Linux/C2/Working-with-Regular-Files/Punjabi

From Script | Spoken-Tutorial
Revision as of 15:42, 1 September 2017 by Devraj (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
0:00 linux ਵਿੱਚ ਰੈਗੂਲਰ ਫਾਇਲਾਂ ਦੇ ਨਾਲ ਕੰਮ ਕਰਨ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
0:07 ਫਾਇਲਾਂ ਅਤੇ ਡਾਇਰੇਕਟਰਿਸ ਮਿਲ ਕੇ linux ਫਾਇਲ ਸਿਸਟਮ ਨੂੰ ਬਣਾਉਂਦੀਆਂ ਹਨ ।
0:13 ਪਿਛਲੇ ਟਿਊਟੋਰਿਅਲ ਵਿੱਚ ਅਸੀ ਵੇਖ ਚੁੱਕੇ ਹਾਂ ਕਿ ਡਾਇਰੇਕਟਰੀ ਵਿੱਚ ਕਿਵੇਂ ਕੰਮ ਕਰਦੇ ਹਨ । ਤੁਸੀ ਇਸ ਵੇਬਸਾਈਟ ਉੱਤੇ ਟਿਊਟੋਰਿਅਲ ਨੂੰ ਲਭ ਸਕਦੇ ਹੋ ।
0:25 ਇਸ ਟਿਊਟੋਰਿਅਲ ਵਿੱਚ ਅਸੀ ਵੇਖਾਂਗੇ ਕਿ ਰੈਗੂਲਰ ਫਾਇਲਾਂ ਨੂੰ ਕਿਵੇਂ ਸੰਭਾਲਨਾ ਹੈ ।
0:31 ਅਸੀ ਪਹਿਲਾਂ ਤੋਂ ਹੀ ਹੋਰ ਟਿਊਟੋਰਿਅਲ ਵਿੱਚ ਵੇਖ ਚੁੱਕੇ ਹਾਂ ਕਿ ਅਸੀ cat ਕਮਾਂਡ ਦੀ ਵਰਤੋ ਕਰਕੇ ਫਾਇਲ ਕਿਵੇਂ ਬਣਾ ਸਕਦੇ ਹਾਂ । ਜਾਣਕਾਰੀ ਲਈ ਕਿਰਪਾ ਕਰਕੇ ਇਸ ਵੇਬਸਾਈਟ ਉੱਤੇ ਜਾਓ ।
0:46 ਚਲੋ ਵੇਖਦੇ ਹਾਂ ਕਿ ਫਾਇਲ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿਵੇਂ ਕਾਪੀ ਕਰਦੇ ਹਨ । ਇਸਦੇ ਲਈ ਸਾਡੇ ਕੋਲ cp ਕਮਾਂਡ ਹੈ ।
0:55 ਚਲੋ ਵੇਖਦੇ ਹਾਂ ਕਿ ਕਮਾਂਡ ਕਿਵੇਂ ਵਰਤੀ ਜਾਂਦੀ ਹੈ ।
1:00 ਸਿੰਗਲ ਫਾਇਲ ਕਾਪੀ ਕਰਨ ਲਈ ਅਸੀ ਟਾਈਪ ਕਰਾਂਗੇ - cp space ਇੱਕ ਜਾਂ ਜਿਆਦਾ [ OPTION ] . . . space SOURCE ਫਾਇਲ ਦਾ ਨਾਮ space ਡੈਸਟੀਨੇਸ਼ਨ ਫਾਇਲ ਨਾਮ DEST .
1:15 ਉਸੇ ਸਮੇਂ ਕਈ ਫਾਇਲਾਂ ਨੂੰ ਕਾਪੀ ਕਰਨ ਲਈ ਅਸੀ ਲਿਖਾਂਗੇ - cp space ਇੱਕ ਜਾਂ ਜਿਆਦਾ [ OPTION ] . . . SOURCE ਫਾਇਲਾਂ ਦਾ ਨਾਮ ਜੋ ਅਸੀ ਕਾਪੀ ਕਰਨਾ ਚਾਹੁੰਦੇ ਹਾਂ ਅਤੇ ਡੈਸਟੀਨੇਸ਼ਨ DIRECTORY ਦਾ ਨਾਮ ਜਿਸ ਵਿੱਚ ਇਹ ਫਾਇਲਾਂ ਕਾਪੀ ਹੋਣਗੀਆਂ ।
1:34 ਚਲੋ ਇੱਕ ਉਦਾਹਰਣ ਵੇਖਦੇ ਹਾਂ , ਪਹਿਲਾਂ ਅਸੀ ਟਰਮਿਨਲ ਖੋਲ੍ਹਦੇ ਹਾਂ ।
1:42 ਸਾਡੇ ਕੋਲ ਪਹਿਲਾਂ ਤੋਂ ਹੀ / home / anirban / arc / ਵਿੱਚ test1 ਨਾਮਕ ਫਾਇਲ ਹੈ ।
1:49 ਇਹ ਦੇਖਣ ਲਈ ਕਿ test1 ਵਿੱਚ ਕੀ ਹੈ , ਅਸੀ $ cat test1 ਟਾਈਪ ਕਰਾਂਗੇ ਅਤੇ enter ਦਬਾਵਾਂਗੇ ।
2:00 test1 ਵਿੱਚ ਵਿਖਾਏ ਗਏ ਕੰਟੇਂਟ ਨੂੰ ਅਸੀ ਵੇਖ ਸਕਦੇ ਹਾਂ , ਹੁਣ ਜੇਕਰ ਅਸੀ ਇਸਨੂੰ test2 ਨਾਮਕ ਇੱਕ ਹੋਰ ਫਾਇਲ ਵਿੱਚ ਕਾਪੀ ਕਰਨਾ ਚਾਹੁੰਦੇ ਹਾਂ । ਅਸੀਂ $ cp test1 test2 ਲਿਖਾਂਗੇ ਅਤੇ enter ਦਬਾਵਾਂਗੇ ।
2:22 ਹੁਣ ਫਾਇਲ ਕਾਪੀ ਹੋ ਗਈ ਹੈ ।
2:25 ਜੇਕਰ test2 ਮੌਜੂਦ ਨਹੀਂ ਹੈ ਤਾਂ ਇਹ ਪਹਿਲਾਂ ਬਣਾਉਣੀ ਹੋਵੇਗੀ ਅਤੇ ਫਿਰ test1 ਦੇ ਕੰਟੇਂਟ ਇਸ ਵਿੱਚ ਕਾਪੀ ਹੋਣਗੇ ।
2:35 ਜੇਕਰ ਇਹ ਪਹਿਲਾਂ ਤੋਂ ਹੀ ਮੌਜੂਦ ਹੈ ਤਾਂ ਇਹ ਚੁੱਪਚਾਪ ਓਵਰਰਾਇਟ ਹੋ ਜਾਵੇਗਾ । ਕਾਪੀ ਕੀਤੀ ਗਈ ਫਾਇਲ ਨੂੰ ਦੇਖਣ ਲਈ $ cat test2 ਟਾਈਪ ਕਰੋ ਅਤੇ enter ਦਬਾਓ।
2:52 ਤੁਸੀ ਫਾਇਲਾਂ ਨੂੰ ਵਖਰੀਆਂ ਡਾਇਰੇਕਟਰਿਸ ਦੇ ਵਿਚੋਂ ਅਤੇ ਜਾਂ ਵਿੱਚ ਵੀ ਕਾਪੀ ਕਰ ਸਕਦੇ ਹੋ । ਉਦਾਹਰਣ ਸਵਰੂਪ , cp / home / anirban / arc / demo1 ( ਜੋ ਕਿ ਫਾਇਲ ਦਾ ਨਾਮ ਹੈ ਜਿਨੂੰ ਅਸੀ ਕਾਪੀ ਕਰਨਾ ਚਾਹੁੰਦੇ ਹਾਂ ) / home / anirban / demo2 ਟਾਈਪ ਕਰੋ ਅਤੇ enter ਦਬਾਓ।
3:31 ਇਹ ਕੀ ਕਰੇਗਾ ਕਿ ਇਹ ਫਾਇਲ demo1 ਨੂੰ ਸੋਰਸ ਡਾਇਰੇਕਟਰੀ / home / anirban / arc / ਵਿਚੋਂ ਡੈਸਟੀਨੇਸ਼ਨ ਡਾਇਰੇਕਟਰੀ / home / anirban ਵਿੱਚ ਕਾਪੀ ਕਰੇਗਾ , ਇਹ demo2 ਨਾਮਕ ਫਾਇਲ ਵਿਚ ਕਾਪੀ ਕਰੇਗਾ ।
3:51 ਇਹ ਦੇਖਣ ਲਈ ਕਿ demo2 ਉਥੇ ਹੈ , ls space / home / anirban ਟਾਈਪ ਕਰੋ ਅਤੇ enter ਦਬਾਓ।
4:13 ਅਸੀਂ ਉਪਰ ਨੂੰ ਸਕਰੋਲ ਕਰਦੇ ਹਾਂ ਜਿਵੇਂ ਤੁਸੀ ਵੇਖ ਸਕਦੇ ਹੋ ਕਿ demo2 ਇੱਥੇ ਹੈ ।
4:19 ਅੱਗੇ ਵਧਣ ਤੋਂ ਪਹਿਲਾਂ ਸਕਰੀਨ ਸਾਫ਼ ਕਰੋ ।
4:25 ਜੇਕਰ ਤੁਸੀ ਡੈਸਟੀਨੇਸ਼ਨ ਡਾਇਰੇਕਟਰੀ ਵਿੱਚ ਫਾਇਲ ਦਾ ਉਹੀ ਨਾਮ ਰੱਖਣਾ ਚਾਹੁੰਦੇ ਹੋ , ਤੁਹਾਨੂੰ ਫਾਇਲ ਦਾ ਨਾਮ ਦੇਣ ਦੀ ਵੀ ਲੋੜ ਨਹੀਂ । ਉਦਾਹਰਣ ਸਵਰੂਪ -
4:35 cp / home / anirban / arc / demo1 / home / anirban / ਟਾਈਪ ਕਰੋ ਅਤੇ enter ਦਬਾਓ।
5:03 ਇਹ ਫਿਰ ਦੁਬਾਰਾ demo1 ਫਾਇਲ ਨੂੰ / home / anirban / arc / ਡਾਇਰੇਕਟਰੀ ਵਿਚੋਂ / home / anirban ਡਾਇਰੇਕਟਰੀ ਵਿੱਚ ਚੰਗੀ ਤਰ੍ਹਾਂ ਨਾਲ demo1 ਫਾਇਲ ਨਾਮ ਦੇ ਵਿਚ ਕਾਪੀ ਕਰੇਗਾ ।
5:20 demo1 ਨੂੰ ਦੇਖਣ ਤੋਂ ਪਹਿਲਾਂ ls / home / anirban ਟਾਈਪ ਕਰੋ ਅਤੇ enter ਦਬਾਓ।
5:33 ਇੱਥੇ ਅਸੀ ਦੁਬਾਰਾ ਸਕਰੋਲ ਕਰਾਂਗੇ ਅਤੇ ਤੁਸੀ ਵੇਖ ਸਕਦੇ ਹੋ ਕਿ demo1 ਫਾਇਲ ਇੱਥੇ ਹੈ ।
5:40 ਫਿਰ ਦੁਬਾਰਾ ਅੱਗੇ ਵਧਣ ਤੋਂ ਪਹਿਲਾਂ ਸਕਰੀਨ ਸਾਫ਼ ਕਰੋ ।
5:48 ਇੱਕ ਹੋਰ ਉਦਾਹਰਣ , ਜਦੋਂ ਸਾਨੂੰ ਡੈਸਟੀਨੇਸ਼ਨ ਫਾਇਲ ਦਾ ਨਾਮ ਦੇਣ ਦੀ ਲੋੜ ਨਹੀਂ ਹੁੰਦੀ ਇਹ ਹੈ ਕੀ ਜਦੋਂ ਅਸੀ ਕਈ ਫਾਇਲਾਂ ਕਾਪੀ ਕਰਨਾ ਚਾਹੁੰਦੇ ਹਾਂ ।
5:56 ਅਸੀ ਮੰਣਦੇ ਹਾਂ ਕਿ ਸਾਡੇ ਕੋਲ ਸਾਡੀ ਹੋਮ ਡਾਇਰੇਕਟਰੀ ਵਿੱਚ test1 test2 test3 ਨਾਮਕ ਤਿੰਨ ਫਾਇਲਾਂ ਹਨ ।
6:04 ਹੁਣ ਅਸੀ $ cp test1 test2 test3 / home / anirban / testdir ਟਾਈਪ ਕਰਾਂਗੇ ਅਤੇ enter ਦਬਾਵਾਂਗੇ ।
6:27 ਇਹ ਬਿਨਾਂ ਇਨ੍ਹਾਂ ਦੇ ਨਾਮ ਬਦਲੇ ਸਾਰੀਆਂ ਤਿੰਨਾਂ ਫਾਇਲਾਂ test1 , test2 ਅਤੇ test3 ਨੂੰ / home / anirban / testdir ਡਾਇਰੇਕਟਰੀ ਵਿੱਚ ਸੇਵ ਕਰੇਗਾ ।
6:41 ਤੁਸੀ ਵੇਖੋ ਕਿ ਇਹ ਫਾਇਲਾਂ ਵਾਸਤਵ ਵਿੱਚ ਕਾਪੀ ਕੀਤੀਆਂ ਗਈਆਂ ਹਨ । ਅਸੀ ls / home / anirban / testdir ਟਾਈਪ ਕਰਾਂਗੇ ਅਤੇ enter ਦਬਾਵਾਂਗੇ ।
7:03 ਜਿਵੇਂ ਕਿ ਤੁਸੀ ਵੇਖ ਸਕਦੇ ਹੋ ਕਿ test1 , test2 ਅਤੇ test3 ਇਸ ਡਾਇਰੇਕਟਰੀ ਵਿੱਚ ਮੌਜੂਦ ਹਨ ।
7:10 ਇੱਥੇ cp ਵਿੱਚ ਕਈ ਆਪਸ਼ਨ ਹਨ । ਇੱਥੇ ਅਸੀ ਉਨ੍ਹਾਂ ਵਿਚੋਂ ਕੇਵਲ ਅਤਿ ਮਹੱਤਵਪੂਰਣ ਹੀ ਵੇਖਾਂਗੇ ।
7:18 ਚਲੋ ਪਹਿਲਾਂ ਸਲਾਇਡਸ ਉੱਤੇ ਵਾਪਸ ਚੱਲਦੇ ਹਾਂ ।
7:23 ਆਪਸ਼ਨਸ ਵਿੱਚ (ਵੱਡਾ)-R ਕਾਫੀ ਮਹੱਤਵਪੂਰਣ ਹੈ । ਇਹ ਇੱਕ ਸਾਰੀ ਡਾਇਰੇਕਟਰੀ ਸੰਰਚਨਾ ਨੂੰ ਲਗਾਤਾਰ ਕਾਪੀ ਕਰਨ ਦਾ ਕਾਰਨ ਬਣਦਾ ਹੈ ।
7:33 ਇੱਕ ਉਦਾਹਰਣ ਵੇਖਦੇ ਹਾਂ ।
7:38 testdir ਡਾਇਰੇਕਟਰੀ ਦੇ ਸਾਰੇ ਕੰਟੇਂਟ ਨੂੰ test ਨਾਮਕ ਡਾਇਰੇਕਟਰੀ ਵਿੱਚ ਕਾਪੀ ਕਰਨ ਦੀ ਕੋਸ਼ਿਸ਼ ਕਰੋ ।
7:48 ਉਸਦੇ ਲਈ ਸਾਨੂੰ cp testdir / test ਟਾਈਪ ਕਰਣਾ ਹੋਵੇਗਾ ਅਤੇ enter ਦਬਾਉਣਾ ਹੋਵੇਗਾ ।
8:02 ਜਿਵੇਂ ਕਿ ਤੁਸੀ ਆਉਟਪੁਟ ਮੈਸੇਜ ਵਿਚੋਂ ਵੇਖ ਸਕਦੇ ਹੋ ।
8:06 ਆਮ ਤੌਰ ਤੇ ਅਸੀ ਕੁੱਝ ਕੰਟੇਂਟ ਵਾਲੀ ਡਾਇਰੇਕਟਰੀ ਨੂੰ cp ਕਮਾਂਡ ਨਾਲ ਕਾਪੀ ਨਹੀਂ ਕਰ ਸਕਦੇ ।
8:14 ਪਰ (ਮਾਇਨਸ) - R ਆਪਸ਼ਨ ਦੀ ਵਰਤੋ ਕਰਕੇ , ਅਸੀ ਇਹ ਕਰ ਸਕਦੇ ਹਾਂ ।
8:19 ਹੁਣ ਅਸੀ cp - R testdir / test ਟਾਈਪ ਕਰਾਂਗੇ ਅਤੇ enter ਦਬਾਵਾਂਗੇ ।
8:36 ਫਾਇਲਾਂ ਹੁਣ ਕਾਪੀ ਹੋ ਚੁੱਕੀਆਂ ਹਨ , ਇਹ ਦੇਖਣ ਲਈ ਕਿ ਟੈਕਸਟ ਡਾਇਰੇਕਟਰੀ ਵਾਸਤਵ ਵਿੱਚ ਮੌਜੂਦ ਹੈ , ls ਟਾਈਪ ਕਰੋ ਅਤੇ enter ਦਬਾਓ।
8:47 ਜਿਵੇਂ ਕਿ ਤੁਸੀ ਵੇਖ ਸਕਦੇ ਹੋ test ਡਾਇਰੇਕਟਰੀ ਮੌਜੂਦ ਹੈ । ਸਕਰੀਨ ਨੂੰ ਸਾਫ਼ ਕਰੋ ।
8:57 test ਦੇ ਅੰਦਰ ਕੰਟੇਂਟ ਦੇਖਣ ਲਈ ls test ਟਾਈਪ ਕਰੋ ਅਤੇ enter ਦਬਾਓ।
9:08 ਤੁਸੀ test ਡਾਇਰੇਕਟਰੀ ਦੇ ਕੰਟੇਂਟਸ ਵੇਖ ਸਕਦੇ ਹੋ ।
9:13 ਹੁਣ ਅਸੀ ਵਾਪਸ ਸਲਾਇਡਸ ਉੱਤੇ ਚਲਦੇ ਹਾਂ ।
9:16 ਅਸੀਂ ਵੇਖਿਆ , ਜੇਕਰ ਇੱਕ ਫਾਇਲ ਦੂਸਰੀ ਫਾਇਲ ਵਿੱਚ ਕਾਪੀ ਹੁੰਦੀ ਹੈ ਜੋ ਕਿ ਪਹਿਲਾਂ ਤੋਂ ਹੀ ਮੌਜੂਦ ਹੈ , ਤਾਂ ਮੌਜੂਦਾ ਫਾਇਲ ਓਵਰਰਾਇਟ ਹੁੰਦੀ ਹੈ ।
9:25 ਹੁਣ ਕੀ ਹੋਵੇਗਾ ਜੇਕਰ ਅਸੀ ਇੱਕ ਮਹੱਤਵਪੂਰਣ ਫਾਇਲ ਨੂੰ ਅਨਜਾਨੇ ਵਿੱਚ ਓਵਰਰਾਇਟ ਕਰਦੇ ਹਾਂ ।
9:30 ਅਜਿਹਾ ਕੁੱਝ ਹੋਣ ਤੋਂ ਰੋਕਣ ਲਈ ਸਾਡੇ ਕੋਲ - b ਆਪਸ਼ਨ ਹੈ ।
9:36 ਇਹ ਹਰ ਇੱਕ ਮੌਜੂਦ ਫਾਇਲ ਦਾ ਬੈਕਅਪ ਬਣਾਉਂਦਾ ਹੈ ।
9:41 ਅਸੀ - i ( interactive ) ਆਪਸ਼ਨ ਦੀ ਵਰਤੋ ਵੀ ਕਰ ਸਕਦੇ ਹਾਂ । ਇਹ ਸਾਨੂੰ ਹਮੇਸ਼ਾ ਕਿਸੇ ਵੀ ਡੈਸਟੀਨੇਸ਼ਨ ਫਾਇਲ ਨੂੰ ਓਵਰਰਾਇਟ ਕਰਨ ਤੋਂ ਪਹਿਲਾਂ ਚੇਤਾਵਨੀ ਦਿੰਦਾ ਹੈ ।
9:54 ਚਲੋ ਹੁਣ ਵੇਖਦੇ ਹਾਂ ਕਿ mv ਕਮਾਂਡ ਕਿਵੇਂ ਕੰਮ ਕਰਦੀ ਹੈ ।
9:59 ਇਸਦੀ ਵਰਤੋ ਫਾਇਲਾਂ ਦੇ ਤਬਾਦਲੇ ਲਈ ਕੀਤੀ ਜਾਂਦੀ ਹੈ । ਹੁਣ ਵੇਖਦੇ ਹਾਂ ਕਿ ਇਹ ਕਿਵੇਂ ਲਾਭਦਾਇਕ ਹੈ ?
10:04 ਇਸ ਦੀਆਂ ਦੋ ਮੁੱਖ ਵਰਤੋ ਹਨ ।
10:07 ਇਸਦੀ ਵਰਤੋ ਫਾਇਲ ਜਾਂ ਡਾਇਰੇਕਟਰੀ ਨੂੰ ਦੁਬਾਰਾ ਨਾਮ ਦੇਣ ਲਈ ਕੀਤੀ ਜਾਂਦੀ ਹੈ ।
10:11 ਇਹ ਫਾਇਲਾਂ ਦੇ ਸਮੂਹ ਨੂੰ ਵਖਰੀ ਡਾਇਰੇਕਟਰੀ ਵਿੱਚ ਵੀ ਭੇਜਦੀ ਹੈ ।
10:17 mv , cp ਦੇ ਸਮਾਨ ਹੈ , ਜੋ ਅਸੀ ਪਹਿਲਾਂ ਹੀ ਵੇਖ ਚੁੱਕੇ ਹਾਂ । ਸੋ ਜਲਦੀ ਜਲਦੀ ਵੇਖਦੇ ਹਾਂ ਕਿ mv ਦੀ ਵਰਤੋ ਕਿਵੇਂ ਕੀਤੀ ਜਾ ਸਕਦੀ ਹੈ ।
10:29 ਅਸੀ ਟਰਮਿਨਲ ਖੋਲ੍ਹਦੇ ਹਾਂ ਅਤੇ $ mv test1 test2 ਟਾਈਪ ਕਰਦੇ ਹਾਂ ਅਤੇ enter ਦਬਾਉਂਦੇ ਹਾਂ ।
10:43 ਇਹ test1 ਨਾਮਕ ਫਾਇਲ ਜੋ ਹੋਮ ਡਾਇਰੇਕਟਰੀ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ, ਨੂੰ test2 ਨਾਮਕ ਨਵਾਂ ਨਾਮ ਦੇਵੇਗਾ।
10:52 ਜੇਕਰ test2 ਪਹਿਲਾਂ ਤੋਂ ਹੀ ਮੌਜੂਦ ਹੈ ਤਾਂ ਇਹ ਚੁੱਪਚਾਪ ਓਵਰਰਾਇਟ ਹੋ ਜਾਵੇਗੀ ।
11:00 ਜੇਕਰ ਅਸੀ ਫਾਇਲ ਦੇ ਓਵਰਰਾਇਟ ਹੋਣ ਤੋਂ ਪਹਿਲਾਂ ਚੇਤਾਵਨੀ ਚਾਹੁੰਦੇ ਹਾਂ ।
11:05 ਅਸੀ mv ਕਮਾਂਡ ਦੇ ਨਾਲ - i ਆਪਸ਼ਨ ਦੀ ਵਰਤੋ ਕਰ ਸਕਦੇ ਹਾਂ ।
11:10 ਮੰਣ ਲੋ ਕਿ ਸਾਡੇ ਕੋਲ anirban ਨਾਮਕ ਦੂਜੀ ਫਾਇਲ ਹੈ । ਇਸ ਫਾਇਲ ਨੂੰ ਵੀ ਅਸੀ test2 ਦੇ ਰੂਪ ਵਿੱਚ ਰੀਨਿਊ ਕਰਨਾ ਚਾਹੁੰਦੇ ਹਾਂ ।
11:20 ਅਸੀ mv - i anirban test2 ਟਾਈਪ ਕਰਾਂਗੇ ਅਤੇ enter ਦਬਾਵਾਂਗੇ ।
11:32 ਜਿਵੇਂ ਕਿ ਤੁਸੀ ਵੇਖ ਸਕਦੇ ਹੋ ਕਿ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕੀ test2 ਓਵਰਰਾਇਟ ਹੋਣੀ ਚਾਹੀਦੀ ਹੈ ਜਾਂ ਨਹੀਂ ।
11:41 ਜੇਕਰ ਅਸੀ y ਦਬਾਉਂਦੇ ਹਾਂ ਅਤੇ ਫਿਰ enter ਦਬਾਉਂਦੇ ਹਾਂ , ਤਾਂ ਫਾਇਲ ਵਾਸਤਵ ਵਿੱਚ ਓਵਰਰਾਇਟ ਹੋ ਜਾਵੇਗੀ ।
11:49 cp ਦੀ ਤਰਾਂ ਅਸੀ mv ਨੂੰ ਵਖ-ਵਖ ਫਾਇਲਾਂ ਦੇ ਨਾਲ ਵਰਤ ਸਕਦੇ ਹਾਂ , ਲੇਕਿਨ ਉਸ ਕੇਸ ਵਿੱਚ ਡੈਸਟੀਨੇਸ਼ਨ ਇੱਕ ਡਾਇਰੇਕਟਰੀ ਹੋਣੀ ਚਾਹੀਦੀ ਹੈ ।
11:58 ਅੱਗੇ ਵਧਣ ਤੋਂ ਪਹਿਲਾਂ , ਸਕਰੀਨ ਨੂੰ ਸਾਫ਼ ਕਰੋ ।
12:03 ਮੰਨ ਲੋ ਕਿ ਸਾਡੇ ਕੋਲ ਸਾਡੀ ਹੋਮ ਡਾਇਰੇਕਟਰੀ ਵਿੱਚ abc . txt , pop . txt ਅਤੇ push . txt ਨਾਮਕ ਤਿੰਨ ਫਾਇਲਾਂ ਹਨ ।
12:14 ਉਨ੍ਹਾਂ ਦੀ ਮੌਜੂਦਗੀ ਨੂੰ ਦੇਖਣ ਲਈ ls ਟਾਈਪ ਕਰੋ ਅਤੇ enter ਦਬਾਓ।
12:21 pop . txt , push . txt ਅਤੇ abc . txt ਫਾਇਲਾਂ ਇੱਥੇ ਹਨ , ਸਕਰੀਨ ਨੂੰ ਸਾਫ਼ ਕਰੋ ।
12:36 ਹੁਣ ਅਸੀ ਇਹਨਾ ਤਿੰਨ ਫਾਇਲਾਂ ਨੂੰ testdir ਨਾਮਕ ਡਾਇਰੇਕਟਰੀ ਵਿੱਚ ਭੇਜਣਾ ਚਾਹੁੰਦੇ ਹਾਂ ।
12:46 ਸਾਨੂੰ ਕੀ ਕਰਨ ਦੀ ਜ਼ਰੂਰਤ ਹੈ ਕਿ mv abc . txt pop . txt push . txt ਅਤੇ ਫਿਰ ਡੈਸਟੀਨੇਸ਼ਨ ਫੋਲਡਰ ਦਾ ਨਾਮ ਟਾਈਪ ਕਰੋ , ਜੋ ਕਿ testdir ਹੈ ਅਤੇ enter ਦਬਾਓ ।
13:14 ਉਨ੍ਹਾਂ ਨੂੰ ਦੇਖਣ ਲਈ ls testdir ਟਾਈਪ ਕਰੋ ਅਤੇ enter ਦਬਾਓ।
13:20 ਤੁਸੀ abc , pop ਅਤੇ push . txt ਫਾਇਲਾਂ ਵੇਖ ਸਕਦੇ ਹੋ ।
13:27 ਹੁਣ mv ਵਿੱਚ ਕੁੱਝ ਆਪਸ਼ਨਸ ਵੇਖਦੇ ਹਾਂ , ਪਹਿਲਾਂ ਸਲਾਇਡਸ ਉੱਤੇ ਵਾਪਸ ਚਲਦੇ ਹਾਂ ।
13:37 mv ਕਮਾਂਡ ਵਿੱਚ - b ਜਾਂ –backup ਆਪਸ਼ਨ ਉਪਲੱਬਧ ਹੈ । ਇਹ ਹਰ ਇੱਕ ਫਾਇਲ ਨੂੰ ਓਵਰਰਾਇਟ ਹੋਣ ਤੋਂ ਪਹਿਲਾਂ ਡੈਸਟੀਨੇਸ਼ਨ ਵਿੱਚ ਬੈਕਅਪ ਕਰੇਗਾ ।
13:48 - i ਆਪਸ਼ਨ ਜਿਸਨੂੰ ਅਸੀਂ ਪਹਿਲਾਂ ਹੀ ਵੇਖਿਆ , ਕਿਸੇ ਵੀ ਡੈਸਟੀਨੇਸ਼ਨ ਫਾਇਲ ਦੇ ਓਵਰਰਾਇਟ ਹੋਣ ਤੋਂ ਪਹਿਲਾਂ ਸਾਨੂੰ ਚਿਤਾਵਨੀ ਦਿੰਦਾ ਹੈ ।
13:58 ਅਗਲੀ ਕਮਾਂਡ ਜੋ ਅਸੀ ਵੇਖਾਂਗੇ , ਉਹ rm ਕਮਾਂਡ ਹੈ । ਇਸ ਕਮਾਂਡ ਦੀ ਵਰਤੋ ਫਾਇਲਾਂ ਨੂੰ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ ।
14:06 ਟਰਮਿਨਲ ਉੱਤੇ ਵਾਪਸ ਜਾਓ ਅਤੇ ls testdir ਟਾਈਪ ਕਰੋ ।
14:15 ਅਸੀ faq.txt ਨਾਮਕ ਮੌਜੂਦਾ ਫਾਇਲ ਨੂੰ ਵੇਖ ਸਕਦੇ ਹਾਂ । ਮੰਨ ਲੋ ਕਿ ਅਸੀ ਇਸਨੂੰ ਡਿਲੀਟ ਕਰਨਾ ਚਾਹੁੰਦੇ ਹਾਂ ।
14:23 ਇਸਦੇ ਲਈ , ਅਸੀ $ rm testdir / faq.txt ਟਾਈਪ ਕਰਾਂਗੇ ਅਤੇ enter ਦਬਾਵਾਂਗੇ ।
14:37 ਇਹ ਕਮਾਂਡ faq.txt ਫਾਇਲ ਨੂੰ / testdir ਡਾਇਰੇਕਟਰੀ ਵਿਚੋਂ ਹਟਾ ਦੇਵੇਗੀ ।
14:46 ਇਹ ਦੇਖਣ ਲਈ ਕਿ ਫਾਇਲ ਵਾਸਤਵ ਵਿੱਚ ਹਟੀ ਹੈ ਜਾਂ ਨਹੀਂ । ਦੁਬਾਰਾ ls testdir ਟਾਈਪ ਕਰੋ ਅਤੇ enter ਦਬਾਓ।
15:00 ਅਸੀ ਹੁਣ ਫਾਇਲ faq.txt ਨਹੀਂ ਵੇਖ ਸਕਦੇ ।
15:05 ਅਸੀ rm ਕਮਾਂਡ ਨੂੰ ਵੱਖ-ਵੱਖ ਫਾਇਲਾਂ ਦੇ ਨਾਲ ਵੀ ਇਸਤੇਮਾਲ ਕਰ ਸਕਦੇ ਹਾਂ ।
15:10 testdir ਡਾਇਰੇਕਟਰੀ ਵਿੱਚ ਦੋ ਫਾਇਲਾਂ ਹਨ abc2 ਅਤੇ abc1 ।
15:17 ਮੰਨੋ ਲੋ ਕਿ ਅਸੀ abc1 ਅਤੇ abc2 ਫਾਇਲਾਂ ਨੂੰ ਹਟਾਉਣਾ ਚਾਹੁੰਦੇ ਹਾਂ ।
15:23 ਇਸਦੇ ਲਈ ਅਸੀ rm testdir / abc1 testdir / abc2 ਟਾਈਪ ਕਰਾਂਗੇ ਅਤੇ enter ਦਬਾਵਾਂਗੇ ।
15:45 ਇਹ abc1 ਅਤੇ abc2 ਫਾਇਲਾਂ ਨੂੰ testdir ਡਾਇਰੇਕਟਰੀ ਵਿਚੋਂ ਹਟਾ ਦੇਵੇਗਾ ।
15:53 ਇਹ ਫਾਇਲਾਂ ਹਟੀਆਂ ਹਨ ਜਾਂ ਨਹੀਂ ਇਹ ਦੇਖਣ ਲਈ ਦੁਬਾਰਾ ls testdir ਟਾਈਪ ਕਰੋ । abc1 ਅਤੇ abc2 ਫਾਇਲਾਂ ਮੌਜੂਦ ਨਹੀਂ ਹਨ ।
16:07 ਅੱਗੇ ਵਧਣ ਤੋਂ ਪਹਿਲਾਂ ਸਕਰੀਨ ਨੂੰ ਸਾਫ਼ ਕਰੋ ।
16:14 ਹੁਣ ਸਲਾਇਡਸ ਉੱਤੇ ਵਾਪਸ ਜਾਂਦੇ ਹਾਂ ।
16:18 ਚਲੋ ਅਸੀਂ ਹੁਣੇ ਜੋ ਕਿਹਾ ਉਸਦਾ ਸਾਰ ਕਰਦੇ ਹਾਂ ।
16:20 ਉਹ ਇਹ ਕਿ ਇੱਕ ਸਿੰਗਲ ਫਾਇਲ ਨੂੰ ਡਿਲੀਟ ਕਰਨ ਲਈ ਅਸੀ rm ਲਿਖਦੇ ਹਾਂ ਅਤੇ ਫਿਰ ਫਾਇਲ ਦਾ ਨਾਮ ।
16:27 ਵੱਖ-ਵੱਖ ਫਾਇਲਾਂ ਨੂੰ ਡਿਲੀਟ ਕਰਨ ਲਈ ਅਸੀ rm ਲਿਖਦੇ ਹਾਂ ਅਤੇ ਉਨ੍ਹਾਂ ਵੱਖ-ਵੱਖ ਫਾਇਲਾਂ ਦਾ ਨਾਮ ਜੋ ਅਸੀ ਡਿਲੀਟ ਕਰਨਾ ਚਾਹੁੰਦੇ ਹਾਂ ।
16:34 ਹੁਣ rm ਕਮਾਂਡ ਦੇ ਕੁੱਝ ਆਪਸ਼ਨਸ ਨੂੰ ਵੇਖਦੇ ਹਾਂ ।
16:40 ਕਦੇ - ਕਦੇ ਫਾਇਲ ਸੁਰੱਖਿਅਤ ਹੁੰਦੀਆਂ ਹਨ ਜੋ rm ਦੀ ਵਰਤੋ ਕਰਕੇ ਵੀ ਡਿਲੀਟ ਨਹੀਂ ਹੁੰਦੀਆਂ । ਇਸ ਕੇਸ ਵਿੱਚ ਸਾਡੇ ਕੋਲ - f ਆਪਸ਼ਨ ਹੈ , ਜਿਸਦੀ ਵਰਤੋ ਫਾਇਲ ਨੂੰ ਡਿਲੀਟ ਕਰਨ ਲਈ ਕੀਤੀ ਜਾ ਸਕਦੀ ਹੈ ।
16:57 ਇੱਕ ਹੋਰ ਆਮ ਆਪਸ਼ਨ ਹੈ - r ਆਪਸ਼ਨ । ਚੱਲੋ ਵੇਖਦੇ ਹਾਂ ਕਿ ਇਹ ਆਪਸ਼ਨ ਕਿੱਥੇ ਲਾਭਦਾਇਕ ਹੈ ।
17:07 ਟਰਮਿਨਲ ਉੱਤੇ ਵਾਪਸ ਜਾਂਦੇ ਹਾਂ ।
17:12 ਆਮ ਤੌਰ ਤੇ ਡਾਇਰੇਕਟਰੀ ਡਿਲੀਟ ਕਰਨ ਲਈ rm ਕਮਾਂਡ ਦੀ ਵਰਤੋ ਨਹੀਂ ਕਰਦੇ ਹਨ , ਉਸਦੇ ਲਈ ਸਾਡੇ ਕੋਲ rmdir ਕਮਾਂਡ ਹੈ ।
17:21 ਲੇਕਿਨ rmdir ਕਮਾਂਡ ਡਾਇਰੇਕਟਰੀ ਨੂੰ ਸਿਰਫ ਉਦੋਂ ਡਿਲੀਟ ਕਰਦੀ ਹੈ , ਜਦੋਂ ਉਹ ਖਾਲੀ ਹੁੰਦੀ ਹੈ ।
17:27 ਜੇਕਰ ਸਾਨੂੰ ਇੱਕ ਡਾਇਰੇਕਟਰੀ ਡਿਲੀਟ ਕਰਨੀ ਹੈ ਜਿਸ ਵਿੱਚ ਕਈ ਫਾਇਲਾਂ ਅਤੇ ਉਪ ਡਾਇਰੇਕਟਰੀ ਮੌਜੂਦ ਹਨ ਤਾਂ ਅਸੀ ਕੀ ਕਰਾਂਗੇ ।
17:35 rm ਕਮਾਂਡ ਨਾਲ ਇਸਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ।
17:38 ਚਲੋ ਟਾਈਪ ਕਰਦੇ ਹਾਂ rm ਅਤੇ ਡਾਇਰੇਕਟਰੀ ਜੋ ਅਸੀ ਡਿਲੀਟ ਕਰਨਾ ਚਾਹੁੰਦੇ ਹਾਂ ਜੋ ਕਿ testdir ਹੈ ਅਤੇ enter ਦਬਾਉਂਦੇ ਹਾਂ।
17:47 ਆਉਟਪੁਟ ਮੈਸੇਜ ਵਿਚ ਅਸੀ ਵੇਖ ਸਕਦੇ ਹਾਂ ਕਿ ਅਸੀ testdir ਨੂੰ ਡਿਲੀਟ ਕਰਨ ਲਈ rm ਡਾਇਰੇਕਟਰੀ ਦੀ ਵਰਤੋ ਨਹੀਂ ਕਰ ਸਕਦੇ ।
17:55 ਲੇਕਿਨ ਜੇਕਰ ਅਸੀ - r ਅਤੇ - f ਆਪਸ਼ਨ ਜੋੜਦੇ ਹਾਂ ਤਾਂ ਅਸੀ ਅਜਿਹਾ ਕਰ ਸਕਦੇ ਹਾਂ ।
18:03 rm - rf testdir ਦਬਾਓ ਅਤੇ ਫਿਰ enter ਦਬਾਓ।
18:16 ਹੁਣ testdir ਡਾਇਰੇਕਟਰੀ ਸਫਲਤਾਪੂਰਵਕ ਡਿਲੀਟ ਹੋ ਚੁੱਕੀ ਹੈ ।
18:22 ਅਗਲੀ ਕਮਾਂਡ ਪੜ੍ਹਨ ਲਈ ਸਲਾਇਡਸ ਉੱਤੇ ਵਾਪਸ ਜਾਓ ।
18:27 cmp ਕਮਾਂਡ ।
18:29 ਕਦੇ - ਕਦੇ ਸਾਨੂੰ ਇਹ ਜਾਂਚਣ ਦੀ ਲੋੜ ਹੁੰਦੀ ਹੈ ਕਿ ਜੇਕਰ ਦੋ ਫਾਇਲਾਂ ਸਮਾਨ ਹਨ । ਜੇਕਰ ਉਹ ਸਮਾਨ ਹਨ ਤਾਂ ਅਸੀ ਉਨ੍ਹਾਂ ਵਿਚੋਂ ਇੱਕ ਡਿਲੀਟ ਕਰ ਸਕਦੇ ਹਾਂ ।
18:37 ਅਤੇ ਅਸੀ ਵੇਖਣਾ ਚਾਹੁੰਦੇ ਹਾਂ ਕਿ ਕੀ ਪਿਛਲੇ ਵਰਜਨ ਤੋਂ ਬਾਅਦ ਫਾਇਲ ਬਦਲ ਗਈ ਹੈ ਜਾਂ ਨਹੀਂ ।
18:44 ਇਨ੍ਹਾਂ ਲਈ ਅਤੇ ਕਈ ਹੋਰ ਉਦੇਸ਼ਾਂ ਦੇ ਲਈ , ਅਸੀ cmp ਕਮਾਂਡ ਦੀ ਵਰਤੋ ਕਰ ਸਕਦੇ ਹਾਂ ।
18:49 ਇਹ ਦੋ ਫਾਇਲਾਂ ਦੀ ਬਾਇਟ - ਦਰ - ਬਾਇਟ ਤੁਲਣਾ ਕਰਦੀ ਹੈ ।
18:54 file1 ਅਤੇ file2 ਦੀ ਤੁਲਣਾ ਕਰਨ ਦੇ ਲਈ , ਸਾਨੂੰ cmp file1 file2 ਲਿਖਣਾ ਹੋਵੇਗਾ ।
19:03 ਜੇਕਰ ਦੋ ਫਾਇਲਾਂ ਵਿੱਚ ਇੱਕੋ ਸਮਾਨ ਕੰਟੇਂਟ ਹਨ ਤਾਂ ਕੋਈ ਵੀ ਮੈਸੇਜ ਨਹੀਂ ਵਿਖਾਇਆ ਜਾਵੇਗਾ ।
19:11 ਕੇਵਲ ਪ੍ਰੋਂਪਟ ਪ੍ਰਿੰਟ ਹੋਵੇਗਾ ।
19:14 ਜੇਕਰ ਉਨ੍ਹਾਂ ਦੇ ਕੰਟੇਂਟਸ ਵਿੱਚ ਭਿੰਨਤਾ ਹੈ ਤਾਂ ਟਰਮਿਨਲ ਉੱਤੇ ਪਹਿਲੇ ਮਿਸਮੈਚ ਦਾ ਸਥਾਨ ਪ੍ਰਿੰਟ ਹੋਵੇਗਾ ।
19:25 ਵੇਖਦੇ ਹਾਂ , cmp ਕਿਵੇਂ ਕੰਮ ਕਰਦਾ ਹੈ । ਸਾਡੇ ਕੋਲ ਸਾਡੀ ਹੋਮ ਡਾਇਰੇਕਟਰੀ ਵਿੱਚ sample1 ਅਤੇ sample2 ਨਾਮਕ ਦੋ ਫਾਇਲਾਂ ਹਨ ।
19:35 ਵੇਖਦੇ ਹਾਂ , ਉਨ੍ਹਾਂ ਵਿੱਚ ਕੀ ਹੈ ?
19:38 cat sample1 ਟਾਈਪ ਕਰੋ ਅਤੇ enter ਦਬਾਓ। ਇਸ ਵਿੱਚ “This is a Linux file to test the cmp command” ਟੈਕਸਟ ਹੈ ।
19:50 ਦੂਸਰੀ ਫਾਇਲ sample2 ਵਿੱਚ ਟੇਕਸਟ ਹੋਵੇਗਾ ਅਤੇ ਇਸਨੂੰ ਦੇਖਣ ਲਈ ਅਸੀ cat sample2 ਟਾਈਪ ਕਰਾਂਗੇ ਅਤੇ enter ਦਬਾਵਾਂਗੇ ।
20:00 ਇਸ ਵਿੱਚ “This is a Unix file to test the cmp command” ਟੈਕਸਟ ਹੋਵੇਗਾ ।
20:06 ਹੁਣ ਅਸੀ cmp ਕਮਾਂਡ ਨੂੰ ਇਹਨਾ ਦੋ ਫਾਇਲਾਂ ਉੱਤੇ ਲਾਗੂ ਕਰਾਂਗੇ ।
20:11 ਅਸੀ cmp sample1 sample2 ਲਿਖਾਂਗੇ ਅਤੇ enter ਦਬਾਵਾਂਗੇ ।
20:23 ਜਿਵੇਂ ਕਿ ਅਸੀ ਵੇਖ ਸਕਦੇ ਹਾਂ ਕਿ sample1 ਅਤੇ sample2 ਦੋ ਫਾਇਲਾਂ ਵਿੱਚ ਪਹਿਲਾ ਅੰਤਰ ਦੱਸਿਆ ਗਿਆ ਹੈ ।
20:32 ਅਗਲੀ ਕਮਾਂਡ ਉੱਤੇ ਜਾਣ ਤੋਂ ਪਹਿਲਾਂ ਸਕਰੀਨ ਨੂੰ ਸਾਫ਼ ਕਰੋ ।
20:38 ਅਗਲੀ ਕਮਾਂਡ , ਜੋ ਅਸੀ ਵੇਖਾਂਗੇ ਉਹ ਹੈ wc ਕਮਾਂਡ ।
20:43 ਇਸ ਕਮਾਂਡ ਦੀ ਵਰਤੋ ਫਾਇਲ ਵਿੱਚ ਲਾਇਨਾ , ਸ਼ਬਦ ਅਤੇ ਅੱਖਰਾਂ ਦੀ ਗਿਣਤੀ ਕਰਨ ਲਈ ਕੀਤੀ ਜਾਂਦੀ ਹੈ ।
20:50 ਸਾਡੇ ਕੋਲ ਸਾਡੀ ਹੋਮ ਡਾਇਰੇਕਟਰੀ ਵਿੱਚ sample3 ਨਾਮਕ ਫਾਇਲ ਹੈ ।
20:56 ਇਸਦੇ ਕੰਟੇਂਟ ਨੂੰ ਦੇਖਣ ਦੇ ਲਈ , ਅਸੀ cat sample3 ਟਾਈਪ ਕਰਾਂਗੇ ਅਤੇ enter ਦਬਾਵਾਂਗੇ ।
21:05 sample3 ਦੇ ਕੰਟੇਂਟ ਇਹ ਹੈ ।
21:10 ਹੁਣ ਇਸ ਫਾਇਲ ਉੱਤੇ wc ਕਮਾਂਡ ਦੀ ਵਰਤੋ ਕਰਦੇ ਹਾਂ ।
21:14 ਇਸਦੇ ਲਈ ਅਸੀ wc sample3 ਲਿਖਾਂਗੇ ਅਤੇ enter ਦਬਾਵਾਂਗੇ ।
21:25 ਕਮਾਂਡ ਦਰਸਾਉਂਦੀ ਹੈ ਕਿ ਉਸ ਫਾਇਲ ਵਿੱਚ 6 ਲਾਇਨਾ , 67 ਸ਼ਬਦ , ਅਤੇ 385 ਅੱਖਰ ਹਨ ।
21:38 ਇਹ ਕੁੱਝ ਕਮਾਂਡਾਂ ਸਨ ਜਿਨ੍ਹਾਂ ਨੇ ਸਾਨੂੰ ਫਾਇਲਾਂ ਦੇ ਨਾਲ ਕੰਮ ਕਰਨ ਵਿੱਚ ਮਦਦ ਕੀਤੀ ।
21:43 ਇੱਥੇ ਹੋਰ ਵੀ ਕਈ ਸਾਰੀਆਂ ਕਮਾਂਡਾਂ ਹਨ । ਇਸਦੇ ਇਲਾਵਾ ਹਰ ਇੱਕ ਕਮਾਂਡ ਜੋ ਅਸੀਂ ਵੇਖੀ , ਉਸ ਵਿੱਚ ਕਈ ਹੋਰ ਆਪਸ਼ਨਸ ਹਨ ।
21:51 ਮੈਂ ਤੁਹਾਨੂੰ man ਕਮਾਂਡ ਦੀ ਵਰਤੋ ਕਰਕੇ , ਉਨ੍ਹਾਂ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਉਤਸ਼ਾਹਿਤ ਕਰਦਾ ਹਾਂ ।
22:00 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਚੁੱਕੇ ਹਾਂ ।
22:04 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
22:17 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
22:34 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Devraj, Harmeet