Digital-Divide/C2/First-aid-measures-for-ChickenPox/Punjabi

From Script | Spoken-Tutorial
Jump to: navigation, search
”Time” ”Narration”
00:06 ਅਸ਼ੋਕ ਆਪਣੇ ਫ਼ਾਰਮ ਤੋਂ ਘਰੇ ਆਉਂਦਾ ਹੈ ਅਤੇ ਬੁਖਾਰ ਅਤੇ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਕਰਦਾ ਹੈ ।
00:12 ਉਸਦੀ ਪਤਨੀ, ਅਨੀਤਾ, ਉਸਨੂੰ ਵੇਖਦੀ ਹੈ ਅਤੇ ਉਸਦੇ ਹੱਥਾਂ ਅਤੇ ਲੱਤਾਂ ‘ਤੇ ਪਏ ਛਾਲਿਆਂ ‘ਤੇ ਧਿਆਨ ਦਿੰਦੀ ਹੈ ।
00:18 ਉਹ ਡਰ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਉਸਦੇ ਪਤੀ ‘ਤੇ ਦੇਵੀ ਨੇ ਇਹ ਕੀ ਕਹਿਰ ਕਰ ਦਿੱਤਾ ।
00:24 ਉਹ ਆਪਣੇ ਬੱਚਿਆਂ ਨੂੰ ਜਲਦੀ ਹੀ ਘਰ ਤੋਂ ਬਾਹਰ ਜਾਣ ਨੂੰ ਕਹਿੰਦੀ ਹੈ ।
00:29 ਮਾਂ ਅਤੇ ਬੱਚੇ ਘਰ ਦੇ ਬਾਹਰ ਆ ਜਾਂਦੇ ਹਨ ਅਤੇ ਦਰਵਾਜ਼ਾ ਬਾਹਰ ਤੋਂ ਬੰਦ ਕਰ ਦਿੰਦੇ ਹਨ ।
00:35 ਇਸ ਦੌਰਾਨ, ਉਸ ਪਿੰਡ ਦੇ ਹਸਪਤਾਲ ਦੀ ਡਾਕਟਰ ਉਨ੍ਹਾਂ ਦੇ ਘਰ ਦੇ ਕੋਲੋਂ ਲੰਘਦੀ ਹੈ ਅਤੇ ਅਨੀਤਾ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹੈ ।
00:43 ਅਨੀਤਾ ਅਤੇ ਉਸਦੇ ਬੱਚਿਆਂ ਦੇ ਚਿਹਰੇ ‘ਤੇ ਚਿੰਤਾ ਦੇ ਹਾਵ-ਭਾਵ ਵੇਖਕੇ, ਉਹ ਅਨੀਤਾ ਤੋਂ ਪੁੱਛਦੀ ਹੈ ਕੀ ਹੋਇਆ ?
00:51 ਅਨੀਤਾ ਆਪਣੇ ਪਤੀ ‘ਤੇ ਹੋਏ ਦੇਵੀ ਦੇ ਕਹਿਰ ਦੇ ਬਾਰੇ ਵਿੱਚ ਡਾਕਟਰ ਨੂੰ ਦੱਸਦੀ ਹੈ ।
00:57 ਡਾਕਟਰ, ਅਨੀਤਾ ਨੂੰ ਕਹਿੰਦੀ ਹੈ ਕਿ ਉਹ ਉਸਦੇ ਪਤੀ ਨੂੰ ਵੇਖਣਾ ਚਾਹੁੰਦੀ ਹੈ ।
01:02 ਪਰ ਅਨੀਤਾ ਨਾਂਹ ਕਰਦੀ ਹੈ, ਕਹਿੰਦੀ ਹੈ ਕਿ ਤੁਹਾਨੂੰ ਮੇਰੇ ਪਤੀ ਨਾਲ ਨਹੀਂ ਮਿਲਣਾ ਚਾਹੀਦਾ ਹੈ ।
01:07 ਡਾਕਟਰ ਅਨੀਤਾ ਦੀ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਘਰ ਦੇ ਅੰਦਰ ਜਾਂਦੀ ਹੈ ਅਤੇ ਫਿਰ ਅਨੀਤਾ ਹਿਚਕਿਚਾਤੇ ਹੋਏ ਉਸਦੇ ਪਿੱਛੇ ਜਾਂਦੀ ਹੈ ।
01:15 ਡਾਕਟਰ ਅਸ਼ੋਕ ਨੂੰ ਚੈੱਕ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਸਨੂੰ ਚਿਕਨਪੌਕਸ ਹੋਇਆ ਹੈ ।
01:21 ਪਰ ਅਸ਼ੋਕ ਅਤੇ ਅਨੀਤਾ ਨਹੀਂ ਜਾਣਦੇ ਕਿ ਚਿਕਨਪੌਕਸ (ਚੇਚਕ) ਕੀ ਹੁੰਦਾ ਹੈ ?
01:26 ਉਹ ਸਵਾਲਾਂ ਵਾਲੇ ਚਿਹਰੇ ਨਾਲ ਡਾਕਟਰ ਨੂੰ ਵੇਖਦੇ ਹਨ ।
01:29 Digital divide ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
01:34 ਇੱਥੇ ਅਸੀਂ ਗੱਲ ਕਰਾਂਗੇ ਚਿਕਨਪੌਕਸ, ਉਸਦੇ ਲੱਛਣਾਂ, ਕਾਰਣਾਂ ਅਤੇ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ, ਦੇ ਬਾਰੇ ਵਿੱਚ ਗੱਲ ਕਰਾਂਗੇ ।
01:42 ਸਭ ਤੋਂ ਪਹਿਲਾਂ ਵੇਖਦੇ ਹਾਂ ਚਿਕਨਪੌਕਸ ਕੀ ਹੈ ?
01:46 ਚਿਕਨਪੌਕਸ ਵਾਇਰਲ ਇਨਫੈਕਸ਼ਨ ਹੈ ਜਿਸ ਵਿੱਚ ਸਰੀਰ ‘ਤੇ ਖਾਰਸ਼ ਵਾਲੇ ਛਾਲੇ ਹੋ ਜਾਂਦੇ ਹਨ ।
01:53 ਚਿਕਨਪੌਕਸ ਦੇ ਟੀਕੇ ਰੋਗ ਨੂੰ ਰੋਕਣ ਲਈ ਬਹੁਤ ਵਧੀਆਂ ਢੰਗ ਨਾਲ ਕੰਮ ਕਰਦੇ ਹਨ ।
01:58 ਜਿਨ੍ਹਾਂ ਨੂੰ ਚਿਕਨਪੌਕਸ ਦੇ ਟੀਕੇ ਲੱਗੇ ਹਨ ਉਹਨਾਂ ਵਿੱਚੋਂ ਕੁੱਝ ਲੋਕਾਂ ਨੂੰ ਫਿਰ ਵੀ ਚਿਕਨਪੌਕਸ ਹੋ ਸਕਦਾ ਹੈ ।
02:03 ਪਰ ਆਮ ਤੌਰ 'ਤੇ ਉਨ੍ਹਾਂ ਨੂੰ ਇਹ ਬਹੁਤ ਜ਼ਿਆਦਾ ਨਹੀਂ ਹੁੰਦਾ ਹੈ ।
02:06 ਪਰ ਆਮ ਤੌਰ 'ਤੇ, ਚਿਕਨਪੌਕਸ ਮਾਮੂਲੀ ਬਿਮਾਰੀ ਹੈ ਅਤੇ ਇਹ ਘਾਤਕ ਨਹੀਂ ਹੈ ।
02:10 ਪਰ, ਕਦੇ - ਕਦੇ ਇਹ ਗੰਭੀਰ ਹੋ ਜਾਂਦੀ ਹੈ ਅਤੇ ਵਿਅਕਤੀ ਨੂੰ ਹਸਪਤਾਲ ਜਾਣ ਦੀ ਲੋੜ ਹੁੰਦੀ ਹੈ ਨਹੀਂ ਤਾਂ ਉਹ ਮਰ ਵੀ ਸਕਦਾ ਹੈ ।
02:18 ਚਿਕਨਪੌਕਸ ਹੇਠ ਲਿਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ
02:20 * ਗਰਭਵਤੀ ਔਰਤਾਂ,
02:22 ਨਵਜੰਮੇ ਬੱਚੇ ਨੂੰ,
02:25 ਨੋਜਵਾਨ ਅਤੇ ਬਾਲਗ ਨੂੰ ਅਤੇ
02:28 ਘੱਟ ਪ੍ਰਤੀਰੋਧ ਸਮਰੱਥਾ ਵਾਲੇ ਲੋਕਾਂ ਨੂੰ ।
02:32 ਜੇ ਤੁਹਾਨੂੰ ਇੱਕ ਵਾਰ ਚਿਕਨਪੌਕਸ ਹੋ ਚੁੱਕਿਆ ਹੋ, ਤਾਂ ਇਹ ਆਮ ਤੌਰ 'ਤੇ ਵਾਇਰਸ ਫਿਰ ਤੋਂ ਵਾਪਸ ਨਹੀਂ ਆਉਂਦਾ ਹੈ ।
02:38 ਜੇ ਕਿਸੇ ਨੂੰ ਦੂਜੀ ਵਾਰ ਚਿਕਨਪੌਕਸ ਹੁੰਦਾ ਹੈ, ਤਾਂ ਉਸਨੂੰ ਸ਼ਿੰਗਲਜ਼ ਕਹਿੰਦੇ ਹਨ ।
02:45 ਹੁਣ ਚਿਕਨਪੌਕਸ ਦੇ ਕੁੱਝ ਲੱਛਣ ਵੇਖਦੇ ਹਾਂ ।
02:50 ਬੁਖਾਰ ਜੋ 2 ਦਿਨਾਂ ਤੱਕ ਰਹਿੰਦਾ ਹੈ ।
02:54 ਲਾਲ, ਗਰਮ ਅਤੇ ਲਾਗ ਵਾਲੀ ਚਮੜੀ
02:58 ਖਾਰਸ਼ ਜੋ ਘਰੇਲੂ ਇਲਾਜ ਨਾਲ ਨਹੀਂ ਜਾ ਸਕੀ ।
03:03 ਧੱਫੜ ਜੋ 2 ਹਫਤਿਆਂ ਤੱਕ ਰਹਿੰਦੇ ਹਨ ।
03:08 ਹੁਣ ਚਿਕਨਪੌਕਸ ਦਾ ਸਮਾਂ-ਅੰਤਰਾਲ ਅਤੇ ਇਸ ਦੀ ਛੂਤਕਾਰੀ ਵੇਖਦੇ ਹਾਂ ।
03:13 ਚਿਕਨਪੌਕਸ ਦੇ ਛਾਲੇ 3 - 5 ਦਿਨਾਂ ਵਿੱਚ ਬਣਦੇ ਹਨ ਅਤੇ 7 - 10 ਦਿਨਾਂ ਵਿੱਚ ਪਪੜੀ ਆਉਂਦੀ ਹੈ ।
03:22 ਇਹ ਹੋਣ ਦੇ 1 - 2 ਦਿਨਾਂ ਵਿੱਚ ਛੂਤ ਵਾਂਗ ਫੈਲ ਜਾਂਦੇ ਹਨ ।
03:27 ਇਹ ਉਸ ਸਮੇਂ ਤੱਕ ਛੂਤ ਜਾਂ ਲਾਗ ਵਾਂਗ ਫੈਲਦੇ ਰਹਿੰਦੇ ਹਨ, ਜਦੋਂ ਤੱਕ ਸਾਰੇ ਛਾਲਿਆਂ ‘ਤੇ ਪਪੜੀ ਨਾ ਆ ਜਾਵੇ ।
03:33 ਇਹ ਬਹੁਤ ਜ਼ਿਆਦਾ ਛੂਤ ਜਾਂ ਲਾਗ ਵਾਲੇ ਹੁੰਦੇ ਹਨ ਅਤੇ ਇੱਕ ਵਿਅਕਤੀ ਤੋਂ ਦੂੱਜੇ ਵਿਅਕਤੀ ਵਿੱਚ ਬਹੁਤ ਆਸਾਨੀ ਨਾਲ ਫੈਲ ਸਕਦੇ ਹਨ ।
03:39 ਹੁਣ ਅਸੀਂ ਚਿਕਨਪੌਕਸ ਦੇ ਕਾਰਣਾਂ ਨੂੰ ਵੇਖਦੇ ਹਾਂ ।
03:43 ਤੁਹਾਨੂੰ ਹੇਠ ਲਿਖੇ ਦੀ ਤਰ੍ਹਾਂ ਚਿਕਨਪੌਕਸ ਹੋ ਸਕਦਾ ਹੈ
03:47 * ਇੱਕ ਚਿਕਨਪੌਕਸ ਦੇ ਛਾਲੇ ਵਿੱਚੋਂ ਨਿਕਲੇ ਤਰਲ ਨੂੰ ਛੂਹਣ ਤੋਂ ਜਾਂ
03:52 * ਜੇ ਚਿਕਨਪੌਕਸ ਨਾਲ ਪੀੜਤ ਵਿਅਕਤੀ ਤੁਹਾਡੇ ਸਾਹਮਣੇ ਖੰਘਦਾ ਜਾਂ ਛਿੱਕਦਾ ਹੈ ।
03:57 ਖ਼ਤਰਾ ਹੋਰ ਜ਼ਿਆਦਾ ਹੋ ਜਾਂਦਾ ਹੈ ਜੇਕਰ
04:00 * ਤੁਹਾਨੂੰ ਪਹਿਲਾਂ ਕਦੇ ਚਿਕਨਪੌਕਸ ਨਾ ਹੋਇਆ ਹੋਵੇ ਅਤੇ
04:03 * ਜਾਂ ਤਾਂ ਤੁਹਾਡੇ ਚਿਕਨਪੌਕਸ ਦੇ ਟੀਕੇ ਨਾ ਲੱਗੇ ਹੋਣ ।
04:08 ਹੁਣ, ਵੇਖਦੇ ਹਾਂ ਕਿ ਜਦੋਂ ਸਾਨੂੰ ਚਿਕਨਪੌਕਸ ਹੁੰਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ।
04:14 ਆਪਣੇ ਡਾਕਟਰ ਨਾਲ ਸਲਾਹ ਕਰਕੇ ਇਹ ਨਿਸ਼ਚਿਤ ਕਰੋ ਕਿ ਇਹ ਚਿਕਨਪੌਕਸ ਹੈ ਨਾ ਕਿ ਮੱਛਰ/ਕੀਟ ਦੇ ਕੱਟਣ ਦਾ ਨਿਸ਼ਾਨ ।
04:20 ਹਲਕਾ ਭੋਜਨ ਲਵੋਂ । ਘਰ ਦਾ ਬਣਿਆ ਹੋਇਆ ਖਾਣਾ ਹੀ ਦੱਸਿਆ ਜਾਂਦਾ ਹੈ ।
04:26 ਪਹਿਲੇ ਕੁੱਝ ਦਿਨਾਂ ਤੱਕ ਹਰੇਕ ਦਿਨ 3 ਤੋਂ 4 ਘੰਟੇ ਵਿੱਚ ਠੰਡੇ ਜਾਂ ਗੁਨਗੁਨੇ ਪਾਣੀ ਨਾਲ ਨਹਾਓ ।
04:33 ਨਹਾਉਣ ਵਾਲੇ ਪਾਣੀ ਵਿੱਚ ਨਿੰਮ ਦੀਆਂ ਪੱਤੀਆਂ ਪਾਓ । ਇਹ ਖਾਰਸ਼ ਨੂੰ ਘੱਟ ਕਰਦੀਆਂ ਹਨ ।
04:38 ਇਸ਼ਨਾਨ ਕਰੋ ਅਤੇ ਸਰੀਰ ਨੂੰ ਥਪਥਪਾਕਰ ਪੂੰਝਣਾ ਚਾਹੀਦਾ ਹੈ ।
04:42 ਬਹੁਤ ਜ਼ਿਆਦਾ ਪਾਣੀ ਪੀਓ - ਨਾਰੀਅਲ, ਜੌਂ ਜਾਂ ਕੁੱਝ ਵੀ ਜੋ ਠੰਡਾ ਕਰਨ ਵਾਲਾ ਹੋਵੇ ।
04:49 ਛੂਤ ਜਾਂ ਲਾਗ ਨੂੰ ਫੈਲਣ ਤੋਂ ਬਚਾਉਣ ਲਈ ਲਾਗ ਵਾਲੇ ਵਿਅਕਤੀ ਦੇ ਕੱਪੜੇ ਵੱਖ ਧੋਵੋ ।
04:55 ਜੇ ਤੁਹਾਨੂੰ ਚਿਕਨਪੌਕਸ ਨਹੀਂ ਹੋਇਆ ਹੈ ਜਾਂ ਟੀਕਾ ਨਹੀਂ ਲਗਵਾਇਆ ਹੈ, ਤਾਂ ਤੁਹਾਨੂੰ ਟੀਕਾ ਲਗਵਾ ਲੈਣਾ ਚਾਹੀਦਾ ਹੈ ।
05:02 ਹੁਣ ਵੇਖਦੇ ਹਾਂ ਕਿ, ਚਿਕਨਪੌਕਸ ਦੇ ਦੌਰਾਨ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ ।
05:08 ਲਾਲ ਖਾਰਸ਼ ਵਾਲੇ ਛਾਲਿਆਂ ‘ਤੇ ਖੁਰਕ ਨਾ ਕਰੋ ।
05:10 ਇਸ ਨਾਲ ਜੀਵਾਣੁ ਲਾਗ ਵਾਂਗ ਵੱਧ ਫੈਲਦੇ ਹਨ ਅਤੇ ਨਿਸ਼ਾਨ ਪੈ ਸਕਦੇ ਹਨ ।
05:15 ਦੂੱਜੇ ਲੋਕਾਂ ਨੂੰ ਲਾਗ ਤੋਂ ਬਚਾਉਣ ਦੇ ਲਈ, ਉਨ੍ਹਾਂ ਤੋਂ ਦੂਰ ਰਹੋ ।
05:22 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿਚ ਲੈ ਕੇ ਜਾਂਦਾ ਹੈ । ਡਾਕਟਰੀ ਸਹਾਇਤਾ ਲੈਣਾ ਹਮੇਸ਼ਾ ਲਾਭਦਾਇਕ ਹੁੰਦਾ ਹੈ ।
05:28 ਸੁਣਨ ਲਈ ਧੰਨਵਾਦ ਅਤੇ ਸੁਰੱਖਿਅਤ ਰਹੋ ।
05:32 ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
05:35 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
05:39 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
05:44 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
05:49 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
05:53 ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ ।
06:01 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
06:05 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
06:12 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
06:22 ਇਸ ਟਿਊਟੋਰਿਅਲ ਲਈ ਐਨੀਮੇਸ਼ਨ ਨਵਦੀਪ ਦੁਆਰਾ ਕੀਤਾ ਗਿਆ ਹੈ ।
06:30 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
06:33 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Navdeep.dav