Difference between revisions of "Digital-Divide/C2/Registration-of-an-account-for-online-train-ticket-booking/Punjabi"

From Script | Spoken-Tutorial
Jump to: navigation, search
(Created page with "{| border = 1 !” Time” !“Narration” |- | 00:01 | ਸਤਿ ਸ਼੍ਰੀ ਅਕਾਲ ਦੋਸਤੋ, Registration of an account for online train booking ਦੇ...")
 
Line 598: Line 598:
 
| 11:54
 
| 11:54
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।
}
+
|}

Revision as of 13:41, 14 December 2017

” Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, Registration of an account for online train booking ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:10 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ irctc.co.in ਵਿੱਚ ਇੱਕ ਨਵਾਂ ਅਕਾਊਂਟ ਕਿਵੇਂ ਰਜਿਸਟਰ ਕਰੀਏ ।
00:18 ਅਸੀਂ ਹੇਠਾਂ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ..
00:20 ਯੂਜ਼ਰ ਦੀ ਜਾਣਕਾਰੀ ਦਰਜ ਕਰਨਾ । ਅਕਾਊਂਟ ਐਕਟੀਵੇਟ ਕਰਨਾ ਅਤੇ
00:23 ਪਾਸਵਰਡ ਬਦਲਣਾ ।
00:26 ਯੂਜ਼ਰ ਦੀ ਜਾਣਕਾਰੀ ‘ਤੇ ਕੁੱਝ ਟਿਪਸ
00:29 ਨਾਮ ਵਿੱਚ 10 ਤੋਂ ਘੱਟ ਕੈਰੇਕਟਰ ਹੋਣੇ ਚਾਹੀਦੇ ਹਨ ।
00:32 ਇਸ ਵਿੱਚ ਲੈਟਰਸ, ਨੰਬਰਸ ਅਤੇ ਅੰਡਰਸਕੋਰ ਹੋ ਸਕਦੇ ਹਨ ।
00:36 ਸਿਕਊਰਟੀ ਕਵੇਸ਼ਨ ਲਾਭਦਾਇਕ ਹੈ, ਜਦੋਂ ਅਸੀਂ ਪਾਸਵਰਡ ਭੁੱਲ ਜਾਂਦੇ ਹਾਂ ।
00:40 ਅਕਾਊਂਟ ਐਕਟੀਵੇਸ਼ਨ ਜਾਣਕਾਰੀ ਈਮੇਲ ਅਤੇ ਮੋਬਾਇਲ ‘ਤੇ ਭੇਜੀ ਜਾਂਦੀ ਹੈ ।
00:45 ਅਸੀਂ ਵੇਖਾਂਗੇ ਕਿ ਇਹ ਬਰਾਊਜਰ ਵਿੱਚ ਕਿਵੇਂ ਕਰੀਏ ।
00:49 ਮੈਂ ਇਹ ਵੈੱਬਸਾਈਟ ਪਹਿਲਾਂ ਹੀ ਖੋਲ ਲਈ ਹੈ – ‘irctc.co.in’
00:54 ਹੁਣ ਮੈਂ ਫੌਂਟ ਵਧਾ ਲਵਾਂਗਾ ।
00:56 ਪਹਿਲਾ ਕੰਮ, ਜੋ ਅਸੀਂ ਟਿਕਟ ਖਰੀਦਣ ਤੋਂ ਪਹਿਲਾਂ ਕਰਾਂਗੇ ਉਹ ਹੈ signup
01:01 ਹੁਣ ਮੈਂ ਇਸ ਨੂੰ ਦਬਾਉਂਦਾ ਹਾਂ – ‘Signup’
01:08 ਅਤੇ ਅਸੀਂ ਇਸ ਪੇਜ਼ ‘ਤੇ ਜਾਂਦੇ ਹਾਂ ।
01:11 ਇੱਥੇ ਯੂਜ਼ਰਨੇਮ ਦੀ ਲੋੜ ਹੁੰਦੀ ਹੈ ।
01:14 ਹੁਣ ਮੈਂ ਫੌਂਟ ਹੋਰ ਵਧਾ ਲਵਾਂਗਾ ।
01:19 ‘kannan.mou’
01:21 ਇਹ 10 ਕੈਰੇਕਟਰ ਤੋਂ ਜ਼ਿਆਦਾ ਸਵੀਕਾਰ ਨਹੀਂ ਕਰਦਾ ਹੈ ।
01:24 ਇਹ ਹਮੇਸ਼ਾ ਦੱਸਦਾ ਹੈ ਵੱਧ ਤੋਂ ਵੱਧ 10 ਕੈਰੇਕਟਰ ।
01:28 ਹੁਣ ਮੈਂ ਉਪਲੱਬਧਤਾ ਚੈੱਕ ਕਰਦਾ ਹਾਂ ।
01:31 ਇਹ ਦੱਸਦਾ ਹੈ ਕਿ ‘the login name field accepts letters, numbers & underscore’ ਪਰ ਅਸੀਂ ਇੱਕ ਫੁਲਸਟਾਪ ਲਗਾਇਆ ਹੈ ।
01:40 ਤਾਂ ਜੋ ਮੈਂ ਕਰਾਂਗਾ ਉਹ ਹੈ . . .
01:42 ਮੈਂ ਇੱਥੇ ਜਾਵਾਂਗਾ ਅਤੇ ਇੱਕ ‘underscore (_) mou’ ਲਗਾਉਂਗਾ ਅਤੇ ਫਿਰ ਮੈਂ ਚੈੱਕ ਕਰਾਂਗਾ ਜੇ ਇਹ ਨਾਮ ਉਪਲੱਬਧ ਹੈ ।
01:52 ਮੈਨੂੰ ਇੱਕ ਮੈਸੇਜ ਮਿਲਦਾ ਹੈ ਕਿ ‘user Name is Available.. Please go ahead with the Registration process’.
01:58 ਮੈਂ ਫੌਂਟ ਨੂੰ ਹੋਰ ਜ਼ਿਆਦਾ ਵਧਾ ਲਵਾਂਗਾ, ਜਿਸਦੇ ਨਾਲ ਕਿ ਇਹ ਆਸਾਨੀ ਨਾਲ ਦਿਖਾਈ ਦੇਵੇ ।
02:08 ਹੁਣ ਅਸੀਂ ਦੂਜੀ ਜਾਣਕਾਰੀ ਦਰਜ ਕਰਦੇ ਹਾਂ ।
02:11 ਹੁਣ ਅਸੀਂ ਸਿਕਊਰਟੀ ਕਵੇਸ਼ਨ ਦਰਜ ਕਰਦੇ ਹਾਂ ।
02:15 ਜੇ ਤੁਸੀਂ ਪਾਸਵਰਡ ਭੁੱਲ ਜਾਂਦੇ ਹੋ, ਤਾਂ ਇਹ ਇਸ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਲਾਭਦਾਇਕ ਹੈ
02:19 ਹੁਣ ਅਸੀਂ ਚੁਣਦੇ ਹਾਂ ‘What is your pets name ?’
02:22 ਹੁਣ ਮੈਂ ‘snowy’ ਦਰਜ ਕਰਦਾ ਹਾਂ ।
02:27 ਫਰਸਟ ਨੇਮ ਵਿੱਚ ‘Kannan’ ।
02:31 ਲਾਸਟ ਨੇਮ ਵਿੱਚ ‘Moudgalya’ ।
02:37 ਜੇਂਡਰ ਵਿੱਚ ਮੇਲ ਰਹਿਣ ਦਿਓ ।
02:40 ਮੈਰਿਟਲ ਸਟੇਟਜ਼ ਵਿੱਚ ਮੈਰਿਡ ।
02:43 ਹੁਣ ਡੇਟ ਆਫ ਬਰਥ ਵਿੱਚ 20 ਦਿਸੰਬਰ 1960
02:55 ਆਕਿਊਪੇਸ਼ ਵਿੱਚ ਗਵਰਨਮੈਂਟ
02:59 ਈਮੇਲ id ਵਿੱਚ, ਮੈਂ ‘joker@iitb.ac.in’ ਚੁਣਾਂਗਾ । ਇਹ ਦੱਸਦਾ ਹੈ ‘your password will be sent to this email id’ ।
03:12 ਹੁਣ ਮੈਂ ਮੋਬਾਇਲ ਨੰਬਰ ਦਰਜ ਕਰਦਾ ਹਾਂ - 8876543210
03:26 ਇਹ ਦੱਸਦਾ ਹੈ ਕਿ ‘Mobile verification code will be sent to this mobile number’
03:32 ਨੈਸ਼ਨੈਲਿਟੀ ਵਿੱਚ ਮੈਂ ਇੰਡਿਆ ਚੁਣਦਾ ਹਾਂ ।
03:36 ਰੇਜਿਡੇਂਸ਼ਲ ਐਡਰੈਸ - ਮੈਂ ‘1, Main Road’ ਲਿਖਾਂਗਾ ।
03:44 ਸਿਟੀ ਵਿੱਚ ਆਗਰਾ ਚੁਣਦਾ ਹਾਂ ।
03:48 ਸਟੇਟ ਵਿੱਚ ਮੈਂ ਉੱਤਰ ਪ੍ਰਦੇਸ਼ ਚੁਣਦਾ ਹਾਂ ।
03:58 ਪਿੰਨ/ਜਿਪ ਵਿੱਚ 123456 ਲਿਖਦਾ ਹਾਂ ।
04:05 ਕੰਟਰੀ ਵਿੱਚ ਮੈਂ ਇੰਡਿਆ ਚੁਣਾਂਗਾ ।
04:10 ਤੁਹਾਨੂੰ ਇਹ ਚੰਗੀ ਤਰ੍ਹਾਂ ਦਰਜ ਕਰਨਾ ਹੈ ।
04:13 ਤੁਸੀਂ ਇਸ ਐਡਰੈਸ ਨੂੰ ‘I’ ਟਿਕਟ ਪ੍ਰਾਪਤ ਕਰਨ ਲਈ ਵਰਤੋਂ ਕਰ ਸਕਦੇ ਹੋ ।
04:17 ਹੁਣ ਮੈਂ ਫੋਨ ਨੰਬਰ ਵਿੱਚ 0111 ਲਿਖਦਾ ਹਾਂ ।
04:23 ਮੈਂ ਇਸ ਵਿੱਚ ਲਿਖਿਆ ਹੈ 12345678
04:29 ਜੇ ਮੈਂ ਇੱਕ ਵੱਖਰਾ ਆਫਿਸ ਐਡਰੈਸ ਦੇਣਾ ਚਾਹੁੰਦਾ ਹਾਂ
04:32 ਮੈਂ ਅਜਿਹਾ ‘No’ ਪ੍ਰੋਸੇਸ ਕਰਕੇ ਕਰ ਸਕਦਾ ਹਾਂ ।
04:37 ਇਸ ਸਥਿਤੀ ਵਿੱਚ ਮੈਨੂੰ ਵੇਰਵਾ ਭਰਨਾ ਪਵੇਗਾ ।
04:41 ਮੈਂ ਇਹ ਵੇਰਵਾ ਨਹੀਂ ਭਰਨਾ ਚਾਹੁੰਦਾ ਹਾਂ ।
04:43 ਮੈਂ ‘Yes’ ਦਬਾਊਂਗਾ ਅਤੇ ਆਫਿਸ ਐਡਰੈਸ ਬੰਦ ਕਰਾਂਗਾ ।
04:48 ਹੁਣ ਹੇਠਾਂ ਜਾਂਦੇ ਹਾਂ ।
04:50 ਇਹ ਜਾਣਨਾ ਚਾਹੁੰਦਾ ਹੈ ਕਿ ਕੀ ਮੈਂ ਹੋਰ ਈਮੇਲ ਪਾਉਣਾ ਚਾਹੁੰਦਾ ਹਾਂ ।
04:56 ਅਸੀਂ ਇਸ ਨੂੰ ਥੋੜ੍ਹਾ ਛੋਟਾ ਕਰਦੇ ਹਾਂ ।
04:59 ਇਸ ਲਈ ਮੈਂ ਕਹਾਂਗਾ ‘No’ ਮੈਂ ਕੋਈ ਵੀ ਈਮੇਲ ਪ੍ਰਾਪਤ ਨਹੀਂ ਕਰਨਾ ਚਾਹੁੰਦਾ ਹਾਂ ।
05:06 ਹੁਣ ਮੈਨੂੰ ਇੱਕ ਵੈਰੀਫਿਕੇਸ਼ਨ ਕੋਡ ਦਰਜ ਕਰਨਾ ਹੈ – T37861W ।
05:17 ਹੁਣ ਮੈਂ ਸਬਮਿਟ ਕਰਦਾ ਹਾਂ ।
05:21 ਮੈਂ ਇੱਕ ਮੈਗਨੀਫਾਇੰਗ ਗਲਾਸ ਲੈਂਦਾ ਹਾਂ, ਇੱਥੇ ਲੋੜ ਹੈ
05:27 ਇਹ ਦੱਸਦਾ ਹੈ ਕਿ ਈਮੇਲ id: ‘joker’
05:31 ਅਤੇ ਮੋਬਾਇਲ ਨੰਬਰ 8876543210 ਤਸਦੀਕ ਕੀਤਾ ਜਾਵੇਗਾ ।
05:36 ਜਾਰੀ ਰੱਖਣ ਲਈ OK ਜਾਂ ਅਪਡੇਟ ਕਰਨ ਲਈ cancel ਦਬਾਓ ।
05:39 ਹੁਣ OK ‘ਤੇ ਕਲਿਕ ਕਰੋ ।
05:48 ਫਿਰ ਇਹ ਦੱਸਦਾ ਹੈ ‘Please indicate your acceptance of the Terms and Conditions button at the bottom of the page’
05:57 ਇਸ ਲਈ ਹੇਠਾਂ ਜਾਂਦੇ ਹਾਂ ।
06:00 ਹੁਣ ਮੈਂ ਇਸਨੂੰ ਥੋੜ੍ਹਾ ਛੋਟਾ ਕਰਦਾ ਹਾਂ, ਜਿਸਦੇ ਨਾਲ ਤੁਸੀਂ ਵੇਖੋਗੇ ਕਿ ਇਹ ਕਿਵੇਂ ਦਿਸਦਾ ਹੈ
06:07 ਇਸ ਲਈ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀ ਹਰੇਕ ‘ਤੇ ਕਲਿਕ ਕਰਕੇ ਵੇਖ ਸਕਦੇ ਹੋ ।
06:13 ਇਸ ਨੂੰ ਸਵੀਕਾਰ ਕਰਦੇ ਹਾਂ ।
06:17 ਮੈਂ accept ‘ਤੇ ਕਲਿਕ ਕਰਦਾ ਹਾਂ ।
06:20 ਮੈਂ ਰਿਕਾਰਡਿੰਗ ਫਿਰ ਤੋਂ ਸ਼ੁਰੂ ਕੀਤੀ ਹੈ ।
06:22 ਮੈਂ ਇਸਨੂੰ ਰੋਕਿਆ ਸੀ, ਕਿਉਂਕਿ ਕਦੇ - ਕਦੇ irctc ਹੌਲੀ-ਹੌਲੀ ਚੱਲਦੀ ਹੈ ।
06:27 ਇਸ ਵਿੱਚ ਥੋੜ੍ਹਾ ਸਮਾਂ ਲੱਗਿਆ
06:29 ਫਿਰ ਮੈਨੂੰ ਇੱਕ ਮੈਸੇਜ ਮਿਲਦਾ ਹੈ thank you, you have been successfully registered.
06:34 ਮੈਂ ਇਸ ਨੂੰ ਥੋੜ੍ਹਾ ਵੱਡਾ ਕਰਦਾ ਹਾਂ । ਇਹ ਦੱਸਦਾ ਹੈ ‘your user - id password and activation link has been send to your registered Email id’
06:41 ‘and mobile verification code has been send to registered mobile number’.
06:46 ‘Please use the activation link and mobile verification code to activate your account’.
06:54 ਮੈਂ ਸਲਾਇਡ ‘ਤੇ ਵਾਪਸ ਆਉਂਦਾ ਹਾਂ, ਹੁਣ ਅਕਾਊਂਟ ਐਕਟੀਵੇਟ ਕਰਨਾ ਸਿੱਖਦੇ ਹਾਂ ।
07:01 IRCTC ਤੋਂ ਇੱਕ ਈਮੇਲ ਮਿਲੇਗਾ ।
07:05 ਈਮੇਲ ਵਿੱਚ ਦਿੱਤੇ ਗਏ ਲਿੰਕ ‘ਤੇ ਕਲਿਕ ਕਰੋ ।
07:08 ਜਾਂ, ਲਿੰਕ ਨੂੰ ਬਰਾਊਜਰ ‘ਤੇ ਕਾਪੀ ਪੇਸਟ ਕਰੋ ।
07:11 ਇਹ ਇੱਕ ਵੈੱਬ ਪੇਜ਼ ਖੋਲੇਗਾ ।
07:14 ਮੋਬਾਇਲ ‘ਤੇ ਭੇਜੇ ਗਏ ਕੋਡ ਨੂੰ ਦਰਜ ਕਰੋ ।
07:17 ਇਹ ਅਕਾਊਂਟ ਐਕਟੀਵੇਟ ਕਰਦਾ ਹੈ ।
07:20 ਹੁਣ ਅਸੀਂ ਇਹ ਵੈੱਬ ਬਰਾਊਜਰ ਵਿੱਚ ਕਰਦੇ ਹਾਂ ।
07:25 ਇਹ ਜਿਵੇਂ ਕਹੇ ਉਸ ਤਰ੍ਹਾਂ ਹੀ ਕਰਦਾ ਹਾਂ ।
07:28 ਪਹਿਲਾਂ ਮੈਂ ਆਪਣੇ ਈਮੇਲ ਐਡਰੇਸ ‘ਤੇ ਜਾਵਾਂਗਾ ।
07:32 ਮੈਨੂੰ ਹੇਠ ਦਿੱਤਾ ਮੇਲ ਪ੍ਰਾਪਤ ਹੋਇਆ ਹੈ ।
07:34 ਇੱਥੇ ਮੇਰੀ ਯੂਜ਼ਰ id ਦਿੱਤੀ ਗਈ ਹੈ ।
07:36 Kannan_mou ਪਾਸਵਰਡ ਇੱਥੇ ਦਿੱਤਾ ਹੈ ।
07:40 ਅਤੇ ਫਿਰ ਮੈਨੂੰ ਅਕਾਊਂਟ ਐਕਟੀਵੇਟ ਕਰਨ ਲਈ ਇੱਥੇ ਕਲਿਕ ਕਰਨਾ ਹੈ ।
07:43 ਮੈਂ ਇੱਥੇ ਕਲਿਕ ਕਰਦਾ ਹਾਂ ।
07:48 ਇਹ ਮੈਨੂੰ ਵੈੱਬਸਾਈਟ ‘ਤੇ ਵਾਪਸ ਲਿਆਉਂਦਾ ਹੈ ।
07:51 ਮੈਨੂੰ ਇਹ ਮੈਸੇਜ ਮਿਲਦਾ ਹੈ ।
07:58 ਇਸ ਲਈ ਮੈਂ ਉਹ ਕੋਡ ਦਰਜ ਕਰਦਾ ਹਾਂ, ਜੋ ਮੈਨੂੰ ਮੇਰੇ ਮੋਬਾਇਲ ਨੰਬਰ ‘ਤੇ ਮਿਲਦਾ ਹੈ ।
08:09 6 ਕੈਰੇਕਟਰ ਸਟਰਿੰਗ
08:13 ਮੈਂ ਇਸਨੂੰ ਸਬਮਿਟ ਕਰਾਂਗਾ ।
08:20 ਇਹ ਕਹਿੰਦਾ ਹੈ ਸਿਕਊਰਟੀ ਕਾਰਨਾਂ ਦੀ ਵਜ੍ਹਾ ਨਾਲ ਲਾਗਿਨ ਦੇ ਬਾਅਦ ਮੈਨੂੰ ਪਾਸਵਰਡ ਬਦਲਣਾ ਚਾਹੀਦਾ ਹੈ ।
08:24 ਹੁਣ ਮੈਂ ਆਪਣਾ ਟਿਕਟ ਬੁੱਕ ਕਰਣ ਲਈ ਤਿਆਰ ਹਾਂ ।
08:31 ਪਹਿਲੀ ਚੀਜ਼ ਜੋ ਮੈਂ ਕਰਾਂਗਾ ਉਹ ਹੈ sign out.
08:37 ਮੈਂ ਥੋੜ੍ਹਾ ਹੌਲੀ-ਹੌਲੀ ਟਾਈਪ ਕਰਦਾ ਹਾਂ । ਇਹ ਦੱਸਦਾ ਹੈ ਸੈਸ਼ਨ ਖ਼ਤਮ ਹੋ ਗਿਆ ਹੈ ।
08:43 ਇਹ ਮੈਸੇਜ ਆਉਂਦਾ ਰਹਿੰਦਾ ਹੈ, ਖਾਸ ਤੌਰ 'ਤੇ ਜਦੋਂ ਤੁਸੀਂ ਜਾਣਕਾਰੀ ਹੋਲੀ ਭਰਦੇ ਹੋ ।
08:51 ਕੋਈ ਫਰਕ ਨਹੀਂ ਪੈਂਦਾ ।
08:53 ਤੁਸੀਂ ਦੁਬਾਰਾ ਲਾਗਿਨ ਕਰੋ ਅਤੇ ਕੋਸ਼ਿਸ਼ ਕਰੋ ।
08:55 ਮੈਂ ਆਪਣਾ ਅਕਾਊਂਟ ਫਿਰ ਤੋਂ ਲਾਗਿਨ ਕਰਦਾ ਹਾਂ ।
08:59 ਹੁਣ ਸਿੱਖਦੇ ਹਾਂ ਕਿ ਪਾਸਵਰਡ ਕਿਵੇਂ ਬਦਲਦੇ ਹਨ ।
09:03 ਹੁਣ http://www.irctc.co.in ‘ਤੇ ਜਾਂਦੇ ਹਾਂ ।
09:06 ਐਕਟੀਵੇਟ ਕੀਤੇ ਹੋਏ ਅਕਾਊਂਟ ਵਿੱਚ ਲਾਗਿਨ ਕਰੋ ।
09:09 ਇਸਦੇ ਲਈ, ਈਮੇਲ ਤੋਂ ਭੇਜੇ ਗਏ ਪਾਸਵਰਡ ਦੀ ਵਰਤੋਂ ਕਰੋ ।
09:13 ਯੂਜ਼ਰ ਪ੍ਰੋਫਾਇਲ ਅਤੇ ਚੇਂਜ ਪਾਸਵਰਡ ਲਿੰਕ ‘ਤੇ ਜਾਓ ।
09:19 ਪੁਰਾਣਾ ਪਾਸਵਰਡ ਦਰਜ ਕਰੋ ।
09:21 ਨਵਾਂ ਪਾਸਵਰਡ ਦੋ ਵਾਰ ਟਾਈਪ ਕਰੋ ।
09:24 ਹੁਣ ਅਸੀਂ ਇਹ ਵੈੱਬ ਬਰਾਊਜਰ ਵਿੱਚ ਕਰਦੇ ਹਾਂ ।
09:29 ਅਤੇ ‘Username’, ਮੈਂ ਟਾਈਪ ਕਰਾਂਗਾ kannan _mou
09:36 “password” ਜੋ ਮੇਰੇ ਈਮੇਲ ਐਡਰੇਸ ‘ਤੇ ਭੇਜਿਆ ਗਿਆ ਸੀ ।
09:40 ਮੈਂ ਇਹ ਪਹਿਲੀ ਵਾਰ ਕਰ ਰਿਹਾ ਹਾਂ ।
09:42 ’kgm838’
09:46 ਇੱਥੇ ਲਾਗਿਨ ਕਰੋ ।
09:49 ਮੇਲ ‘ਤੇ ਭੇਜੇ ਗਏ ਪਾਸਵਰਡ ਨੂੰ ਬਦਲਿਆ ਜਾਣਾ ਜ਼ਰੂਰੀ ਹੈ ।
09:57 ਮੈਂ ਇਹ ਯੂਜ਼ਰ ਪ੍ਰੋਫਾਇਲ ‘ਤੇ ਜਾਕੇ ਕਰਾਂਗਾ ।
10:01 ਚੇਂਜ ਪਾਸਵਰਡ ।
10:10 ਪੁਰਾਣਾ ਪਾਸਵਰਡ
10:20 ਮੈਂ ਸਬਮਿਟ ਕਰ ਦਿੱਤਾ ।
10:23 ਮੈਨੂੰ ਹੁਣੇ ਇੱਕ ਮੈਸੇਜ ਮਿਲਦਾ ਹੈ ।
10:25 ਪਾਸਵਰਡ ਬਦਲ ਗਿਆ ਹੈ ।
10:27 ਠੀਕ ਹੈ ।
10:32 ਮੈਂ ਵਾਪਸ ਸਲਾਇਡਸ ‘ਤੇ ਜਾਂਦਾ ਹਾਂ ।
10:35 ਤੁਹਾਡੇ ਅਕਾਊਂਟ ਨੂੰ ਪ੍ਰਯੋਗ ਕਰਨ ਲਈ ਟਿਪਸ . .
10:37 ਆਪਣਾ ਪਾਸਵਰਡ ਕਿਸੇ ਨੂੰ ਨਾ ਦੱਸੋ ।
10:41 ਜਦੋਂ ਤੁਸੀਂ ਇੱਕ ਟਿਕਟ ਖਰੀਦਦੇ ਹੋ, ਤਾਂ ਈਮੇਲ ‘ਤੇ ਉਸਦਾ ਵੇਰਵਾ ਪ੍ਰਾਪਤ ਹੋਵੇਗਾ ।
10:45 ਆਪਣੇ ਈਮੇਲ ਅਕਾਊਂਟ ਦਾ ਪਾਸਵਰਡ ਵੀ ਕਿਸੇ ਨੂੰ ਨਾ ਦੱਸੋ ।
10:51 ਆਪਣਾ ਪਾਸਵਰਡ ਅਕਸਰ ਤਬਦੀਲ ਕਰਦੇ ਰਹੋ ।
10:55 ਅਗਲੇ ਟਿਊਟੋਰਿਅਲ ਵਿੱਚ, ਅਸੀਂ ਇਸ ਗੱਲ ‘ਤੇ ਵਿਚਾਰ ਕਰਾਂਗੇ ਕਿ ਟਿਕਟ ਕਿਵੇਂ ਖਰੀਦਦੇ ਹਨ ।
11:01 ਹੁਣ ਸਾਡੇ ਕੋਲ ਸਪੋਕਨ - ਟਿਊਟੋਰਿਅਲ ਪ੍ਰੋਜੇਕਟ ‘ਤੇ ਕੁੱਝ ਜਾਣਕਾਰੀ ਹੈ ।
11:04 http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
11:11 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
11:15 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
11:20 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
11:22 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
11:25 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
11:28 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਡੇ ਨਾਲ ਸੰਪਰਕ ਕਰੋ ।
11:31 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
11:35 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
11:41 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
11:51 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
11:54 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Navdeep.dav, PoojaMoolya