Difference between revisions of "Moodle-Learning-Management-System/C2/Courses-in-Moodle/Punjabi"

From Script | Spoken-Tutorial
Jump to: navigation, search
(Created page with "{| border=1 | '''''Time''''' | '''''Narration''''' |- | 00:01 |Courses in Moodle ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵ...")
 
(No difference)

Latest revision as of 09:50, 11 October 2019

Time Narration
00:01 Courses in Moodle ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:

Course ਕਿਵੇਂ ਬਣਾਇਆ ਜਾਵੇ ਅਤੇ courses ‘ਤੇ ਐਕਸ਼ਨਸ ਕਿਵੇਂ ਕਰਨੇ ਹਨ।

00:16 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ: Ubuntu Linux OS 16.04
00:24 XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP

Moodle 3.3 ਅਤੇ Firefox ਵੈੱਬ ਬਰਾਊਜਰ ।

00:38 ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।
00:42 ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।
00:50 ਇਸ ਟਿਊਟੋਰਿਅਲ ਦੇ ਸਿਖਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ Moodle ਵਿੱਚ categories ਕਿਵੇਂ ਬਣਾਉਣੀਆਂ ਹਨ।
00:56 ਜੇਕਰ ਨਹੀਂ, ਤਾਂ ਕਿਰਪਾ ਕਰਕੇ ਇਸ ਵੈੱਬਸਾਈਟ ‘ਤੇ ਸੰਬੰਧਿਤ '' Moodle ਟਿਊਟੋਰਿਅਲ ਵੇਖੋ।
01:03 ਬਰਾਊਜਰ ‘ਤੇ ਜਾਓ ਅਤੇ ਆਪਣਾ Moodle ਹੋਮਪੇਜ਼ ਖੋਲੋ।

ਯਕੀਨੀ ਬਣਾਓ ਕਿ “XAMPP service” ਚੱਲ ਰਹੀ ਹੈ ।

01:11 ਆਪਣੇ admin username ਅਤੇ password ਵੇਰਵਿਆਂ ਦੇ ਨਾਲ ਲਾਗਿਨ ਕਰੋ।
01:16 ਹੁਣ ਅਸੀਂ admin dashboard ‘ਤੇ ਹਾਂ।
01:19 ਖੱਬੇ ਪਾਸੇ ਵੱਲ navigation ਮੀਨੂ ਖੋਲਣ ਦੇ ਲਈ drawer ਮੀਨੂ ‘ਤੇ ਕਲਿਕ ਕਰੋ।
01:25 ਖੱਬੇ ਪਾਸੇ ਵੱਲ, Site Administration ‘ਤੇ ਕਲਿਕ ਕਰੋ।
01:29 Courses ਟੈਬ ‘ਤੇ ਕਲਿਕ ਕਰੋ ਅਤੇ ਫਿਰ Manage courses and categories ‘ਤੇ ਕਲਿਕ ਕਰੋ।
01:36 ਧਿਆਨ ਦਿਓ ਕੀ ਸਾਡੇ ਕੋਲ ਇੱਥੇ ਸਿਰਫ ਇੱਕ category ਹੈ, ਜੋ Mathematics ਹੈ।
01:41 ਅਤੇ 2 subcategories: 1st Year Maths ਅਤੇ 2nd Year Maths ਜੋ ਪਹਿਲਾਂ ਬਣਾਈ ਗਈ ਸੀ।
01:50 ਹੁਣ, Mathematics ਵਿੱਚ, ਇੱਕ ਨਵਾਂ course ਬਣਾਉਂਦੇ ਹਾਂ।
01:55 ਇਸ ਲਈ: Create new course ‘ਤੇ ਕਲਿਕ ਕਰੋ।
01:59 ਅਤੇ Add a new course ਸਕਰੀਨ ਵਿੱਚ, ਸਾਰੇ ਫ਼ੀਲਡ ਨੂੰ ਵੇਖਣ ਦੇ ਲਈ, ਉੱਪਰ ਸੱਜੇ ਪਾਸੇ ਵਾਲੇ Expand All ‘ਤੇ ਕਲਿਕ ਕਰੋ ।
02:12 Course full name ਟੈਕਸਟ ਬਾਕਸ ਵਿੱਚ, ਮੈਂ Calculus ਟਾਈਪ ਕਰਾਂਗਾ।
02:18 Course short name ਵਿੱਚ, ਮੈਂ ਫਿਰ ਤੋਂ Calculus ਟਾਈਪ ਕਰਾਂਗਾ।
02:24 Course short name ਦੀ ਵਰਤੋਂ breadcrumbs ਅਤੇ course ਸੰਬੰਧਿਤ ਈਮੇਲ ਵਿੱਚ ਕੀਤੀ ਜਾਵੇਗੀ।
02:31 ਇਹ course full name ਤੋਂ ਵੀ ਵੱਖਰਾ ਹੋ ਸਕਦਾ ਹੈ ।
02:35 ਜਿਵੇਂ ਕਿ ਅਸੀਂ ਵੇਖ ਸਕਦੇ ਹਾਂ, Course Category Mathematics, ਹਨ।
02:40 ਅਗਲਾ ਓਪਸ਼ਨ Course visibility ਹੈ। ਡਿਫਾਲਟ ਰੂਪ ਵਿੱਚ Show ਚੁਣਿਆ ਹੋਇਆ ਹੈ।
02:48 Visible ਸੈਟਿੰਗ ਨਿਰਧਾਰਤ ਕਰਦੀ ਹੈ ਕਿ ਕੀ course ਨੂੰ ਹੋਰ course ਦੇ ਨਾਲ ਵਿਖਾਇਆ ਜਾਵੇਗਾ, ਜਾਂ ਨਹੀਂ।
02:56 ਇੱਕ ਲੁਕਿਆ ਹੋਇਆ course ਸਿਰਫ course ਨੂੰ ਦਿੱਤੇ ਗਏ ਲੋਕਾਂ ਨੂੰ ਦਿਖਾਈ ਦਿੰਦਾ ਹੈ, ਜਿਵੇਂ ਕਿ Admin, Course creator, Teacher, Manager
03:08 ਅਸੀਂ ਇਸ ਸੈਟਿੰਗ ਨੂੰ ਹੁਣ ਦੇ ਲਈ ਛੱਡ ਦੇਵਾਂਗੇ।
03:12 ਇਸ ਦੇ ਬਾਅਦ Course start date ਹੈ।
03:16 ਜੇਕਰ course ਕਿਸੀ ਵਿਸ਼ੇਸ਼ ਤਾਰੀਖ਼ ਜਿਵੇਂ ਕਿ ਸਮੈਸਟਰ ਸਟਾਰਟ ਡੇਟ ਤੋਂ ਸ਼ੁਰੂ ਹੁੰਦਾ ਹੈ, ਤਾਂ start date ਵਿੱਚ ਚੁਣੋ।
03:25 ਇਸ ਦਾ ਮਤਲਬ ਇਹ ਹੈ ਕਿ course start date ਤੱਕ ਵਿਦਿਆਰਥੀਆਂ ਨੂੰ ਦਿਖਾਈ ਨਹੀਂ ਦੇਵੇਗਾ।
03:32 Course end date ਡਿਫਾਲਟ ਰੂਪ ਵਿੱਚ ਇਨੇਬਲ ਹੈ ਅਤੇ ਉਸੀ ਤਾਰੀਖ ਤੱਕ ਨਿਰਧਾਰਤ ਕੀਤੀ ਜਾਂਦੀ ਹੈ ਜਦੋਂ ਕੋਰਸ ਬਣਾਇਆ ਜਾਂਦਾ ਹੈ।
03:42 ਮੈਂ ਚੈੱਕਬਾਕਸ ‘ਤੇ ਕਲਿਕ ਕਰਕੇ ਇਸ ਨੂੰ ਡਿਸੇਬਲ ਕਰਦਾ ਹਾਂ।

ਇਸ ਦਾ ਅਰਥ ਹੈ ਕਿ course ਕਦੇ ਖਤਮ ਨਹੀਂ ਹੋਵੇਗਾ।

03:51 ਹਾਲਾਂਕਿ, ਜੇਕਰ ਇੱਥੇ course ਦੀ ਇੱਕ ਅੰਤਿਮ ਤਾਰੀਖ਼ ਹੈ, ਤਾਂ ਤੁਸੀਂ ਇੱਥੇ ਚੈੱਕਬਾਕਸ ਇਨੇਬਲ ਕਰ ਸਕਦੇ ਹੋ।

ਫਿਰ ਆਪਣੀ ਲੋੜ ਮੁਤਾਬਕ ਤਾਰੀਖ਼ ਚੁਣੋ ।

04:02 ਮਹੱਤਵਪੂਰਨ ਨੋਟ: ਚੁਣੀ ਹੋਈ end date ਦੇ ਬਾਅਦ ਵਿਦਿਆਰਥੀਆਂ ਨੂੰ course ਦਿਖਾਈ ਨਹੀਂ ਦੇਵੇਗਾ।

ਮੈਂ ਇਸ ਨੂੰ ਡਿਸੇਬਲ ਛੱਡ ਦੇਵਾਂਗਾ।

04:13 Course ID number Category ID number ਦੇ ਸਮਾਨ ਹੈ। Course ID number ਇੱਕ ਵਿਕਲਪਿਕ ਫ਼ੀਲਡ ਹੈ।
04:22 ਇਹ admin users ਦੇ ਲਈ ਹੈ, ਜੋ course ਨੂੰ ਆਫ਼ਲਾਈਨ course ਨਾਲ ਪਹਿਚਾਣਦਾ ਹੈ।
04:28 ਜੇਕਰ ਤੁਹਾਡਾ ਕਾਲਜ courses ਦੇ ਲਈ IDs ਦੀ ਵਰਤੋਂ ਕਰਦਾ ਹੈ, ਤਾਂ ਤੁਸੀਂ ਇੱਥੇ ਉਸ course ID ਦੀ ਵਰਤੋਂ ਕਰ ਸਕਦੇ ਹੋ। ਇਹ ਫ਼ੀਲਡ ਹੋਰ Moodle users ਦੇ ਲਈ ਦਿਖਾਈ ਨਹੀਂ ਦੇਵੇਗਾ।
04:40 ਇਹ ਵਿਕਲਪਿਕ ਫ਼ੀਲਡ ਹੈ ਅਤੇ ਵੈੱਬਸਾਈਟ ‘ਤੇ ਕਿਤੇ ਵੀ ਪ੍ਰਦਰਸ਼ਿਤ ਨਹੀਂ ਹੈ।

ਮੈਂ ਇਸ ਨੂੰ ਖਾਲੀ ਛੱਡ ਦੇਵਾਂਗਾ।

04:49 ਫਿਰ Description ਵਿੱਚ, ਅਸੀਂ ਦੋ ਫ਼ੀਲਡਸ Course Summary ਅਤੇ Course Summary files ਦੇਖ ਸਕਦੇ ਹਾਂ
04:59 Course summary ਇੱਕ ਵਿਕਲਪਿਕ ਪਰ ਮਹੱਤਵਪੂਰਨ ਫ਼ੀਲਡ ਹੈ।

ਅਜਿਹਾ ਇਸ ਲਈ ਕਿਉਂਕਿ course summary ਟੈਕਸਟ ਉਸ ਸਮੇਂ ਸਕੈਨ ਕੀਤਾ ਜਾਂਦਾ ਹੈ ਜਦੋਂ ਕੋਈ ਯੂਜਰ ਸਰਚ ਕਰਦਾ ਹੈ।

05:13 ਵਿਸ਼ੇ ਦੇ ਨਾਮਾਂ ਦੀ ਸੂਚੀ ਬਣਾਉਣਾ ਇੱਕ ਚੰਗਾ ਵਿਚਾਰ ਹੈ।

ਹੇਠਾਂ ਦਿੱਤੇ ਨੂੰ ਟਾਈਪ ਕਰੋ:Topics covered in this Calculus course are: Limits,Graph of a function, Factorial

05:29 Course summary courses ਦੀ ਸੂਚੀ ਦੇ ਨਾਲ ਵੀ ਪ੍ਰਦਰਸ਼ਿਤ ਕੀਤਾ ਜਾਂਦਾ ਹੈ।
05:35 Course summary ਫਾਇਲਸ ਨੂੰ Course summary files ਫ਼ੀਲਡ ਵਿੱਚ ਅਪਲੋਡ ਕੀਤਾ ਜਾਣਾ ਚਾਹੀਦਾ ਹੈ।
05:42 ਡਿਫਾਲਟ ਰੂਪ ਵਿੱਚ, ਸਿਰਫ jpg, gif' ਅਤੇ png ਫਾਇਲ ਟਾਈਪ ਨੂੰ ਹੀ course summary files ਦੇ ਰੂਪ ਵਿੱਚ ਆਗਿਆ ਦਿੱਤੀ ਜਾਂਦੀ ਹੈ।

ਮੈਂ ਇਸ ਨੂੰ ਛੱਡ ਦੇਵਾਂਗਾ ਕਿਉਂਕਿ ਮੈਂ ਕੋਈ ਫਾਇਲ ਅਪਲੋਡ ਨਹੀਂ ਕਰਨਾ ਚਾਹੁੰਦਾ।

05:57 Course format ਵਿਦਿਆਰਥੀਆਂ ਦੇ ਲਈ ਖੋਜਾਂ ਅਤੇ ਗਤੀਵਿਧੀਆਂ ਨੂੰ ਸੰਗਠਿਤ ਕਰਨ ਦੇ ਤਰੀਕੇ ਨੂੰ ਦਰਸਾਉਂਦਾ ਹੈ।
06:06 ਇੱਥੇ Format ਡਰਾਪ ਡਾਊਂਨ ਵਿੱਚ 4 ਓਪਸ਼ਨਸ ਹਨ-

Single Activity Format, Social Format, Topics Format ਅਤੇ Weekly Format.

06:20 ਅਜਿਹੇ courses ਹਨ ਜੋ ਹਫ਼ਤੇ ਦਰ ਹਫ਼ਤੇ ਚੱਲਦੇ ਹਨ।
06:24 ਜੇਕਰ ਤੁਹਾਡਾ course ਉਸ ਤਰ੍ਹਾਂ ਦਾ ਹੈ, ਤਾਂ Weekly ਫਾਰਮੈਟ ਚੁਣੋ।
06:30 Moodle ਸਪਸ਼ਟ start date ਅਤੇ end date ਦੇ ਨਾਲ course ਦੇ ਹਰੇਕ ਹਫ਼ਤੇ ਦੇ ਲਈ ਇੱਕ ਸੈਕਸ਼ਨ ਬਣਾਏਗਾ।
06:39 ਅਜਿਹੇ courses ਹਨ ਜੋ ਵਿਸ਼ੇ ਦੇ ਮੁਤਾਬਕ ਚੱਲਦੇ ਹਨ।

ਜੇਕਰ ਤੁਹਾਡਾ course ਉਸ ਤਰ੍ਹਾਂ ਦਾ ਹੈ, ਤਾਂ Topics ਫਾਰਮੈਟ ਚੁਣੋ।

06:49 Moodle ਕੋਰਸ ਦੇ ਹਰੇਕ topic ਦੇ ਲਈ ਸੈਕਸ਼ਨ ਬਣਾਏਗਾ।
06:55 ਇਸ ਫ਼ੀਲਡ ਦੇ ਲਈ ਡਿਫਾਲਟ Topics format ਹੈ।

ਅਸੀਂ ਇਸ ਨੂੰ ਇਸ ਤਰ੍ਹਾਂ ਹੀ ਰਹਿਣ ਦੇਵਾਂਗੇ।

07:03 ਡਿਫਾਲਟ ਰੂਪ ਵਿੱਚ ਸੈਕਸ਼ਨਸ ਦੀ ਸੰਖਿਆ 4 ਹੈ।
07:07 ਜੇਕਰ ਤੁਹਾਡੇ ਕੋਲ ਆਪਣਾ course ਹੈ, ਜੋ 4 ਤੋਂ ਜ਼ਿਆਦਾ ਜਾਂ ਘੱਟ ਵਿਸ਼ਿਆਂ ਵਿੱਚ ਵੰਡਿਆ ਹੋਇਆ ਹੈ, ਤਾਂ ਇਸ ਫ਼ੀਲਡ ਨੂੰ ਲੋੜ ਮੁਤਾਬਕ ਬਦਲ ਦਿਓ।

ਮੈਂ ਇਸ ਸੰਖਿਆ ਨੂੰ 5 ਰੱਖਾਂਗਾ।

07:20 ਅਸੀਂ ਇਸ ਦੇ ਬਾਅਦ ਟਿਊਟੋਰਿਅਲਸ ਵਿੱਚ ਹੋਰ formats ‘ਤੇ ਵਿਚਾਰ ਕਰਾਂਗੇ।
07:25 ਬਾਕੀ ਓਪਸ਼ਨਸ ਨੂੰ ਛੱਡ ਦਿਓ, ਜਿਸ ਤਰ੍ਹਾਂ ਉਹ ਹਨ।

ਪੇਜ਼ ਦੇ ਹੇਠਾਂ ਸਕਰੋਲ ਕਰੋ ਅਤੇ Save and display ਬਟਨ ‘ਤੇ ਕਲਿਕ ਕਰੋ।

07:36 ਸਾਨੂੰ Enrolled Users ਪੇਜ਼ ‘ਤੇ ਮੁੜ –ਨਿਰਦੇਸ਼ਤ ਕੀਤਾ ਗਿਆ ਹੈ।

ਅਸੀਂ ਬਾਅਦ ਵਾਲੇ ਟਿਊਟੋਰਿਅਲਸ ਵਿੱਚ user enrollment ਦੇ ਬਾਰੇ ਵਿੱਚ ਜਾਣਾਂਗੇ।

07:46 ਹੁਣ ਦੇ ਲਈ, ਅਸੀਂ category Mathematics ਦੇ ਅਧੀਨ ਸਫਲਤਾਪੂਰਵਕ ਆਪਣਾ ਪਹਿਲਾ course Calculus ਬਣਾਇਆ ਹੈ।
07:56 ਜਦੋਂ ਅਸੀਂ ਇਸ ਕੋਰਸ ਪੇਜ਼ ‘ਤੇ ਹਾਂ, ਤਾਂ ਧਿਆਨ ਦਿਓ ਕਿ ਖੱਬੇ ਪਾਸੇ ਵਾਲਾ ਮੀਨੂ ਬਦਲ ਗਿਆ ਹੈ।
08:03 ਖੱਬੇ ਪਾਸੇ ਵਾਲੇ ਨੈਵੀਗੇਸ਼ਨ ਮੀਨੂ ਵਿੱਚ ਸਾਡੇ ਦੁਆਰਾ ਬਣਾਏ ਗਏ ਕੋਰਸ ਨਾਲ ਸੰਬੰਧਿਤ ਮੀਨੂ ਹੈ।

ਇਹਨਾਂ ਵਿੱਚ Participants', Grades ਆਦਿ ਸ਼ਾਮਿਲ ਹਨ।

08:15 ਖੱਬੇ ਪਾਸੇ ਵਾਲੇ Calculus ਨਾਮ ਵਾਲੇ ਕੋਰਸ ‘ਤੇ ਕਲਿਕ ਕਰੋ।
08:20 ਅਸੀਂ ਦੇਖ ਸਕਦੇ ਹਾਂ ਕਿ ਇੱਥੇ 5 ਟਾਪਿਕ ਦਿਖਾਈ ਦੇ ਰਹੇ ਹਨ। ਉਹਨਾਂ ਨੂੰ Topic 1, Topic 2 ਅਤੇ ਆਦਿ ਨਾਮ ਦਿੱਤੇ ਗਏ ਹਨ।

ਯਾਦ ਕਰੋ ਅਸੀਂ ਪਹਿਲਾਂ ਇਹ ਨੰਬਰ 5 ਦਿੱਤਾ ਸੀ।

08:34 ਪੇਜ਼ ਦੇ ਸਿਖਰ ਸੱਜੇ ਪਾਸੇ ਸਥਿਤ ਗੀਅਰ ਆਇਕਨ ‘ਤੇ ਕਲਿਕ ਕਰੋ।
08:39 ਫਿਰ Edit settings ‘ਤੇ ਕਲਿਕ ਕਰੋ।

ਇਹ ਉਸੀ ਪੇਜ਼ ਦੀ ਤਰ੍ਹਾਂ ਦੂਸਰਾ ਪੇਜ਼ ਖੋਲੇਗਾ ਜਿਸ ‘ਤੇ ਅਸੀਂ ਸੀ, ਜਦੋਂ ਅਸੀਂ ਇਹ course ਬਣਾਇਆ ਸੀ।

08:51 ਅਸੀਂ ਇਸ ਪੇਜ਼ ‘ਤੇ ਪਿਛਲੀ ਸੈਟਿੰਗਸ ਵਿੱਚ ਬਦਲਾਅ ਕਰ ਸਕਦੇ ਹਾਂ।

ਮੈਂ Course start date ਨੂੰ 15th October 2017 ਵਿੱਚ ਬਦਲਾਂਗਾ।

09:04 ਪੇਜ਼ ਦੇ ਹੇਠਾਂ ਸਕਰੋਲ ਕਰੋ ਅਤੇ Save and display ਬਟਨ ‘ਤੇ ਕਲਿਕ ਕਰੋ।
09:11 ਅਸੀਂ ਬਾਅਦ ਵਿੱਚ ਗੀਅਰ ਮੀਨੂ ਦੇ ਅਧੀਨ ਹੋਰ submenus ਦਾ ਪਤਾ ਲਗਾਵਾਂਗੇ।
09:17 ਅਸੀਂ ਆਪਣੇ ਕੋਰਸ ਦੀ ਕੁਝ ਸੰਰਚਨਾ ਬਦਲਦੇ ਹਾਂ।
09:22 Site administration ‘ਤੇ ਕਲਿਕ ਕਰੋ। Courses ‘ਤੇ ਕਲਿਕ ਕਰੋ ਅਤੇ ਫਿਰ Manage courses and categories ‘ਤੇ ਕਲਿਕ ਕਰੋ।
09:31 ਸਾਡੇ ਦੁਆਰਾ ਬਣਾਏ ਗਏ course ਨੂੰ ਦੇਖਣ ਦੇ ਲਈ Mathematics category ‘ਤੇ ਕਲਿਕ ਕਰੋ। course ਦੇ ਸੱਜੇ ਪਾਸੇ ਵੱਲ 3 ਆਇਕਨਸ ‘ਤੇ ਧਿਆਨ ਦਿਓ।
09:42 ਉਹਨਾਂ ‘ਤੇ ਜਾਓ ਅਤੇ ਦੇਖੋ ਕਿ ਉਹ ਕੀ ਹਨ।
09:46 ਗੀਅਰ ਆਇਕਨ course ਨੂੰ ਐਡਿਟ ਕਰਨ ਦੇ ਲਈ ਹੈ। delete ਜਾਂ trash ਆਇਕਨ course ਨੂੰ ਡਿਲੀਟ ਕਰਨ ਦੇ ਲਈ ਹੈ।
09:55 And the ਅਤੇ eye ਆਇਕਨ course ਨੂੰ ਲੁਕਾਉਣ ਦੇ ਲਈ ਹੈ।
10:01 ਲੁਕੇ ਹੋਏ course ਵਿੱਚ ਉਸ ਨੂੰ ਸੰਕੇਤ ਕਰਨ ਦੇ ਲਈ eye crossed ਹੋਵੇਗੀ।
10:07 ਅਸੀਂ course settings ਨੂੰ ਐਡਿਟ ਕਰਨ ਦੇ ਲਈ ਕੋਰਸ ਨਾਮ ਦੇ ਖੱਬੇ ਪਾਸੇ ਵਾਲੇ ਗੀਅਰ ਆਇਕਨ ‘ਤੇ ਕਲਿਕ ਕਰ ਸਕਦੇ ਹਾਂ।
10:14 ਮੈਂ Course Summary ਬਦਲਣਾ ਚਾਹੁੰਦਾ ਹਾਂ ਅਤੇ ਮੌਜੂਦ ਟਾਪਿਕ ਵਿੱਚ Binomials ਜੋੜਨਾ ਚਾਹੁੰਦਾ ਹਾਂ। ਬਾਕੀ ਸੈਟਿੰਗਸ ਸਮਾਨ ਰਹਿ ਸਕਦੀ ਹੈ।
10:25 ਪੇਜ਼ ਦੇ ਹੇਠਾਂ ਸਕਰੋਲ ਕਰੋ ਅਤੇ ਇਸ ਸਮੇਂ Save and return ਬਟਨ ‘ਤੇ ਕਲਿਕ ਕਰੋ।
10:34 ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ: category Mathematics ਵਿੱਚ ਇੱਕ ਨਵਾਂ ਕੋਰਸ Linear Algebra ਬਣਾਓ।
10:44 ਹੁਣ ਦੇ ਲਈ ਇਸ ਕੋਰਸ ਨੂੰ ਲੁਕਾ ਦਿਓ ।
10:47 course summary ਵਿੱਚ ਹੇਠਾਂ ਦਿੱਤੇ ਟਾਪਿਕਸ ਦਾ ਜ਼ਿਕਰ ਕਰੋ : Linear equations, Matrices ਅਤੇ Vectors.

Save and Return ਬਟਨ ‘ਤੇ ਕਲਿਕ ਕਰੋ।

11:00 ਟਿਊਟੋਰਿਅਲ ਨੂੰ ਰੋਕੋ ਅਤੇ ਨਿਰਧਾਰਤ ਕੰਮ ਪੂਰਾ ਹੋਣ ਤੱਕ ਜਾਰੀ ਰੱਖੋ।
11:06 ਸਾਡੇ ਕੋਲ ਹੁਣ Mathematics ਵਿੱਚ 2 ਕੋਰਸੇਸ ਹਨ: Calculus ਅਤੇ Linear Algebra.
11:14 ਧਿਆਨ ਦਿਓ ਕਿ ਹੁਣ courses ਦੇ ਅੱਗੇ ਇੱਕ ਨਵਾਂ ਆਇਕਨ ਪ੍ਰਦਰਸ਼ਿਤ ਹੁੰਦਾ ਹੈ।
11:20 ਅੱਪ ਅਤੇ ਡਾਊਂਨ ਐਰੋ courses ਦੇ ਕ੍ਰਮ ਨੂੰ ਦੁਬਾਰਾ ਸੰਗਠਿਤ ਕਰਨ ਦੇ ਲਈ ਹੈ।
11:26 ਅਸੀਂ ਡਰੈਗ ਅਤੇ ਡਰਾਪ ਫ਼ੀਚਰ ਦੀ ਵਰਤੋਂ ਕਰਕੇ ਵੀ ਕ੍ਰਮ ਬਦਲ ਸਕਦੇ ਹਾਂ।
Linear Algebra course ਦੇ ਉੱਪਰ Calculus course ‘ਤੇ ਜਾਂਦੇ ਹਾਂ।

11:36

Both these ਇਹ ਦੋਵੇਂ courses ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਲਈ ਹਨ।

ਇਸ ਲਈ: ਉਹਨਾਂ ਨੂੰ 1st Year Maths subcategory. ਵਿੱਚ ਲੈ ਜਾਂਦੇ ਹਾਂ।

11:47 ਉਹਨਾਂ ਨੂੰ ਚੁਣਨ ਦੇ ਲਈ 2 courses ਦੇ ਖੱਬੇ ਪਾਸੇ ਵਾਲੇ ਚੈੱਕ ਬਾਕਸ ਨੂੰ ਚੈੱਕ ਕਰੋ।
11:53 ਫਿਰ ਡਰਾਪ ਡਾਊਂਨ Move selected courses to ਵਿੱਚ, Mathematics / 1st year Maths ਚੁਣੋ।
12:02 ਅਤੇ Move ਬਟਨ ‘ਤੇ ਕਲਿਕ ਕਰੋ।
12:04 ਸਾਨੂੰ ਇੱਕ ਮੈਸੇਜ ਮਿਲਦਾ ਹੈ Successfully moved 2 courses into 1st year Maths.
12:14 ਧਿਆਨ ਦਿਓ ਕਿ Mathematics ਵਿੱਚ ਕੋਰਸੇਸ ਦੀ ਸੰਖਿਆ 0 ਹੋ ਜਾਂਦੀ ਹੈ ਅਤੇ ਉਹ 1st year Maths ਵਿੱਚ 2 ਹੈ।
12:24 1st year Maths sub-category. ‘ਤੇ ਕਲਿਕ ਕਰੋ।
12:28 ਅਸੀਂ subcategory ਵਿੱਚ ਸੂਚੀਬੱਧ ਆਪਣੇ ਕੋਰਸੇਸ ਨੂੰ ਦੇਖ ਸਕਦੇ ਹਾਂ।
12:33 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
12:38 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: course ਕਿਵੇਂ ਬਣਾਈਏ ।
courses ‘ਤੇ ਕੰਮ ਕਿਵੇਂ ਕਰੀਏ ਜਿਵੇਂ edit, move ਆਦਿ।
12:50 ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ:

Mathematics, ਵਿੱਚ subcategory 2nd Year Maths ਦੇ ਲਈ ਦੋ ਕੋਰਸੇਸ

13:00 Multivariable calculus ਅਤੇ Advanced Algebra. ਜੋੜੋ।
13:06 ਵੇਰਵਿਆਂ ਦੇ ਲਈ ਇਸ ਟਿਊਟੋਰਿਅਲ ਦੇ Code files ਲਿੰਕ ਦੀ ਪਾਲਣਾ ਕਰੋ।
13:12 15th October 2017 ਤੋਂ ਸ਼ੁਰੂ ਹੋਣ ਵਾਲੇ ਕੋਰਸੇਸ ਨੂੰ ਐਡਿਟ ਕਰੋ।
13:18 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
13:26 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
13:36 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
13:40 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
13:53 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav