵਿੱਚ, ਮੈਂ ਇੱਥੇ ਦਿਖਾਏ ਗਏ ਅਨੁਸਾਰ ਨੋਟ ਟਾਈਪ ਕਰਾਂਗਾ।
08:22 ਸੱਜੇ ਪਾਸੇ ਵਾਲੇ Context ਡਰਾਪ –ਡਾਊਂਨ ‘ਤੇ ਦੇਖੋ।
08:26 ਨੋਟ ਦਾ Context ਨਿਰਧਾਰਤ ਕਰਦਾ ਹੈ ਕਿ ਕਿਹੜੇ ਯੂਜ਼ਰਸ ਨੋਟ ਦੇਖ ਸਕਦੇ ਹਨ।
08:31 personal note ਸਿਰਫ ਅਧਿਆਪਕ ਦੁਆਰਾ ਦੇਖਿਆ ਜਾ ਸਕਦਾ ਹੈ ਅਤੇ ਵਿਦਿਆਰਥੀ ਨੂੰ ਭੇਜਿਆ ਜਾਵੇਗਾ।
08:38 course note ਇਸ ਕੋਰਸ ਦੇ ਹੋਰ ਅਧਿਆਪਕਾਂ ਨੂੰ ਦਿਖਾਈ ਦੇਵੇਗਾ।
08:44 site note ਸਾਰੇ ਕੋਰਸਸ ਵਿੱਚ ਸਾਰੇ ਅਧਿਆਪਕਾਂ ਨੂੰ ਦਿਖਾਈ ਦੇਵੇਗਾ।
08:50 ਬਹੁਤੇ ਅਦਾਰਿਆਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿਚਕਾਰ ਸੰਚਾਰ ਦੇ ਸੰਬੰਧ ਵਿੱਚ ਆਪਣੇ ਨਿਯਮ ਹੁੰਦੇ ਹਨ।
08:57 ਤੁਸੀਂ ਇਹਨਾਂ ਦਿਸ਼ਾ –ਨਿਰਦੇਸ਼ਾਂ ਦੇ ਆਧਾਰ ‘ਤੇ Context ਦੀ ਚੋਣ ਕਰ ਸਕਦੇ ਹੋ।
09:02 ਮੈਂ Context ਨੂੰ course ਰਹਿਣ ਦੇਵੇਗਾ।
09:06 ਇਹ ਹੋਣ ‘ਤੇ Save changes ‘ਤੇ ਕਲਿਕ ਕਰੋ।
09:10 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
09:16 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ : ਕੋਰਸ ਵਿੱਚ ਯੂਜ਼ਰਸ ਨੂੰ ਨਾਮਜ਼ਦ ਕਿਵੇਂ ਕਰੀਏ
09:22 ਕੋਰਸ ਵਿੱਚ ਗਰੁੱਪਸ ਕਿਵੇਂ ਬਣਾਈਏ ਅਤੇ ਵਿਦਿਆਰਥੀਆਂ ਨੂੰ ਨੋਟਸ ਅਤੇ ਮੈਸੇਜਸ ਕਿਵੇਂ ਭੇਜੀਏ ।
09:29 ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ।

ਸਾਰੇ ਯੂਜ਼ਰਸ ਨੂੰ Calculus ਕੋਰਸ ਵਿੱਚ ਨਾਮਜ਼ਦ ਕਰੋ, ਜਿਹਨਾਂ ਨੂੰ Moodle site admin ਦੁਆਰਾ ਪਹਿਲਾਂ ਬਣਾਇਆ ਗਿਆ ਹੈ।

09:40 ਮੌਜੂਦਾ ਗਰੁੱਪਸ ਵਿੱਚ ਨਵੇਂ ਵਿਦਿਆਰਥੀ ਜੋੜੋ ਅਤੇ ਉਹਨਾਂ ਨੂੰ welcome message ਭੇਜੋ।

ਫਿਰ ਵਿਦਿਆਰਥੀਆਂ ਨੂੰ ਨੋਟਸ ਭੇਜੋ।

09:50 ਵੇਰਵੇ ਦੇ ਲਈ ਇਸ ਟਿਊਟੋਰਿਅਲ ਦੇ Assignment ਲਿੰਕ ਦੀ ਪਾਲਣਾ ਕਰੋ।
09:55 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
10:04 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
10:14 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
10:19 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
10:31 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav