Difference between revisions of "Moodle-Learning-Management-System/C2/Blocks-in-Admin-Dashboard/Punjabi"

From Script | Spoken-Tutorial
Jump to: navigation, search
(Created page with "{| border=1 | '''''Time''''' | '''''Narration''''' |- |00:01 | '''Blocks in Admin's Dashboard''' ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁ...")
 
(No difference)

Latest revision as of 09:43, 11 October 2019

Time Narration
00:01 Blocks in Admin's Dashboard ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ: blocks ਕਿਵੇਂ ਜੋੜੀਏ ਅਤੇ ਡਿਲੀਟ ਕਰੀਏ ਅਤੇ Front page ਕਿਵੇਂ ਸੈੱਟ ਕਰੀਏ।
00:18 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ:

Ubuntu Linux OS 16.04

00:26 XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP
00:35 Moodle 3.3 ਅਤੇ Firefox ਵੈੱਬ ਬਰਾਊਜਰ
00:41 ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ।

ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ।

00:54 ਇਸ ਟਿਊਟੋਰਿਅਲ ਦੇ ਸਿਖਿਆਰਥੀਆਂ ਨੂੰ Admin’s dashboard ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ।

ਜੇਕਰ ਨਹੀਂ ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਪਿਛਲੇ 'Moodle' ਟਿਊਟੋਰਿਅਲ ਦੇਖੋ।

01:08 ਬਰਾਊਜਰ ‘ਤੇ ਜਾਓ ਅਤੇ ਆਪਣੀ “moodle site” ਖੋਲੋ। ਯਕੀਨੀ ਬਣਾਓ ਕਿ “XAMPP service” ਚੱਲ ਰਹੀ ਹੈ।
01:17 ਆਪਣੇ admin username ਅਤੇ password ਦੇ ਨਾਲ ਲੌਗਇਨ ਕਰੋ।
01:22 ਹੁਣ ਅਸੀਂ Admin’s dashboard ‘ਤੇ ਹਾਂ।
01:26 ਯਾਦ ਰੱਖੋ: Blocks ਵਿਸ਼ੇਸ਼ ਉਦੇਸ਼ ਜਾਂ ਜਾਣਕਾਰੀ ਪ੍ਰਦਾਨ ਕਰਦੇ ਹਨ।

ਅਤੇ Moodle ਦੇ ਸਾਰੇ ਪੇਜ਼ਸ ‘ਤੇ ਪਾਏ ਜਾਂਦੇ ਹਨ।

01:38 ਹੁਣ ਸਮਝਦੇ ਹਾਂ ਕਿ ਅਸੀਂ Moodle Blocks ਦੇ ਨਾਲ ਕਿਵੇਂ ਕੰਮ ਕਰ ਸਕਦੇ ਹਾਂ।
01:44 ਵਰਤੇ ਗਏ theme ਦੇ ਆਧਾਰ ‘ਤੇ, blocks ਸੱਜੇ ਪਾਸੇ ਜਾਂ ਦੋਵੇਂ ਪਾਸੇ ਹੋ ਸਕਦੇ ਹਨ।
01:52 Blocks ਵਿੱਚ ਅਜਿਹੀ ਜਾਣਕਾਰੀ ਹੁੰਦੀ ਹੈ ਜੋ ਅਸੀਂ ਚਾਹੁੰਦੇ ਹਾਂ ਕਿ ਲੋਕ ਜਦੋਂ ਵੀ ਲੌਗਇਨ ਕਰਨ, ਉਸ ਨੂੰ ਦੇਖਣ।
01:58 ਇੱਥੇ Moodle ਵਿੱਚ ਕਈ ਕਿਸਮ ਦੇ ਬਲਾਕਸ ਉਪਲਬਧ ਹਨ ਅਤੇ ਉਹਨਾਂ ਨੂੰ ਸਾਡੀ ਪ੍ਰਿਫੇਂਸੇਸ ਦੇ ਅਨੁਸਾਰ ਆਸਾਨੀ ਨਾਲ ਤਬਦੀਲ ਜਾਂ ਪ੍ਰਬੰਧ ਕੀਤਾ ਜਾ ਸਕਦਾ ਹੈ।
02:09 ਹੁਣ ਅਸੀਂ ਆਪਣੇ dashboard ਵਿੱਚ ਕੁਝ blocks ਜੋੜਾਂਗੇ।
02:14 ਪੇਜ਼ ਦੇ ਖੱਬੇ ਪਾਸੇ ਵੱਲ navigation menu ‘ਤੇ ਕਲਿਕ ਕਰੋ।
02:19 dashboard ਦੇ ਸੱਜੇ ਪਾਸੇ ਵੱਲ Customise this page ਬਟਨ ‘ਤੇ ਕਲਿਕ ਕਰੋ।
02:26 ਧਿਆਨ ਦਿਓ, ਨਵਾਂ ਮੀਨੂ ਆਇਟਮਸ Add a block ਦਿਖਾਈ ਦਿੰਦਾ ਹੈ। Add a block ‘ਤੇ ਕਲਿਕ ਕਰੋ।
02:35 ਇੱਕ ਨਵੀਂ ਪੌਪ-ਅੱਪ ਵਿੰਡੋ ਖੁੱਲਦੀ ਹੈ। ਸਾਨੂੰ block ਦੇ ਆਕਾਰ ਨੂੰ ਚੁਣਨ ਦੀ ਲੋੜ ਹੈ ਜਿਸ ਨੂੰ ਅਸੀਂ ਜੋੜਨਾ ਚਾਹੁੰਦੇ ਹਾਂ।
02:43 ਉਦਾਹਰਣ ਵਜੋਂ Messages ‘ਤੇ ਕਲਿਕ ਕਰੋ। ਤੁਸੀਂ ਵੇਖ ਸਕਦੇ ਹੋ ਕਿ Messages block ਹੁਣ dashboard ‘ਤੇ ਦਿਖਾਈ ਦਿੰਦਾ ਹੈ।
02:53 ਹੁਣ ਉੱਥੇ ਕੋਈ ਵੀ ਮੈਸੇਜ ਨਹੀਂ ਹੈ।
02:56 ਡਿਫਾਲਟ ਰੂਪ ਵਿੱਚ, ਸਾਰੇ ਨਵੇਂ blocks ਸਭ ਤੋਂ ਸੱਜੇ ਕਾਲਮ ‘ਤੇ ਜੁੜ ਜਾਂਦੇ ਹਨ।
03:02 ਇੱਕ ਪਾਸੇ block ਜੋੜਦੇ ਹਾਂ। ਖੱਬੇ ਪਾਸੇ ਵੱਲ Add a block ਮੀਨੂ ‘ਤੇ ਕਲਿਕ ਕਰੋ।
03:09 menu types ਦੀ ਸੂਚੀ ਤੋਂ HTML ਚੁਣੋ। HTML block ਉਹ block ਹੈ ਜਿੱਥੇ ਕਸਟਮ HTML ਲਿਖ ਸਕਦੇ ਹਨ।
03:19 ਇਸ ਦੀ ਵਰਤੋਂ ਕਰਕੇ ਅਸੀਂ widgets ਏਮਬੈਡ ਕਰ ਸਕਦੇ ਹਾਂ ਜਿਵੇਂ ਕਿ Library widgets, News feeds, Twitter, Facebook ਆਦਿ।
03:30 ਹੁਣ ਧਿਆਨ ਦਿਓ ਕਿ NEW HTML BLOCK ਹੇਠਾਂ Messages block ਵਿੱਚ ਜੁੜ ਗਿਆ ਹੈ।
03:37 HTML block ਵਿੱਚ ਗੀਅਰ ਆਇਕਨ ‘ਤੇ ਕਲਿਕ ਕਰੋ। ਫਿਰ Configure (NEW HTML BLOCK) block ‘ਤੇ ਕਲਿਕ ਕਰੋ।
03:46 Configure HTML block ਵਿੱਚ 3 sections ਹੈ:

Block settings, Where this block appears ਅਤੇ On this page

03:57 ਡਿਫਾਲਟ ਰੂਪ ਵਿੱਚ ਪਹਿਲਾ section ਵਿਸਥਾਰ ਕੀਤਾ ਜਾਂਦਾ ਹੈ।
04:02 ਸਾਰੇ sections ਨੂੰ ਵਿਸਥਾਰ ਕਰਨ ਦੇ ਲਈ Expand all ‘ਤੇ ਕਲਿਕ ਕਰੋ।
04:07 block ਟਾਇਟਲ ਵਿੱਚ, “Things to do” ਟਾਈਪ ਕਰੋ।
04:12 ਹੁਣ Content area. ਵਿੱਚ ਇਸ admin user ਦੇ ਲਈ ਕੁਝ ਕੰਮ ਜੋੜਦੇ ਹਾਂ।
04:19 ਹੇਠ ਦਿੱਤੇ ਨੂੰ ਟਾਈਪ ਕਰੋ: Create a new course, Create new users, Add users to the course
04:30 editor ਇੱਕ HTML editor ਹੈ ਅਤੇ ਕਿਸੇ ਵੀ ਹੋਰ word processor ਜਾਂ editor ਦੀ ਤਰ੍ਹਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
04:39 Where this block appears ਵਿੱਚ ਓਪਸ਼ਨ ਦੇਖਣ ਦੇ ਲਈ ਹੇਠਾਂ ਸਕਰੋਲ ਕਰੋ।
04:45 Default region ਵਿੱਚ, Content ਚੁਣੋ। Default weight ਵਿੱਚ, -10 ਚੁਣੋ।
04:54 block ਦਾ ਘੱਟ ਭਾਰ, ਉੱਚਤਮ ਇਹ ਰਿਜਨ ਵਿੱਚ ਪ੍ਰਦਰਸ਼ਿਤ ਹੋਵੇਗਾ -10 ਸਭ ਤੋਂ ਘੱਟ ਹੈ।
05:03 -10 ਚੁਣ ਕੇ, ਮੈਂ ਯਕੀਨੀ ਬਣਾ ਰਿਹਾ ਹਾਂ ਕਿ ਇਹ content ਰਿਜਨ ਦੇ ਸਭ ਤੋਂ ਉੱਪਰ ਹੈ।
05:12 ਇਹ block Admin’s dashboard ‘ਤੇ ਪ੍ਰਦਰਸ਼ਿਤ ਹੋਵੇਗਾ।
05:17 ਹੁਣ “On this page” ਸੈਕਸ਼ਨ ‘ਤੇ ਆਉਂਦੇ ਹਾਂ

ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਉਸ ਪੇਜ਼ ਦੇ ਲਈ ਕਾਂਫਿਗਰੇਸ਼ਨ ਨੂੰ ਪਰਿਭਾਸ਼ਿਤ ਕਰ ਸਕਦੇ ਹੋ ਇੱਥੇ ਇਸ ‘ਬਲਾਕ’ ਨੂੰ ਜੋੜਿਆ ਗਿਆ ਸੀ।

05:28 ਸਾਡੇ ਮਾਮਲੇ ਵਿੱਚ ਇਹ dashboard ਹੈ। ਇਹ ਕਾਂਫਿਗਰੇਸ਼ਨ ਉਪਰੋਕਤ ਸੈਕਸ਼ਨ ਵਿੱਚ ਪਰਿਭਾਸ਼ਿਤ ਡਿਫਾਲਟ ਕਾਂਫਿਗਰੇਸ਼ਨ ਨੂੰ ਓਵਰਰਾਈਡ ਕਰੇਗਾ।
05:40 ਉਹ Where this block appears ਸੈਕਸ਼ਨ ਹੈ। ਇਸ ਸੈਕਸ਼ਨ ਵਿੱਚ Region ਵਿੱਚ Content ਅਤੇ Weight ਵਿੱਚ -10 ਚੁਣੋ।
05:53 ਕ੍ਰਿਪਾ ਕਰਕੇ ਧਿਆਨ ਦਿਓ ਕਿ block ਦੀਆਂ ਕਿਸਮਾਂ ਦੇ ਆਧਾਰ ‘ਤੇ, ਕਾਂਫਿਗਰੇਸ਼ਨ ਸੈਟਿੰਗਸ ਵੱਖ –ਵੱਖ ਹੋਣਗੀਆਂ।
06:01 ਤਬਦੀਲੀਆਂ ਨੂੰ ਬਦਲਣ ਦੇ ਲਈ Save Changes ‘ਤੇ ਕਲਿਕ ਕਰੋ ਅਤੇ dashboard ‘ਤੇ ਵਾਪਸ ਜਾਓ।
06:07 ਵੇਖੋ ਕਿ Things to do ਟਾਇਟਲ ਦੇ ਨਾਲ HTML block ਹੁਣ ਦਿਖਾਈ ਦਿੰਦਾ ਹੈ।

ਅਤੇ content ਰਿਜਨ ਵਿੱਚ ਇਹ ਮਹੱਤਵਪੂਰਨ block ਹੈ।

06:18 ਅਸੀਂ Move ਆਇਕਨ ਦੀ ਵਰਤੋਂ ਕਰਕੇ ਇਸ ਨੂੰ ਡਰੈਗ ਕਰਕੇ block ਦੀ ਪੋਜ਼ੀਸ਼ਨ ਬਦਲ ਸਕਦੇ ਹਾਂ।
06:25 ਇਸ ਨੂੰ ਡਰੈਗ ਅਤੇ ਡਰਾਪ ਕਰਕੇ Things to do block ਨੂੰ Course Overview block ਦੇ ਹੇਠਾਂ ਤਬਦੀਲ ਕਰਦੇ ਹਾਂ।
06:34 ਅਸੀਂ ਵੇਖਦੇ ਹਾਂ ਕਿ ਇਹ ਕਿਵੇਂ ਕਾਂਫਿਗਰੇਸ਼ਨ ਨੂੰ ਬਦਲਦਾ ਹੈ ਜਿਸ ਨੂੰ ਅਸੀਂ ਕੁਝ ਮਿੰਟ ਪਹਿਲਾਂ ਸੈੱਟ ਕੀਤਾ ਸੀ।
06:40 ਗੀਅਰ ਆਇਕਨ ‘ਤੇ ਅਤੇ Configure Things to do block. ‘ਤੇ ਕਲਿਕ ਕਰੋ। ਫਿਰ Expand All ‘ਤੇ ਕਲਿਕ ਕਰੋ।
06:49 “On this page” ਸੈਕਸ਼ਨ ਵੇਖਣ ਦੇ ਲਈ ਹੇਠਾਂ ਸਕਰੋਲ ਕਰੋ। weight -2 ਵਿੱਚ ਬਦਲ ਜਾਂਦਾ ਹੈ। default weight, ਫਿਰ ਵੀ ਉਹੀ ਰਹਿੰਦਾ ਹੈ।
07:03 dashboard ‘ਤੇ ਵਾਪਸ ਜਾਣ ਦੇ ਲਈ Cancel ‘ਤੇ ਕਲਿਕ ਕਰੋ।
07:07 ਸਾਨੂੰ ਇਸ Learning Plans block ਦੀ ਲੋੜ ਨਹੀਂ ਹੈ। ਇਸ ਲਈ: ਇਸ ਨੂੰ ਡਿਲੀਟ ਕਰੋ।

ਗੀਅਰ ਆਇਕਨ ਅਤੇ ਫਿਰ Delete Learning plans block ‘ਤੇ ਕਲਿਕ ਕਰੋ।

07:19 ਪੌਪ –ਅੱਪ ਵਿੰਡੋ ਦਿਖਾਈ ਦਿੰਦੀ ਹੈ ਅਤੇ ਇਸ ਨੂੰ ਡਿਲੀਟ ਦੇ ਬਾਰੇ ਵਿੱਚ ਯਕੀਨੀ ਬਣਾਉਣ ਦੇ ਲਈ ਸਾਨੂੰ ਸੰਕੇਤ ਦਿੰਦੀ ਹੈ। Yes ਬਟਨ ‘ਤੇ ਕਲਿਕ ਕਰੋ।
07:29 ਧਿਆਨ ਦਿਓ ਕਿ Learning Plans block ਹੁਣ ਉਪਲਬਧ ਨਹੀਂ ਹੈ।

ਜੇਕਰ ਲੋੜ ਹੋਵੇਗੀ, ਤਾਂ ਅਸੀਂ ਹਮੇਸ਼ਾ ਇਸ block ਨੂੰ ਬਾਅਦ ਵਿੱਚ ਜੋੜਾਂਗੇ।

07:40 ਹੁਣ ਆਪਣੇ Moodle ਇੰਸਟਾਲੇਸ਼ਨ ਦੇ front page ਨੂੰ ਕਸਟਮਾਈਜ ਕਰੋ।
07:46 ਖੱਬੇ ਮੀਨੂ ਵਿੱਚ Site Administration ਲਿੰਕ ‘ਤੇ ਕਲਿਕ ਕਰੋ।
07:51 Front page ਸੈਕਸ਼ਨ ਵਿੱਚ Front Page settings ‘ਤੇ ਜਾਣ ਦੇ ਲਈ ਹੇਠਾਂ ਸਕਰੋਲ ਕਰੋ। ਇਸ ‘ਤੇ ਕਲਿਕ ਕਰੋ।
08:00 Full Site Name ਨੂੰ Digital India Learning Management System ਵਿੱਚ ਬਦਲੋ।
08:08 ਇਹ ਉਹ ਟੈਕਸਟ ਹੈ ਜੋ breadcrumbs ਦੇ ਉੱਪਰ ਹਰੇਕ ਪੇਜ਼ ਦੇ ਸਿਖਰ ‘ਤੇ ਦਿਖਾਈ ਦਿੰਦਾ ਹੈ।
08:15 Short name ਉਹ ਟੈਕਸਟ ਹੈ ਜੋ ਪੇਜ਼ ਦੇ ਟਾਇਟਲ ‘ਤੇ ਦਿਖਾਈ ਦਿੰਦਾ ਹੈ।
08:20 ਧਿਆਨ ਦਿਓ ਕਿ ਪੇਜ਼ ਦਾ ਟਾਇਟਲ Digital India LMS ਹੈ, ਜਿਸ ਦੇ ਬਾਅਦ ਅਸੀਂ ਜਿਸ ਪੇਜ਼ ਵਿੱਚ ਹਾਂ ਉਸ ਦਾ ਨਾਮ ਹੈ।
08:29 Short name ਦੀ ਵਰਤੋਂ ਲੋਗੋ ਟੈਕਸਟ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਹੈ, ਜੇਕਰ ਅਸੀਂ ਕੋਈ ਲੋਗੋ ਇਮੇਜ਼ ਨਹੀਂ ਦਿੰਦੇ ਹਾਂ। ਅਸੀਂ ਇਸ ਨੂੰ ਇਸ ਤਰ੍ਹਾਂ ਹੀ ਛੱਡ ਦੇਵਾਂਗੇ।
08:40 Front page ਆਇਟਮਸ ਦੇ ਲਈ ਡਰਾਪ-ਡਾਊਂਨ ਦੇਖਣ ਦੇ ਲਈ ਹੇਠਾਂ ਸਕਰੋਲ ਕਰੋ। ਇਹ ਉਹਨਾਂ ਆਇਟਮਸ ਦੀ ਸੂਚੀ ਹੈ, ਜਿਹਨਾਂ ਨੂੰ ਫ੍ਰੰਟ ਪੇਜ਼ ‘ਤੇ ਦਿਖਾਇਆ ਜਾ ਸਕਦਾ ਹੈ।
08:50 ਸਾਰੇ ਵਿਜੀਟਰ, ਭਾਵੇਂ ਉਹ ਲੌਗਇਨ ਹੋਣ ਜਾਂ ਨਾ ਹੋਣ, ਇਹਨਾਂ ਆਇਟਮਸ ਨੂੰ ਵੇਖ ਸਕਦੇ ਹਨ।
08:57 ਕ੍ਰਮ ਇੱਕ ਕੌਮਬੀਨੇਸ਼ਨ ਬਾਕਸ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਛੱਡ ਦੇਵਾਂਗੇ।
09:05 ਇਸ ਲਈ: ਸਾਰੇ ਯੂਜਰਸ ਕੋਰਸੇਸ ਦੀ ਸੂਚੀ (ਜੇਕਰ ਉਪਲਬਧ ਹੋਣ) ਦੇਖਣ ਵਿੱਚ ਯੋਗ ਹੋਣਗੇ ਅਤੇ ਕੁਝ ਨਹੀਂ ਦੇਖ ਸਕਣਗੇ।
09:13 ਅੱਗੇ Front page items when logged in ਹੈ। ਇਹ ਉਹਨਾਂ ਆਇਟਮਸ ਦੀ ਸੂਚੀ ਹੈ, ਜਿਹਨਾਂ ਨੂੰ ਲੌਗਇਨ ਵਾਲੇ ਯੂਜਰ ਨੂੰ ਦਿਖਾਇਆ ਜਾ ਸਕਦਾ ਹੈ।
09:24 ਪਹਿਲੇ ਡਰਾਪ-ਡਾਊਂਨ ਵਿੱਚ Enrolled courses ਚੁਣੋ।
09:29 ਅਸੀਂ ਬਾਕੀ ਓਪਸ਼ਨ ਨੂੰ ਉਹਨਾਂ ਦੀ ਡਿਫਾਲਟ ਵੈਲਿਊ ਦੇ ਨਾਲ ਛੱਡ ਦੇਵਾਂਗੇ।
09:35 ਹੇਠਾਂ ਸਕਰੋਲ ਕਰੋ ਅਤੇ Save Changes ‘ਤੇ ਕਲਿਕ ਕਰੋ।
09:40 ਸੰਖੇਪ ਵਿੱਚ..
09:43 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, HTML block “Things to do” ਨਾਮ ਵਾਲਾ ਇੱਕ HTML block ਜੋੜਨਾ ਅਤੇ ਨਿਰਧਾਰਤ ਕਰਨਾ ਕਿ ਇਹ ਪੇਜ਼ ‘ਤੇ ਕਿੱਥੇ ਪ੍ਰਦਰਸ਼ਿਤ ਹੋਣਾ ਚਾਹੀਦਾ ਹੈ।
09:54 ਅਸੀਂ ਯੂਜਰਸ ਵਿੱਚ ਗੈਸਟ ਅਤੇ ਲੌਗਇਨ ਦੇ ਲਈ frontpage ਸੈੱਟਅੱਪ ਵੀ ਕੀਤਾ ਹੈ।
10:00 ਜਿੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ: Private files block ਡਿਲੀਟ ਕਰੋ, Code files ਲਿੰਕ ਵਿੱਚ ਦਿੱਤੀਆਂ ਗਈਆਂ ਹਿਦਾਇਤਾਂ ਦੀ ਵਰਤੋਂ ਕਰਕੇ ਨਵਾਂ HTML block ਜੋੜੋ।
10:14 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
10:23 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
10:33 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ।
10:37 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
10:51 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav