Digital-Divide/C2/First-Aid-on-Snake-Bite/Punjabi

From Script | Spoken-Tutorial
Jump to: navigation, search
“Time” “Narration”
00:01 ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਪਿੰਡ ਦੇ ਇਸ ਦ੍ਰਿਸ਼ ਤੋਂ ਵਾਕਫ਼ ਹੋਣਗੇ – ਬੱਚਿਆ ਦਾ ਇੱਕ ਸਮੂਹ ਇੱਕ ਖੁੱਲੇ ਖੇਤਰ ਵਿੱਚ ਖੇਡ ਰਿਹਾ ਹੈ ।
00:09 ਇਸ ਮੁੰਡੇ ਨੂੰ ਵੇਖੋ, ਜੋ ਉਸ ਬਾਲ ਦਾ ਪਿੱਛਾ ਕਰ ਰਿਹਾ ਹੈ ।
00:12 ਉਹ ਨਾਲ ਦੇ ਝਾੜੀਦਾਰ ਖੇਤਰ ਵਿੱਚ ਦਾਖਲ ਹੋ ਜਾਂਦਾ ਹੈ ।
00:16 ਉਹ ਇੱਕ ਸੱਪ ਵੇਖਦਾ ਹੈ ।
00:18 ਵੇਖਦੇ ਹੀ ਵੇਖਦੇ, ਸੱਪ ਆਪਣੀ ਖੁੰਡ ‘ਚੋ ਬਾਹਰ ਆ ਜਾਂਦਾ ਹੈ ।
00:21 ਡਰਿਆ ਹੋਇਆ ਮੁੰਡਾ ਪੱਥਰ ਸੁੱਟ ਕੇ ਸੱਪ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ।
00:26 ਸੱਪ ਦੂਰ ਨਹੀਂ ਜਾਂਦਾ ਹੈ ।
00:29 ਸਗੋਂ ਉਹ ਮੁੰਡੇ ਦੇ ਵੱਲ ਆਉਂਦਾ ਹੈ ਅਤੇ ਉਸਦੇ ਪੈਰ ‘ਤੇ ਡੰਗ ਮਾਰਦਾ ਹੈ ।
00:34 ਮੁੰਡਾ ਸਹਾਇਤਾ ਲਈ ਚੀਕਾਂ ਮਾਰਦਾ ਹੈ ।
00:36 ਉਸਦੇ ਦੋਸਤ ਸਹਾਇਤਾ ਲਈ ਉਸ ਦੇ ਵੱਲ ਭੱਜਦੇ ਹਨ ।
00:39 ਉਹ ਉਸਦੇ ਪੈਰ ‘ਤੇ ਦੋ ਲਾਲ ਧੱਬੇ ਵੇਖਦੇ ਹਨ ।
00:42 ਉਹ ਮੁੰਡੇ ਨੂੰ ਝਾੜੀਆਂ ਵਿਚੋਂ ਬਾਹਰ ਲੈ ਕੇ ਆਉਂਦੇ ਹਨ ।
00:45 ਉੱਥੇ ਰੋਲਾ ਪੈ ਜਾਂਦਾ ਹੈ ।
00:47 ਸਾਰੇ ਬੱਚੇ ਮੁੱਢਲੀ ਸਹਾਇਤਾ ਦੇ ਬਾਰੇ ਵਿੱਚ ਵੱਖ-ਵੱਖ ਸਲਾਹ ਦਿੰਦੇ ਹਨ ।
00:52 ਇੱਥੇ ਸੱਪ ਦੇ ਡੰਗਣ ਦੀ ਸਥਿਤੀ ਵਿੱਚ ਮੁੱਢਲੀ ਸਹਾਇਤਾ ਨੂੰ ਜਾਣਨ ਦੀ ਮਹੱਤਤਾ ਪਤਾ ਚੱਲਦੀ ਹੈ ।
00:57 ‘First Aid on Snake Bites’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
01:02 ਇਸ ਟਿਊਟੋਰਿਅਲ ਵਿੱਚ ਅਸੀਂ ਵੇਖਾਂਗੇ
01:04 * ਮੁੱਢਲੀ ਜਾਂ ਪਹਿਲੀ ਸਹਾਇਤਾ ਕਿੰਨੀ ਜ਼ਰੂਰੀ ਹੈ । ਅਤੇ
01:07 * ਸੱਪ ਦੇ ਡੰਗਣ ‘ਤੇ ਸਹੀ ਮੁੱਢਲੀ ਜਾਂ ਪਹਿਲੀ ਸਹਾਇਤਾ ਕਿਵੇਂ ਕਰਦੇ ਹਨ ।
01:11 ਮੁੱਢਲੀ ਜਾਂ ਪਹਿਲੀ ਸਹਾਇਤਾ ਦੇ ਨਿਰਦੇਸ਼ਾਂ ‘ਤੇ ਜਾਣ ਤੋਂ ਪਹਿਲਾਂ,
01:15 ਅਸੀਂ ਸਮੀਖਿਆ ਕਰਾਂਗੇ ਕਿ ਮੁੰਡਿਆਂ ਦੇ ਸਮੂਹ ਨੇ ਆਪਣੇ ਦੋਸਤ ਨੂੰ ਬਚਾਉਣ ਲਈ ਕੀ ਕੀਤਾ ।
01:20 ਉਨ੍ਹਾਂ ਨੇ ਮੁੰਡੇ ਨੂੰ ਧਰਤੀ ‘ਤੇ ਥੱਲੇ ਲਿਟਾ ਦਿੱਤਾ ।
01:22 ਅਤੇ ਫਿਰ ਉਨ੍ਹਾਂ ਨੇ ਉਸਨੂੰ ਹਸਪਤਾਲ ਲੈ ਜਾਣ ਲਈ ਵੱਡਿਆ ਦੀ ਸਹਾਇਤਾ ਮੰਗੀ ।
01:28 ਫਿਰ ਉਨ੍ਹਾਂ ਨੇ ਉਸ ਦੀ ਸੱਟ ‘ਤੇ ਕੱਪੜਾ ਬੰਨ੍ਹਿਆ ।
01:32 ਕੀ ਇਹ ਸਹੀ ਮੁੱਢਲੀ ਸਹਾਇਤਾ ਸੀ ?
01:35 ਹਾਂ! ਇੱਕ ਤਰ੍ਹਾਂ ਨਾਲ ਇਹ ਸਹੀ ਸੀ ।
01:39 ਇਸ ਹਾਲਤ ਵਿੱਚ, ਹਸਪਤਾਲ ਜ਼ਿਆਦਾ ਦੂਰ ਨਹੀਂ ਸੀ ।
01:42 ਇਸ ਲਈ ਮੁੰਡੇ ਨੂੰ ਮੈਡੀਕਲ ਸਹਾਇਤਾ ਸਮੇਂ ਤੇ ਮਿਲ ਗਈ ।
01:46 ਸੱਪ ਦੇ ਡੰਗਣ ਦੀ ਸਥਿਤੀ ਵਿੱਚ ਮੁੱਢਲੀ ਸਹਾਇਤਾ ਦੇਣ ਦਾ ਸਹੀ ਢੰਗ ਹੇਠਾਂ ਦਿੱਤੇ ਦੀ ਤਰ੍ਹਾਂ ਹੈ -
01:51 ਵਿਅਕਤੀ ਨੂੰ ਪੱਧਰ ਸਤ੍ਹਾ ‘ਤੇ ਥੱਲੇ ਲਿਟਾ ਦਿਓ ।
01:55 ਪ੍ਰਭਾਵਿਤ ਖੇਤਰ ‘ਤੇ ਕੱਪੜਾ ਲਪੇਟ ਦਿਓ
01:59 ਮੁੱਢਲੀ ਸਹਾਇਤਾ ਦਾ ਪਹਿਲਾਂ ਉਦੇਸ਼ ਜ਼ਹਿਰ ਨੂੰ ਪੂਰੇ ਸਰੀਰ ਵਿੱਚ ਫੈਲਣ ਤੋਂ ਰੋਕਣਾ ਹੈ ।
02:07 ਅਤੇ ਸੱਟ ਦੇ ਚਾਰੇ ਪਾਸੇ ਸਾਨੂੰ ਕੱਪੜਾ ਕਿਵੇਂ ਲਪੇਟਨਾ ਚਾਹੀਦਾ ਹੈ ?
02:10 ਲੱਤ ਦੇ ਉੱਪਰੀ ਭਾਗ ਤੋਂ ਕੱਪੜਾ ਲਪੇਟਨਾ ਸ਼ੁਰੂ ਕਰੋ ਅਤੇ ਹੇਠਾਂ ਤੱਕ ਜਾਓ ।
02:15 ਅੱਗੇ ਦੇ ਇਲਾਜ ਦੇ ਲਈ ਵਿਅਕਤੀ ਨੂੰ ਕੋਲ ਦੇ ਹਸਪਤਾਲ ਵਿੱਚ ਛੇਤੀ ਤੋਂ ਛੇਤੀ ਲੈ ਜਾਓ ।
02:20 ਇਸ ਪ੍ਰਕਾਰ, ਸਮੇਂ ਤੇ ਦਿੱਤੀ ਗਈ ਮੁੱਢਲੀ ਸਹਾਇਤਾ ਬਹੁਤ ਸਾਰੇ ਨੁਕਸਾਨਾਂ ਨੂੰ ਰੋਕਦੀ ਹੈ ।
02:26 ਯਾਦ ਰੱਖੋ, ਗਲਤ ਦਿੱਤੀ ਗਈ ਮੁੱਢਲੀ ਸਹਾਇਤਾ ਕਿਸੇ ਦੀ ਵੀ ਹਾਲਤ ਖ਼ਰਾਬ ਕਰ ਸਕਦੀ ਹੈ ।
02:32 ਸੱਪ ਦੇ ਡੰਗਣ ‘ਤੇ ਕਰਨ ਵਾਲੀਆਂ ਯੋਗ ਗੱਲਾਂ ।
02:34 ਸਭ ਤੋਂ ਪਹਿਲਾਂ ਪੀੜਤ ਨੂੰ ਹੇਠਾਂ ਲਿਟਾ ਦਿਓ ।
02:37 ਕੱਪੜਾ ਲਪੇਟ ਦੇ ਸਮੇਂ ਕੁੱਝ ਦਬਾਓ ਲਗਾਓ ।
02:41 ਅਤੇ ਸੱਪ ਦੇ ਡੰਗਣ ‘ਤੇ ਨਾ ਕਰਨ ਯੋਗ ਗੱਲਾਂ ।
02:44 ਡੰਗੇ ਹੋਏ ਥਾਂ ਦੇ ਚਾਰੇ ਪਾਸੇ ਦੀ ਸਕਿਨ ਜਾਂ ਮਾਸ ਨਾ ਕੱਟੋ ।
02:49 ਡੰਗੇ ਹੋਏ ‘ਤੇ ਜਾਂ ਉਸਦੇ ਚਾਰੇ ਪਾਸੇ ਬਰਫ ਨਾ ਰੱਖੋ ।
02:52 ਵਿਅਕਤੀ ਨੂੰ ਬਿਜਲੀ ਦਾ ਝੱਟਕਾ ਨਾ ਦਿਓ ।
02:56 ਡੰਗੇ ਹੋਏ ਸਥਾਨ ਤੋਂ ਖੂਨ ਜਾਂ ਜ਼ਹਿਰ ਨੂੰ ਚੂਸ ਕੇ ਬਾਹਰ ਕੱਢਣ ਦੀ ਕੋਸ਼ਿਸ਼ ਨਾ ਕਰੋ ।
03:01 ਕੱਪੜੇ ਨੂੰ ਬਹੁਤ ਟਾਈਟ ਨਾ ਬੰਨ੍ਹੋ । ਇਹ ਗੈਂਗਰੀਨ ਕਰ ਸਕਦਾ ਹੈ ।
03:07 ਇਹ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ bridge the digital divide initiative ਦਾ ਹਿੱਸਾ ਹੈ ।
03:13 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਹੋਰ ਜ਼ਿਆਦਾ ਜਾਣਨ ਦੇ ਲਈ,
03:15 http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
03:21 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
03:25 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
03:29 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
03:33 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
03:37 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
03:44 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
03:48 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
03:54 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org\NMEICT-Intro ‘ਤੇ ਉਪਲੱਬਧ ਹੈ ।
04:01 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav