Difference between revisions of "Jmol-Application/C4/Animation-using-Script-Commands/Punjabi"

From Script | Spoken-Tutorial
Jump to: navigation, search
(Created page with "{| Border = 1 |”Time” | “Narration” |- | 00:01 | ਸਤਿ ਸ਼੍ਰੀ ਅਕਾਲ ਦੋਸਤੋ, “Animation using Script Commands” ‘ਤੇ ਇਸ ਟ...")
 
 
Line 342: Line 342:
 
|-  
 
|-  
 
| 08:32
 
| 08:32
| ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
+
| ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
  
 
|-  
 
|-  

Latest revision as of 11:00, 15 March 2018

”Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, “Animation using Script Commands” ‘ਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀਂ Jmol ਸਕਰਿਪਟ ਕਮਾਂਡਸ ਦੀ ਵਰਤੋਂ ਕਰਕੇ ਐਨੀਮੇਸ਼ਨਸ ਨੂੰ ਦਿਖਾਉਣਾ ਸਿੱਖਾਂਗੇ ।
00:12 ਪ੍ਰਦਰਸ਼ਨ ਜਾਂ ਦਰਸਾਉਣ ਦੇ ਲਈ ਉਦਾਹਰਣ ਵਿੱਚ ਅਸੀਂ ‘ethane’ ਅਤੇ ‘hemoglobin’ ਦੇ ਮਾਡਲਸ ਦੀ ਵਰਤੋਂ ਕਰਾਂਗੇ ।
00:19 ਹੇਠ ਲਿਖੇ ਕੀਵਰਡਸ ਦੇ ਨਾਲ ‘Jmol’ ਸਕਰਿਪਟ ਕਮਾਂਡਸ ਐਨੀਮੇਸ਼ਨਸ ਲਈ ਵਰਤੀ ਜਾਵੇਗੀ
00:24 ‘Move, delay, slab, loop’ ਅਤੇ ‘capture’
00:30 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਲਈ ਤੁਹਾਨੂੰ ਹਾਈ ਸਕੂਲ ਕੈਮਿਸਟਰੀ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ‘Jmol’ ਵਿੰਡੋ ਦੇ ਓਪਰੇਸ਼ਨਸ ਤੋਂ ਜਾਣੂ ਹੋਣਾ ਚਾਹੀਦਾ ਹੈ ।
00:39 ਜੇ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਜਾਓ ।
00:44 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ ਉਬੰਟੁ ਵਰਜ਼ਨ 14.10
00:51 Jmol ਵਰਜ਼ਨ 14.1.11 ਅਤੇ Java ਵਰਜ਼ਨ 7
00:58 ਇਹ ਸਲਾਇਡ ਵਿਸਥਾਰ ਵਿੱਚ ਹਰੇਕ ਐਨੀਮੇਸ਼ਨ ਕਮਾਂਡ ਦੇ ਫੰਕਸ਼ਨ ਨੂੰ ਦਿਖਾਉਂਦੀ ਹੈ ।
01:03 ‘move’ ਕਮਾਂਡ ਤੁਹਾਨੂੰ ਇੱਕ ਦਿੱਤੇ ਗਏ ਸਮੇਂ ਅੰਤਰਾਲ ਵਿੱਚ ਇੱਕ ਮਾਡਲ ਨੂੰ ਰੋਟੇਟ, ਜੂਮ ਅਤੇ ਟਰਾਂਸਲੇਟ ਕਰਨ ਦੀ ਆਗਿਆ ਦਿੰਦੀ ਹੈ ।
01:11 ‘delay’ ਕਮਾਂਡ ਦਿੱਤੇ ਗਏ ਸੈਕਿੰਡਸ ਲਈ ਇੱਕ ਸਕਰਿਪਟ ਨੂੰ ਪੌਜ਼ ਕਰਨ ਅਰਥ ਰੋਕਣ ਵਿੱਚ ਵਰਤੀ ਜਾਂਦੀ ਹੈ ।
01:17 ‘Slab’ ਕਮਾਂਡ ਪੈਨਲ ‘ਤੇ ਦਿਸਣ ਵਾਲੀ ਅਣੂ ਜਾਂ ਸੂਖਮ ਦੀ ਪਰਸੈਂਟਜ ਨੂੰ ਕੰਟਰੋਲ ਕਰਨ ਵਿੱਚ ਵਰਤੀ ਜਾਂਦੀ ਹੈ ।
01:23 ‘loop’ ਕਮਾਂਡ ਵਿਕਲਪਿਕ ਸਮੇਂ ਅੰਤਰਾਲ ਦੇ ਨਾਲ ਸਕਰਿਪਟ ਨੂੰ ਸ਼ੁਰੂ ਤੋਂ ਦੁਆਰਾ ਸ਼ੁਰੂ ਕਰਦੀ ਹੈ ।
01:30 ‘capture’ ਕਮਾਂਡ ਐਨੀਮੇਟੇਡ GIF ਫ਼ਾਇਲਸ ਦੇ ਰੂਪ ਵਿੱਚ ਐਨੀਮੇਸ਼ਨ ਨੂੰ ਕੈਪਚਰ ਕਰਦੀ ਹੈ ।
01:36 ‘Jmol’ ਸਕਰਿਪਟ ਕਮਾਂਡ ‘ਤੇ ਜ਼ਿਆਦਾ ਜਾਣਕਾਰੀ ਲਈ Jmol ਇੰਟਰੈਕਟਿਵ ਸਕਰਿਪਟ ਡੌਕੂਮੈਂਟੇਸ਼ਨ ਦੇ ਵੈੱਬ ਪੇਜ਼ ‘ਤੇ ਜਾਓ ।
01:44 ਹੁਣ ‘Jmol’ ਵਿੰਡੋ ਖੋਲ੍ਹਦੇ ਹਾਂ ਅਤੇ ‘move’ ਕਮਾਂਡ ਦੀ ਵਰਤੋਂ ਕਰਕੇ ਇੱਕ ਐਨੀਮੇਸ਼ਨ ਦਿਖਾਉਂਦੇ ਹਾਂ ।
01:50 ਅਸੀਂ ‘ethane’ ਨੂੰ ਉਦਾਹਰਣ ਦੀ ਤਰ੍ਹਾਂ ਵਰਤੋਂ ਕਰਕੇ ਇੱਕ ਸਰਲ ‘move’ ਕਮਾਂਡ ਦੇ ਨਾਲ ਸ਼ੁਰੂ ਕਰਾਂਗੇ ।
01:55 ‘model kit’ ਮੈਨਿਊ ਦੀ ਵਰਤੋਂ ਕਰਕੇ ‘ethane’ ਦਾ ਮਾਡਲ ਬਣਾਓ ।
01:59 ‘model kit’ ਆਇਕਨ ‘ਤੇ ਕਲਿਕ ਕਰੋ, ਸਕਰੀਨ ‘ਤੇ ‘ਮੀਥੇਨ’ ਦਾ ਮਾਡਲ ਦਿਸਦਾ ਹੈ ।
02:06 ‘hydrogen’ ‘ਤੇ ਕਲਿਕ ਕਰੋ । ਹੁਣ ਸਕਰੀਨ ‘ਤੇ ਸਾਡੇ ਕੋਲ ਈਥੇਨ ਦਾ ਮਾਡਲ ਹੈ ।
02:13 ਫ਼ਾਇਲ ਮੈਨਿਊ ਦੀ ਵਰਤੋਂ ਕਰਕੇ ਕੰਸੋਲ ਖੋਲੋ ।
02:17 ਪ੍ਰੌਮਪਟ ‘ਤੇ ਹੇਠ ਦਿੱਤੀ ਕਮਾਂਡ ਟਾਈਪ ਕਰੋ ।
02:21 ਕਮਾਂਡ ਲਾਈਨ ਸ਼ਬਦ ‘move’ ਦੇ ਨਾਲ ਸ਼ੁਰੂ ਹੁੰਦਾ ਹੈ
02:24 ਉਸਦੇ ਬਾਅਦ ਉਹ ਨੰਬਰਸ ਆਉਂਦੇ ਹਨ ਜੋ ਐਨੀਮੇਸ਼ਨ ਪੈਰਾਮੀਟਰਸ ਦੇ ਇੱਕ ਸੈੱਟ ਨੂੰ ਮਾਪਣ ਲਈ ਹਨ ।
02:29 ‘move’ ਕਮਾਂਡ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ।

‘move’ ਕਮਾਂਡ ਵਿੱਚ ਨੌਂ ਪੈਰਾਮੀਟਰਸ ਹਨ ।

02:36 ਪਹਿਲੇ ਤਿੰਨ ਪੈਰਾਮੀਟਰਸ X, Y ਅਤੇ Z ਐਕਸੀਸ ਦੇ ਚਾਰੇ ਪਾਸੇ ਰੋਟੇਸ਼ਨ ਹਨ ।

ਚੌਥਾ ‘zoom modifier’ ਹੈ, ਜੋ ਪੌਜੀਟਿਵ ਜਾਂ ਨੇਗੇਟਿਵ ਨੰਬਰਾਂ ਵਿੱਚ ਦਰਸਾਇਆ ਜਾਂਦਾ ਹੈ ।

02:48 ਜੂਮ ਇਨ ਲਈ ਪੌਜੀਟਿਵ ਅਤੇ ਜੂਮ ਆਉਟ ਲਈ ਨੇਗੇਟਿਵ ।
02:52 ਅਗਲੇ ਤਿੰਨ ਪੈਰਾਮੀਟਰਸ ਤਿੰਨੇ ਐਕਸੀਸ ‘ਤੇ ਤਬਦੀਲੀ ਦਿਖਾਉਂਦੇ ਹਨ ।
02:57 ਅੱਠਵਾਂ ‘slab’ ਪੈਰਾਮੀਟਰ ਹੈ । ਸਲੈਬ ਅਣੂ ਜਾਂ ਸੂਖਮ ਦੇ ‘ਹਿੱਸੇ’ ਕਰਦਾ ਹੈ ।
03:03 ਇਹ ਪਰਮਾਣੂਆਂ ਨੂੰ ਇੱਕ ਖਾਸ ਡੂੰਘਾਈ ਤੱਕ ਹਟਾਉਂਦਾ ਹੈ ਤਾਂ ਕਿ ਅੰਦਰੂਨੀ ਵਿਸ਼ੇਸ਼ਤਾਵਾਂ ਨੂੰ ਆਸਾਨੀ ਨਾਲ ਵੇਖਿਆ ਜਾ ਸਕੇ ।
03:10 ਪੈਰਾਮੀਟਰ 9, ਸੈਕਿੰਡਸ ਵਿੱਚ ਸਮਾਂ ਹੈ, ਜੋ ‘move’ ਕਮਾਂਡ ਨੂੰ ਚਲਾਉਣ ਲਈ ਵਰਤਿਆ ਜਾਂਦਾ ਹੈ ।
03:17 ‘Jmol’ ਪੈਨਲ ‘ਤੇ ਵਾਪਸ ਜਾਓ ।
03:20 ਐਂਟਰ ਦਬਾਓ ਅਤੇ ਪੈਨਲ ਨੂੰ ਵੇਖੋ ।
03:25 ਅਸੀਂ ਮੌਜੂਦਾ ਐਨੀਮੇਸ਼ਨ ਵਿੱਚ ਅਤੇ ਕਮਾਂਡਸ ਜੋੜ ਕੇ ਇਸਨੂੰ ਜ਼ਿਆਦਾ ਦਿਲਚਸਪ ਬਣਾ ਸਕਦੇ ਹਾਂ ।
03:31 ਪਿਛਲੀ ਕਮਾਂਡ ਪ੍ਰਾਪਤ ਕਰਨ ਲਈ ਕੀਬੋਰਡ ‘ਤੇ ਅਪ ਐਰੋ ਕੀ ਦਬਾਓ ।
03:36 ਸੈਮੀਕੋਲਨ ਦੇ ਬਾਅਦ ਟਾਈਪ ਕਰੋ ‘delay’ ਸਪੇਸ 2
03:41 ਅਗਲੀ ਕਮਾਂਡ ਚਲਾਉਣ ਤੋਂ ਪਹਿਲਾਂ ਇੱਥੇ ‘delay’ ਕਮਾਂਡ ਸਕਰਿਪਟ ਨੂੰ 2 ਸੈਕਿੰਡਸ ਲਈ ਰੋਕਦੀ ਹੈ ।
03:48 ਫਿਰ ਇਸ ‘delay’ ਕਮਾਂਡ ਦੇ ਬਾਅਦ ਇੱਕ ਹੋਰ ‘move’ ਕਮਾਂਡ ਟਾਈਪ ਕਰੋ ।
03:52 ਹਰੇਕ ਕੀਵਰਡ ਕਮਾਂਡ ਦੇ ਅਖੀਰ ਵਿੱਚ ਇੱਕ ‘ਸੈਮੀਕੋਲਨ’ ਲਗਾਉਣਾ ਨਾ ਭੁੱਲੋ । ਐਂਟਰ ਦਬਾਓ । ਪੈਨਲ ਨੂੰ ਵੇਖੋ ।
04:06 ਅਸੀਂ ਇਸ ਐਨੀਮੇਸ਼ਨ ਦੇ ਦੌਰਾਨ ਪਰਮਾਣੂਆਂ ਦਾ ਰੰਗ ਵੀ ਬਦਲ ਸਕਦੇ ਹਾਂ ।
04:10 ਪਿਛਲੀ ਕਮਾਂਡ ਲਈ ਦੁਆਰਾ ਅਪ ਐਰੋ ਕੀ ਦਬਾਓ ।
04:15 ਕਮਾਂਡ ਨੂੰ ਐਡਿਟ ਕਰੋ ਜਿਵੇਂ ਇੱਥੇ ਅਸੀਂ ਕੰਸੋਲ ‘ਤੇ ਦਿਖਾਇਆ ਹੈ ।
04:19 ਹਾਈਡਰੋਜਨਸ ਅਤੇ ਕਾਰਬਨਸ ਦੇ ਰੰਗ ਨੂੰ ਬਦਲਣ ਲਈ ‘select’ ਕੀਵਰਡਸ ਦੀ ਵਰਤੋਂ ਕਰੋ । ਐਂਟਰ ਦਬਾਓ ।
04:27 ਦੁਆਰਾ ਪੈਨਲ ਨੂੰ ਵੇਖੋ ।
04:34 ਅਣੂ ਜਾਂ ਸੂਖਮ ਦੇ ਕੁੱਝ ਹਿੱਸਿਆ ਨੂੰ ਦ੍ਰਿਸ਼ ਅਤੇ ਅਦ੍ਰਿਸ਼ ਕਰਨ ਲਈ ‘slab’ ਕਮਾਂਡ ਜੋੜੋ ।
04:41 ਦੁਆਰਾ ਅਪ ਐਰੋ ਕੀ ਦਬਾਓ ਅਤੇ ਕੰਸੋਲ ‘ਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਪਿਛਲੀ ਕਮਾਂਡ ਨੂੰ ਐਡਿਟ ਕਰੋ ।
04:47 ‘select’ ਕਮਾਂਡ ਦੇ ਬਾਅਦ ਟਾਈਪ ਕਰੋ ‘slab on’
04:51 ਕਮਾਂਡ ਦੇ ਅਖੀਰ ਵਿੱਚ ਟਾਈਪ ਕਰੋ slab off
04:55 ਐਂਟਰ ਦਬਾਓ ਅਤੇ ਪੈਨਲ ਨੂੰ ਵੇਖੋ ।
05:01 ਤੁਸੀਂ ਵੇਖ ਸਕਦੇ ਹੋ ਕਿ ਅਣੂ ਜਾਂ ਸੂਖਮ ਦੇ ਹਿੱਸੇ ਅਦ੍ਰਿਸ਼ ਹੁੰਦੇ ਹਨ ਅਤੇ ਮੁੜ ਵੇਖਣਯੋਗ ਹੁੰਦੇ ਹਨ ।
05:06 ਤੁਸੀਂ ‘capture’ ਕੀਵਰਡ ਦੀ ਵਰਤੋਂ ਕਰਕੇ ‘GIF’ ਫ਼ਾਇਲ ਨੂੰ ਇਸ ਐਨੀਮੇਸ਼ਨ ਦੀ ਤਰ੍ਹਾਂ ਸੇਵ ਕਰ ਸਕਦੇ ਹੋ ।
05:11 ਪਿਛਲੀ ਕਮਾਂਡ ਪ੍ਰਾਪਤ ਕਰਨ ਲਈ ਅਪ ਐਰੋ ਕੀ ਦਬਾਓ ।
05:15 ‘capture’ ਕਮਾਂਡ ਟਾਈਪ ਕਰੋ ਅਤੇ ਕਮਾਂਡ ਦੀ ਸ਼ੁਰੂਆਤ ਵਿੱਚ ਫ਼ਾਇਲ ਦਾ ਨਾਮ ਅਤੇ ਪਾਥ ਦਿਓ ।
05:21 ਤੁਸੀਂ ‘GIF’ ਫ਼ਾਇਲ ਨੂੰ ਸੇਵ ਕਰਨ ਲਈ ਆਪਣੇ ਹੋਮ ਫੋਲਡਰ ਦਾ ਨਾਮ ਟਾਈਪ ਕਰ ਸਕਦੇ ਹੋ ।
05:26 ਅਸੀਂ ਇਸ ਫ਼ਾਇਲ ਨੂੰ ਡੈਸਕਟਾਪ ‘ਤੇ ਫ਼ਾਇਲ ‘sneha’ ਦੀ ਤਰ੍ਹਾਂ ਸੇਵ ਕਰ ਰਹੇ ਹਾਂ । ਐਂਟਰ ਦਬਾਓ ।
05:36 ਹੁਣ ਐਨੀਮੇਸ਼ਨ ‘GIF’ ਫ਼ਾਇਲ ਦੀ ਤਰ੍ਹਾਂ ਸਾਡੇ ਡੈਸਕਟਾਪ ‘ਤੇ ਸੇਵ ਕੀਤਾ ਜਾਵੇਗਾ ।
05:41 ‘GIF’ ਫ਼ਾਇਲ ਦੀ ਲੋਕੇਸ਼ਨ ‘ਤੇ ਜਾਓ ।
05:44 ਸੇਵ ਕੀਤੀ ਹੋਈ ‘GIF’ ਫ਼ਾਇਲ ਨੂੰ ਇਮੇਜ਼ ਵਿਊਅਰ ਸਾਫਟਵੇਅਰ ਦੇ ਨਾਲ ਖੋਲੋ ।
05:50 ‘Jmol’ ਪੈਨਲ ‘ਤੇ ਵਾਪਸ ਜਾਓ ।
05:54 ਇਸੇ ਤਰ੍ਹਾਂ ਨਾਲ ਕਿਸੇ ਵੀ ਮੈਕਰੋਮੋਲਕਿਊਲ ਦੀ ‘pdb’ ਫ਼ਾਇਲ ਖੋਲੋ; ਉਦਾਹਰਣ ਲਈ ‘pdb code 2DN"’ ਦੇ ਨਾਲ ‘oxygenated hemoglobin’
06:06 ਫ਼ਾਇਲ ਮੈਨਿਊ ਦੀ ਵਰਤੋਂ ਕਰਕੇ ‘pdb’ ਡਾਟਾਬੇਸ ਤੋਂ ਸਿੱਧਾ ਸਟਰਕਚਰ ਡਾਊਂਨਲੋਡ ਕਰੋ ।
06:11 ਟੈਕਸਟ ਬਾਕਸ ਵਿੱਚ, ‘pdb code’ ਟਾਈਪ ਕਰੋ, ‘2DN1', ’ok’ ‘ਤੇ ਕਲਿਕ ਕਰੋ ।
06:19 ਪੈਨਲ ‘ਤੇ ‘hemoglobin’ ਦਾ ਮਾਡਲ ਦਿਸਦਾ ਹੈ ।
06:23 ‘ਕੰਸੋਲ’ ‘ਤੇ ਹੇਠ ਲਿਖੀ ਕਮਾਂਡ ਟਾਈਪ ਕਰੋ
06:26 ਪ੍ਰੋਟੀਨ ਦੇ ਵੱਖ-ਵੱਖ ਯੂਨਿਟਸ ਦੇ ਰੰਗ ਨੂੰ ਬਦਲਣ ਲਈ ਅਸੀਂ ‘select’ ਕੀਵਰਡ ਕਮਾਂਡ ਦੀ ਵਰਤੋਂ ਕੀਤੀ ਹੈ ।
06:32 ਅਸੀਂ ‘move’ ਕਮਾਂਡ ਦੀ ਵੀ ਵਰਤੋਂ ਕੀਤੀ ਹੈ ।
06:35 ਇਹ ਕਮਾਂਡ ਹੇਠ ਦਿੱਤੇ ਦੀ ਤਰ੍ਹਾਂ ਦਿਖਾਏਗੀ: ਰੈਡ ਕਾਰਟੂਨਸ ਵਿੱਚ ਪ੍ਰੋਟੀਨ
06:40 ‘Haem’ ਭਾਗ ਨੂੰ ‘yellow spacefill display’ ਵਿੱਚ ਅਤੇ 50 % ਸੂਖਮ ਦਾ ਕਟ ਕੇ ਨਿਕਲ ਜਾਣਾ
06:48 4 ਸੈਕਿੰਡ ਵਿੱਚ X ਐਕਸਿਸ ‘ਤੇ 360º ਘੁੰਮਣਾ ਅਤੇ ਸਾਰੇ ਪ੍ਰਮਾਣੂਆਂ ਨੂੰ ਦੁਆਰਾ ਪ੍ਰਾਪਤ ਕਰਨਾ ।
06:56 ਐਂਟਰ ਦਬਾਓ ਅਤੇ ਪੈਨਲ ਨੂੰ ਵੇਖੋ ।
07:07 ਹੁਣ ਅਸੀਂ ਉੱਪਰ ਦਿੱਤੇ ਸਾਰੇ ਸਟੈਪਸ ਨੂੰ ਦੁਹਰਾਉਣ ਦੇ ਲਈ ‘loop’ ਕਮਾਂਡ ਦੀ ਵਰਤੋਂ ਕਰਦੇ ਹਾਂ ।
07:13 ਉਹੀ ਕਮਾਂਡ ਪ੍ਰਾਪਤ ਕਰਨ ਲਈ ਅਪ ਐਰੋ ਕੀ ਦਬਾਓ । ਕਮਾਂਡ ਦੇ ਅਖੀਰ ਵਿੱਚ ਟਾਈਪ ਕਰੋ ‘loop 2’
07:20 ‘loop 2’ ਪਿਛਲੀ ਸਕਰਿਪਟ ਕਮਾਂਡਸ ਦਿਖਾਉਂਦਾ ਹੈ ਜੋ ਕਿ 2 ਸੈਕਿੰਡ ਦੇ ਬਾਅਦ ਦੁਹਰਾਈ ਜਾਵੇਗੀ । ਐਂਟਰ ਦਬਾਓ ।
07:34 ਤੁਸੀਂ ਰਚਨਾਤਮਕ ਹੋ ਸਕਦੇ ਹੋ ਅਤੇ ਐਨੀਮੇਸ਼ਨ ਲਈ ਹੋਰ ਬਹੁਤ ਸਾਰੀਆਂ ਕਮਾਂਡਸ ਟਾਈਪ ਕਰ ਸਕਦੇ ਹੋ ।
07:39 ਹੁਣ, ਸੰਖੇਪ ਕਰਦੇ ਹਾਂ,

ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ

07:44 ਸਕਰਿਪਟ ਕਮਾਂਡ ਜਿਵੇਂ ‘move’, ‘delay’ ਦੀ ਵਰਤੋਂ ਕਰਕੇ ‘ethane’ ਅਤੇ ‘haemoglobin’ ਦਾ ਐਨੀਮੇਸ਼ਨ ਬਣਾਉਣਾ ।
07:54 ਅਸੀਂ ‘loop’ ਅਤੇ ‘slab’ ਕਮਾਂਡਸ ਦੀ ਵੀ ਵਰਤੋਂ ਕੀਤੀ ਹੈ ।
07:58 ‘capture’ ਕਮਾਂਡ ਦੀ ਵਰਤੋਂ ਕਰਕੇ ਐਨੀਮੇਸ਼ਨਸ ਨੂੰ GIF ਫ਼ਾਇਲ ਦੀ ਤਰ੍ਹਾਂ ਸੇਵ ਕਰਨਾ ।
08:03 ਨਿਰਧਾਰਤ ਕੰਮ ਵਿੱਚ,

ਆਪਣੀ ਪਸੰਦ ਦਾ ਇੱਕ ਅਣੂ ਜਾਂ ਸੂਖਮ ਲਵੋ ਅਤੇ ‘move’ ਅਤੇ ‘delay’ ਕਮਾਂਡਸ ਦੀ ਵਰਤੋਂ ਕਰਕੇ ਐਨੀਮੇਸ਼ਨ ਬਣਾਓ ।

08:11 ਐਨੀਮੇਸ਼ਨ ਬਣਾਉਣ ਲਈ ਬੌਂਡਜ਼ ਦਾ ਡਿਸਪਲੇ, ਰੰਗ ਅਤੇ ਸਾਇਜ਼ ਬਦਲੋ ।
08:17 ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦੀ ਹੈ । ਕ੍ਰਿਪਾ ਕਰਕੇ ਇਸਨੂੰ ਡਾਊਂਨਲੋਡ ਕਰੋ ਅਤੇ ਵੇਖੋ ।
08:25 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:

ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।

08:32 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
08:36 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:43 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
08:48 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav, PoojaMoolya